ਸੈਰ ਸਪਾਟਾ ਮੰਤਰਾਲਾ

ਮਨ ਕੀ ਬਾਤ ਦੇ ਨਵੀਨਤਮ ਸੰਸਕਰਣ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਇਕਜੁੱਟ ਕਰਨ ਵਿੱਚ ਅੰਮ੍ਰਿਤ ਮਹੋਤਸਵ ਅਤੇ ਹਰ ਘਰ ਤਿਰੰਗਾ ਮੁਹਿੰਮਾਂ ਦੇ ਮਹੱਤਵ ਨੂੰ ਉਜਾਗਰ ਕੀਤਾ


ਅਸੀਂ ਅੰਮ੍ਰਿਤ ਮਹੋਤਸਵ ਅਤੇ ਸੁਤੰਤਰਤਾ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਰਾਸ਼ਟਰ ਦੀ ਸਮੂਹਿਕ ਸ਼ਕਤੀ ਦੇਖੀ ਹੈ: ਸ਼੍ਰੀ ਨਰੇਂਦਰ ਮੋਦੀ

Posted On: 06 SEP 2022 12:30PM by PIB Chandigarh

 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 28 ਅਗਸਤ, 2022 ਨੂੰ ‘ਮਨ ਕੀ ਬਾਤ’ ਦੇ 92ਵੇਂ ਐਡੀਸ਼ਨ ਦੌਰਾਨ ਲੋਕਾਂ ਨੂੰ ਇਕਜੁੱਟ ਕਰਨ ਲਈ ਇਕੱਠਿਆਂ ਕੰਮ ਕਰਨ ਵਾਲੀਆਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਹਰ ਘਰ ਤਿਰੰਗਾ ਮੁਹਿੰਮਾਂ ਦੀ ਸ਼ਲਾਘਾ ਕੀਤੀ। ਇਹ ਮੁਹਿੰਮਾਂ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਦਰਸਾਉਂਦੀਆਂ ਹਨ।

 

 ਮਨ ਕੀ ਬਾਤ ਦੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਮਹੋਤਸਵ ਅਤੇ ਸੁਤੰਤਰਤਾ ਦਿਵਸ ਦੇ ਇਸ ਵਿਸ਼ੇਸ਼ ਮੌਕੇ 'ਤੇ ਅਸੀਂ ਦੇਸ਼ ਦੀ ਸਮੂਹਿਕ ਸ਼ਕਤੀ ਦੇਖੀ ਹੈ। ਸਾਕਾਰ ਹੋਣ ਦਾ ਅਹਿਸਾਸ ਹੋਇਆ ਹੈ। ਇੰਨਾ ਵੱਡਾ ਦੇਸ਼, ਇੰਨੀਆਂ ਵੰਨ-ਸੁਵੰਨਤਾਵਾਂ ਪਰ ਜਦੋਂ ਤਿਰੰਗਾ ਲਹਿਰਾਉਣ ਦੀ ਗੱਲ ਆਈ ਤਾਂ ਹਰ ਕੋਈ ਇੱਕੋ ਹੀ ਜਜ਼ਬੇ ਵਿੱਚ ਵਹਿਣ ਲੱਗਿਆ। ਲੋਕ ਖੁਦ ਤਿਰੰਗੇ ਦੀ ਸ਼ਾਨ ਦਾ ਮੋਹਰੀ ਬਣ ਕੇ ਅੱਗੇ ਆਏ। ਅਸੀਂ ਸਵੱਛਤਾ ਮੁਹਿੰਮ ਅਤੇ ਟੀਕਾਕਰਣ ਮੁਹਿੰਮ ਵਿੱਚ ਵੀ ਦੇਸ਼ ਦੀ ਭਾਵਨਾ ਦੇਖੀ ਸੀ। ਅੰਮ੍ਰਿਤ ਮਹੋਤਸਵ ਵਿੱਚ ਸਾਨੂੰ ਦੁਬਾਰਾ ਉਹੀ ਦੇਸ਼ ਭਗਤੀ ਦਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਹੈ। ਸਾਡੇ ਜਵਾਨਾਂ ਨੇ ਉੱਚੇ ਪਹਾੜਾਂ ਦੀਆਂ ਚੋਟੀਆਂ 'ਤੇ, ਦੇਸ਼ ਦੀਆਂ ਸਰਹੱਦਾਂ 'ਤੇ ਅਤੇ ਸਮੁੰਦਰ ਦੇ ਵਿਚਕਾਰ ਤਿਰੰਗਾ ਲਹਿਰਾਇਆ।

