ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ- ਪਿਛਲੇ 8 ਸਾਲਾਂ ਵਿੱਚ ਪ੍ਰਧਾਨ ਮੰਤਰੀ ਦੀ ਕਲਿਆਣਕਾਰੀ ਯੋਜਨਾਵਾਂ ਬਿਨਾ ਕਿਸੇ ਵੋਟ ਬੈਂਕ ਦੀ ਸੋਚ ਦੇ ਨਾਲ ਜ਼ਰੂਰਤਮੰਦਾਂ ਤੱਕ ਪਹੁੰਚੇ ਹਨ
ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ “ਲਾਭਾਰਥੀਆਂ” ਅਤੇ ਪੀਆਰਆਈ, ਡੀਡੀਸੀ, ਬੀਡੀਸੀ ਅਤੇ ਨਗਰ ਪਰਿਸ਼ਦ ਦੇ ਚੇਅਰਪਰਸਨ ਅਤੇ ਮੈਂਬਰ ਦੇ ਨਾਲ ਇੱਕ ਦੇ ਬਾਅਦ ਇੱਕ ਕਈ ਮੀਟਿੰਗਾਂ ਨੂੰ ਸੰਬੋਧਿਤ ਕੀਤਾ
ਮੋਦੀ ਸਰਕਾਰ ਦੀ ਹਰ ਇੱਕ ਗਰੀਬ ਅਤੇ ਜਨ ਕਲਿਆਣਕਾਰੀ ਯੋਨਜਾਵਾਂ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਕਿ ਇਹ ਜਾਤੀ, ਪੰਥ, ਧਰਮ ਜਾ ਕਿਸੇ ਵੀ ਵੋਟ ਦੀ ਪਰਵਾਹ ਕੀਤੇ ਬਿਨਾ ਆਖਿਰੀ ਕਤਾਰ ਦੇ ਸਭ ਤੋਂ ਜ਼ਰੂਰਤਮੰਦ ਜਾਂ ਅੰਤਿਮ ਵਿਅਕਤ ਤੱਕ ਪਹੁੰਚੇ: ਡਾ. ਜਿਤੇਂਦਰ ਸਿੰਘ
ਮੰਤਰੀ ਨੇ ਕਿਹਾ ਪੰਚਾਇਤੀ ਰਾਜ ਸੰਸਥਾਵਾਂ ਦੇ ਪ੍ਰਤੀਨਿਧੀ ਹੀ ਮੋਦੀ ਦੇ ਨਵੇਂ ਭਾਰਤ ਦੇ ਸੱਚੇ ਸੰਦੇਸ਼ਵਾਹਕ ਹਨ
Posted On:
30 AUG 2022 2:39PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ(ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਲਿਆਣਕਾਰੀ ਯੋਜਨਾਵਾਂ ਬਿਨਾ ਕਿਸੇ ਵੋਟ ਬੈਂਕ ਦੀ ਸੋਚ ਦੇ ਨਾਲ ਜ਼ਰੂਰਤਮੰਦਾਂ ਤੱਕ ਪਹੁੰਚੇ ਹਨ।
ਕੇਂਦਰੀ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ “ਲਾਭਾਰਥੀਆਂ” ਅਤੇ ਪੀਆਰਆਈ, ਡੀਡੀਸੀ, ਬੀਡੀਸੀ ਅਤੇ ਨਗਰ ਪਰਿਸ਼ਦ ਦੇ ਚੇਅਰਪਰਸਨ ਅਤੇ ਮੈਂਬਰਾਂ ਦੇ ਨਾਲ ਇੱਕ ਦੇ ਬਾਅਦ ਇੱਕ ਕਈ ਮੀਟਿੰਗਾਂ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗਰੀਬ ਹਿਤੈਸ਼ੀ ਅਤੇ ਜਨਕਲਿਆਣਕਾਰੀ ਯੋਜਨਾਵਾਂ ਵਿੱਚ ਹਰ ਇੱਕ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ
ਕਿ ਇਹ ਜਾਤੀ, ਪੰਥ, ਧਰਮ ਜਾ ਕਿਸੇ ਵੀ ਵੋਟ ਦੀ ਪਰਵਾਹ ਕੀਤਾ ਬਿਨਾ ਆਖਿਰੀ ਕਤਾਰ ਦੇ ਸਭ ਤੋਂ ਜ਼ਰੂਰਤਮੰਦ ਜਾਂ ਅੰਤਿਮ ਵਿਅਕਤ ਤੱਕ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਦੀਨ ਦਿਆਲ ਉਪਾਧਿਆਏ ਦੇ ਅੰਤਯੋਦਯ ਦੇ ਦਰਸ਼ਨ ਦੇ ਅਨੁਰੂਪ ਹੈ ਜਿਸ ਦਾ ਮਤਲਬ ਹੈ ਅੰਤਿਮ ਵਿਅਕਤ ਦਾ ਉਦਯ।
ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਜਦੋ ਸ਼੍ਰੀ ਨਰੇਂਦਰ ਮੋਦੀ ਨੇ ਮਈ, 2014 ਵਿੱਚ ਸੱਤਾ ਸੰਭਾਲੀ ਸੀ, ਤਦ ਦੇਸ਼ ਦੀ ਲਗਭਗ ਅੱਧੀ ਜਨਸੰਖਿਆ ਪਖਾਨੇ, ਆਵਾਸ, ਟੀਕਾਕਰਣ, ਬਿਜਲੀ ਕਨੈਕਸ਼ਨ ਅਤੇ ਬੈਂਕ ਖਾਤਿਆਂ ਜਿਵੇਂ ਸੁਵਿਧਾਵਾਂ ਤੋਂ ਵੰਚਿਤ ਸਨ। ਉਨ੍ਹਾਂ ਨੇ ਕਿਹਾ ਕਿ ਸਭ ਦੇ ਯਤਨ ਨਾਲ ਪਿਛਲੇ 8 ਸਾਲਾਂ ਦੇ ਦੌਰਾਨ ਕੇਂਦਰ ਕਈ ਯੋਜਨਾਵਾਂ ਨੂੰ ਲਗਭਗ 100 ਫੀਸਦੀ ਸੰਤ੍ਰਿਪਤਾ ਲਿਆਉਣ ਵਿੱਚ ਸਫਲ ਰਿਹਾ ਹੈ ਅੰਮ੍ਰਿਤ ਕਾਲ ਦੇ ਅਗਲੇ 25 ਸਾਲਾਂ ਵਿੱਚ ਭਾਰਤ ਨੂੰ ਵਿਸ਼ਵ ਵਿੱਚ ਮੋਹਰੀ ਰਾਸ਼ਟਰ ਬਣਾਉਣ ਦਾ ਇੱਕ ਨਵਾਂ ਸੰਕਲਪ ਲਿਆ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮ-ਜੀਕੇਏਵਾਈ), ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਹਰ ਘਰ ਜਲ, ਉੱਜਵਲਾ, ਪਖਾਨੇ, ਜਨ ਧਨ, ਆਯੁਸ਼ਮਾਨ ਜਿਹੇ ਨਾਗਰਿਕ ਕੇਂਦ੍ਰਿਤ ਯੋਜਨਾਵਾਂ ਬਿਨਾ ਕਿਸੇ ਰਾਜਨੀਤਿਕ ਅਤੇ ਹੋਰ ਵਿਚਾਰਾਂ ਦੇ ਅਜਿਹੇ ਹਰ ਘਰ ਤੱਕ ਪਹੁੰਚੇ ਹਨ
ਅਤੇ ਇਨ੍ਹਾਂ ਵਿੱਚ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ” ਦੇ ਸਿਧਾਂਤ ਦਾ ਅਨੁਪਾਲਨ ਕਰਕੇ ਸਮਾਜ ਦੇ ਜ਼ਰੂਰਤਮੰਦ ਅਤੇ ਵੰਚਿਤ ਵਰਗਾਂ ਨੂੰ ਲਕਸ਼ਿਤ ਕਰਨ ਲਈ ਇਨ੍ਹਾਂ ਵਿੱਚ ਅਤਿਅਧਿਕ ਸਾਵਧਾਨੀ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੇ ਦੇ ਉਲਟ ਜਦ ਤੁਸ਼ਟੀਕਰਣ ਦੀ ਨੀਤੀ ਪ੍ਰਚਲਿਤ ਸਨ ਹੁਣ ਲੋਕਾਂ ਨੂੰ ਬਿਨਾ ਕਿਸੇ ਭੇਦਭਾਵ ਦੇ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਮੰਤਰੀ ਨੇ ਇਸ ਤੇ ਜੋਰ ਦਿੱਤਾ ਕਿ ਇਨ੍ਹਾਂ ਕਲਿਆਣਕਾਰੀ ਉਪਾਵਾਂ ਨੇ ਕਰੋੜਾਂ ਲੋਕਾਂ ਨੂੰ ਕਾਫੀ ਅਧਿਕ ਗਰੀਬੀ ਦੇ ਚੰਗੁਲ ਤੋਂ ਬਾਹਰ ਕੱਢਿਆ ਹੈ ਅਤੇ ਉਨ੍ਹਾਂ ਨੇ ਇੱਕ ਸਨਮਾਨ ਦਾ ਜੀਵਨ ਪ੍ਰਦਾਨ ਕੀਤਾ।
ਕੇਂਦਰੀ ਮੰਤਰੀ ਨੇ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਲਿਆਣਕਾਰੀ ਯੋਜਨਾਵਾਂ ਦਾ ਜ਼ਰੂਰੀ ਸੰਦੇਸ਼ਵਾਹਕ ਕਿਹਾ। ਉਨ੍ਹਾਂ ਨੇ ਕਿਹਾ ਕਿ ਪੰਚਾਂ, ਸਰਪੰਚਾਂ ਦੇ ਨਾਲ-ਨਾਲ ਬਲਾਕ ਅਤੇ ਜ਼ਿਲ੍ਹਾ ਪਰਿਸ਼ਦਾਂ ਵਿਚ ਚੋਣ ਪ੍ਰਤੀਨਿਧੀਆਂ ਨੂੰ ਆਖਿਰੀ ਕਤਾਰ ਦੇ ਅੰਤਿਮ ਵਿਅਕਤ ਤੱਕ ਪਿਛਲੇ 