ਖਾਣ ਮੰਤਰਾਲਾ
azadi ka amrit mahotsav

ਕੋਲਾ ਅਤੇ ਖਾਣ ਮੰਤਰਾਲਿਆਂ ਵੱਲੋਂ ਹੈਦਰਾਬਾਦ ਵਿੱਚ ਦੋ-ਦਿਨਾਂ ਰਾਸ਼ਟਰੀ ਖਾਣ ਮੰਤਰੀਆਂ ਦੀ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ


ਖਣਿਜ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਹਾਲੀਆ ਨੀਤੀ ਸੁਧਾਰਾਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਨਵੀਆਂ ਰਣਨੀਤੀਆਂ ਵਿਕਸਿਤ ਕਰਨ 'ਤੇ ਧਿਆਨ ਕੇਂਦਰਤ ਕੀਤਾ ਜਾਏਗਾ

ਕਾਨਫਰੰਸ ਵਿੱਚ ਰਾਜ ਸਰਕਾਰਾਂ ਦੇ ਮਾਇਨਿੰਗ ਮੰਤਰੀ ਅਤੇ ਸੀਨੀਅਰ ਅਧਿਕਾਰੀ ਸ਼ਿਰਕਤ ਕਰਨਗੇ

Posted On: 06 SEP 2022 11:23AM by PIB Chandigarh

 ਕੋਲਾ ਮੰਤਰਾਲਾ ਅਤੇ ਖਾਣ ਮੰਤਰਾਲਾ 9 ਅਤੇ 10 ਸਤੰਬਰ, 2022 ਨੂੰ ਹੈਦਰਾਬਾਦ ਵਿੱਚ ਦੋ-ਦਿਨਾਂ ਰਾਸ਼ਟਰੀ ਖਾਣ ਮੰਤਰੀਆਂ ਦੀ ਕਾਨਫਰੰਸ ਦਾ ਆਯੋਜਨ ਕਰਨਗੇ, ਤਾਂ ਜੋ ਦੇਸ਼ ਵਿੱਚ ਖਣਿਜ ਖੋਜ ਨੂੰ ਹੋਰ ਉਤਸ਼ਾਹਿਤ ਕਰਨ ਲਈ ਨਵੀਆਂ ਅਤੇ ਪ੍ਰਭਾਵੀ ਰਣਨੀਤੀਆਂ ਤਿਆਰ ਕੀਤੀਆਂ ਜਾ ਸਕਣ ਅਤੇ ਖਣਨ ਖੇਤਰ ਵਿੱਚ ਕੇਂਦਰ ਦੁਆਰਾ ਹਾਲ ਹੀ ਵਿੱਚ ਲਿਆਂਦੇ ਗਏ ਨੀਤੀਗਤ ਸੁਧਾਰਾਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਜਾ ਸਕੇ। 

 

 ਕੇਂਦਰੀ ਕੋਲਾ, ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ, ਖਾਣ, ਕੋਲਾ ਅਤੇ ਰੇਲ ਰਾਜ ਮੰਤਰੀ ਸ਼੍ਰੀ ਰਾਓਸਾਹਿਬ ਪਾਟਿਲ ਦਾਨਵੇ, ਕੋਲਾ, ਖਾਣਾਂ ਮੰਤਰਾਲਿਆਂ ਦੇ ਸਕੱਤਰ, ਵੱਖ-ਵੱਖ ਰਾਜਾਂ ਦੇ ਮੰਤਰੀ, ਪ੍ਰਮੁੱਖ ਸਕੱਤਰ (ਮਾਈਨਜ਼) ਅਤੇ ਡੀਜੀਐੱਮ’ਸ/ਡੀਐੱਮਜੀ’ਸ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਅਹਿਮ ਕਾਨਫਰੰਸ ਵਿੱਚ ਸ਼ਾਮਲ ਹੋਣਗੇ। ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਅਗਲੇ 25 ਸਾਲਾਂ ਵਿੱਚ ਖਣਿਜਾਂ ਦੀ ਗਲੋਬਲ ਮੰਗ ਮੌਜੂਦਾ ਉਤਪਾਦਨ ਤੋਂ ਵੱਧ ਜਾਵੇਗੀ, ਖਣਿਜ ਸੈਕਟਰ ਸਾਡੀ ਸਮੁੱਚੀ ਤਰੱਕੀ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਏਗਾ। ਇਸ ਲਈ, ਨੈਸ਼ਨਲ ਮਾਈਨਜ਼ ਮਿਨਿਸਟਰਸ ਦੀ ਇਹ ਕਾਨਫਰੰਸ ਖਣਿਜ ਸੈਕਟਰ ਵਿੱਚ ਰਾਜ ਸਰਕਾਰਾਂ ਨੂੰ ਦਰਪੇਸ਼ ਰੁਕਾਵਟਾਂ ‘ਤੇ ਗੌਰ ਕਰਨ ਲਈ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਹੋਵੇਗਾ। ਕਾਨਫਰੰਸ ਦਾ ਉਦੇਸ਼ ਖਣਨ ਮੰਤਰਾਲੇ ਅਤੇ ਵੱਖ-ਵੱਖ ਰਾਜ ਸਰਕਾਰਾਂ ਦਰਮਿਆਨ ਤਾਲਮੇਲ ਨੂੰ ਮਜ਼ਬੂਤ ​​ਕਰਨਾ ਹੈ।

