ਪ੍ਰਧਾਨ ਮੰਤਰੀ ਦਫਤਰ

ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਭਾਰਤ ਦੀ ਸਰਕਾਰੀ ਯਾਤਰਾ ਦੇ ਦੌਰਾਨ ਭਾਰਤ - ਬੰਗਲਾਦੇਸ਼ ਦਾ ਸੰਯੁਕਤ ਬਿਆਨ

Posted On: 07 SEP 2022 3:01PM by PIB Chandigarh

1. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਲੋਕ ਗਣਰਾਜ ਬੰਗਲਾਦੇਸ਼ ਦੇ ਮਹਾਮਹਿਮ ਪ੍ਰਧਾਨ ਮੰਤਰੀ ਸ਼ੇਖ ਹਸੀਨਾ 05-08 ਸਤੰਬਰ, 2022 ਤੱਕ ਭਾਰਤ ਦੀ ਸਰਕਾਰੀ ਯਾਤਰਾ 'ਤੇ ਆਏ। ਇਸ ਦੌਰੇ ਦੌਰਾਨ ਮਹਾਮਹਿਮ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅਤੇ ਭਾਰਤ ਦੇ ਉਪ ਰਾਸ਼ਟਰਪਤੀਸ਼੍ਰੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪ੍ਰੋਗਰਾਮ ਵਿੱਚ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਸ਼ਹੀਦ ਹੋਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਭਾਰਤੀ ਹਥਿਆਰਬੰਦ ਬਲਾਂ ਦੇ 200 ਜਵਾਨਾਂ ਲਈ "ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਸਟੂਡੈਂਟ ਸਕਾਲਰਸ਼ਿਪ" ਦੀ ਸ਼ੁਰੂਆਤ ਵੀ ਸ਼ਾਮਲ ਹੈ। ਉਨ੍ਹਾਂ ਇੱਕ ਕਾਰੋਬਾਰੀ ਸਮਾਗਮ ਨੂੰ ਵੀ ਸੰਬੋਧਨ ਕੀਤਾਜੋ ਸਾਂਝੇ ਤੌਰ 'ਤੇ ਭਾਰਤੀ ਅਤੇ ਬੰਗਲਾਦੇਸ਼ ਦੇ ਵਪਾਰਕ ਭਾਈਚਾਰੇ 7 ਸਤੰਬਰ 2022 ਨੂੰ ਕਰਵਾਇਆ ਗਿਆ।

2. ਦੋਵਾਂ ਪ੍ਰਧਾਨ ਮੰਤਰੀਆਂ ਨੇ 6 ਸਤੰਬਰ, 2022 ਨੂੰ ਪ੍ਰਤੀਨਿਧੀ ਮੰਡਲ ਪੱਧਰ ਦੀ ਗੱਲਬਾਤ ਤੋਂ ਬਾਅਦ ਇੱਕ ਸੀਮਤ ਮੀਟਿੰਗ ਕੀਤੀ ਅਤੇ ਗੱਲਬਾਤ ਕੀਤੀ। ਇਹ ਮੀਟਿੰਗਾਂ ਬਹੁਤ ਨਿੱਘ ਅਤੇ ਸਦਭਾਵਨਾ ਨਾਲ ਸ਼ਨਾਖ਼ਤ ਕੀਤੀਆਂ ਗਈਆਂ। ਦੋਹਾਂ ਨੇਤਾਵਾਂ ਨੇ ਡੂੰਘੇ ਇਤਿਹਾਸਿਕ ਅਤੇ ਭਾਈਚਾਰਕ ਸਬੰਧਾਂ ਅਤੇ ਜਮਹੂਰੀਅਤ ਅਤੇ ਬਹੁਲਵਾਦ ਦੀਆਂ ਸਾਂਝੀਆਂ ਕਦਰਾਂ-ਕੀਮਤਾਂ 'ਤੇ ਅਧਾਰਿਤ ਦੁਵੱਲੇ ਸਬੰਧਾਂ ਦੀ ਸ਼ਾਨਦਾਰ ਸਥਿਤੀ 'ਤੇ ਤਸੱਲੀ ਪ੍ਰਗਟਾਈਜੋ ਪ੍ਰਭੂਸੱਤਾਬਰਾਬਰੀਭਰੋਸੇ ਅਤੇ ਸਮਝ 'ਤੇ ਅਧਾਰਿਤ ਸਰਵ ਵਿਆਪਕ ਦੁਵੱਲੀ ਭਾਈਵਾਲੀਇੱਥੋਂ ਤੱਕ ਕਿ ਇੱਕ ਰਣਨੀਤਕ ਭਾਈਵਾਲੀ ਵੀ ਵਿੱਚ ਝਲਕਦੀ ਹੈ।

3. ਦੋਵਾਂ ਨੇਤਾਵਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਦੀ ਗੋਲਡਨ ਜੁਬਲੀਰਾਸ਼ਟਰ ਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਅਤੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 50 ਸਾਲਾਂ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਮਾਰਚ, 2021 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰਾਜਕੀ ਯਾਤਰਾ ਨੂੰ ਯਾਦ ਕੀਤਾਜਿਸ ਤੋਂ ਬਾਅਦ ਬੰਗਲਾਦੇਸ਼ ਦੇ ਵਿਜੈ ਦਿਵਸ ਦੇ ਗੋਲਡਨ ਜੁਬਲੀ ਦੇ ਜਸ਼ਨਾਂ ਵਿੱਚ ਗੈਸਟ ਆਵ੍ ਔਨਰ ਦੇ ਤੌਰ 'ਤੇ ਸ਼ਾਮਲ ਹੋਣ ਲਈ ਦਸੰਬਰ, 2021 ਵਿੱਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਰਾਜਕੀ ਯਾਤਰਾ ਕੀਤੀ ਗਈ ਸੀ।

4. ਦੋਹਾਂ ਪ੍ਰਧਾਨ ਮੰਤਰੀਆਂ ਨੇ ਉੱਚ ਪੱਧਰੀ ਦੌਰਿਆਂ ਦੇ ਲਗਾਤਾਰ ਅਦਾਨ-ਪ੍ਰਦਾਨ 'ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾਜਿਸ ਨੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਗਤੀ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ। ਦੋਵਾਂ ਧਿਰਾਂ ਨੇ ਜੂਨ, 2022 ਵਿੱਚ ਨਵੀਂ ਦਿੱਲੀਭਾਰਤ ਵਿੱਚ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਅਗਵਾਈ ਵਿੱਚ ਸੰਯੁਕਤ ਸਲਾਹਕਾਰ ਕਮਿਸ਼ਨ ਦੀ ਸੱਤਵੀਂ ਮੀਟਿੰਗ ਦੀ ਸਫ਼ਲ ਆਯੋਜਨ ਨੂੰ ਵੀ ਯਾਦ ਕੀਤਾ।

5. ਦੋਵਾਂ ਪ੍ਰਧਾਨ ਮੰਤਰੀਆਂ ਨੇ ਰਾਜਨੀਤਕ ਅਤੇ ਸੁਰੱਖਿਆ ਸਹਿਯੋਗਰੱਖਿਆਸਰਹੱਦ ਪ੍ਰਬੰਧਨਵਪਾਰ ਅਤੇ ਸੰਪਰਕਜਲ ਸਰੋਤਬਿਜਲੀ ਅਤੇ ਊਰਜਾਵਿਕਾਸ ਸਹਿਯੋਗਸੱਭਿਆਚਾਰਕ ਅਤੇ ਲੋਕ-ਦਰ-ਲੋਕ ਸਬੰਧਾਂ ਸਮੇਤ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ 'ਤੇ ਚਰਚਾ ਕੀਤੀ। ਉਹ ਸਹਿਯੋਗ ਦੇ ਨਵੇਂ ਖੇਤਰਾਂ ਜਿਵੇਂ ਕਿ ਵਾਤਾਵਰਣਜਲਵਾਯੂ ਪਰਿਵਰਤਨਸਾਈਬਰ ਸੁਰੱਖਿਆਆਈਸੀਟੀਪੁਲਾੜ ਟੈਕਨੋਲੋਜੀਗ੍ਰੀਨ ਊਰਜਾ ਅਤੇ ਨੀਲੀ ਆਰਥਿਕਤਾ ਵਿੱਚ ਸਹਿਯੋਗ ਕਰਨ ਲਈ ਵੀ ਸਹਿਮਤ ਹੋਏ।

6. ਉਨ੍ਹਾਂ ਨੇ ਦਿਲਚਸਪੀ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਦੇ ਵੱਖ-ਵੱਖ ਪਹਿਲੂਆਂ 'ਤੇ ਹੋਰ ਚਰਚਾ ਕੀਤੀ। ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਅਤੇ ਵਿਸ਼ਵਵਿਆਪੀ ਵਿਕਾਸ ਦੇ ਕਾਰਨ ਸਪਲਾਈ ਚੇਨ ਵਿਘਨ ਨੂੰ ਧਿਆਨ ਵਿੱਚ ਰੱਖਦੇ ਹੋਏਨੇਤਾਵਾਂ ਨੇ ਖੇਤਰ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਦੋਸਤੀ ਅਤੇ ਭਾਈਵਾਲੀ ਦੀ ਭਾਵਨਾ ਵਿੱਚ ਵਧੇਰੇ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

