ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਭਾਰਤ ਨੇ ਗਲੋਬਲ ਊਰਜਾ ਸੰਕਟ ਦਾ ਸਾਹਮਣਾ ਕਰਨ ਵਿੱਚ ਬਹੁਤ ਲਚੀਲਾਪਨ ਪ੍ਰਦਰਸ਼ਿਤ ਕੀਤਾ ਹੈ: ਪੈਟਰੋਲੀਅਮ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ


ਉਨ੍ਹਾਂ ਨੇ ਭਾਰਤ ਵਿੱਚ ਖੋਜ ਖੇਤਰ ਵਧਾਉਣ ਅਤੇ ਊਰਜਾ ਖੇਤਰ ਵਿੱਚ ਆਤਮਨਿਰਭਰਤਾ ਪ੍ਰੇਰਿਤ ਕਰਨ ਦੇ ਲਈ ਵਿਭਿੰਨ ਪਹਿਲੂਆਂ ਦਾ ਜ਼ਿਕਰ ਕੀਤਾ

ਪੈਟਰੋਲੀਅਮ ਮੰਤਰਾਲੇ ਨੇ ਖੋਜੇ ਗਏ 31 ਛੋਟੇ ਖੇਤਰਾਂ (ਡੀਐੱਸਐਫ) ਅਤੇ 4 ਕੋਲ ਬੈੱਡ ਮਿਥੇਨ (ਸੀਬੀਐੱਮ)ਬਲਾਕਾਂ ਦੇ ਲਈ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ

ਭਾਰਤ ਊਰਜਾ ਹਫ਼ਤਾ 2023 ਊਰਜਾ ਇਨੋਵੇਟਰਾਂ ਦੇ ਲਈ ਇੱਕ ਬੇਮਿਸਾਲ ਮੌਕਾ ਪ੍ਰਦਾਨ ਕਰੇਗਾ:ਸ਼੍ਰੀ ਹਰਦੀਪ ਸਿੰਘ ਪੁਰੀ;ਭਾਰਤ ਊਰਜਾ ਹਫ਼ਤਾ (ਆਈਈਡਬਲਿਊ)2023 ਦਾ ਲੋਗੋ ਲਾਂਚ ਕੀਤਾ ਗਿਆ

Posted On: 11 SEP 2022 2:02PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ 9 ਸਤੰਬਰ ਨੂੰ ਆਯੋਜਿਤ ਇੱਕ ਮੀਡੀਆ ਪ੍ਰੋਗਰਾਮ ਵਿੱਚ ਡੀਐੱਸਐਫ ਨਿਲਾਮੀ ਰਾਊਂਡ-3 ਦੇ ਤਹਿਤ 31 ਡਿਸਕਵਰਡ ਸਮਾਲ ਫੀਲਡ (ਡੀਐੱਸਐਫ) ਬਲਾਕ ਅਤੇ ਸੀਬੀਐੱਮ ਨਿਲਾਮੀ ਰਾਊਂਡ 4 ਦੇ ਤਹਿਤ 14 ਈਐਂਡਪੀ ਘਰੇਲੂ ਕੰਪਨੀਆਂ ਨੂੰ ਐਵਾਰਡ ਦਿੱਤੇ ਗਏ ਸੀਬੀਐੱਮ ਬਲਾਕਾਂ ਦੇ ਸਹਿਮਤੀ ਪੱਤਰਾਂ ’ਤੇ ਦਸਤਖਤ ਕੀਤੇ ਜਾਣ ਦਾ ਈਵੈਂਟ ਕੀਤਾ

ਪ੍ਰੋਗਰਾਮ ਦੇ ਦੌਰਾਨ, ਮੰਤਰੀ ਨੇ ਭਾਰਤ ਊਰਜਾ ਹਫਤਾ (ਆਈਈਡਬਲਿਊ) 2023 ਦੇ ਲਈ ਲੋਗੋ ਨੂੰ ਵੀ ਲਾਂਚ ਕੀਤਾ, ਜੋ ਕਿ ਮੰਤਰਾਲੇ ਦਾ ਭਾਰਤ ਦੇ ਬੇਂਗਲੁਰੂ ਵਿੱਚ 6 ਤੋਂ 8 ਫ਼ਰਵਰੀ ਤੱਕ ਹੋਣ ਵਾਲਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ

