ਆਯੂਸ਼

“ਵੰਨ ਹਰਬ, ਵੰਨ ਸਟੈਂਡਰਡ” ਨੂੰ ਹੁਲਾਰਾ ਦੇਣ ਅਤੇ ਅਸਾਨ ਬਣਾਉਣ ਲਈ ਇੰਟਰ ਮਿਨੀਸਟ੍ਰੀਅਲ ਸਹਿਯੋਗ ਲਈ ਪੀਸੀਆਈਐੱਮਐਂਡਐੱਚ ਅਤੇ ਆਈਪੀਸੀ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖਰ


ਮਾਨਕਾਂ ਦਾ ਸਮਾਯੋਜਨ “ ਵੰਨ ਹਰਬ, ਵੰਨ ਸਟੈਂਡਰਡ ਐਂਡ ਵੰਨ ਨੈਸ਼ਨ” ਦਾ ਮਾਰਗ ਪ੍ਰਸ਼ਸਤ ਕਰੇਗਾ ਅਤੇ ਭਾਰਤ ਵਿੱਚ ਕਾਰੋਬਾਰ ਕਰਨ ਦੀ ਸੁਗਮਤਾ ਵਿੱਚ ਸੁਧਾਰ ਲਿਆਵੇਗਾ

Posted On: 30 AUG 2022 2:21PM by PIB Chandigarh

ਆਯੂਸ਼ ਮੰਤਰਾਲੇ ਨੇ “ਵੰਨ ਹਰਬ, ਵੰਨ ਸਟੈਂਡਰਡ” ਹਾਸਲ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕੇ ਹਨ। ਫਾਰਮਾਕੋਪੀਆ ਕਮਿਸ਼ਨ ਫਾਰ ਇੰਡੀਅਨ ਮੈਡੀਸੀਨ ਐਂਡ ਹੋਮਿਓਪੈਥੀ (ਆਯੁਸ਼ ਮੰਤਰਾਲੇ) ਅਤੇ ਇੰਡੀਅਨ ਫਾਰਮਾਕੋਪੀਆ ਕਮਿਸ਼ਨ (ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ) ਦਰਮਿਆਨ ਅੱਜ ਨਵੀਂ ਦਿੱਲੀ ਵਿੱਚ “ਵੰਨ ਹਰਬ, ਵੰਨ ਸਟੈਂਡਰਡ” ਨੂੰ ਹੁਲਾਰਾ ਦੇਣ ਅਤੇ ਅਸਾਨ ਬਣਾਉਣ ਲਈ ਇੰਟਰ-ਮਿਨੀਸਟ੍ਰੀਅਲ ਸਹਿਯੋਗ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ’ਤੇ ਹਸਤਾਖਰ ਕੀਤੇ ਗਏ।

ਇਸ ਸਹਿਮਤੀ ਪੱਤਰ ’ਤੇ ਪ੍ਰੋ. (ਵੈਦਯ) ਪੀ. ਕੇ. ਪ੍ਰਜਾਪਤੀ, ਡਾਇਰੈਕਟਰ (ਚਾਰਜ), ਪੀਸੀਆਈਐੱਮਐਂਡਐੱਚ ਅਤੇ ਸ਼੍ਰੀ ਰਾਜੀਵ ਸਿੰਘ ਰਘੁਵੰਸ਼ੀ, ਸਕੱਤਰ-ਸਹਿ-ਵਿਗਿਆਨਿਕ ਡਾਇਰੈਕਟਰ ਨੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਦੀ ਉਪਸਥਿਤੀ ਵਿੱਚ ਹਸਤਾਖਰ ਕੀਤੇ।

