ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸ਼੍ਰੀ ਵਿਨੈ ਕੁਮਾਰ ਸਕਸੈਨਾ ਦੇ ਨਾਲ ਐੱਨਡੀਐੱਮਸੀ ਕਰਮਚਾਰੀਆਂ ਨੂੰ ਪੂਰਵ ਲਰਨਿੰਗ ਦੀ ਮਾਨਤਾ (ਆਰਪੀਐੱਲ) ਪ੍ਰੋਗਰਾਮ ਪੂਰਾ ਕਰਨ ਦੇ ਲਈ ਸਰਟੀਫਿਕੇਟ ਪ੍ਰਦਾਨ ਕੀਤਾ


ਆਤਮਨਿਰਭਰ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਕੌਸ਼ਲ ਵਿਕਾਸ ਦੀ ਅਹਿਮ ਭੂਮਿਕਾ- ਸ਼੍ਰੀ ਧਰਮੇਂਦਰ ਪ੍ਰਧਾਨ

ਅਗਸਤ ਮਹੀਨੇ ਵਿੱਚ ਐੱਨਡੀਐੱਮਸੀ ਦੇ 900 ਕਰਮਚਾਰੀਆਂ ਨੂੰ ਆਰਪੀਐੱਲ ਪ੍ਰੋਗਰਾਮ ਦੇ ਤਹਿਤ ਟ੍ਰੇਂਡ ਕੀਤਾ ਗਿਆ

Posted On: 27 AUG 2022 5:09PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸ਼੍ਰੀ ਵਿਨੈ ਕੁਮਾਰ ਸਕਸੈਨਾ ਦੇ ਨਾਲ ਦਿੱਲੀ ਵਿੱਚ ਪੂਰਵ ਲਰਨਿੰਗ (ਆਰਪੀਐੱਲ) ਦੀ ਮਾਨਤਾ ਪ੍ਰੋਗਰਾਮ ਨੂੰ ਪੂਰਾ ਕਰਨ ਦੇ ਲਈ ਐੱਨਡੀਐੱਮਸੀ ਕਰਮਚਾਰੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤਾ। ਇਸ ਅਵਸਰ ’ਤੇ ਦਿੱਲੀ ਦੇ ਮੁੱਖ ਸਕੱਤਰ ਸ਼੍ਰੀ ਨਰੇਸ਼ ਕੁਮਾਰ, ਐੱਮਐੱਸਡੀਈ ਦੇ ਸਕੱਤਰ, ਸ਼੍ਰੀ ਰਾਜੇਸ਼ ਅਗਰਵਾਲ, ਐੱਨਡੀਐੱਮਸੀ ਦੇ ਚੇਅਰਪਰਸਨ, ਸ਼੍ਰੀ ਭੂਪਿੰਦਰ ਸਿੰਘ ਭੱਲਾ, ਐੱਨਐੱਸਡੀਸੀ ਦੇ ਸੀਓਓ, ਸ਼੍ਰੀ ਵੇਦ ਮਣੀ ਤਿਵਾਰੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

 

2022-08-27 16:55:27.6960002022-08-27 16:56:27.870000

 

ਨਵੀਂ ਦਿੱਲੀ ਨਗਰਪਾਲਿਕਾ ਪਰਿਸ਼ਦ (ਐੱਨਡੀਐੱਮਸੀ) ਦੇ ਅਧਿਕਾਰ ਖੇਤਰ ਵਿੱਚ ਕੌਸ਼ਲ ਟ੍ਰੇਨਿੰਗ ਨੂੰ ਵਧਾਉਣ ਦੇ ਲਈ, ਕੌਸ਼ਲ ਭਾਰਤ ਮਿਸ਼ਨ ਦੇ ਤਹਿਤ ਅਗਸਤ ਮਹੀਨੇ ਵਿੱਚ 900 ਉਮੀਦਵਾਰਾਂ ਨੂੰ ਪੂਰਵ ਲਾਰਨਿੰਗ ਦੀ ਮਾਨਤਾ (ਆਰਪੀਐੱਲ) ਪ੍ਰੋਗਰਾਮ ਨੂੰ ਪੂਰਾ ਕਰਨ ਦੇ ਲਈ ਟ੍ਰੇਂਡ ਕੀਤਾ ਗਿਆ ਸੀ। ਇਸ ਪਹਿਲ ਨੂੰ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਦੇ ਤਹਿਤ ਵਿਸ਼ਵ ਬੈਂਕ  ਦੇ ਇੱਕ ਪ੍ਰੋਜੈਕਟ ਆਜੀਵਿਕਾ ਪਰਮੇਸ਼ਨ (ਸੰਕਲਪ) ਪ੍ਰੋਗਰਾਮ ਦੇ ਲਈ ਐੱਨਡੀਐੱਮਸੀ ਅਤੇ ਕੌਸ਼ਲ ਅਰਜਨ ਦੁਆਰਾ ਇਹ ਸਹਿ-ਵਿੱਤ ਪੋਸ਼ਿਤ ਕੀਤਾ ਗਿਆ ਹੈ। ਐੱਮਐੱਸਡੀਈ ਦੇ ਰਣਨੀਤਕ ਲਾਗੂਕਰਨ ਅਤੇ ਗਿਆਨ ਭਾਗੀਦਾਰ, ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ) ਦੁਆਰਾ ਪਹਿਲ ਸ਼ੁਰੂ ਕੀਤੀ ਗਈ ਸੀ, ਅਤੇ 5 ਅਗਸਤ, 2022 ਨੂੰ ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਇਸ ਦਾ ਉਦਘਾਟਨ ਕੀਤਾ ਗਿਆ ਸੀ। ਪਹਿਲਾ ਪੜਾਅ ਵਿੱਚ 25,000 ਕਿਰਤੀਆਂ ਨੂੰ ਅਤਿਰਿਕਤ ਕੌਸ਼ਲ ਦੇਣ ਦਾ ਟੀਚਾ ਹੈ।

