ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸਾਇੰਸ ਸਿਟੀ ਅਹਿਮਦਾਬਾਦ ਵਿਖੇ ਹੋਣ ਵਾਲੀ ਰਾਜਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ ਦੀ ਗੁਜਰਾਤ ਵਿਗਿਆਨ ਕਾਨਫਰੰਸ ਕੇਂਦਰ ਦੇ ਸਹਿਯੋਗ ਨਾਲ ਇੱਕ ਏਕੀਕ੍ਰਿਤ ਪਹੁੰਚ ਦੁਆਰਾ ਅਪਣਾਈਆਂ ਜਾਣ ਵਾਲੀਆਂ ਰਾਜ ਵਿਸ਼ੇਸ਼ ਟੈਕਨੋਲੋਜੀਆਂ ਅਤੇ ਇਨੋਵੇਸ਼ਨਾਂ ਦੀ ਪੜਚੋਲ ਕਰੇਗੀ


ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ 10 ਸਤੰਬਰ, 2022 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸਾਇੰਸ ਸਿਟੀ ਅਹਿਮਦਾਬਾਦ ਵਿਖੇ ਉਦਘਾਟਨ ਕੀਤੇ ਜਾਣ ਵਾਲੇ ਦੋ-ਦਿਨਾ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਕਨਕਲੇਵ ਦਾ ਵਿਆਪਕ ਥੀਮ ਰਾਜਾਂ ਦੀਆਂ ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਚੁਣੌਤੀਆਂ ਦਾ ਸਾਹਮਣਾ ਕਰਨ ਦੇ ਵਿਸ਼ੇਸ਼ ਸੰਦਰਭ ਵਿੱਚ ਸਾਇੰਸ ਅਤੇ ਟੈਕਨੋਲੋਜੀ ਸੈਕਟਰ ਲਈ ਇੱਕ ਵਿਜ਼ਨ 2047 ਪੇਸ਼ ਕਰਨਾ ਹੋਵੇਗਾ: ਡਾ. ਜਿਤੇਂਦਰ ਸਿੰਘ

ਰਾਜਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ ਦੇ ਨਾਲ ਖੇਤੀਬਾੜੀ, ਪਾਣੀ, ਊਰਜਾ, ਸਿਹਤ, ਸਿੱਖਿਆ ਅਤੇ ਗਹਿਰੇ ਸਮੁੰਦਰੀ ਮਿਸ਼ਨ 'ਤੇ ਪਲੇਨਰੀ ਸੈਸ਼ਨ ਕਨਕਲੇਵ ਦੀ ਮੁੱਖ ਵਿਸ਼ੇਸ਼ਤਾ ਹੋਣਗੇ

100 ਤੋਂ ਵੱਧ ਸਟਾਰਟਅੱਪਸ ਅਤੇ ਉਦਯੋਗਾਂ ਦੇ ਸੀਈਓਜ਼ ਦੇ ਨਾਲ ਇੱਕ ਵਿਸ਼ੇਸ਼ ਸੈਸ਼ਨ ਵਿੱਚ ਵੱਖ-ਵੱਖ ਰਾਜਾਂ ਨੂੰ ਦਰਪੇਸ਼ ਵਿਲੱਖਣ ਸਮੱਸਿਆਵਾਂ ਦੇ ਰਾਜ ਵਿਸ਼ੇਸ਼ ਸਮਾਧਾਨ ਢੂੰਡਣ ਦੀ ਕੋਸ਼ਿਸ਼ ਕੀਤੀ ਜਾਏਗੀ