ਇਸ ਅਵਸਰ ’ਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਇਸ ਸਹਿਮਤੀ ਪੱਤਰ ਦਾ ਪ੍ਰਾਥਮਿਕ ਉਦੇਸ਼ ਸਮਾਯੋਜਨ ਹਰਬਲ ਦਵਾ ਮਾਨਕਾਂ ਦੇ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਲਈ ਜਨਤਕ ਸਿਹਤ ਨੂੰ ਹੁਲਾਰਾ ਦੇਣ ਲਈ ਪੀਸੀਆਈਐੱਮਐਂਡਐੱਚ ਅਤੇ ਆਈਪੀਸੀ ਦਰਮਿਆਨ ਸਹਿਯੋਗਪੂਰਣ ਯਤਨਾਂ ਦਾ ਵਿਕਾਸ ਕਰਨਾ ਹੈ। ਪੀਸੀਆਈਐੱਮਐਂਚਐੱਚ ਅਤੇ ਆਈਪੀਸੀ ਦੋਨਾਂ ਸਮਾਨ ਉਦੇਸ਼ ਲਈ ਕੰਮ ਕਰ ਰਹੇ ਹਨ ਇਸ ਲਈ “ਵੰਨ ਹਰਬ- ਵੰਨ ਸਟੈਂਡਰਡ” ਨੂੰ ਹਾਸਿਲ ਕਰਨ ਲਈ ਮਾਨਕਾਂ ਵਿੱਚ ਸਮਾਯੋਜਨ ਸਥਾਪਿਤ ਕਰਨ ਉੱਚਿਤ ਅਤੇ ਸਾਰਥਕ ਹੈ।

ਆਯੁਸ ਮੰਤਰਾਲੇ ਦਾ ਮੰਨਣਾ ਹੈ ਕਿ ਮਾਨਕਾਂ ਦੇ ਸਮਾਯੋਜਨ ਨਾਲ “ਵੰਨ ਹਰਬ, ਵੰਨ ਸਟੈਂਡਰਡ ਐਂਡ ਵੰਨ ਨੈਸ਼ਨ”  ਦਾ ਉਦੇਸ਼ ਪੂਰਾ ਹੋਵੇਗਾ ਅਤੇ ਭਾਰਤ ਵਿੱਚ ਕਾਰੋਬਾਰ ਕਰਨ ਦੀ ਸੁਗਮਤਾ ਵਿੱਚ ਸੁਧਾਰ ਕਰੇਗਾ ਅਤੇ ਨਾਲ ਹੀ ਭਾਰਤੀ ਵਨਸਪਤੀ ਦੇ ਸਮਗੱਰੀ ਵਪਾਰ ਵਿੱਚ ਵੀ ਸੁਧਾਰ ਲਿਆਵੇਗਾ। ਇਹ ਪ੍ਰਧਾਨ ਮੰਤਰੀ ਦੁਆਰਾ ਪ੍ਰਚਾਰਿਤ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ।

ਇਸ ਅਵਸਰ ਤੇ ਪੀਸੀਆਈਐੱਮਐਂਡਐੱਚ ਦੇ ਡਾਇਰੈਕਟਰ (ਚਾਰਜ) ਪ੍ਰੋ. (ਵੈਦਯ) ਪੀ.ਕੇ. ਪ੍ਰਜਾਪਤੀ ਨੇ ਕਿਹਾ , “ਇਹ ਸਹਿਮਤੀ ਪੱਤਰ ਮੋਨੋਗ੍ਰਾਫ ਦੇ ਪ੍ਰਕਾਸ਼ਨ ਨੂੰ ਸਮਰੱਥ ਬਣਾਏਗਾ ਜੋ ਸਾਰੀਆਂ ਲਈ ਲਾਭਦਾਇਕ ਸਿੱਧ ਹੋਵੇਗਾ। ਹੋਰ ਸੰਬੰਧਿਤ ਤਕਨੀਕੀ ਕਾਰਜ ਕਰਨ ਲਈ ਔਸ਼ਧੀਏ ਪੌਦਿਆਂ ਅਤੇ ਉਨ੍ਹਾਂ ਦੇ ਮੌਲਿਕ ਮਾਰਕਰਾਂ ਦੀ ਚੋਣ ਲਈ ਇੱਕ ਸੰਯੁਕਤ ਕਮੇਟੀ ਦਾ ਗਠਨ ਕੀਤਾ ਜਾਵੇਗਾ।