ਇਸ ਮੌਕੇ ’ਤੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ ਦੇ ਮਾਰਗਦਰਸ਼ਨ ਵਿੱਚ ਐੱਨਐੱਸਡੀਸੀ ਅਤੇ ਐੱਨਡੀਐੱਮਸੀ ਦੀ ਪਹਿਲ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦਾ ਅਰਥਵਿਵਸਥਾ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਜਿਵੇਂ ਕਿ ਅਸੀਂ ਵਿਕਸਿਤ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਦੇ ਸੰਕਲਪ ਦੇ ਨਾਲ ਅੱਗੇ ਵੱਧ ਰਹੇ ਹਾਂ, ਕੌਸ਼ਲ ਵਿਕਾਸ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਤਰ੍ਹਾਂ ਦੀ ਪਹਿਲ ਕਾਰਜਬਲ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਅਤੇ ਭਾਰਤ ਨੂੰ ਆਰਤਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜਿਵੇਂ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੰਮ੍ਰਿਤ ਕਾਲ ਦੇ ਦੌਰਾਨ ਸਾਰੇ ਨਾਗਰਿਕਾਂ ਦੇ ਲਈ ‘ਪੰਚ ਪ੍ਰਣ’ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਸਾਨੂੰ ਭਾਰਤ ਨੂੰ ਇੱਕ ਆਰਥਿਕ ਮਹਾਸ਼ਕਤੀ ਬਣਾਉਣ ਦੇ ਲਈ ਆਪਣੇ ਕਾਰਜਬਲ ਦੀ ਉਤਪਾਦਤਾ ਬਣਾਉਣ ਦੀ ਜ਼ਰੂਰਤ ਹੈ। 