Posted On: 04 SEP 2022 2:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸਾਇੰਸ ਸਿਟੀ ਅਹਿਮਦਾਬਾਦ ਵਿਖੇ ਉਦਘਾਟਨ ਕੀਤੇ ਜਾਣ ਵਾਲਾ ਰਾਜਾਂ ਦੇ ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਮੰਤਰੀਆਂ ਦਾ ਦੋ-ਦਿਨਾ ਗੁਜਰਾਤ ਵਿਗਿਆਨ ਸੰਮੇਲਨ, ਕੇਂਦਰ ਦੇ ਸਹਿਯੋਗ ਨਾਲ ਏਕੀਕ੍ਰਿਤ ਪਹੁੰਚ ਦੁਆਰਾ ਅਪਣਾਉਣ ਅਤੇ ਸਕੇਲ ਕਰਨ ਲਈ ਰਾਜਾਂ ਦੀਆਂ ਵਿਸ਼ੇਸ਼ ਟੈਕਨੋਲੋਜੀਆਂ ਅਤੇ ਇਨੋਵੇਸ਼ਨਾਂ ਦੀ ਪੜਚੋਲ ਕਰੇਗਾ।

 

 ਇਹ ਗੱਲ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ;  ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ 10 ਸਤੰਬਰ, 2022 ਨੂੰ ਸ਼ੁਰੂ ਹੋਣ ਵਾਲੇ ਦੋ-ਦਿਨਾਂ ਸੰਮੇਲਨ ਦੀਆਂ ਤਿਆਰੀਆਂ ਦੀ ਗਹਿਨ ਸਮੀਖਿਆ ਤੋਂ ਬਾਅਦ ਮੀਡੀਆ ਨੂੰ ਕਹੀ।


 

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਸੰਮੇਲਨ ਦਾ ਮੁੱਖ ਥੀਮ ਰਾਜਾਂ ਦੀਆਂ ਐੱਸਐਂਡਟੀ ਚੁਣੌਤੀਆਂ ਅਤੇ ਲੋੜਾਂ ਅਤੇ ਭਵਿੱਖ ਦੇ ਵਿਕਾਸ ਦੇ ਮਾਰਗਾਂ ਅਤੇ ਰਾਜਾਂ ਵਿੱਚ ਐੱਸਟੀਆਈ ਲਈ ਵਿਜ਼ਨ ਨੂੰ ਪੂਰਾ ਕਰਨ ਦੇ ਸੰਦਰਭ ਵਿੱਚ ਐੱਸਐਂਡਟੀ ਸੈਕਟਰ ਲਈ ਇੱਕ ਵਿਜ਼ਨ 2047 ਪੇਸ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ, ਕੇਂਦਰ ਦੇ ਵੱਖ-ਵੱਖ ਐੱਸਐਂਡਟੀ ਵਿਭਾਗਾਂ ਦੇ ਸਹਿਯੋਗ ਨਾਲ ਹਰੇਕ ਰਾਜ ਦੀਆਂ ਤਰਜੀਹਾਂ, ਚੁਣੌਤੀਆਂ, ਉਮੀਦਾਂ ਅਤੇ ਟੈਕਨੋਲੋਜੀਕਲ ਲੋੜਾਂ ਦੀ ਵਿਆਪਕ ਮੈਪਿੰਗ ਕੀਤੀ ਜਾ ਸਕਦੀ ਹੈ। 

 

 ਡਾ. ਸਿੰਘ ਨੇ ਕਿਹਾ ਕਿ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਵੋਤਮ ਨਤੀਜਿਆਂ ਲਈ 6 ਵਿਗਿਆਨ ਵਿਭਾਗਾਂ- ਡੀਐੱਸਟੀ, ਡੀਬੀਟੀ, ਸੀਐੱਸਆਈਆਰ, ਐੱਮਓਈਐੱਸ, ਡੀਏਈ ਅਤੇ ਡੀਓਐੱਸ ਨਾਲ ਮਿਲ ਕੇ ਕੰਮ ਕਰ ਸਕਦੇ ਹਨ।  ਉਨ੍ਹਾਂ ਅੱਗੇ ਕਿਹਾ ਕਿ ਕਾਨਫਰੰਸ ਵਿੱਚ ਇਨ੍ਹਾਂ ਸਾਰੇ ਵਿਭਾਗਾਂ ਦੇ ਨਾਲ-ਨਾਲ ਉਦਯੋਗਾਂ ਦੇ ਨੁਮਾਇੰਦੇ ਵੀ ਭਾਗ ਲੈਣਗੇ।