 

 ਕਾਨਫਰੰਸ ਦੀਆਂ ਮੁੱਖ ਗੱਲਾਂ ਵਿੱਚ ਖਣਨ ਸੈਕਟਰ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਰਾਜ ਸਰਕਾਰਾਂ ਵੱਲੋਂ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ (ਐੱਨਐੱਮਈਟੀ) ਦੇ ਫੰਡਾਂ ਦੀ ਪ੍ਰਭਾਵੀ ਵਰਤੋਂ 'ਤੇ ਚਰਚਾ, ਕਰਨਾਟਕ, ਓਡੀਸ਼ਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਗੁਜਰਾਤ ਦੀਆਂ ਰਾਜ ਸਰਕਾਰਾਂ ਵੱਲੋਂ  ਪੇਸ਼ਕਾਰੀਆਂ, ਰਾਜ ਸਰਕਾਰਾਂ ਦੁਆਰਾ ਨਿਲਾਮੀ ਦੀ ਸਥਿਤੀ ਬਾਰੇ ਪੇਸ਼ਕਾਰੀਆਂ ਅਤੇ ਨੋਟੀਫਾਈਡ ਪ੍ਰਾਈਵੇਟ ਐਕਸਪਲੋਰੇਸ਼ਨ ਏਜੰਸੀਆਂ (ਐੱਨਪੀਈਏ’ਸ) ਨਾਲ ਸੰਵਾਦ ਸ਼ਾਮਲ ਹਨ।  

 

 ਕਾਨਫਰੰਸ ਦੇ ਦੂਜੇ ਦਿਨ, ਕੋਲਾ ਮੰਤਰਾਲਾ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਕੋਲਾ ਖੇਤਰ ਵਿੱਚ ਸੁਧਾਰਾਂ ਅਤੇ ਉਨ੍ਹਾਂ ਦੇ ਪ੍ਰਭਾਵਾਂ, ਕੋਲਾ ਮਾਈਨਿੰਗ ਪ੍ਰੋਜੈਕਟਾਂ ਲਈ ਜ਼ਮੀਨ ਪ੍ਰਾਪਤੀ ਅਤੇ ਕੋਲਾ ਲੌਜਿਸਟਿਕਸ ਅਪਰੋਚਾਂ ਬਾਰੇ ਜਾਣਕਾਰੀ ਦੇਵੇਗਾ। ਪਹਿਲਾਂ ਹੀ ਅਲਾਟ ਕੀਤੀਆਂ ਕੋਲਾ ਖਾਣਾਂ ਦਾ ਸੰਚਾਲਨ ਅਤੇ ਉਨ੍ਹਾਂ ਦੀ ਸਥਿਤੀ ਫੋਕਸ ਦਾ ਇਕ ਹੋਰ ਕੇਂਦਰ ਹੋਵੇਗਾ।

 

 ਦੂਜੇ ਦਿਨ ਸੂਬਾ ਸਰਕਾਰਾਂ ਦੇ ਮਾਈਨਿੰਗ ਮੰਤਰੀਆਂ ਤੋਂ ਇਲਾਵਾ ਕੋਲਾ ਮੰਤਰਾਲੇ ਦੇ ਸਕੱਤਰ ਡਾ. ਅਨਿਲ ਕੁਮਾਰ ਜੈਨ ਅਤੇ ਕੋਲ ਇੰਡੀਆ ਲਿਮਟਿਡ ਦੇ ਚੇਅਰਮੈਨ ਸ਼੍ਰੀ ਪ੍ਰਮੋਦ ਅਗਰਵਾਲ ਕਾਨਫਰੰਸ ਨੂੰ ਸੰਬੋਧਨ ਕਰਨਗੇ।

 

 ***********

 

 ਏਕੇਐੱਨ/ਆਰਕੇਪੀ


(Release ID: 1857159) Visitor Counter : 114