ਇਸ ਮੌਕੇ ’ਤੇ, ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ ਦੇ ਵੱਖ-ਵੱਖ ਖੇਤਰਾਂ ਵਿੱਚ ਸਭ 900 ਕੁਸ਼ਲ ਟ੍ਰੇਨੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਰਪੀਐੱਲ ਸਰਟੀਫਿਕੇਟ ਉਨ੍ਹਾਂ ਦੇ ਕਰੀਅਰ ਵਿੱਚ ਨਵੀਂ ਉਚਾਈ ਤੱਕ ਪਹੁੰਚਣ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਇੱਕ ਮਜ਼ਬੂਤ ਕੌਸ਼ਲ ਵਿਕਾਸ ਪ੍ਰਣਾਲੀ ਤਿਆਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣ ਦੇ ਲਈ ਸਮੁੱਚਾ ਦ੍ਰਿਸ਼ਟੀਕੋਣ ਹਾਸਿਲ ਕਰਨ ਦੇ ਲਈ ਪਰੰਪਰਾਗਤ ਕਾਰੀਗਰਾਂ ਨੂੰ ਹੋਰ ਵਧੇਰੇ ਮੁਹਾਰਤ ਕਮਾਉਣ ਦੇ ਮਹੱਤਵ ’ਤੇ ਬਲ ਦਿੱਤਾ। ਉਨ੍ਹਾਂ ਨੇ ਕਾਰਜਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦੇ ਮਹੱਤਵ ਦੀ ਸਰਾਹਨਾ ਕੀਤੀ ਅਤੇ ਔਰਤਾਂ ਨੂੰ ਅੱਗੇ ਆਉਣ ਅਤੇ ਆਪਣੀ ਰੋਜ਼ਗਾਰ ਸਮਰੱਥਾ ਵਧਾਉਣ ਦੇ ਲਈ ਵਧੇਰੇ ਜਾਂ ਹੋਰ ਕੌਸ਼ਲ ਪ੍ਰਾਪਤ ਕਰਨ ਵਾਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਪਹਿਲਾਂ ਤੋਂ ਸਿਖਿਅਤ ਹੋਣ ਦੀ ਮਾਨਤਾ(ਆਰਪੀਐੱਲ) ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦਾ ਉਪਯੋਗ ਕਿਸੇ ਵਿਅਕਤੀ ਦੇ ਮੌਜੂਦਾ ਕੌਸ਼ਲ ਸੈੱਟ, ਗਿਆਨ ਅਤੇ ਅਨੁਭਵ ਦਾ ਮੁੱਲਾਂਕਣ ਕਰਨ ਦੇ ਲਈ ਕੀਤਾ ਜਾਂਦਾ ਹੈ ਜਾਂ ਤਾਂ ਨੌਕਰੀ ਦੇ ਦੌਰਾਨ ਕੰਮ ਕਰਕੇ ਜਾਂ ਵਰ੍ਹਿਆਂ ਤੋਂ ਸਿੱਖ ਕੇ ਪ੍ਰਾਪਤ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਦੇ ਤਹਿਤ, ਕਿਰਤੀਆਂ ਨੂੰ ਅਨੇਕ ਕਾਰੋਬਾਰ ਨਿਰਮਾਣ, ਇਲੈਕਟ੍ਰੀਕਲ, ਪਲੰਬਿੰਗ, ਪਾਟਰੀ, ਹੈਂਡੀਕ੍ਰਾਫਟ ਆਦਿ ਵਿੱਚ ਹੋਰ ਮੁਹਾਰਤ ਹਾਸਲ ਕਰਵਾਈ ਜਾਵੇਗੀ । ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਨਵੰਬਰ 2022 ਤੱਕ ਨੌਕਰੀ ਦੇ ਅਨੇਕ ਖੇਤਰਾਂ ਵਿੱਚ 25,000 ਲੋਕਾਂ ਨੂੰ ਵਧੇਰੇ ਮੁਹਾਰਤ ਹਾਸਲ ਕਰਨ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਦੋਂ ਕਿ ਦੂਸਰੇ ਪੜਾਅ ਵਿੱਚ 5,000 ਲੋਕਾਂ ਨੂੰ ਉਦਮਤਾ ਪ੍ਰੋਗਰਾਮ ਦੇ ਜ਼ਰੀਏ ਅਤੇ ਤੀਸਰੇ ਪੜਾਅ ਵਿੱਚ 45,000 ਲੋਕਾਂ ਨੂੰ ਹੋਰ ਵਧੇਰੇ ਮੁਹਾਰਤਪ੍ਰਦਾਨ ਕੀਤੀ ਜਾਵੇਗੀ।

ਪਹਿਲ ਦੇ ਤਹਿਤ ਸਾਰੇ ਲਾਭਾਰਥੀਆਂ ਨੂੰ 12 ਘੰਟਿਆਂ ਦੀ ਇੱਕ ਜ਼ਰੂਰੀ ਟ੍ਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿੱਚ ਡੋਮੇਨ-ਸਪੈਸ਼ਲ ਟ੍ਰੇਨਿੰਗ, ਮੁੱਲਾਂਕਣ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਉਣ ਅਤੇ ਤਕਨੀਕ ਅਧਾਰਿਤ ਸਾਫਟ ਸਕਿੱਲਸ ਅਤੇ ਉਦਮਤਾ ’ਤੇ ਜ਼ਰੂਰੀ ਓਰੀਐਂਟੇਸ਼ਨ ਸ਼ਾਮਲ ਹੈ।

ਮੰਤਰੀ ਨੇ ਇਹ ਵੀ ਕਿਹਾ ਕਿ ਕੌਸ਼ਲ ਵਿਕਾਸ ਅੱਜ ਮਹੱਤਵਪੂਰਨ ਹੋ ਗਿਆ ਹੈ ਅਤੇ ਪਰੰਪਰਿਕ ਕਾਰੋਬਾਰਾਂ ਨੂੰ ਅੱਗੇ ਜਾਣਾ ਜ਼ਰੂਰੀ ਹੋ ਗਿਆ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਭੁਗਤਾਨ ਬਜ਼ਾਰਾਂ ਵਿੱਚੋਂ ਇੱਕ ਹੈ, ਅਸੀਂ ਡਿਜੀਟਲਕਰਣ ਨੂੰ ਅਪਣਾਉਣ ਅਤੇ ਬਲਾਕਚੈਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਆਰੋਮੇਸ਼ਨ, ਰੋਬੋਟਿਕਸ ਆਦਿ ਵਰਗੇ ਨਵੇਂ ਕੌਸ਼ਲ ਸਿੱਖਣ ਦੀ ਜ਼ਰੂਰਤ ਹੈ।

 

*********

 

 

ਐੱਮਜੇਪੀਐੱਸ/ਏਕੇ



(Release ID: 1855252) Visitor Counter : 101