 

 ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ "2030 ਤੱਕ ਖੋਜ ਅਤੇ ਵਿਕਾਸ ਵਿੱਚ ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਨੂੰ ਦੁੱਗਣਾ ਕਰਨਾ" ਅਤੇ ਦੇਸ਼ ਅਤੇ ਰਾਜ ਦੀ ਸਮੁੱਚੀ ਅਰਥਵਿਵਸਥਾ ਨੂੰ ਪੂਰਕ ਕਰਨਾ ਵੀ ਮੋਦੀ ਸਰਕਾਰ ਦੀ ਆਤਮਨਿਰਭਰ ਯੋਜਨਾ ਦੇ ਅਨੁਰੂਪ ਵਿਗਿਆਨ ਸੰਮੇਲਨ ਦਾ ਮੁੱਖ ਏਜੰਡਾ ਹੋਵੇਗਾ। ਉਨ੍ਹਾਂ ਕਿਹਾ, ਵਿਚਾਰ-ਵਟਾਂਦਰੇ ਦੌਰਾਨ ਖੋਜ ਅਤੇ ਵਿਕਾਸ ਵਿੱਚ ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਨੂੰ ਵਧਾਉਣ ਅਤੇ ਭਾਰਤੀ ਰਾਜਾਂ ਲਈ ਸਹਿਯੋਗ ਵਿਕਸਿਤ ਕਰਨ ਬਾਰੇ ਪ੍ਰਮੁੱਖਤਾ ਨਾਲ ਚਰਚਾ ਕੀਤੀ ਜਾਵੇਗੀ।


 

 

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਰਾਜਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ ਨਾਲ ਸੰਮੇਲਨ ਦੌਰਾਨ ਜਿਨ੍ਹਾਂ ਮੁੱਦਿਆਂ 'ਤੇ ਅਹਿਮ ਪਲੈਨਰੀ ਸੈਸ਼ਨ ਆਯੋਜਿਤ ਕੀਤੇ ਜਾਣਗੇ ਉਨ੍ਹਾਂ ਵਿੱਚ, ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਲਈ ਖੇਤੀਬਾੜੀ ਅਧੀਨ ਟੈਕਨੋਲੋਜੀਕਲ ਦਖਲਅੰਦਾਜ਼ੀ, ਸਾਫ਼ ਪੀਣ ਵਾਲੇ ਪਾਣੀ ਦੇ ਉਤਪਾਦਨ ਲਈ ਡੀਐੱਸਟੀ ਦੁਆਰਾ ਵਿਕਸਿਤ ਕੀਤੀਆਂ ਗਈਆਂ ਡੀਸੈਲਿਨੇਸ਼ਨ, ਹੈਲੀ ਬੋਰਨ ਵਿਧੀਆਂ ਜਿਹੀਆਂ ਟੈਕਨੋਲੋਜੀਆਂ ਦੀ ਵਰਤੋਂ ਸਮੇਤ ਇਨੋਵੇਸ਼ਨਾਂ, ਹਾਈਡ੍ਰੋਜਨ ਮਿਸ਼ਨ ਵਿੱਚ ਐੱਸਐਂਡਟੀ ਦੀ ਭੂਮਿਕਾ ਸਮੇਤ ਸਾਰਿਆਂ ਲਈ ਸਵੱਛ ਊਰਜਾ, ਪ੍ਰਿਥਵੀ ਵਿਗਿਆਨ ਮੰਤਰਾਲੇ (ਐੱਮਓਈਐੱਸ) ਦੇ ਗਹਿਰੇ ਸਮੁੰਦਰੀ ਮਿਸ਼ਨ ਅਤੇ ਤੱਟਵਰਤੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ-ਨਾਲ ਦੇਸ਼ ਦੀ ਭਵਿੱਖੀ ਅਰਥਵਿਵਸਥਾ ਲਈ ਇਸਦੀ ਸਾਰਥਕਤਾ, ਸਾਰਿਆਂ ਲਈ ਡਿਜੀਟਲ ਸਿਹਤ ਦੇਖਭਾਲ਼ ਅਤੇ ਰਾਸ਼ਟਰੀ ਸਿੱਖਿਆ ਨੀਤੀ ਦੇ ਨਾਲ ਵਿਗਿਆਨ ਦਾ ਤਾਲਮੇਲ ਜਿਹੇ ਮੁੱਦੇ ਸ਼ਾਮਲ ਹਨ।

