ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਭਲਕੇ ਅਹਿਮਦਾਬਾਦ ਵਿੱਚ 36ਵੀਆਂ ਰਾਸ਼ਟਰੀ ਖੇਡਾਂ ਦਾ ਗੀਤ (ਗੇਮਜ਼ ਐਂਥਮ) ਅਤੇ ਸ਼ੁਭੰਕਾਰ (ਮਾਸਕੌਟ) ਲਾਂਚ ਕਰਨਗੇ


ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਸ਼ਾਨਦਾਰ ਕਰਟੇਨ-ਰੇਜ਼ਰ ਸਮਾਗਮ ਵਿੱਚ ਸ਼ਾਮਲ ਹੋਣਗੇ

Posted On: 03 SEP 2022 4:43PM by PIB Chandigarh

 36ਵੀਆਂ ਨੈਸ਼ਨਲ ਗੇਮਜ਼ ਦੀ ਕਰਟੇਨ ਰੇਜ਼ਰ ਈਵੈਂਟ ਐਤਵਾਰ ਸ਼ਾਮ ਨੂੰ ਅਹਿਮਦਾਬਾਦ ਦੇ ਈਕੇਏ (EKA) ਏਰੀਨਾ ਟ੍ਰਾਂਸਸਟੇਡੀਆ ਵਿਖੇ ਉੱਘੀਆਂ ਹਸਤੀਆਂ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਜਾਵੇਗੀ। ਇਸ ਮੈਗਾ ਈਵੈਂਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਨਾਲ ਸ਼ਿਰਕਤ ਕਰਨਗੇ। ਇਸ ਸ਼ਾਨਦਾਰ ਸਮਾਗਮ ਵਿੱਚ ਰਾਜ ਭਰ ਤੋਂ 9,000 ਤੋਂ ਵੱਧ ਵਿਸ਼ੇਸ਼ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕਰਟੇਨ ਰੇਜ਼ਰ ਈਵੈਂਟ ਵਿੱਚ ਗੇਮਜ਼ ਐਂਥਮ ਅਤੇ ਮਾਸਕੌਟ ਦੇ ਨਾਲ-ਨਾਲ ਇੱਕ ਕਸਟਮ-ਕਿਊਰੇਟਿਡ ਵੈੱਬਸਾਈਟ ਅਤੇ ਮੋਬਾਈਲ ਐਪਲੀਕੇਸ਼ਨ ਦਾ ਉਦਘਾਟਨ ਵੀ ਕੀਤਾ ਜਾਵੇਗਾ, ਜਿਸ ਨਾਲ ਦੇਸ਼ ਵਿੱਚ ਸਭ ਤੋਂ ਵੱਡੇ ਖੇਡ ਆਯੋਜਨ ਦੀ ਸ਼ੁਰੂਆਤ ਹੋਵੇਗੀ।

 

 ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਨੇ ਕਿਹਾ, "ਅਸੀਂ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰਕੇ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਾਂ।" ਉਨ੍ਹਾਂ ਅੱਗੇ ਕਿਹਾ "ਅਸੀਂ ਭਾਰਤ ਦੇ ਚੋਟੀ ਦੇ ਐਥਲੀਟਾਂ ਅਤੇ ਅਧਿਕਾਰੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਅਤੇ ਇਸ ਨੂੰ ਹੁਣ ਤੱਕ ਦੀਆਂ ਸਭ ਤੋਂ ਵਧੀਆ ਖੇਡਾਂ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਾਂ।”

 

 ਜੋ ਹੋਰ ਪਤਵੰਤੇ ਹਾਜ਼ਰ ਹੋਣਗੇ, ਉਨ੍ਹਾਂ ਵਿੱਚ ਗੁਜਰਾਤ ਦੇ ਖੇਡ, ਯੁਵਾ ਅਤੇ ਸੱਭਿਆਚਾਰਕ ਗਤੀਵਿਧੀਆਂ ਬਾਰੇ ਮੰਤਰੀ ਹਰਸ਼ ਸੰਘਵੀ, ਅਹਿਮਦਾਬਾਦ ਦੇ ਮੇਅਰ ਕਿਰੀਟ ਕੁਮਾਰ ਜੇ. ਪਰਮਾਰ, ਭਾਰਤੀ ਓਲੰਪਿਕ ਸੰਘ ਦੇ ਕਾਰਜਕਾਰੀ ਪ੍ਰਧਾਨ ਅਨਿਲ ਖੰਨਾ, ਸਕੱਤਰ, ਸਪੋਰਟਸ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਸੁਸ਼੍ਰੀ ਸੁਜਾਤਾ ਚਤੁਰਵੇਦੀ, ਆਈਏਐੱਸ, ਸ਼ਾਮਲ ਹਨ।

 

 36ਵੀਆਂ ਨੈਸ਼ਨਲ ਗੇਮਜ਼, ਜਿਨ੍ਹਾਂ ਦਾ ਥੀਮ ਸੈਲੀਬ੍ਰੇਟਿੰਗ ਯੂਨਿਟੀ ਥਰੂ ਸਪੋਰਟਸ ਹੈ, ਸੱਤ ਸਾਲਾਂ ਦੇ ਵਕਫੇ ਤੋਂ ਬਾਅਦ 29 ਸਤੰਬਰ ਤੋਂ 12 ਅਕਤੂਬਰ ਤੱਕ ਆਯੋਜਿਤ ਕੀਤਾ ਜਾ ਰਹੀਆਂ ਹਨ। ਸੂਬੇ ਦੇ ਛੇ ਸ਼ਹਿਰ ਅਹਿਮਦਾਬਾਦ, ਗਾਂਧੀਨਗਰ, ਸੂਰਤ, ਵਡੋਦਰਾ, ਰਾਜਕੋਟ ਅਤੇ ਭਾਵਨਗਰ ਗੇਮਜ਼ ਦੀ ਮੇਜ਼ਬਾਨੀ ਕਰਨਗੇ।

 

 ਇਸ ਤੋਂ ਇਲਾਵਾ, ਟਰੈਕ ਸਾਈਕਲਿੰਗ ਈਵੈਂਟ ਦੀ ਮੇਜ਼ਬਾਨੀ ਨਵੀਂ ਦਿੱਲੀ ਕਰੇਗੀ।

 

 28 ਰਾਜਾਂ ਅਤੇ ਅੱਠ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਰੀਬ 7,000 ਐਥਲੀਟਾਂ ਦੇ 36 ਅਨੁਸ਼ਾਸਨਾਂ ਵਿੱਚ ਹਿੱਸਾ ਲੈਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਰਵਾਇਤੀ ਓਲੰਪਿਕ ਗੇਮਜ਼ ਸ਼ਾਮਲ ਹਨ। ਮਲਖੰਬ ਅਤੇ ਯੋਗ-ਆਸਣ ਜਿਹੀਆਂ ਸਵਦੇਸ਼ੀ ਖੇਡਾਂ ਵੀ ਪਹਿਲੀ ਵਾਰ ਨੈਸ਼ਨਲ ਗੇਮਜ਼ ਵਿੱਚ ਸ਼ਾਮਲ ਹੋਣਗੀਆਂ।

 

 ਆਖਰੀ ਵਾਰ ਇਹ ਗੇਮਜ਼ ਕੇਰਲ ਵਿੱਚ 2015 ਵਿੱਚ ਆਯੋਜਿਤ ਹੋਈਆਂ ਸਨ।

 

 ************* 


ਐੱਨਬੀ/ਓਏ



(Release ID: 1856744) Visitor Counter : 96