 

 ਅੰਮ੍ਰਿਤ ਮਹੋਤਸਵ ਦੇ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਮਿੱਤਰੋ ਅੰਮ੍ਰਿਤ ਮਹੋਤਸਵ ਦੇ ਇਹ ਰੰਗ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲੇ ਹਨ।  ਬੋਤਸਵਾਨਾ ਵਿੱਚ ਰਹਿਣ ਵਾਲੇ ਸਥਾਨਕ ਗਾਇਕਾਂ ਨੇ ਭਾਰਤ ਦੀ ਆਜ਼ਾਦੀ ਦੇ 75 ਵਰ੍ਹਿਆਂ ਨੂੰ ਮਨਾਉਣ ਲਈ ਦੇਸ਼ ਭਗਤੀ ਦੇ 75 ਗੀਤ ਗਾਏ।  ਇਸ ਵਿੱਚ ਖਾਸ ਗੱਲ ਇਹ ਹੈ ਕਿ ਇਹ 75 ਗੀਤ ਹਿੰਦੀ, ਪੰਜਾਬੀ, ਗੁਜਰਾਤੀ, ਬੰਗਲਾ, ਅਸਾਮੀ, ਤਮਿਲ, ਤੇਲਗੂ, ਕੰਨੜ ਅਤੇ ਸੰਸਕ੍ਰਿਤ ਭਾਸ਼ਾਵਾਂ ਵਿੱਚ ਗਾਏ ਗਏ ਸਨ। ਇਸੇ ਤਰ੍ਹਾਂ, ਨਾਮੀਬੀਆ ਵਿੱਚ, ਭਾਰਤ-ਨਾਮੀਬੀਆ ਦੇ ਸੱਭਿਆਚਾਰਕ-ਰਵਾਇਤੀ ਸਬੰਧਾਂ 'ਤੇ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਗਈ ਹੈ।

 

 ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦੂਰਦਰਸ਼ਨ 'ਤੇ ਸਵਰਾਜ ਸੀਰੀਅਲ ਦੇਖਣ ਦੀ ਵੀ ਤਾਕੀਦ ਕੀਤੀ, ਜੋ ਸੁਤੰਤਰਤਾ ਸੈਨਾਨੀਆਂ, ਖਾਸ ਕਰਕੇ ਗੁਮਨਾਮ ਨਾਇਕਾਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ।  ਉਨ੍ਹਾਂ ਕਿਹਾ, “ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਆਜ਼ਾਦੀ ਦੇ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਗੁਮਨਾਮ ਨਾਇਕਾਂ ਦੇ ਪ੍ਰਯਤਨਾਂ ਤੋਂ ਜਾਣੂ ਕਰਵਾਉਣਾ ਇੱਕ ਵਧੀਆ ਉਪਰਾਲਾ ਹੈ। ਸ਼੍ਰੀ ਮੋਦੀ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਉਣ ਲਈ ਭਾਰਤ ਦੇ ਵਿਭਿੰਨ ਹਿੱਸਿਆਂ ਵਿੱਚ ਵੱਖੋ-ਵੱਖਰੇ ਵਿਅਕਤੀਗਤ ਪ੍ਰਯਤਨਾਂ ਨੂੰ ਵੀ ਉਜਾਗਰ ਕੀਤਾ।

 

 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਮਨ ਕੀ ਬਾਤ’ ਦੇ ਵਿਭਿੰਨ ਐਡੀਸ਼ਨਾਂ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਨੂੰ ਮਾਣ ਦਾ ਸਥਾਨ ਦਿੱਤਾ ਹੈ।


 

***********

 

ਐੱਨਬੀ/ਓਏ



(Release ID: 1857155) Visitor Counter : 98