7. ਦੋਵਾਂ ਨੇਤਾਵਾਂ ਨੇ ਦੁਵੱਲੇ ਅਤੇ ਉਪ-ਖੇਤਰੀ ਰੇਲਸੜਕ ਅਤੇ ਹੋਰ ਸੰਪਰਕ ਪਹਿਲਾਂ ਨੂੰ ਲਾਗੂ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਦੋਵਾਂ ਧਿਰਾਂ ਨੇ ਚਲ ਰਹੀਆਂ ਦੁਵੱਲੀਆਂ ਪਹਿਲਾਂ ਦਾ ਸੁਆਗਤ ਕੀਤਾਜਿਸ ਵਿੱਚ ਟੋਂਗੀ-ਅਖੌਰਾ ਲਾਈਨ ਨੂੰ ਦੋਹਰੀ ਗੇਜ ਵਿੱਚ ਤਬਦੀਲ ਕਰਨਾਰੇਲਵੇ ਰੋਲਿੰਗ ਸਟਾਕ ਦੀ ਸਪਲਾਈਬੰਗਲਾਦੇਸ਼ ਰੇਲਵੇ ਦੇ ਕਰਮਚਾਰੀਆਂ ਲਈ ਸਮਰੱਥਾ ਨਿਰਮਾਣਬੰਗਲਾਦੇਸ਼ ਰੇਲਵੇ ਦੀਆਂ ਬਿਹਤਰ ਸੇਵਾਵਾਂ ਲਈ ਆਈਟੀ ਹੱਲ ਸਾਂਝੇ ਕਰਨਾ ਆਦਿ ਸ਼ਾਮਲ ਹਨ। ਦੋਵਾਂ ਧਿਰਾਂ ਨੇ ਨਵੀਆਂ ਪਹਿਲਾਂ ਜਿਵੇਂ ਕਿ ਕਾਉਨੀਆ-ਲਾਲਮੋਨਿਰਹਾਟ-ਮੋਗਲਘਾਟ-ਨਿਊ ਗੀਤਾਲਦਾਹਾ ਲਿੰਕਹਿਲੀ ਅਤੇ ਬਿਰਾਮਪੁਰ ਵਿਚਕਾਰ ਲਿੰਕ ਸਥਾਪਿਤ ਕਰਨਾਬੇਨਾਪੋਲ-ਜਸ਼ੋਰ ਲਾਈਨ ਦੇ ਨਾਲ ਟ੍ਰੈਕ ਅਤੇ ਸਿਗਨਲਿੰਗ ਪ੍ਰਣਾਲੀਆਂ ਅਤੇ ਰੇਲਵੇ ਸਟੇਸ਼ਨਾਂ ਨੂੰ ਅਪਗ੍ਰੇਡ ਕਰਨਾਬੁਰੀਮਾਰੀ ਅਤੇ ਚਾਂਗਰਬੰਧਾ ਵਿਚਕਾਰ ਲਿੰਕ ਬਹਾਲੀਸਿਰਾਜਗੰਜ ਆਦਿ ਵਿਖੇ ਇੱਕ ਕੰਟੇਨਰ ਡਿਪੂ ਦੀ ਉਸਾਰੀ ਆਦਿ ਦਾ ਵੀ ਸੁਆਗਤ ਕੀਤਾ ਅਤੇ ਦੋਵੇਂ ਧਿਰਾਂ ਦੁਵੱਲੇ ਵਿਕਾਸ ਸਹਿਯੋਗ ਦੇ ਤਹਿਤ ਕਈ ਵਿੱਤੀ ਸਾਧਨਾਂ ਰਾਹੀਂ ਇਨ੍ਹਾਂ ਪ੍ਰੋਜੈਕਟਾਂ ਦੇ ਫੰਡ ਜੁਟਾਉਣ ਲਈ ਸਹਿਮਤ ਹੋਈਆਂ। ਬੰਗਲਾਦੇਸ਼ ਨੇ ਗ੍ਰਾਂਟ 'ਤੇ 20 ਬ੍ਰੌਡ-ਗੇਜ ਡੀਜ਼ਲ ਲੋਕੋਮੋਟਿਵ ਮੁਹੱਈਆ ਕਰਵਾਉਣ ਲਈ ਭਾਰਤ ਦੇ ਫ਼ੈਸਲੇ ਦਾ ਸੁਆਗਤ ਕੀਤਾ।

8. ਦੋਵਾਂ ਨੇਤਾਵਾਂ ਨੇ ਦੁਵੱਲੇ ਵਪਾਰ ਵਿੱਚ ਵਾਧੇ ਦੀ ਸ਼ਲਾਘਾ ਕੀਤੀਜਿਸ ਨਾਲ ਭਾਰਤ ਏਸ਼ੀਆ ਵਿੱਚ ਬੰਗਲਾਦੇਸ਼ ਲਈ ਸਭ ਤੋਂ ਵੱਡੇ ਨਿਰਯਾਤ ਸਥਾਨ ਵਜੋਂ ਉੱਭਰ ਰਿਹਾ ਹੈ। ਬੰਗਲਾਦੇਸ਼ ਨੇ ਭਾਰਤ ਨੂੰ ਚੌਲਕਣਕਖੰਡਪਿਆਜ਼ਅਦਰਕ ਅਤੇ ਲਸਣ ਜਿਹੀਆਂ ਜ਼ਰੂਰੀ ਖੁਰਾਕੀ ਵਸਤਾਂ ਦੀ ਅਨੁਮਾਨਿਤ ਸਪਲਾਈ ਲਈ ਬੇਨਤੀ ਕੀਤੀ। ਭਾਰਤ ਨੇ ਦੱਸਿਆ ਕਿ ਬੰਗਲਾਦੇਸ਼ ਦੀਆਂ ਬੇਨਤੀਆਂ 'ਤੇ ਭਾਰਤ ਵਿੱਚ ਸਪਲਾਈ ਦੀਆਂ ਪ੍ਰਚਲਿਤ ਸਥਿਤੀਆਂ ਦੇ ਅਧਾਰ 'ਤੇ ਅਨੁਕੂਲਤਾ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਇਸ ਸਬੰਧ ਵਿਚ ਸਾਰੇ ਯਤਨ ਕੀਤੇ ਜਾਣਗੇ।

9. ਇਹ ਮੰਨਦੇ ਹੋਏ ਕਿ ਭਾਰਤ-ਬੰਗਲਾਦੇਸ਼ ਸਰਹੱਦ ਦਾ ਸ਼ਾਂਤੀਪੂਰਨ ਪ੍ਰਬੰਧਨ ਇੱਕ ਸਾਂਝੀ ਤਰਜੀਹ ਹੈਦੋਵਾਂ ਨੇਤਾਵਾਂ ਨੇ ਅਧਿਕਾਰੀਆਂ ਨੂੰ ਜ਼ੀਰੋ ਲਾਈਨ ਦੇ 150 ਗਜ਼ ਦੇ ਅੰਦਰ ਸਾਰੇ ਬਕਾਇਆ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇਜਿਸ ਵਿੱਚ ਇੱਕ ਸ਼ਾਂਤ ਅਤੇ ਅਪਰਾਧ-ਮੁਕਤ ਸਰਹੱਦ ਬਣਾਈ ਰੱਖਣ ਲਈ ਤ੍ਰਿਪੁਰਾ ਸੈਕਟਰ ਦੇ ਨਾਲ ਸ਼ੁਰੂ ਹੋਣ ਵਾਲੀ ਕੰਡਿਆਲੀ ਤਾਰ ਲਗਾਉਣਾ ਵੀ ਸ਼ਾਮਲ ਹੈ।