ਆਈਪੀਸੀ ਦੇ ਸਕੱਤਰ-ਸਹਿ-ਵਿਗਿਆਨਿਕ ਡਾਇਰੈਕਟਰ ਸ਼੍ਰੀ ਰਾਜੀਵ ਸਿੰਘ ਰਘੁਵੰਸ਼ੀ ਨੇ ਕਿਹਾ ਇਹ ਸਹਿਮਤੀ ਪੱਤਰ ਹਰਬਲ ਦਵਾਈਆਂ ਦੇ ਨਿਰਮਾਤਾਵਾਂ, ਸ਼ੋਧਕਰਤਾਵਾਂ ਅਤੇ ਨਿਯਾਮਕਾਂ ਜਿਵੇਂ ਸਾਰੇ ਹਿਤਧਾਰਕਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਉਪਯੋਗ ਕੀਤੇ ਜਾਣੇ ਵਾਲੇ ਵਿਸ਼ਵ ਪੱਧਰੀ ਮੋਨੋਗ੍ਰਾਫ ਪ੍ਰਾਪਤ ਕਰਨ ਦਾ ਅਵਸਰ ਪ੍ਰਦਾਨ ਕਰੇਗਾ। ਇਹ ਆਈਪੀਸੀ ਲਈ ਹਰਬਲ ਦਵਾ ਦੇ ਖੇਤਰ ਵਿੱਚ ਵਿਸ਼ਸ਼ ਤੌਰ ‘ਤੇ ਗੁਣਵੱਤਾ ਦੇ ਖੇਤਰ ਵਿੱਚ ਗਹਿਨ ਸ਼ੋਧ ਕਰਨ ਅਤੇ ਜਨਤਕ ਸਿਹਤ ਲਈ ਯੋਗਦਾਨ ਦੇਣ ਦਾ ਅਵਸਰ ਹੈ।

ਵਰਤਮਾਨ ਵਿੱਚ ਇੰਡੀਅਨ ਫਾਰਮਾਕੋਪੀਆ (ਆਈਪੀ) ਦੀ ਤੁਲਨਾ ਵਿੱਚ ਏਐੱਸਯੂ ਐਂਡ ਐੱਚ ਫਾਰਮਾਕੋਪੀਆ ਵਿੱਚ ਵੱਖ-ਵੱਖ ਮਾਨਕਾਂ ਦੇ ਨਾਲ-ਨਾਲ ਵੱਖ-ਵੱਖ ਵਿਸ਼ਲੇਣਾਤਕਮ ਪੱਧਤੀਆਂ ਪ੍ਰਕਾਸ਼ਿਤ ਹਨ। ਆਯੁਸ਼ ਮੰਤਰਾਲੇ “ ਵੰਨ ਹਰਬ- ਵੰਨ ਸਟੈਂਡਰਡ” ਪਹਿਲ ਦੇ ਰਾਹੀਂ ਅਸਪੱਸ਼ਟਤਾ ਨੂੰ ਦੂਰ ਕਰਨਾ ਚਾਹੁੰਦਾ ਹੈ। ਇਸ ਸਹਿਮਤੀ ਪੱਤਰ ਦੇ ਰਾਹੀਂ ਹਰੇਕ ਮੋਨੋਗ੍ਰਾਫ ਵਿੱਚ ਅੰਤਰਰਾਸ਼ਟਰੀ ਗੁਣਵੱਤਾ ਜ਼ਰੂਰਤਾਂ ਦੇ ਨਾਲ-ਨਾਲ ਭਾਰਤੀ ਮਾਨਕ ਹੋਣਗੇ ਤਾਕਿ ਸਾਰੇ ਭਾਰਤੀ ਗੁਣਵੱਤਾ ਮਾਨਕ ਸਮਾਨ ਵਨਸਪਤੀ ਦੇ ਲਈ ਗਲੋਬਲ ਮਾਨਕਾਂ ਦੇ ਨਾਲ ਸਮਕਾਲੀ ਹੋ ਜਾਏ।

****

ਐੱਸਕੇ



(Release ID: 1855938) Visitor Counter : 115