ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
30 ਅਗਸਤ 2022 ਤੱਕ 881.30 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ; 1,72,734.69 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ ਕਰੀਬ 130.65 ਲੱਖ ਕਿਸਾਨਾਂ ਨੂੰ ਲਾਭ ਹੋਇਆ
30 ਅਗਸਤ 2022 ਤੱਕ 187.92 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ, ਜਿਸ ਨਾਲ ਕਰੀਬ 17.83 ਲੱਖ ਕਿਸਾਨਾਂ ਨੂੰ 37,866.13 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਮਿਲਿਆ
ਖਰੀਫ ਮਾਰਕੀਟਿੰਗ ਸੀਜ਼ਨ 2021-22 ਅਤੇ ਹਾੜੀ ਮਾਰਕੀਟਿੰਗ ਸੀਜ਼ਨ 2022-23 ਦੌਰਾਨ ਕੀਤੇ ਗਏ ਐੱਮਐੱਸਪੀ ਕਾਰਜ
प्रविष्टि तिथि:
31 AUG 2022 5:26PM by PIB Chandigarh
ਖਰੀਫ (ਸਾਉਣੀ) ਮਾਰਕੀਟਿੰਗ ਸੀਜ਼ਨ (ਕੇਐੱਮਐੱਸ) 2021-22 ਵਿੱਚ, ਕੇਂਦਰੀ ਪੂਲ ਦੇ ਅਧੀਨ ਝੋਨੇ ਦੀ ਖਰੀਦ, ਵਿਭਿੰਨ ਖਰੀਦ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ।
30.08.2022 ਤੱਕ, 881.30 ਲੱਖ ਮੀਟ੍ਰਿਕ ਟਨ ਝੋਨੇ ਦੀ ਮਾਤਰਾ (ਸਾਉਣੀ ਦੀ ਫਸਲ 759.32 ਲੱਖ ਮੀਟ੍ਰਿਕ ਟਨ ਅਤੇ ਹਾੜੀ ਦੀ ਫਸਲ 121.98 ਲੱਖ ਮੀਟ੍ਰਿਕ ਟਨ ਸਮੇਤ) ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਨਾਲ ਕਰੀਬ 130.65 ਲੱਖ ਕਿਸਾਨਾਂ ਨੂੰ 1,72,734.69 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਫਾਇਦਾ ਹੋਇਆ ਹੈ।

ਹਾੜੀ (ਰਬੀ) ਦੇ ਮੰਡੀਕਰਨ ਸੀਜ਼ਨ 2022-23 ਦੌਰਾਨ ਕਣਕ ਦੀ ਖਰੀਦ
ਹਾੜੀ ਦੇ ਮੰਡੀਕਰਨ ਸੀਜ਼ਨ 2022-23 ਦੌਰਾਨ 30.08.2022 ਤੱਕ 187.92 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ, ਜਿਸ ਨਾਲ ਲਗਭਗ 17.83 ਲੱਖ ਕਿਸਾਨਾਂ ਨੂੰ 37,866.13 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ ਲਾਭ ਹੋਇਆ ਹੈ।
****
ਏਡੀ/ਟੀਐੱਫਕੇ
(रिलीज़ आईडी: 1856064)
आगंतुक पटल : 195