10. ਸੰਤੁਸ਼ਟੀ ਦੇ ਨਾਲ ਇਹ ਨੋਟ ਕਰਦੇ ਹੋਏ ਕਿ ਸਰਹੱਦ 'ਤੇ ਘਟਨਾਵਾਂ ਕਾਰਨ ਮੌਤਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈਦੋਵੇਂ ਧਿਰਾਂ ਨੇ ਸੰਖਿਆ ਨੂੰ ਜ਼ੀਰੋ ਤੱਕ ਲਿਆਉਣ ਲਈ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ। ਦੋਵਾਂ ਧਿਰਾਂ ਨੇ ਹਥਿਆਰਾਂਨਸ਼ੀਲੇ ਪਦਾਰਥਾਂ ਅਤੇ ਜਾਅਲੀ ਕਰੰਸੀ ਦੀ ਤਸਕਰੀ ਅਤੇ ਖਾਸ ਤੌਰ 'ਤੇ ਔਰਤਾਂ ਅਤੇ ਬੱਚਿਆਂ ਦੀ ਤਸਕਰੀ ਨੂੰ ਰੋਕਣ ਲਈ ਦੋਵਾਂ ਸਰਹੱਦੀ ਸੁਰੱਖਿਆ ਬਲਾਂ ਦੁਆਰਾ ਕੀਤੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਦੋਵਾਂ ਨੇਤਾਵਾਂ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਨੂੰ ਖਤਮ ਕਰਨ ਲਈ ਆਪਣੀ ਮਜ਼ਬੂਤ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਖੇਤਰ ਅਤੇ ਇਸ ਤੋਂ ਬਾਹਰ ਅੱਤਵਾਦਹਿੰਸਕ ਕੱਟੜਵਾਦ ਅਤੇ ਫਿਰਕਾਪ੍ਰਸਤੀ ਦੇ ਫੈਲਾਅ ਨੂੰ ਰੋਕਣ ਅਤੇ ਰੋਕਣ ਲਈ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ।

11. ਭਾਰਤ ਅਤੇ ਬੰਗਲਾਦੇਸ਼ ਦੇ ਸੰਯੁਕਤ ਨਦੀਆਂ ਬਾਰੇ ਕਮਿਸ਼ਨ (23-25 ਅਗਸਤ 2022, ਨਵੀਂ ਦਿੱਲੀ) ਦੀ 38ਵੀਂ ਮੰਤਰੀ ਪੱਧਰੀ ਮੀਟਿੰਗ ਦੇ ਸੱਦੇ 'ਤੇ ਤਸੱਲੀ ਪ੍ਰਗਟ ਕਰਦੇ ਹੋਏਦੋਵਾਂ ਨੇਤਾਵਾਂ ਨੇ ਭਾਰਤ ਗਣਰਾਜ ਦੇ ਜਲ ਸ਼ਕਤੀ ਮੰਤਰਾਲੇ ਅਤੇ ਬੰਗਲਾਦੇਸ਼ ਗਣਰਾਜ ਦੇ ਜਲ ਸਰੋਤ ਮੰਤਰਾਲੇ ਦੁਆਰਾ ਭਾਰਤ ਅਤੇ ਬੰਗਲਾਦੇਸ਼ ਦੁਆਰਾ ਸਾਂਝੀ ਸਰਹੱਦੀ ਨਦੀ ਕੁਸ਼ਿਆਰਾ ਤੋਂ ਪਾਣੀ ਛੱਡਣ 'ਤੇ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ ਅਤੇਜੋ ਕਿ ਬੰਗਲਾਦੇਸ਼ ਦੀਆਂ ਸਿੰਚਾਈ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਦੱਖਣੀ ਅਸਾਮ ਲਈ ਜਲ ਪ੍ਰੋਜੈਕਟਾਂ ਦੀ ਸੁਵਿਧਾ ਵਿੱਚ ਮਦਦ ਕਰੇਗਾ।

12. ਭਾਰਤ ਨੇ ਤ੍ਰਿਪੁਰਾ ਰਾਜ ਦੀਆਂ ਜ਼ਰੂਰੀ ਸਿੰਚਾਈ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏਫੇਨੀ ਨਦੀ 'ਤੇ ਅੰਤ੍ਰਿਮ ਜਲ ਵੰਡ ਸਮਝੌਤੇ 'ਤੇ ਜਲਦੀ ਹਸਤਾਖਰ ਕਰਨ ਦੀ ਬੇਨਤੀ ਕੀਤੀ। ਬੰਗਲਾਦੇਸ਼ ਨੇ ਭਾਰਤ ਦੀ ਬੇਨਤੀ ਦਾ ਨੋਟਿਸ ਲਿਆ ਹੈ। ਭਾਰਤ ਨੇ ਤ੍ਰਿਪੁਰਾ ਦੇ ਸਬਰੂਮ ਕਸਬੇ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਫੇਨੀ ਨਦੀ ਤੋਂ 1.82 ਕਿਊਸਿਕ ਪਾਣੀ ਛੱਡਣ 'ਤੇ ਦੋਵਾਂ ਦੇਸ਼ਾਂ ਵਿਚਕਾਰ 2019 ਦੇ ਸਮਝੌਤੇ ਨੂੰ ਲਾਗੂ ਕਰਨ ਲਈ ਇਨਟੇਕ ਵੈੱਲ ਦਾ ਨਿਰਮਾਣ ਕਰਨ ਲਈ ਭਾਰਤ ਨੂੰ ਸਮਰੱਥ ਬਣਾਉਣ ਲਈ ਬੰਗਲਾਦੇਸ਼ ਦਾ ਧੰਨਵਾਦ ਕੀਤਾ।

13. ਦੁਵੱਲੇ ਸਬੰਧਾਂ ਵਿੱਚ ਜਲ ਪ੍ਰਬੰਧਨ ਦੀ ਮਹੱਤਤਾ ਨੂੰ ਪਛਾਣਦੇ ਹੋਏਦੋਵਾਂ ਨੇਤਾਵਾਂ ਨੇ ਅੰਕੜਿਆਂ ਦੇ ਅਦਾਨ-ਪ੍ਰਦਾਨ ਨੂੰ ਤਰਜੀਹ ਦੇਣ ਅਤੇ ਅੰਤਰਿਮ ਜਲ ਵੰਡ ਸਮਝੌਤਿਆਂ ਦੇ ਢਾਂਚੇ ਨੂੰ ਤਿਆਰ ਕਰਨ ਲਈ ਵਾਧੂ ਸੰਖਿਆ ਦਰਿਆਵਾਂ ਨੂੰ ਸ਼ਾਮਲ ਕਰਕੇ ਸਹਿਯੋਗ ਦੇ ਖੇਤਰ ਨੂੰ ਚੌੜਾ ਕਰਨ ਲਈ ਸਾਂਝੇ ਨਦੀਆਂ ਕਮਿਸ਼ਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਨੇਤਾਵਾਂ ਨੇ ਗੰਗਾ ਜਲ ਵੰਡ ਸੰਧੀ, 1996 ਦੇ ਪ੍ਰਬੰਧਾਂ ਦੇ ਤਹਿਤ ਬੰਗਲਾਦੇਸ਼ ਦੁਆਰਾ ਪ੍ਰਾਪਤ ਪਾਣੀ ਦੀ ਸਰਵੋਤਮ ਵਰਤੋਂ ਲਈ ਅਧਿਐਨ ਕਰਨ ਲਈ ਇੱਕ ਸੰਯੁਕਤ ਤਕਨੀਕੀ ਕਮੇਟੀ ਦੇ ਗਠਨ ਦਾ ਸੁਆਗਤ ਕੀਤਾ।

14. ਪਹਿਲਾਂ ਹੋਈਆਂ ਚਰਚਾਵਾਂ ਨੂੰ ਯਾਦ ਕਰਦੇ ਹੋਏਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਤੀਸਤਾ ਨਦੀ ਦੇ ਪਾਣੀਆਂ ਦੀ ਵੰਡ 'ਤੇ ਅੰਤ੍ਰਿਮ ਸਮਝੌਤੇ ਨੂੰ ਪੂਰਾ ਕਰਨ ਲਈ ਬੰਗਲਾਦੇਸ਼ ਦੀ ਲੰਬੇ ਸਮੇਂ ਤੋਂ ਲਟਕਦੀ ਬੇਨਤੀ ਨੂੰ ਦੁਹਰਾਇਆਜਿਸ ਦੇ ਖਰੜੇ ਨੂੰ 2011 ਵਿੱਚ ਅੰਤਿਮ ਰੂਪ ਦਿੱਤਾ ਗਿਆ ਸੀ। ਦੋਵਾਂ ਨੇਤਾਵਾਂ ਨੇ ਅਧਿਕਾਰੀਆਂ ਨੂੰ ਸਾਂਝੀਆਂ ਨਦੀਆਂ ਦੇ ਸਬੰਧ ਵਿੱਚ ਨਦੀਆਂ ਵਿੱਚ ਪ੍ਰਦੂਸ਼ਣ ਅਤੇ ਦਰਿਆਈ ਵਾਤਾਵਰਣ ਅਤੇ ਦਰਿਆਈ ਜਲ-ਸੰਭਾਲ਼ ਵਿੱਚ ਸੁਧਾਰ ਵਰਗੇ ਮੁੱਦਿਆਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ।