8 ਸਾਲਾਂ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਸ਼ੁਰੂ ਕੀਤੀ ਗਈ ਗਰੀਬ ਅਤੇ ਕਲਿਆਣਕਾਰੀ ਯੋਨਜਾਵਾਂ ਨੂੰ ਪਹੁੰਚਾਉਣ ਅਤੇ ਉਸ ਨੂੰ ਹਰ ਇੱਕ ਯੋਜਨਾ ਦਾ ਲਾਭ ਪ੍ਰਦਾਨ ਕਰਨ ਦੀ ਸਥਿਤੀ ਸੁਨਿਸ਼ਚਿਤ ਕਰਨ ਵਿੱਚ ਇੱਕ ਵਿਸ਼ੇਸ਼ ਭੂਮਿਕਾ ਨਿਭਾਉਣ ਦਾ ਅਵਸਰ ਹੈ।
ਕੇਂਦਰੀ ਮੰਤਰੀ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤ ਸਥਾਨਿਕ ਚੋਣ ਪ੍ਰਤੀਨਿਧੀਆਂ ਨੂੰ ਸੰਬੋਧਿਤ ਕੀਤਾ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਮੋਦੀ ਦੇ ਨਵੇਂ ਭਾਰਤ ਦੇ ਸੱਚੇ ਦੂਤ ਹਨ ਅਤੇ ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਇੱਕ ਵੀ ਯੋਗ ਨਾਗਾਰਿਕ ਪ੍ਰਧਾਨ ਮੰਤਰੀ ਆਵਾਸ ਯੋਜਨਾ, ਉੱਜਵਲਾ,
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਆਯੁਸ਼ਮਾਨ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਸਵੱਛਤਾ ਅਤੇ ਸਵੱਛ ਪੇਅਜਲ ਜਿਹੀਆਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ ਤੋਂ ਵੰਚਿਤ ਨਾ ਰਹੇ। ਉਨ੍ਹਾਂ ਨੇ ਇਨ੍ਹਾਂ ਪ੍ਰਤੀਨਿਧੀਆਂ ਨੂੰ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਜਦੀਕੀ ਸਦਭਾਵਨਾ ਵਿੱਚ ਕੰਮ ਕਰੇ, ਜਿਸ ਵਿੱਚ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਗਰੀਬਾਂ ਦੇ ਕਲਿਆਣ ਦੀ ਹਰ ਯੋਜਨਾ ਨਾਲ ਕੋਈ ਵੀ ਨ ਛੂਟੇ।
ਡਾ. ਜਿਤੇਂਦਰ ਸਿੰਘ ਨੇ ਚੋਣ ਪ੍ਰਤੀਨਿਧੀਆਂ ਨੂੰ ਪਿਛਲੇ ਅੱਠ ਸਾਲਾਂ ਦੇ ਦੌਰਾਨ ਮੋਦੀ ਸਰਕਾਰ ਦੇ ਵਿਕਾਸ ਕਾਰਜਾ ਬਾਰੇ ਜਨਤਾ ਦਰਮਿਆਨ ਜਾਗਰੂਕਤਾ ਪੈਦਾ ਕਰਨ ਲਈ ਖੇਤਰ ਵਿੱਚ ਸਖਤ ਮਿਹਨਤ ਕਰਨ ਅਤੇ ਰਾਸ਼ਟੀਰ ਮਨੋਦਿਸ਼ਾ ਨੂੰ ਨਿਰਾਸਾ ਤੋਂ ਆਸ਼ਾਵਾਦ ਵਿੱਚ ਤਬਦੀਲੀ ਲਈ ਵੀ ਕਿਹਾ। ਇਸ ਦੇ ਇਲਾਵਾ ਮੰਤਰੀ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਮੋਦੀ ਸਰਕਾਰ ਦੇ ਖਿਲਾਫ ਅੱਜ ਤੱਕ ਭ੍ਰਿਸ਼ਟਾਚਾਰ ਦੇ ਇੱਕ ਵੀ ਆਰੋਪ ਨਹੀਂ ਲਗੇ ਹਨ ਅਤੇ ਪ੍ਰਧਾਨ ਮੰਤਰੀ ਇੱਕ ਪਾਰਦਰਸ਼ੀ ਅਤੇ ਵੰਡ-ਅਧਾਰਿਤ ਪ੍ਰਸ਼ਾਸਨ ਦੇਣ ਵਿੱਚ ਸਫਲ ਰਹੇ ਹਨ।
<><><>
ਐੱਸਐੱਨਸੀ/ਆਰਆਰ
(Release ID: 1855939)
Visitor Counter : 129