ਸਮਝੌਤਾ ਪ੍ਰੋਗਰਾਮ ਤੋਂ ਬਾਅਦ ਓਪਨ ਹਾਊਸ ਵਿੱਚ, ਮੰਤਰੀ ਨੇ ਹੇਠਾਂ ਲਿਖੀਆਂ ਗੱਲਾਂ ਦਾ ਜ਼ਿਕਰ ਕੀਤਾ:

·         ਭਾਰਤ ਨੇ ਗਲੋਬਲ ਊਰਜਾ ਸੰਕਟ ਦਾ ਸਾਹਮਣਾ ਕਰਨ ਵਿੱਚ ਕਾਫ਼ੀ ਇਹ ਲਚੀਲਾਪਨ ਪ੍ਰਦਰਸ਼ਿਤ ਕੀਤਾ ਹੈ;

·         ਭਾਰਤ ਸਰਕਾਰ ਨੇ ਕੱਚੇ ਤੇਲ ਅਤੇ ਗੈਸ ਦੀਆਂ ਗਲੋਬਲ ਕੀਮਤਾਂ ਦੀ ਅਸਥਿਰਤਾ ਨੂੰ ਘੱਟ ਕਰਨ ਅਤੇ ਘਟਾਉਣ ਦੇ ਲਈ ਕਈ ਉਪਾਅ ਕੀਤੇ ਹਨ। ਵਿਕਸਿਤ ਦੇਸ਼ਾਂ ਵਿੱਚਗੈਰ-ਲੋੜੀਂਦੇ ਵਾਧੇ ਦੀ ਤੁਲਨਾ ਵਿੱਚ ਭਾਰਤ ਵਿੱਚ ਈਂਧਣ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਨਿਯੰਤਰਿਤ ਕੀਤਾ ਗਿਆ ਹੈ ਜ਼ਿਆਦਾਤਰ ਵਿਕਸਿਤ ਦੇਸ਼ਾਂ ਵਿੱਚ ਜੁਲਾਈ 2021 ਤੋਂ ਅਗਸਤ 2022 ਦੇ ਦੌਰਾਨ ਗੈਸੋਲੀਨ ਦੀਆਂ ਕੀਮਤਾਂ ਵਿੱਚ ਲਗਭਗ 40 ਫੀਸਦੀ ਦਾ ਅਹਿਮ ਮਹਿੰਗਾਈ ਵਾਧਾ ਦੇਖਿਆ ਗਿਆ ਹੈ, ਜਦੋਂਕਿ ਭਾਰਤ ਵਿੱਚ, ਗੈਸੋਲੀਨ ਦੀ ਕੀਮਤ ਵਿੱਚ 2.12 ਫੀਸਦੀ ਦੀ ਕਮੀ ਆਈ ਹੈ;

·         ਜੁਲਾਈ 2021 ਤੋਂ ਅਗਸਤ 2022 ਦੇ ਦੌਰਾਨ ਸਾਰੇ ਪ੍ਰਮੁੱਖ ਵਪਾਰਕ ਕੇਂਦਰਾਂ ਦੀਆਂ ਗੈਸਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਅਮਰੀਕਾ ਦੇ ਹੈਨਰੀ ਹੱਬ 140 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਜੇਕੇਐੱਮ ਮਾਰਕਰ ਵਿੱਚ ਲਗਭਗ 257 ਫੀਸਦੀ ਅਤੇ ਯੂਕੇ, ਐੱਨਬੀਪੀ ਵਿੱਚ 281 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ, ਜਦੋਂ ਕਿ ਭਾਰਤ ਵਿੱਚ ਸੀਐੱਨਜੀ ਅਤੇ ਪੀਐੱਨਜੀ ਦੀਆਂ ਕੀਮਤਾਂ ਵਿੱਚ ਸਿਰਫ 71 ਫੀਸਦੀ ਦਾ ਵਾਧਾ ਕੀਤਾ ਗਿਆ ਹੈ;