 

ਡਾ. ਜਿਤੇਂਦਰ ਸਿੰਘ ਨੇ ਕਿਹਾ, 100 ਤੋਂ ਵੱਧ ਸਟਾਰਟ ਅੱਪਸ ਅਤੇ ਉਦਯੋਗਾਂ ਦੇ ਸੀਈਓਜ਼ ਦੇ ਨਾਲ ਇੱਕ ਵਿਸ਼ੇਸ਼ ਸੈਸ਼ਨ ਵੱਖ-ਵੱਖ ਰਾਜਾਂ ਨੂੰ ਦਰਪੇਸ਼ ਵਿਲੱਖਣ ਸਮੱਸਿਆਵਾਂ ਲਈ ਰਾਜ ਵਿਸ਼ੇਸ਼ ਸਮਾਧਾਨ ਲੱਭਣ ਦੀ ਕੋਸ਼ਿਸ਼ ਕਰੇਗਾ। ਮੰਤਰੀ ਨੇ ਸਾਰੇ 6 ਵਿਗਿਆਨ ਵਿਭਾਗਾਂ ਤੋਂ ਸਾਰੇ ਸਟੇਕਹੋਲਡਰਾਂ ਤੋਂ ਫੰਡਿੰਗ ਨਾਲ ਰਾਜ ਸਰਕਾਰਾਂ ਨਾਲ ਕੰਮ ਕਰਨ ਲਈ ਤਿਆਰ ਸੰਭਾਵੀ ਸਟਾਰਟ-ਅੱਪਸ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ। 

 

 ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਵਾਰ ਕਾਨਫਰੰਸ ਨੂੰ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸੰਬੰਧਿਤ ਨਵੀਆਂ ਟੈਕਨੋਲੋਜੀਆਂ ਅਤੇ "ਜੀਵਨ ਦੀ ਆਸਾਨੀ (ਈਜ਼ ਆਵੑ ਲਿਵਿੰਗ)" ਲਈ ਉਨ੍ਹਾਂ ਦੇ ਸਰਵੋਤਮ ਉਪਯੋਗ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਇੱਕ ਵੱਖਰਾ ਫੌਰਮੈਟ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ਇਹ ਮੀਟਿੰਗ ਦੇਸ਼ ਭਰ ਵਿੱਚ ਵਧੇਰੇ ਤਾਲਮੇਲ ਰਾਹੀਂ ਸਾਇੰਸ ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਈਕੋਸਿਸਟਮ ਨੂੰ ਮਜ਼ਬੂਤ ​​ਕਰਦੇ ਹੋਏ ਕੇਂਦਰ ਅਤੇ ਰਾਜਾਂ ਦਰਮਿਆਨ ਸੰਚਾਰ ਪਾੜੇ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰੇਗੀ।

 