15. ਉਪ-ਖੇਤਰੀ ਸਹਿਯੋਗ ਨੂੰ ਵਧਾਉਣ ਦੀ ਭਾਵਨਾ ਵਿੱਚਦੋਵੇਂ ਨੇਤਾ ਕਟਿਹਾਰ (ਬਿਹਾਰ) ਤੋਂ ਬੋਰਨਗਰ (ਅਸਾਮ) ਤੱਕ ਪ੍ਰਸਤਾਵਿਤ ਉੱਚ ਸਮਰੱਥਾ ਵਾਲੀ 765 ਕੇਵੀ ਟ੍ਰਾਂਸਮਿਸ਼ਨ ਲਾਈਨ ਸਮੇਤ ਦੋਵਾਂ ਦੇਸ਼ਾਂ ਦੇ ਪਾਵਰ ਗ੍ਰਿੱਡਾਂ ਨੂੰ ਸਮਕਾਲੀ ਰੂਪ ਵਿੱਚ ਜੋੜਨ ਲਈ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਸਹਿਮਤ ਹੋਏ। ਬੰਗਲਾਦੇਸ਼ ਵਿੱਚ ਪਾਰਬਤੀਪੁਰ ਰਾਹੀਂਇੱਕ ਵਿਸ਼ੇਸ਼ ਉਦੇਸ਼ ਵਾਲੇ ਵਾਹਨ ਲਈ ਢੁਕਵੇਂ ਢਾਂਚੇ ਵਾਲੇ ਭਾਰਤ-ਬੰਗਲਾਦੇਸ਼ ਸਾਂਝੇ ਉੱਦਮ ਰਾਹੀਂ ਬਣਾਇਆ ਜਾਵੇਗਾ। ਬਿਜਲੀ ਖੇਤਰ ਵਿੱਚ ਉਪ-ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤੀ ਬਣੀ। ਬੰਗਲਾਦੇਸ਼ ਨੇ ਨੇਪਾਲ ਅਤੇ ਭੂਟਾਨ ਤੋਂ ਭਾਰਤ ਰਾਹੀਂ ਬਿਜਲੀ ਦਰਾਮਦ ਕਰਨ ਦੀ ਬੇਨਤੀ ਕੀਤੀ ਹੈ। ਭਾਰਤ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਬੰਧੀ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਲਾਗੂ ਹਨ।

16. ਦੋਵਾਂ ਨੇਤਾਵਾਂ ਨੇ ਭਾਰਤ-ਬੰਗਲਾਦੇਸ਼ ਫਰੈਂਡਸ਼ਿਪ ਪਾਈਪਲਾਈਨ 'ਤੇ ਹੋਈ ਪ੍ਰਗਤੀ ਦੀ ਸਮੀਖਿਆ ਕੀਤੀਜੋ ਬੰਗਲਾਦੇਸ਼ ਦੀਆਂ ਊਰਜਾ ਮੰਗਾਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪ੍ਰੋਜੈਕਟ ਜਲਦੀ ਮੁਕੰਮਲ ਹੋ ਜਾਵੇਗਾ। ਬੰਗਲਾਦੇਸ਼ ਪੱਖ ਨੇ ਪੈਟਰੋਲੀਅਮ ਉਤਪਾਦਾਂ ਦੀ ਘਰੇਲੂ ਜ਼ਰੂਰਤ ਨੂੰ ਪੂਰਾ ਕਰਨ ਲਈ ਭਾਰਤ ਨੂੰ ਮਦਦ ਕਰਨ ਲਈ ਵੀ ਬੇਨਤੀ ਕੀਤੀ। ਭਾਰਤ ਦੋਵਾਂ ਪੱਖਾਂ ਦੀਆਂ ਅਧਿਕਾਰਤ ਏਜੰਸੀਆਂ ਵਿਚਕਾਰ ਗੱਲਬਾਤ ਦੀ ਸੁਵਿਧਾ ਦੇਣ ਲਈ ਸਹਿਮਤ ਹੋਇਆ। ਭਾਰਤ ਨੇ ਅਸਾਮ ਅਤੇ ਮੇਘਾਲਿਆ ਵਿੱਚ ਵਿਨਾਸ਼ਕਾਰੀ ਹੜ੍ਹਾਂ ਕਾਰਨ ਆਈਆਂ ਰੁਕਾਵਟਾਂ ਦੇ ਮੱਦੇਨਜ਼ਰ ਬੰਗਲਾਦੇਸ਼ ਦੇ ਰਸਤੇ ਅਸਾਮ ਤੋਂ ਤ੍ਰਿਪੁਰਾ ਤੱਕ ਪੈਟਰੋਲੀਅਮਤੇਲ ਅਤੇ ਲੁਬਰੀਕੈਂਟਸ ਦੀ ਢੋਆ-ਢੁਆਈ ਦੀ ਆਗਿਆ ਦੇਣ ਵਿੱਚ ਬੰਗਲਾਦੇਸ਼ ਦੇ ਸਮੇਂ ਸਿਰ ਸਮਰਥਨ ਦੀ ਸ਼ਲਾਘਾ ਕੀਤੀ। ਭਾਰਤੀ ਪੱਖ ਨੇ ਬੰਗਲਾਦੇਸ਼ ਨੂੰ ਰਿਫਾਇੰਡ ਪੈਟਰੋਲੀਅਮ ਉਤਪਾਦਾਂ ਦੇ ਰਜਿਸਟਰਡ ਜੀ2ਜੀ ਸਪਲਾਇਰ ਵਜੋਂ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈਓਸੀਐੱਲ) ਨੂੰ ਸੂਚੀਬੱਧ ਕਰਨ ਦੇ ਬੰਗਲਾਦੇਸ਼ ਦੇ ਫ਼ੈਸਲੇ ਦਾ ਵੀ ਸੁਆਗਤ ਕੀਤਾ।

17. ਦੋਵਾਂ ਨੇਤਾਵਾਂ ਨੇ ਵਿਕਾਸ ਭਾਈਵਾਲੀ ਵਿੱਚ ਦੋਵਾਂ ਧਿਰਾਂ ਦੇ ਦਰਮਿਆਨ ਮਜ਼ਬੂਤ ਸਹਿਯੋਗ 'ਤੇ ਤਸੱਲੀ ਪ੍ਰਗਟਾਈ। ਬੰਗਲਾਦੇਸ਼ ਨੇ ਉਸ ਕੁਸ਼ਲਤਾ ਦੀ ਸ਼ਲਾਘਾ ਕੀਤੀਜਿਸ 'ਤੇ ਭਾਰਤ ਦੁਆਰਾ ਵਿਕਾਸ ਫੰਡ ਜਾਰੀ ਕੀਤੇ ਗਏ ਸਨਜੋ ਪਿਛਲੇ ਵਿੱਤ ਵਰ੍ਹੇ ਦੌਰਾਨ ਫੰਡਾਂ ਦੀ ਵੰਡ ਦੇ ਮਾਮਲੇ ਵਿੱਚ ਚੋਟੀ ਦਾ ਵਿਕਾਸ ਭਾਈਵਾਲ ਬਣ ਗਿਆ ਸੀ।

18. ਦੋਹਾਂ ਨੇਤਾਵਾਂ ਨੇ ਚਟੋਗਰਾਮ ਅਤੇ ਮੋਂਗਲਾ ਬੰਦਰਗਾਹਾਂ (ਏਸੀਐੱਮਪੀ) ਦੀ ਵਰਤੋਂ 'ਤੇ ਸਮਝੌਤੇ ਦੇ ਤਹਿਤ ਟ੍ਰਾਇਲ ਰਨ ਦੇ ਸਫ਼ਲਤਾਪੂਰਵਕ ਮੁਕੰਮਲ ਹੋਣ ਦਾ ਸੁਆਗਤ ਕੀਤਾ ਅਤੇ ਜਲਦੀ ਤੋਂ ਜਲਦੀ ਇਸ ਦੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਉਮੀਦ ਕੀਤੀ। ਭਾਰਤ ਨੇ ਤੀਜੇ ਦੇਸ਼ ਦੇ ਐਗਜ਼ਿਮ ਕਾਰਗੋ ਨੂੰ ਸ਼ਾਮਲ ਕਰਨ ਲਈ 2015 ਦੇ ਦੁਵੱਲੇ ਤਟਵਰਤੀ ਸ਼ਿਪਿੰਗ ਸਮਝੌਤੇ ਦੇ ਵਿਸਤਾਰ ਵੱਲ ਕੰਮ ਕਰਨ ਦੀ ਆਪਣੀ ਬੇਨਤੀ ਨੂੰ ਦੁਹਰਾਇਆ। ਦੋਵੇਂ ਧਿਰਾਂ ਦੋਵਾਂ ਦੇਸ਼ਾਂ ਦਰਮਿਆਨ ਸਿੱਧੇ ਸ਼ਿਪਿੰਗ ਲਿੰਕਾਂ ਦੀ ਤੇਜ਼ੀ ਨਾਲ ਖੋਜ ਕਰਨ ਲਈ ਵੀ ਸਹਿਮਤ ਹੋਈਆਂ। ਉਹ ਇਨਲੈਂਡ ਵਾਟਰ ਟ੍ਰਾਂਜ਼ਿਟ ਐਂਡ ਟਰੇਡ (ਪੀਆਈਡਬਲਿਊਟੀਟੀ) ਰੂਟਾਂ 5 ਅਤੇ 6 (ਧੂਲੀਆ ਤੋਂ ਰਾਜਸ਼ਾਹੀ-ਅਰੀਚਾ ਤੱਕ ਐਕਸਟੈਂਸ਼ਨ) ਅਤੇ 9 ਅਤੇ 10 (ਦੌਦਕੰਡੀ ਤੋਂ ਸੋਨਾਮੁਰਾ) 'ਤੇ ਪ੍ਰੋਟੋਕੋਲ ਦੇ ਤਹਿਤ ਦਰਿਆਈ ਸੇਵਾਵਾਂ ਸ਼ੁਰੂ ਕਰਨ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਵੀ ਸਹਿਮਤ ਹੋਈਆਂ। ਭਾਰਤ ਨੇ ਬੰਗਲਾਦੇਸ਼ ਨੂੰ ਬੇਨਤੀ ਕੀਤੀ ਕਿ ਉਹ ਤ੍ਰਿਪੁਰਾ ਨੂੰ ਬੰਗਲਾਦੇਸ਼ ਨਾਲ ਜੋੜਨ ਵਾਲੇ ਫੇਨੀ ਨਦੀ 'ਤੇ ਮੈਤ੍ਰੀ ਪੁਲ਼ ਦੇ ਸੰਚਾਲਨ ਲਈ ਬਾਕੀ ਬਚੇ ਬੁਨਿਆਦੀ ਢਾਂਚੇਇਮੀਗ੍ਰੇਸ਼ਨ ਅਤੇ ਕਸਟਮ ਸੁਵਿਧਾਵਾਂ ਨੂੰ ਜਲਦੀ ਪੂਰਾ ਕਰੇ।