·         ਐੱਲਪੀਜੀ ਦੇ ਮੋਰਚੇ ’ਤੇ ਵੀ, ਪਿਛਲੇ 24 ਮਹੀਨਿਆਂ ਵਿੱਚ, ਸਾਊਦੀ ਸੀਪੀ ਮੁੱਲ (ਸਾਡਾ ਆਯਾਤ ਬੈਂਚਮਾਰਕ) ਵਿੱਚ ਲਗਭਗ 303 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮਿਆਦ ਦੇ ਦੌਰਾਨ,ਭਾਰਤ (ਦਿੱਲੀ) ਵਿੱਚ ਰਸੋਈ ਗੈਸ ਦੀ ਕੀਮਤ ਵਿੱਚ ਉਸ ਅੰਕੜੇ ਦੇ ਦਸਵੇਂ ਹਿੱਸੇ ਤੋਂ ਵੀ ਘੱਟ ਯਾਨੀ 28 ਫੀਸਦੀ ਦਾ ਵਾਧਾ ਹੋਇਆ

·         ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰ ਅੰਦੇਸ਼ੀ ਅਗਵਾਈ ਵਿੱਚ, ਸਰਕਾਰ ਊਰਜਾ ਖੇਤਰ ਵਿੱਚ ਆਤਮਨਿਰਭਰਤਾ ਵਧਾਉਣ ਦੇ ਲਈ ਜ਼ਿਆਦਾ ਈਐਂਡ ਪੀ ਨਿਵੇਸ਼ ਆਕਰਸ਼ਿਤ ਕਰਨ ਦੇ ਲਈ ਪਹਿਲਾਂ ਕਰ ਰਹੀ ਹੈ;

·         ਭਾਰਤ ਸਿਟੀ ਗੈਸ ਡਿਸਟ੍ਰੀਬਿਊਸ਼ਨ ਦੇ ਮਾਧਿਅਮ ਨਾਲ ਭਾਰਤੀ ਉਪਭੋਗਤਾਵਾਂ ਨੂੰ ਜੋੜਨ,ਰੀਗੈਸੀਫੀਕੇਸ਼ਨ ਸਮਰੱਥਾ ਵਧਾਉਣ, ਪਾਈਪਲਾਈਨ ਨੈੱਟਵਰਕ ਦਾ ਵਿਸਤਾਰ ਕਰਨ ਅਤੇ ਸੀਐੱਨਜੀ ਸਟੇਸ਼ਨਾਂ ਦੀ ਸਥਾਪਨਾ ਦੇ ਦੁਆਰਾ ‘ਗੈਸ ਅਧਾਰਿਤ ਅਰਥਵਿਵਸਥਾ’ ਦੇ ਵੱਲ ਕਦਮ ਵਧਾ ਰਿਹਾ ਹੈ

