ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਗੋਇਲ ਨੇ ਸੈਨ ਫ੍ਰਾਂਸਿਸਕੋ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ
ਸੈਨ ਫ੍ਰਾਂਸਿਸਕੋ ਵਿੱਚ ਗਦਰ ਮੈਮੋਰੀਅਲ ਹੌਲ ਦੇਖਣ ਗਏ; ਸਾਡੇ ਪੂਰਵਜਾਂ ਦੇ ਬਲੀਦਾਨ ਨੂੰ ਯਾਦ ਕੀਤਾ
Posted On:
06 SEP 2022 8:52AM by PIB Chandigarh
ਕੇਂਦਰੀ ਵਣਜ ਤੇ ਉਦਯੋਗ; ਉਪਭੋਗਤਾ ਕਾਰਜ, ਖੁਰਾਕ ਅਤੇ ਜਨਤਕ ਵੰਡ ਤੇ ਕੱਪੜਾ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਸੈਨ ਫ੍ਰਾਂਸਿਸਕੋ ਵਿੱਚ ਮਹਾਤਮਾ ਗਾਂਧੀ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ।
ਇੱਕ ਟਵੀਟ ਵਿੱਚ ਉਨ੍ਹਾਂ ਨੇ ਕਿਹਾ, “ਅਸੀਂ ਜੋ ਕਰਦੇ ਹਾਂ ਅਤੇ ਅਸੀਂ ਜੋ ਕਰਨ ਵਿੱਚ ਸਮਰੱਥ ਹਾਂ, ਉਸ ਦੇ ਵਿੱਚ ਦਾ ਅੰਤਰ ਦੁਨੀਆ ਦੀ ਜ਼ਿਆਦਾਤਰ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ ਜ਼ਰੂਰੀ ਹੋਵੇਗਾ।”
“ਮੈਂ ਸੈਨ ਫ੍ਰਾਂਸਿਸਕੋ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਮੈਨੂੰ ਅਧਿਕ ਨਿਆਂਸੰਗਤ ਅਤੇ ਸਮ੍ਰਿੱਧ ਦੁਨੀਆ ਦੇ ਨਿਰਮਾਣ ਨਾਲ ਜੁੜੇ ਭਾਰਤ ਦੇ ਪ੍ਰਯਤਨਾਂ ਅਤੇ ਸਮਰੱਥਾਵਾਂ ‘ਤੇ ਮਾਣ ਹੈ।”

ਇਸ ਦੇ ਬਾਅਦ ਮੰਤਰੀ ਨੇ ਸੈਨ ਫ੍ਰਾਂਸਿਸਕੋ ਵਿੱਚ ਗਦਰ ਮੈਮੋਰੀਅਲ ਹੌਲ ਦਾ ਦੌਰਾ ਕੀਤਾ। ਸਾਡੇ ਪੂਰਵਜਾਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ, “ਮੈਂ ਅੱਜ ਗਦਰ ਸਮਾਰਕ ‘ਤੇ ਖੜਾ ਹਾਂ, ਸਾਡੇ ਪੂਰਵਜਾਂ ਦੇ ਪ੍ਰਤੀ ਗਹਿਰਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਡੀ ਮਾਤ੍ਰਭੂਮੀ ਦੇ ਲਈ ‘ਸਭ ਕੁਝ’ ਬਲੀਦਾਨ ਕਰ ਦਿੱਤਾ।”
ਮੈਂ ਇੱਕ ਵਿਕਸਿਤ ਅਤੇ ਸਮ੍ਰਿੱਧ ਰਾਸ਼ਟਰ ਨਿਰਮਾਣ ਦੇ ਲਈ ‘ਅੰਮ੍ਰਿਤ ਕਾਲ’ ਵਿੱਚ ਭਾਰਤ ਦੀ ਸੇਵਾ ਕਰਨ ਦਾ ਸੰਕਲਪ ਲੈਂਦਾ ਹਾਂ।
ਜੈ ਹਿੰਦ!”



ਕੇਂਦਰੀ ਮੰਤਰੀ, ਭਾਰਤ-ਅਮਰੀਕਾ ਰਣਨੀਤਕ ਭਾਗੀਦਾਰੀ ਮੰਚ ਸੰਮੇਲਨ ਅਤੇ ਭਾਰਤ-ਪ੍ਰਸ਼ਾਂਤ ਆਰਥਿਕ ਰੂਪਰੇਖਾ (ਆਈਪੀਈਐੱਫ) ਮੀਨਿਸਟ੍ਰੀਅਲ ਮੀਟਿੰਗ ਵਿੱਚ ਹਿੱਸਾ ਲੈਣ ਦੇ ਲਈ 5 ਤੋਂ 10 ਸਤੰਬਰ 2022 ਤੱਕ ਸੰਯੁਕਤ ਰਾਜ ਅਮਰੀਕਾ ਵਿੱਚ ਸੈਨ ਫ੍ਰਾਂਸਿਸਕੋ ਅਤੇ ਲੌਸ ਏਂਜਿਲਸ (Los Angeles) ਦੀ ਵਿਦੇਸ਼ ਯਾਤਰਾ ‘ਤੇ ਹਨ।
*****
ਏਡੀ/ਕੇਪੀ
(Release ID: 1857156)
Visitor Counter : 121