19. ਦੋਵੇਂ ਨੇਤਾ ਬੀਬੀਆਈਐੱਨ ਮੋਟਰ ਵ੍ਹੀਕਲ ਐਗਰੀਮੈਂਟ ਦੇ ਛੇਤੀ ਸੰਚਾਲਨ ਨਾਲ ਦੁਵੱਲੇ ਅਤੇ ਉਪ-ਖੇਤਰੀ ਸੰਪਰਕ ਨੂੰ ਬਿਹਤਰ ਬਣਾਉਣ ਲਈ ਯਤਨਾਂ ਨੂੰ ਤੇਜ਼ ਕਰਨ ਲਈ ਸਹਿਮਤ ਹੋਏ। ਭਾਰਤ ਨੇ ਪੱਛਮ ਬੰਗਾਲ ਦੇ ਹਿਲੀ ਤੋਂ ਬੰਗਲਾਦੇਸ਼ ਰਾਹੀਂ ਮੇਘਾਲਿਆ ਦੇ ਮਹਿੰਦਰਗੰਜ ਤੱਕ ਹਾਈਵੇਅ ਸਮੇਤ ਨਵੇਂ ਉਪ-ਖੇਤਰੀ ਸੰਪਰਕ ਪ੍ਰੋਜੈਕਟਾਂ ਦੀ ਸ਼ੁਰੂਆਤ ਲਈ ਬੰਗਲਾਦੇਸ਼ ਪੱਖ ਨੂੰ ਸਹਿਯੋਗ ਦੀ ਬੇਨਤੀ ਕੀਤੀ ਅਤੇ ਇਸ ਸਬੰਧ ਵਿੱਚ ਇੱਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਦਾ ਪ੍ਰਸਤਾਵ ਕੀਤਾ। ਇਸੇ ਭਾਵਨਾ ਤਹਿਤ ਬੰਗਲਾਦੇਸ਼ ਨੇ ਭਾਰਤ - ਮਿਆਂਮਾਰ - ਥਾਈਲੈਂਡ ਤ੍ਰਿਪੱਖੀ ਹਾਈਵੇਅ ਪ੍ਰੋਜੈਕਟ ਦੀ ਚਲ ਰਹੀ ਪਹਿਲ ਵਿੱਚ ਭਾਈਵਾਲੀ ਲਈ ਆਪਣੀ ਉਤਸੁਕਤਾ ਨੂੰ ਦੁਹਰਾਇਆ।

20. ਭਾਰਤ ਨੇ ਬੰਗਲਾਦੇਸ਼ ਨੂੰ ਨਿਰਧਾਰਿਤ ਲੈਂਡ ਕਸਟਮ ਸਟੇਸ਼ਨਾਂ/ਏਅਰਪੋਰਟਾਂ/ਸਮੁੰਦਰੀ ਬੰਦਰਗਾਹਾਂ ਰਾਹੀਂ ਤੀਜੇ ਦੇਸ਼ਾਂ ਨੂੰ ਆਪਣੇ ਉਤਪਾਦਾਂ ਦੀ ਨਿਰਯਾਤ ਕਰਨ ਲਈ ਆਪਣੇ ਖੇਤਰ ਰਾਹੀਂ ਮੁਫ਼ਤ ਆਵਾਜਾਈ ਦੀ ਪੇਸ਼ਕਸ਼ ਬਾਰੇ ਸੂਚਿਤ ਕੀਤਾ। ਇਸ ਸਬੰਧ ਵਿੱਚ ਭਾਰਤ ਨੇ ਬੰਗਲਾਦੇਸ਼ ਦੇ ਵਪਾਰਕ ਭਾਈਚਾਰੇ ਨੂੰ ਤੀਜੇ ਦੇਸ਼ਾਂ ਵਿੱਚ ਟ੍ਰਾਂਸਸ਼ਿਪਮੈਂਟ ਲਈ ਆਪਣੇ ਬੰਦਰਗਾਹ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਲਈ ਸੱਦਾ ਦਿੱਤਾ। ਭਾਰਤ ਆਪਣੇ ਉਤਪਾਦਾਂ ਨੂੰ ਨੇਪਾਲ ਅਤੇ ਭੂਟਾਨ ਨੂੰ ਨਿਰਯਾਤ ਕਰਨ ਲਈ ਬੰਗਲਾਦੇਸ਼ ਨੂੰ ਮੁਫ਼ਤ ਆਵਾਜਾਈ ਵੀ ਪ੍ਰਦਾਨ ਕਰ ਰਿਹਾ ਹੈ। ਬੰਗਲਾਦੇਸ਼ ਨੇ ਨਵੇਂ ਉਦਘਾਟਨ ਕੀਤੇ ਚਿਲਾਹਾਟੀ-ਹਲਦੀਬਾੜੀ ਮਾਰਗ ਰਾਹੀਂ ਭੂਟਾਨ ਨਾਲ ਰੇਲ ਸੰਪਰਕ ਦੀ ਵੀ ਬੇਨਤੀ ਕੀਤੀ। ਭਾਰਤ ਇਸ ਦੀ ਵਿਵਹਾਰਕਤਾ ਅਤੇ ਸੰਭਾਵਨਾ ਦੇ ਅਧਾਰ 'ਤੇ ਬੇਨਤੀ 'ਤੇ ਵਿਚਾਰ ਕਰਨ ਲਈ ਸਹਿਮਤ ਹੋ ਗਿਆ। ਇਸ ਅਤੇ ਹੋਰ ਸਰਹੱਦ ਪਾਰ ਰੇਲ ਲਿੰਕਾਂ ਨੂੰ ਵਿਵਹਾਰਕ ਬਣਾਉਣ ਲਈਭਾਰਤੀ ਪੱਖ ਨੇ ਬੰਗਲਾਦੇਸ਼ ਵਾਲੇ ਪਾਸੇ ਨੂੰ ਚਿਲਾਹਾਟੀ-ਹਲਦੀਬਾੜੀ ਕਰਾਸਿੰਗ 'ਤੇ ਬੰਦਰਗਾਹ ਪਾਬੰਦੀਆਂ ਨੂੰ ਹਟਾਉਣ ਲਈ ਬੇਨਤੀ ਕੀਤੀ।

21. ਦੋਵਾਂ ਨੇਤਾਵਾਂ ਨੇ ਇੱਕ ਸੰਯੁਕਤ ਸੰਭਾਵਨਾ ਅਧਿਐਨ ਦੇ ਹਾਲ ਹੀ ਵਿੱਚ ਅੰਤਿਮ ਰੂਪ ਦਿੱਤੇ ਜਾਣ ਦਾ ਸੁਆਗਤ ਕੀਤਾਜਿਸ ਵਿੱਚ ਇਹ ਸਿਫ਼ਾਰਸ਼ ਕੀਤੀ ਗਈ ਸੀ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (ਸੀਈਪੀਏ) ਦੋਵਾਂ ਦੇਸ਼ਾਂ ਲਈ ਲਾਭਦਾਇਕ ਹੋਵੇਗਾ। ਉਨ੍ਹਾਂ ਨੇ ਦੋਵਾਂ ਪਾਸਿਆਂ ਦੇ ਵਪਾਰਕ ਅਧਿਕਾਰੀਆਂ ਨੂੰ ਕੈਲੰਡਰ ਸਾਲ 2022 ਦੇ ਅੰਦਰ ਗੱਲਬਾਤ ਸ਼ੁਰੂ ਕਰਨ ਅਤੇ ਬੰਗਲਾਦੇਸ਼ ਦੇ ਐੱਲਡੀਸੀ ਦਰਜੇ ਤੋਂ ਅੰਤਮ ਗ੍ਰੈਜੂਏਸ਼ਨ ਦੇ ਸਮੇਂ ਵਿੱਚ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਨਿਰਦੇਸ਼ ਦਿੱਤੇ।

22. ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਸੁਖਾਲਾ ਬਣਾਉਣ ਦੀ ਮਹੱਤਤਾ ਨੂੰ ਦੁਹਰਾਉਂਦੇ ਹੋਏਉਨ੍ਹਾਂ ਨੇ ਜ਼ਮੀਨੀ ਕਸਟਮ ਸਟੇਸ਼ਨਾਂ/ਜ਼ਮੀਨ ਬੰਦਰਗਾਹਾਂ 'ਤੇ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਦੇ ਅੱਪਗ੍ਰੇਡੇਸ਼ਨ ਅਤੇ ਪਛਾਣ ਕੀਤੀਆਂ ਜ਼ਮੀਨੀ ਬੰਦਰਗਾਹਾਂ 'ਤੇ ਪਾਬੰਦੀਆਂ ਅਤੇ ਕਸਟਮ ਸਟੇਸ਼ਨ ਹੋਰ ਗ਼ੈਰ-ਟੈਰਿਫ ਰੁਕਾਵਟਾਂ ਨੂੰ ਹਟਾਉਣ ਦੀ ਫੌਰੀ ਜ਼ਰੂਰਤ 'ਤੇ ਜ਼ੋਰ ਦਿੱਤਾ। ਭਾਰਤ ਨੇ ਆਈਸੀਪੀ ਅਗਰਤਲਾ-ਅਖੌਰਾ ਤੋਂ ਸ਼ੁਰੂ ਕਰਦੇ ਹੋਏਭਾਰਤ ਦੇ ਉੱਤਰ ਪੂਰਬੀ ਰਾਜਾਂ ਦੇ ਨਾਲ ਸਰਹੱਦ 'ਤੇਬੰਦਰਗਾਹ ਪਾਬੰਦੀਆਂ ਜਾਂ ਪਾਬੰਦੀਆਂ ਦੀ ਨਕਾਰਾਤਮਕ ਸੂਚੀ ਤੋਂ ਬਿਨਾ ਘੱਟੋ-ਘੱਟ ਇੱਕ ਪ੍ਰਮੁੱਖ ਜ਼ਮੀਨੀ ਬੰਦਰਗਾਹ ਲਈ ਆਪਣੀ ਬੇਨਤੀ ਨੂੰ ਦੁਹਰਾਇਆ। ਦੋਵਾਂ ਨੇਤਾਵਾਂ ਨੇ ਪੈਟਰਾਪੋਲ-ਬੇਨਾਪੋਲ ਆਈਸੀਪੀ ਵਿਖੇ ਦੂਸਰੇ ਮਾਲ ਗੇਟ ਦੇ ਵਿਕਾਸ ਲਈ ਫੰਡ ਦੇਣ ਦੇ ਭਾਰਤ ਦੇ ਪ੍ਰਸਤਾਵ 'ਤੇ ਹੋਈ ਪ੍ਰਗਤੀ ਦਾ ਸੁਆਗਤ ਕੀਤਾ ਅਤੇ ਅਧਿਕਾਰੀਆਂ ਨੂੰ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

23. ਦੋਹਾਂ ਨੇਤਾਵਾਂ ਨੇ ਦੁਵੱਲੇ ਰੱਖਿਆ ਸਬੰਧਾਂ ਦੀ ਤੀਬਰਤਾ 'ਤੇ ਵੀ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਰੱਖਿਆ ਲਈ ਕ੍ਰੈਡਿਟ ਲਾਈਨ ਦੇ ਤਹਿਤ ਪ੍ਰੋਜੈਕਟਾਂ ਨੂੰ ਜਲਦੀ ਅੰਤਮ ਰੂਪ ਦੇਣ ਲਈ ਵੀ ਸਹਿਮਤੀ ਪ੍ਰਗਟਾਈਜੋ ਦੋਵਾਂ ਦੇਸ਼ਾਂ ਲਈ ਲਾਭਦਾਇਕ ਹੋਵੇਗਾ। ਭਾਰਤ ਨੇ ਇਸ ਸਬੰਧ ਵਿੱਚ ਬੰਗਲਾਦੇਸ਼ ਹਥਿਆਰਬੰਦ ਬਲਾਂ ਲਈ ਵਾਹਨਾਂ ਦੀ ਸ਼ੁਰੂਆਤੀ ਖਰੀਦ ਯੋਜਨਾ ਨੂੰ ਅੰਤਿਮ ਰੂਪ ਦਿੱਤੇ ਜਾਣ ਦਾ ਸੁਆਗਤ ਕੀਤਾ ਅਤੇ ਦੁਵੱਲੇ ਰੱਖਿਆ ਸਬੰਧਾਂ ਨੂੰ ਵਧਾਉਣ ਦੀ ਉਮੀਦ ਜਤਾਈ। ਭਾਰਤੀ ਪੱਖ ਨੇ ਸਮੁੰਦਰੀ ਸੁਰੱਖਿਆ ਲਈ ਤਟਵਰਤੀ ਰਾਡਾਰ ਪ੍ਰਣਾਲੀ ਪ੍ਰਦਾਨ ਕਰਨ ਲਈ 2019 ਦੇ ਸਮਝੌਤੇ ਨੂੰ ਛੇਤੀ ਤੋਂ ਛੇਤੀ ਲਾਗੂ ਕਰਨ ਲਈ ਆਪਣੀ ਬੇਨਤੀ ਨੂੰ ਦੁਹਰਾਇਆ।

24. ਕੋਵਿਡ-19 ਮਹਾਮਾਰੀ ਦੌਰਾਨ ਬੰਗਲਾਦੇਸ਼ ਨੂੰ ਵੈਕਸੀਨ ਮੈਤ੍ਰੀ ਅਤੇ ਆਕਸੀਜਨ ਐਕਸਪ੍ਰੈੱਸ ਰੇਲਗੱਡੀਆਂ ਅਤੇ ਬੰਗਲਾਦੇਸ਼ ਦੁਆਰਾ ਭਾਰਤ ਨੂੰ ਦਵਾਈਆਂ ਦੇ ਤੋਹਫ਼ੇ ਸਮੇਤ ਦੋਵਾਂ ਦੇਸ਼ਾਂ ਦਰਮਿਆਨ ਨਜ਼ਦੀਕੀ ਸਹਿਯੋਗ ਦਾ ਸੁਆਗਤ ਕਰਦੇ ਹੋਏਦੋਵਾਂ ਨੇਤਾਵਾਂ ਨੇ ਲੋਕ-ਦਰ-ਲੋਕ ਸਬੰਧਾਂ ਨੂੰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਦੋਵਾਂ ਨੇਤਾਵਾਂ ਨੇ ਰੇਲਸੜਕਹਵਾਈ ਅਤੇ ਪਾਣੀ ਨਾਲ ਸਬੰਧਤ ਸੰਪਰਕ ਮੁੜ ਸ਼ੁਰੂ ਹੋਣ 'ਤੇ ਤਸੱਲੀ ਪ੍ਰਗਟਾਈ। ਇਸ ਸਬੰਧ ਵਿੱਚਬੰਗਲਾਦੇਸ਼ ਵਾਲੇ ਪਾਸੇ ਨੇ ਭਾਰਤ ਦੁਆਰਾ ਜ਼ਿਆਦਾਤਰ ਸੜਕ ਅਤੇ ਰੇਲ ਇਮੀਗ੍ਰੇਸ਼ਨ ਚੈੱਕ ਪੋਸਟਾਂ 'ਤੇ ਮੁੜ ਖੋਲ੍ਹਣ ਦੀਆਂ ਸੁਵਿਧਾਵਾਂ ਦਾ ਸੁਆਗਤ ਕੀਤਾ ਅਤੇ ਛੇਤੀ ਹੀ ਆਵਾਜਾਈ ਦੀ ਸੁਵਿਧਾ ਲਈ ਸਾਰੀਆਂ ਜ਼ਮੀਨੀ ਬੰਦਰਗਾਹਾਂ/ਆਈਸੀਪੀ 'ਤੇ ਪ੍ਰੀ-ਕੋਵਿਡ-19 ਪੱਧਰ ਤੱਕ ਇਮੀਗ੍ਰੇਸ਼ਨ ਸੁਵਿਧਾਵਾਂ ਨੂੰ ਬਹਾਲ ਕਰਨ ਦੀ ਬੇਨਤੀ ਕੀਤੀ। ਦੋਵਾਂ ਨੇਤਾਵਾਂ ਨੇ ਜੂਨ, 2022 ਤੋਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਤੀਜੀ ਯਾਤਰੀ ਰੇਲਗੱਡੀ ਮਿਤਾਲੀ ਐਕਸਪ੍ਰੈੱਸ ਦੀਆਂ ਨਿਯਮਿਤ ਸੇਵਾਵਾਂ ਸ਼ੁਰੂ ਕਰਨ ਦਾ ਸੁਆਗਤ ਕੀਤਾ।