·         ਨਵੰਬਰ 2022 ਦੀ ਸਮਾਂ ਸੀਮਾ ਤੋਂ ਪਹਿਲਾਂ, ਮਈ 2022 ਵਿੱਚ ਪੈਟਰੋਲ ਵਿੱਚ10 ਫੀਸਦੀ ਈਥੇਨੌਲ ਮਿਸ਼ਰਣ ਦੀ ਉਪਲਬਧੀ,ਈਥੇਨੌਲ ਬਣਾਉਣ ਦੇ ਲਈ 2ਜੀ ਰਿਫਾਇਨਰੀਆਂ ਦੀ ਸਥਾਪਨਾ, ਅਤੇ ਹੋਰ ਕਈ ਪਹਿਲਾਂ, ਊਰਜਾ ਪਰਿਵਰਤਨ ਦੇ ਪ੍ਰਤੀ ਸਰਕਾਰ ਦੇ ਸੰਕਲਪ ਦਾ ਪ੍ਰਤੀਕ ਹੈ। ਗ੍ਰੀਨ ਹਾਈਡ੍ਰੋਜਨ ਮਿਸ਼ਨ,ਜਿਸਦੇ ਤਹਿਤ ਮੰਤਰਾਲਾ ਰਿਫਾਇਨਰੀਆਂ ਦੁਆਰਾ ਪਾਇਲਟ ਪੈਮਾਨੇ ਅਤੇ ਵਪਾਰਕ ਨਤੀਜਿਆਂ ਅਤੇ ਕਮਰਸ਼ੀਅਲ ਸਕੇਲ ’ਤੇ ਗ੍ਰੀਨ ਹਾਈਡ੍ਰੋਜਨ ਮੈਨੂਫੈਕਚਰਿੰਗ ਪਲਾਂਟ ਸਥਾਪਤ ਕਰਨ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ, ਇਸ ਪ੍ਰਤੀਬੱਧਤਾ ਦਾ ਇੱਕ ਹਿੱਸਾ ਹੈ;

·         ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਜਿਹੀਆਂ ਵਿਭਿੰਨ ਸਮਾਜਿਕ ਕਲਿਆਣ ਯੋਜਨਾਵਾਂ ਦੇ ਮਹੱਤਵ ਅਤੇ ਊਰਜਾ ਗ਼ਰੀਬੀ ਨੂੰ ਖ਼ਤਮ ਕਰਨ, ਸਮਾਜਿਕ ਉਥਾਨ ਸੁਨਿਸ਼ਚਿਤ ਕਰਨ ਅਤੇ ਸਮਾਜਿਕ ਪਰਿਵਰਤਨ ਦੇ ਉਤਪ੍ਰੇਰਕ ਦੇ ਰੂਪ ਵਿੱਚ ਇਸਦੀ ਭੂਮਿਕਾ ਅਸਾਧਾਰਣ ਰਹੀ ਹੈ

·         ਸ਼੍ਰੀ ਪੁਰੀ ਨੇ ਭਾਰਤ ਊਰਜਾ ਹਫ਼ਤਾ 2023 ਦੇ ਬਾਰੇ ਵਿੱਚ ਕਿਹਾ ਹੈ ਕਿ ਇਹ ਮੰਤਰਾਲੇ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੋਵੇਗਾ ਅਤੇ ਭਾਰਤ ਦੁਆਰਾ ਜੀ20 ਦੀ ਪ੍ਰਧਾਨਗੀ ਗ੍ਰਹਿਣ ਕਰਨ ਤੋਂ ਬਾਅਦ ਇਹ ਪਹਿਲਾ ਪ੍ਰਮੁੱਖ ਊਰਜਾ ਪ੍ਰੋਗਰਾਮ ਵੀ ਹੋਵੇਗਾ। ਇਹ ਆਯੋਜਨ ਖੇਤਰੀ ਅਤੇ ਅੰਤਰਰਾਸ਼ਟਰੀ ਨੇਤਾਵਾਂ ਅਤੇ ਪ੍ਰਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਊਰਜਾ ਨਿਆ ਅਤੇ ਊਰਜਾ ਰੂਪਾਂਤਰਾਂ ਦੇ ਲਈ ਰਣਨੀਤਿਕ ਨੀਤੀ ਅਤੇ ਤਕਨੀਕੀ ਗਿਆਨ ਸਾਂਝਾ ਕਰਨ ਦੇ ਲਈ ਇੱਕੋ ਸਮੇਂ ਇਕੱਠੇ ਆਉਣ ਦਾ ਇੱਕ ਬੇਮਿਸਾਲ ਮੌਕਾ ਪ੍ਰਦਾਨ ਕਰੇਗਾ

**********

ਆਰਕੇਜੇ/ ਐੱਮ



(Release ID: 1858708) Visitor Counter : 138