 ਕਾਨਫਰੰਸ ਵਿੱਚ ਸਾਰੇ 28 ਰਾਜਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ, 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕ, ਰਾਜਾਂ ਦੇ ਪ੍ਰਮੁੱਖ ਅਧਿਕਾਰੀਆਂ - ਮੁੱਖ ਸਕੱਤਰਾਂ, ਰਾਜਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੇ ਇੰਚਾਰਜ ਪ੍ਰਮੁੱਖ ਸਕੱਤਰਾਂ ਅਤੇ ਭਾਰਤ ਸਰਕਾਰ ਦੇ ਸਾਰੇ ਵਿਗਿਆਨ ਸਕੱਤਰਾਂ ਜਿਵੇਂ ਕਿ ਡੀਐੱਸਟੀ, ਡੀਬੀਟੀ, ਡੀਐੱਸਆਈਆਰ, ਐੱਮਓਈਐੱਸ, ਡੀਏਈ, ਡੀਓਐੱਸ, ਆਈਸੀਐੱਮਆਰ, ਆਈਸੀਏਆਰ, ਜਲ ਸ਼ਕਤੀ, ਐੱਮਓਈਐੱਫ ਐਂਡ ਸੀਸੀ ਅਤੇ ਐੱਮਐੱਨਆਰਈ ਦੇ ਪ੍ਰਤੀਨਿਧਾਂ ਦੇ ਭਾਗ ਲੈਣ ਦੀ ਉਮੀਦ ਹੈ। 

 

 ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਦੋ-ਦਿਨਾਂ ਵਿਗਿਆਨ ਅਤੇ ਟੈਕਨੋਲੋਜੀ ਕਨਕਲੇਵ ਵਿੱਚ ਇੱਕ ਨਵਾਂ ਪਹਿਲੂ ਸ਼ਾਮਲ ਹੋਵੇਗਾ ਕਿਉਂਕਿ ਕਈ ਕਾਰਜ-ਮੁਖੀ ਫੈਸਲੇ ਲਏ ਜਾਣਗੇ ਅਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਸ਼ਟਰੀ ਐੱਸਟੀਆਈ ਨੀਤੀ ਦੀ ਤਰਜ਼ 'ਤੇ ਵੱਖੋ-ਵੱਖਰੀ ਐੱਸਟੀਆਈ ਨੀਤੀ ਬਣਾਉਣ ਲਈ ਕਿਹਾ ਜਾਵੇਗਾ।


 

 

 ਕਾਨਫਰੰਸ ਦੇ ਮੁੱਖ ਏਜੰਡਾ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਦਾ ਉਦੇਸ਼ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਕੇਂਦਰ ਅਤੇ ਰਾਜਾਂ ਦਰਮਿਆਨ ਸਰਗਰਮ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ, ਕੇਂਦਰ ਅਤੇ ਰਾਜਾਂ ਦਰਮਿਆਨ ਐੱਸਟੀਆਈ ਜਾਣਕਾਰੀ ਅਤੇ ਡੇਟਾ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਇੱਕ ਵਿਧੀ ਤਿਆਰ ਕਰਨਾ, ਮੁੱਖ ਟੈਕਨੋਲੋਜੀ ਖੇਤਰਾਂ ਵਿੱਚ ਰਾਜਾਂ ਦੇ ਵਿਗਿਆਨੀਆਂ, ਟੈਕਨੋਲੋਜਿਸਟਾਂ ਅਤੇ ਪ੍ਰੋਫੈਸ਼ਨਲਾਂ ਦੀ ਸਮਰੱਥਾ ਨਿਰਮਾਣ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਮਿਲ ਕੇ ਰਾਜ ਦੇ ਖੋਜ ਅਤੇ ਵਿਕਾਸ ਵਿੱਚ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨਗੇ ਅਤੇ ਉੱਚ ਪੱਧਰ 'ਤੇ ਐੱਸਟੀਆਈਜ਼ ਵਿੱਚ ਇੱਕ ਮਜ਼ਬੂਤ ​​ਅਤੇ ਟਿਕਾਊ ਕੇਂਦਰ-ਰਾਜ ਤਾਲਮੇਲ ਅਤੇ ਨਿਗਰਾਨੀ ਪ੍ਰਣਾਲੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨਗੇ।

 

 ********** 

 

ਐੱਸਐੱਨਸੀ/ਆਰਆਰ


(Release ID: 1856764) Visitor Counter : 146