ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 30 AUG 2022 5:24PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ‘ਤੇ ਸਾਰੇ ਸਾਥੀ ਨਾਗਰਿਕਾਂ (ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਗਣੇਸ਼ ਚਤੁਰਥੀ ਦੇ ਪਾਵਨ ਅਵਸਰ ‘ਤੇ, ਮੈਂ ਭਾਰਤ ਅਤੇ ਵਿਦੇਸ਼ ਵਿੱਚ ਰਹਿ ਰਹੇ ਸਾਰੇ ਸਾਥੀ ਨਾਗਰਿਕਾਂ (ਦੇਸ਼ਵਾਸੀਆਂ) ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।”

 

ਗਣੇਸ਼ ਚਤੁਰਥੀ ਦਾ ਇਹ ਤਿਉਹਾਰ ਬੁੱਧੀ-ਸਮ੍ਰਿੱਧੀ ਅਤੇ ਸੁਭਾਗ ਦੇ ਪ੍ਰਤੀਕ ਭਗਵਾਨ ਗਣੇਸ਼ ਦੀ ਜਨਮ ਵਰ੍ਹੇਗੰਢ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਭਗਵਾਨ ਗਣੇਸ਼ ਨੂੰ ਵਿਘਨਹਰਤਾ ਅਤੇ ਮੰਗਲਮੂਰਤੀ ਮੰਨਿਆ ਜਾਂਦਾ ਹੈ।

 

ਆਓ, ਅਸੀਂ ਸਾਰੇ ਇਸ ਅਵਸਰ ‘ਤੇ, ਪ੍ਰਾਰਥਨਾ ਕਰੀਏ ਕਿ ਭਗਵਾਨ ਗਣੇਸ਼ ਦੀ ਕ੍ਰਿਪਾ ਨਾਲ ਸਦਭਾਵ ਅਤੇ ਸੁਹਿਰਦਤਾ ਬਣੇ ਰਹਿਣ। ਅਸੀਂ ਪ੍ਰਾਰਥਨਾ ਕਰਦੇ ਹਾਂ ਵਿਸ਼ਵ ਵਿੱਚ ਸੁਖ ਤੇ ਸ਼ਾਂਤੀ ਦਾ ਵਾਤਾਵਰਣ ਬਣਿਆ ਰਹੇ।”

 

 ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ - 

*********

ਡੀਐੱਸ/ਏਕੇ


(रिलीज़ आईडी: 1855777) आगंतुक पटल : 146
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Odia , Tamil