25. ਦੋਵੇਂ ਨੇਤਾਵਾਂ ਨੇ ਬੰਗਬੰਧੂ (ਮੁਜੀਬ: ਦ ਮੇਕਿੰਗ ਆਵ੍ ਏ ਨੇਸ਼ਨ) 'ਤੇ ਸਾਂਝੇ ਤੌਰ 'ਤੇ ਬਣਾਈ ਗਈ ਫਿਲਮ ਦੇ ਛੇਤੀ ਲਾਂਚ ਦੀ ਉਮੀਦ ਜਤਾਈ। ਉਨ੍ਹਾਂ ਨੇ ਬੰਗਲਾਦੇਸ਼ ਵਿੱਚ ਮੁਜੀਬ ਨਗਰ ਤੋਂ  ਪੱਛਮ ਬੰਗਾਲ ਦੇ ਨਾਦੀਆ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ ਤੱਕ ਇਤਿਹਾਸਿਕ ਸੜਕ "ਸ਼ਾਦੀਨੋਟਾ ਸ਼ਰੋਕ" ਦੇ ਸੰਚਾਲਨ ਅਤੇ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ 'ਤੇ ਇੱਕ ਦਸਤਾਵੇਜ਼ੀ ਫਿਲਮ ਦਾ ਨਿਰਮਾਣ ਸਮੇਤ ਹੋਰ ਪਹਿਲਾਂ ਲਈ ਕੰਮ ਕਰਨ ਲਈ ਵੀ ਸਹਿਮਤੀ ਪ੍ਰਗਟਾਈ। ਬੰਗਲਾਦੇਸ਼ ਨੇ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ 'ਤੇ ਦੁਰਲੱਭ ਵੀਡੀਓ ਫੁਟੇਜ ਦੇ ਸਾਂਝੇ ਸੰਕਲਨ ਦਾ ਪ੍ਰਸਤਾਵ ਵੀ ਰੱਖਿਆ। ਬੰਗਲਾਦੇਸ਼ ਨੇ ਭਾਰਤ ਦੁਆਰਾ ਦਿੱਲੀ ਯੂਨੀਵਰਸਿਟੀ ਵਿੱਚ ਬੰਗਬੰਧੂ ਚੇਅਰ ਦੀ ਸਥਾਪਨਾ ਦੀ ਸ਼ਲਾਘਾ ਕੀਤੀ।

26. ਦੋਵੇਂ ਨੇਤਾ ਬੰਗਲਾਦੇਸ਼ ਤੋਂ ਇੱਕ ਸਟਾਰਟ-ਅੱਪ ਵਫ਼ਦ ਦੀ ਪਹਿਲੀ ਯਾਤਰਾ ਦੀ ਉਡੀਕ ਕਰਦੇ ਹਨਜੋ ਦੋਵਾਂ ਦੇਸ਼ਾਂ ਵਿਚਕਾਰ ਨਵਾਚਾਰ ਵਿੱਚ ਸਾਂਝੇਦਾਰੀ ਨੂੰ ਉਤਸ਼ਾਹਿਤ ਕਰੇਗਾ। ਦੋਵਾਂ ਧਿਰਾਂ ਨੇ ਆਉਣ ਵਾਲੇ ਮਹੀਨਿਆਂ ਵਿੱਚ ਯੋਜਨਾਬੱਧ ਕੀਤੇ ਜਾ ਰਹੇ ਨੌਜਵਾਨਾਂ ਦੇ ਅਦਾਨ-ਪ੍ਰਦਾਨ ਦੇ ਮੁੜ ਸ਼ੁਰੂ ਹੋਣ 'ਤੇ ਵੀ ਤਸੱਲੀ ਪ੍ਰਗਟਾਈ। ਬੰਗਲਾਦੇਸ਼ ਨੇ ਭਾਰਤ ਵਿੱਚ ਮੈਡੀਕਲ ਸੁਵਿਧਾਵਾਂ ਵਿੱਚ ਬੰਗਲਾਦੇਸ਼ ਦੇ ਮੁਕਤੀਜੋਧਿਆਂ ਦਾ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਲਈ ਭਾਰਤ ਦੀ ਪਹਿਲ ਲਈ ਡੂੰਘੀ ਪ੍ਰਸ਼ੰਸਾ ਕੀਤੀ।

27. ਨੇਤਾਵਾਂ ਨੇ 'ਸੁੰਦਰਬਨ ਦੀ ਸੰਭਾਲ਼' 'ਤੇ 2011 ਦੇ ਸਮਝੌਤਿਆਂ ਨੂੰ ਪ੍ਰਭਾਵੀ ਤੌਰ 'ਤੇ ਲਾਗੂ ਕਰਨ 'ਤੇ ਜ਼ੋਰ ਦਿੱਤਾਜਿਸ ਵਿੱਚ ਜੇਡਬਲਿਊਜੀ ਨੂੰ ਜਲਦੀ ਤੋਂ ਜਲਦੀ ਸੱਦਿਆ ਜਾਣਾ ਸ਼ਾਮਲ ਹੈਤਾਂ ਜੋ ਇਸ ਡੈਲਟੇਕ ਜੰਗਲ ਦਾ ਵਾਤਾਵਰਣ ਅਤੇ ਇਸ ਈਕੋਸਿਸਟਮ 'ਤੇ ਨਿਰਭਰ ਲੋਕ ਸਥਾਈ ਤੌਰ 'ਤੇ ਰਹਿ ਸਕਣ।

28. ਦੋਵਾਂ ਧਿਰਾਂ ਨੇ ਸਹਿਯੋਗ ਦੇ ਨਵੇਂ ਅਤੇ ਉੱਭਰ ਰਹੇ ਖੇਤਰਾਂ ਦੀ ਸੰਭਾਵਨਾ ਦਾ ਲਾਭ ਉਠਾਉਣ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਅਤੇ ਦੋਵਾਂ ਪਾਸਿਆਂ ਦੇ ਅਧਿਕਾਰੀਆਂ ਨੂੰ ਬਾਹਰੀ ਪੁਲਾੜਗ੍ਰੀਨ ਊਰਜਾਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਅਤੇ ਵਿੱਤਸਿਹਤ ਅਤੇ ਸਿੱਖਿਆ ਵਿੱਚ ਸੇਵਾਵਾਂ ਵਿੱਚ ਟੈਕਨੋਲੋਜੀ ਵਿੱਚ ਸਹਿਯੋਗ ਵਧਾਉਣ ਲਈ ਕਿਹਾ।

29. ਖੇਤਰੀ ਸਥਿਤੀ ਦੇ ਸਬੰਧ ਵਿੱਚਭਾਰਤ ਨੇ ਮਿਆਂਮਾਰ ਵਿੱਚ ਰਾਖੀਨ ਰਾਜ ਤੋਂ ਜ਼ਬਰਦਸਤੀ ਵਿਸਥਾਪਿਤ 10 ਲੱਖ ਤੋਂ ਵੱਧ ਲੋਕਾਂ ਨੂੰ ਪਨਾਹ ਦੇਣ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਵਿੱਚ ਬੰਗਲਾਦੇਸ਼ ਦੀ ਉਦਾਰਤਾ ਦੀ ਪ੍ਰਸ਼ੰਸਾ ਕੀਤੀ ਅਤੇ ਬੰਗਲਾਦੇਸ਼ ਅਤੇ ਮਿਆਂਮਾਰ ਦੋਵਾਂ ਦੀ ਇੱਕੋ ਇੱਕ ਗੁਆਂਢੀ ਦੇਸ਼ ਵਜੋਂ ਇਨ੍ਹਾਂ ਜ਼ਬਰਦਸਤੀ ਵਿਸਥਾਪਿਤ ਲੋਕਾਂ ਦੀ ਉਨ੍ਹਾਂ ਦੇ ਵਤਨ ਵਿੱਚ ਸੁਰੱਖਿਅਤਟਿਕਾਊ ਅਤੇ ਤੇਜ਼ੀ ਨਾਲ ਵਾਪਸੀ ਨੂੰ ਯਕੀਨੀ ਬਣਾਉਣ ਦੇ ਯਤਨਾਂ ਵਿੱਚ ਸਹਾਇਤਾ ਲਈ ਆਪਣੀ ਨਿਰੰਤਰ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ।

