ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਦੇਸ਼ ਦੇ ਅੰਤਰਾਰਾਸ਼ਟਰੀ ਡਰਾਈਵਿੰਗ ਪਰਮਿਟ (ਆਈਡੀਪੀ ਜਾਰੀ ਕਰਨ ਦੇ ਲਈ ਨਾਗਰਿਕਾਂ ਨੂੰ ਅਧਿਕ ਸੁਵਿਧਾ ਪ੍ਰਦਾਨ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ

Posted On: 29 AUG 2022 12:33PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜਮਰਗ ਮੰਤਰਾਲੇ ਨੇ ਦੇਸ਼ ਵਿੱਚ ਅੰਤਰਾਰਾਸ਼ਟਰੀ ਡਰਾਈਵਿੰਗ ਪਰਮਿਟ (ਆਈਡੀਪੀ) ਜਾਰੀ ਕਰਨ ਦੇ ਲਈ ਨਾਗਰਿਕਾਂ ਨੂੰ ਅਧਿਕ ਸੁਵਿਧਾ ਪ੍ਰਦਾਨ ਕਰਨ ਲਈ 26 ਅਗਸਤ 2022 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

ਭਾਰਤ 1949 ਦੇ ਅੰਤਰਰਾਸ਼ਟਰੀ ਸੜਕ ਟ੍ਰਾਂਸਪੋਰਟ ਕਨਵੈਂਸ਼ਨ (ਜਿਨੇਵਾ ਕਨਵੈਸ਼ਨ) ’ਤੇ ਦਸਤਖਤ ਕਰਨ ਵਾਲਾ ਦੇਸ਼ ਹੈ। ਇਸ ਲਈ ਇਸ ਨੂੰ ਹੋਰ ਦੇਸ਼ਾਂ ਦੇ ਨਾਲ ਆਪਸੀ ਅਧਾਰ ’ਤੇ ਇਸ ਨੂੰ ਸਵੀਕਾਰ ਕਰਨ ਦੇ ਲਈ, ਇਸ ਕਨਵੈਂਸ਼ਨ ਦੀ ਸ਼ਰਤ ਦੇ ਅਨੁਸਾਰ ਆਈਡੀਪੀ ਜਾਰੀ ਕਰਨਾ ਜ਼ਰੂਰੀ ਹੈ।

ਵਰਤਮਾਨ ਵਿੱਚ ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਜਾਰੀ ਕੀਤੇ ਜਾ ਰਹੇ ਆਈਡੀਪੀ ਦਾ ਫਾਰਮੈਟ, ਅਕਾਰ ਪੈਟਰਨ ਅਤੇ ਰੰਗ ਅਲੱਗ-ਅਲੱਗ ਸੀ। ਇਸ ਕਾਰਨ ਦੇਸ਼ ਦੇ ਅਨੇਕ ਨਾਗਰਿਕਾਂ ਨੂੰ ਹੋਰ ਦੇਸ਼ਾਂ ਵਿੱਚ ਆਪਣੇ-ਆਪਣੇ ਆਈਡੀਪੀ ਦੇ ਕਾਰਨ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਹੁਣ ਇਸ ਸੋਧ ਦੇ ਤਹਿਤ ਆਈਡੀਪੀ ਦੇ ਫਾਰਮੈਟ, ਅਕਾਰ, ਰੰਗ ਆਦਿ ਨੂੰ ਪੂਰੇ ਭਾਰਤ ਵਿੱਚ ਜਾਰੀ ਕਰਨ ਅਤੇ ਜਿਨੇਵਾ ਕਨਵੈਂਸ਼ਨ ਦੇ ਅਨੁਪਾਲਨ ਵਿੱਚ ਮਾਨਕੀਕ੍ਰਿਤ ਕੀਤਾ ਗਿਆ ਹੈ। ਆਈਡੀਪੀ ਨੂੰ ਡਰਾਈਇੰਗ ਲਾਇਸੈਂਸ ਨਾਲ ਜੋੜਣ ਦੇ ਲਈ ਕਿਊਆਰ ਕੋਡ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਰੈਗੂਲੇਟਰੀ ਅਥਾਰਿਟੀਆਂ ਦੀ ਸੁਵਿਧਾ ਦੇ ਲਈ ਵਿਭਿੰਨ ਕਨਵੈਂਸ਼ਨਾਂ ਅਤੇ ਕੇਂਦਰੀ ਮੋਟਰ ਵਾਹਨ ਰੂਲ, 1989 ਵਿੱਚ ਵਾਹਨ ਸ਼੍ਰੇਣੀਆਂ ਦੀ ਤੁਲਨਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹੈਲਪਲਾਈਨ ਨੰਬਰ ਅਤੇ ਈ-ਮੇਲ ਵੀ ਉਪਲਬਧ ਕਰਵਾਏ ਗਏ ਹਨ।

Click here to see the Gazette notification

*********

ਐੱਮਜੇਪੀਐੱਸ


(Release ID: 1855341) Visitor Counter : 175