ਰਾਸ਼ਟਰਪਤੀ ਸਕੱਤਰੇਤ
ਓਣਮ ਦੀ ਪੂਰਵ ਸੰਧਿਆ 'ਤੇ ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ
Posted On:
07 SEP 2022 5:05PM by PIB Chandigarh
ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਓਣਮ ਦੀ ਪੂਰਵ ਸੰਧਿਆ 'ਤੇ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ) ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ “ਓਣਮ ਦੇ ਸ਼ੁਭ ਅਵਸਰ ‘ਤੇ, ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ), ਵਿਸ਼ੇਸ਼ ਤੌਰ ‘ਤੇ ਕੇਰਲ ਦੇ ਭਾਈਆਂ ਅਤੇ ਭੈਣਾਂ ਨੂੰ ਨਿੱਘੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।”
ਫਸਲਾਂ ਦੀ ਵਾਢੀ ਦੇ ਲਈ ਮਨਾਇਆ ਜਾਣ ਵਾਲਾ ਓਣਮ, ਸਾਡੇ ਕਿਸਨਾਂ ਦੀ ਸਖ਼ਤ ਮਿਹਨਤ ਦਾ ਸਨਮਾਨ ਕਰਨ ਅਤੇ ਪਕ੍ਰਿਤੀ ਮਾਂ ਦੇ ਪ੍ਰਤੀ ਕ੍ਰਿਤੱਗਤਾ ਪ੍ਰਗਟ ਕਰਨ ਦਾ ਅਵਸਰ ਹੈ।
ਕੇਰਲ ਦੇ ਲੋਕਾਂ ਨੇ ਆਪਣੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ਼ ਕੇ ਰੱਖਿਆ ਹੈ। ਇਹ ਤਿਉਹਾਰ ਉਨ੍ਹਾਂ ਲਈ ਆਪਸੀ ਸਹਿਯੋਗ ਅਤੇ ਸਦਭਾਵਨਾ ਨੂੰ ਹੁਲਾਰਾ ਦੇਣ ਦਾ ਵੀ ਅਵਸਰ ਹੁੰਦਾ ਹੈ।
ਇਸ ਅਵਸਰ 'ਤੇ, ਆਓ ਅਸੀਂ ਸਾਰੇ ਨਾਲ ਮਿਲ ਕੇ ਕੰਮ ਕਰਨ ਦਾ ਸੰਕਲਪ ਲਈਏ ਅਤੇ ਭਾਰਤ ਨੂੰ ਇੱਕ ਸਮ੍ਰਿੱਧ ਅਤੇ ਗੌਰਵਸ਼ਾਲੀ ਰਾਸ਼ਟਰ ਬਣਾਉਣ ਵਿੱਚ ਯੋਗਦਾਨ ਦੇਈਏ।
ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ
*****
ਡੀਐੱਸ/ਬੀਐੱਮ
(Release ID: 1857898)
Visitor Counter : 124