30. ਦੋਵਾਂ ਧਿਰਾਂ ਨੇ ਖੇਤਰੀ ਸੰਗਠਨਾਂ ਰਾਹੀਂ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਭਾਰਤ ਨੇ ਬਿਮਸਟੈੱਕ ਸਕੱਤਰੇਤ ਦੀ ਮੇਜ਼ਬਾਨੀ ਅਤੇ ਇਸ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਬੰਗਲਾਦੇਸ਼ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਭਾਰਤ ਨੇ ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ (ਆਈਓਆਰਏ) ਦੇ ਚੇਅਰ ਦੇ ਰੂਪ ਵਿੱਚ ਬੰਗਲਾਦੇਸ਼ ਨੂੰ ਆਪਣੀ ਸਮਰੱਥਾ ਵਿੱਚ ਸਹਿਯੋਗ ਦੁਹਰਾਇਆ।

31. ਯਾਤਰਾ ਦੌਰਾਨ ਹੇਠਾਂ ਦਿੱਤੇ ਸਹਿਮਤੀ ਪੱਤਰਾਂ ਅਤੇ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਅਤੇ ਉਨ੍ਹਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ:

a) ਭਾਰਤ ਅਤੇ ਬੰਗਲਾਦੇਸ਼ ਦੁਆਰਾ ਸਾਂਝੀ ਸਰਹੱਦੀ ਨਦੀ ਕੁਸ਼ਿਆਰਾ ਤੋਂ ਪਾਣੀ ਛੱਡਣ ਬਾਰੇ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਅਤੇ ਬੰਗਲਾਦੇਸ਼ ਸਰਕਾਰ ਦੇ ਜਲ ਸਰੋਤ ਮੰਤਰਾਲੇ ਵਿਚਕਾਰ ਸਮਝੌਤਾ;

b) ਭਾਰਤ ਵਿੱਚ ਬੰਗਲਾਦੇਸ਼ ਰੇਲਵੇ ਕਰਮਚਾਰੀਆਂ ਦੀ ਸਿਖਲਾਈ ਬਾਰੇ ਰੇਲ ਮੰਤਰਾਲਾ (ਰੇਲਵੇ ਬੋਰਡ)ਭਾਰਤ ਸਰਕਾਰ ਅਤੇ ਰੇਲ ਮੰਤਰਾਲਾਬੰਗਲਾਦੇਸ਼ ਸਰਕਾਰ ਵਿਚਕਾਰ ਸਮਝੌਤਾ;

c) ਰੇਲ ਮੰਤਰਾਲਾ (ਰੇਲਵੇ ਬੋਰਡ)ਭਾਰਤ ਸਰਕਾਰ ਅਤੇ ਰੇਲ ਮੰਤਰਾਲਾਬੰਗਲਾਦੇਸ਼ ਸਰਕਾਰ ਦੇ ਵਿਚਕਾਰ ਆਈਟੀ ਪ੍ਰਣਾਲੀਆਂ ਜਿਵੇਂ ਕਿ ਐੱਫਓਆਈਐੱਸ ਅਤੇ ਬੰਗਲਾਦੇਸ਼ ਰੇਲਵੇ ਲਈ ਹੋਰ ਆਈਟੀ ਐਪਲੀਕੇਸ਼ਨਾਂ ਵਿੱਚ ਸਹਿਯੋਗ ਬਾਰੇ ਸਮਝੌਤਾ;

d) ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ)ਭਾਰਤ ਅਤੇ ਬੰਗਲਾਦੇਸ਼ ਵਿਗਿਆਨ ਅਤੇ ਉਦਯੋਗਿਕ ਖੋਜ ਪਰਿਸ਼ਦ (ਬੀਸੀਐੱਸਆਈਆਰ)ਬੰਗਲਾਦੇਸ਼ ਵਿਚਕਾਰ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਬਾਰੇ ਸਮਝੌਤਾ;

e) ਨਿਊਜ਼ਪੇਸ ਇੰਡੀਆ ਲਿਮਿਟਿਡ ਅਤੇ ਬੰਗਲਾਦੇਸ਼ ਸੈਟੇਲਾਈਟ ਕੰਪਨੀ ਲਿਮਿਟਿਡ ਵਿਚਕਾਰ ਪੁਲਾੜ ਟੈਕਨੋਲੋਜੀ ਦੇ ਖੇਤਰਾਂ ਵਿੱਚ ਸਹਿਯੋਗ 'ਤੇ ਸਹਿਮਤੀ ਪੱਤਰ;

f) ਪ੍ਰਸਾਰ ਭਾਰਤੀ ਅਤੇ ਬੰਗਲਾਦੇਸ਼ ਟੈਲੀਵਿਜ਼ਨ (ਬੀਟੀਵੀ) ਵਿਚਕਾਰ ਪ੍ਰਸਾਰਣ ਵਿੱਚ ਸਹਿਯੋਗ ਬਾਰੇ ਸਮਝੌਤਾ;  ਅਤੇ

g) ਰਾਸ਼ਟਰੀ ਨਿਆਂਇਕ ਅਕਾਦਮੀਭਾਰਤ ਅਤੇ ਬੰਗਲਾਦੇਸ਼ ਦੀ ਸੁਪਰੀਮ ਕੋਰਟ ਵਿਚਕਾਰ ਭਾਰਤ ਵਿੱਚ ਬੰਗਲਾਦੇਸ਼ ਨਿਆਂਇਕ ਅਧਿਕਾਰੀਆਂ ਲਈ ਸਿਖਲਾਈ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਬਾਰੇ ਸਮਝੌਤਾ।

32. ਯਾਤਰਾ ਦੌਰਾਨ ਨਿਮਨਲਿਖਤ ਦਾ ਉਦਘਾਟਨ/ ਐਲਾਨ / ਬਿਆਨ ਜਾਰੀ ਕੀਤੇ ਗਏ:

a) ਮੈਤ੍ਰੀ ਸੁਪਰ ਥਰਮਲ ਪਾਵਰ ਪਲਾਂਟਰਾਮਪਾਲਬੰਗਲਾਦੇਸ਼ ਦੇ ਯੂਨਿਟ-1 ਦਾ ਉਦਘਾਟਨ;

b) ਰੂਪਸ਼ਾ ਰੇਲਵੇ ਪੁਲ਼ ਦਾ ਉਦਘਾਟਨ;

c) ਖੁਲਨਾ-ਦਰਸ਼ਨਾ ਰੇਲਵੇ ਲਾਈਨ ਅਤੇ ਪਰਬੋਤੀਪੁਰ-ਕੌਨੀਆ ਰੇਲਵੇ ਲਾਈਨ ਲਈ ਪ੍ਰੋਜੈਕਟ ਮੈਨੇਜਮੈਂਟ ਕੰਸਲਟੈਂਸੀ ਕੰਟਰੈਕਟ 'ਤੇ ਹਸਤਾਖਰ ਕਰਨ ਦਾ ਐਲਾਨ।

d) ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੁਆਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 23 ਭਾਰਤੀ ਅਤੇ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਦੀਆਂ 5 ਭਾਸ਼ਾਵਾਂ ਵਿੱਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਇਤਿਹਾਸਿਕ '7 ਮਾਰਚ ਦੇ ਭਾਸ਼ਣਦੇ ਅਨੁਵਾਦ ਵਾਲੀ ਕਿਤਾਬ ਦੀ ਭੇਟ।

e) ਗਰਾਂਟ ਦੇ ਅਧਾਰ 'ਤੇ ਬੰਗਲਾਦੇਸ਼ ਰੇਲਵੇ ਨੂੰ 20 ਬਰਾਡ ਗੇਜ ਲੋਕੋਮੋਟਿਵਾਂ ਦੀ ਪੇਸ਼ਕਸ਼ ਬਾਰੇ ਐਲਾਨ।

f) ਸੜਕ ਅਤੇ ਰਾਜਮਾਰਗ ਵਿਭਾਗਬੰਗਲਾਦੇਸ਼ ਸਰਕਾਰ ਨੂੰ ਸੜਕ ਨਿਰਮਾਣ ਉਪਕਰਣ ਅਤੇ ਮਸ਼ੀਨਰੀ ਦੀ ਸਪਲਾਈ ਬਾਰੇ ਐਲਾਨ।

33. ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸਰਕਾਰ ਅਤੇ ਭਾਰਤ ਦੇ ਲੋਕਾਂ ਦੀ ਨਿੱਘੀ ਅਤੇ ਉਦਾਰ ਪਰਾਹੁਣਚਾਰੀ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬੰਗਲਾਦੇਸ਼ ਦਾ ਦੌਰਾ ਕਰਨ ਦਾ ਸੁਹਿਰਦ ਸੱਦਾ ਦਿੱਤਾ ਅਤੇ ਦੋਵੇਂ ਨੇਤਾਵਾਂ ਨੇ ਸਾਰੇ ਪੱਧਰਾਂ ਅਤੇ ਮੰਚਾਂ 'ਤੇ ਗੱਲਬਾਤ ਜਾਰੀ ਰੱਖਣ ਦੀ ਉਮੀਦ ਜਤਾਈ।

 

 

 *********

ਡੀਐੱਸ/ਏਕੇ



(Release ID: 1857897) Visitor Counter : 123