ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਦੀ 'ਮੀਟ ਦ ਚੈਂਪੀਅਨ' ਪਹਿਲ ਕੱਲ੍ਹ 25 ਤੋਂ ਵੱਧ ਸ਼ਹਿਰਾਂ ਵਿੱਚ ਆਯੋਜਿਤ ਕੀਤੀ ਜਾਵੇਗੀ


ਸਪੋਰਟਸ ਅਥਾਰਟੀ ਆਵੑ ਇੰਡੀਆ (SAI) ਭਾਰਤ ਭਰ ਦੇ ਸਾਰੇ ਕੇਂਦਰਾਂ 'ਤੇ ਖੇਡ ਗਤੀਵਿਧੀਆਂ ਨਾਲ ਜਸ਼ਨ ਮਨਾਏਗਾ

Posted On: 28 AUG 2022 7:26PM by PIB Chandigarh

 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਐੱਮਵਾਈਏਐੱਸ) ਦੇਸ਼ ਭਰ ਦੇ 26 ਸਕੂਲਾਂ ਵਿੱਚ 'ਮੀਟ ਦ ਚੈਂਪੀਅਨ' ਪਹਿਲ ਦਾ ਆਯੋਜਨ ਕਰੇਗਾ।

 

 ਰਾਸ਼ਟਰਮੰਡਲ ਖੇਡਾਂ (ਸੀਡਬਲਿਊਜੀ) ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਗੋਲਡ ਮੈਡਲਿਸਟ ਨਿਖਤ ਜ਼ਰੀਨ, ਪੈਰਾਲੰਪਿਕਸ ਅਤੇ ਸੀਡਬਲਿਊਜੀ ਤਮਗਾ ਜੇਤੂ ਭਾਵੀਨਾ ਪਟੇਲ, ਟੋਕੀਓ ਓਲੰਪਿਕਸ ਅਤੇ ਸੀਡਬਲਿਊਜੀ ਤਮਗਾ ਜੇਤੂ ਮਨਪ੍ਰੀਤ ਸਿੰਘ, ਕੁਝ ਪ੍ਰਮੁੱਖ ਐਥਲੀਟ ਹਨ, ਜੋ ਇਸ ਪਹਿਲ ਦਾ ਹਿੱਸਾ ਹੋਣਗੇ।

 

 'ਮੀਟ ਦਿ ਚੈਂਪੀਅਨਜ਼' ਇੱਕ ਵਿਲੱਖਣ ਸਕੂਲ ਵਿਜ਼ਿਟ ਮੁਹਿੰਮ ਹੈ ਜੋ ਪਿਛਲੇ ਸਾਲ ਦਸੰਬਰ ਵਿੱਚ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦੁਆਰਾ ਸ਼ੁਰੂ ਕੀਤੀ ਗਈ ਸੀ ਅਤੇ ਪਿਛਲੇ ਕੁਝ ਮਹੀਨਿਆਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚੀ ਹੈ। ਸਕੂਲ ਦੇ ਦੌਰੇ ਦੌਰਾਨ, ਚੈਂਪੀਅਨ ਅਥਲੀਟ ਆਪਣੇ ਤਜ਼ਰਬੇ, ਜੀਵਨ ਦੇ ਸਬਕ, ਅਤੇ ਸਹੀ ਆਹਾਰ ਦੇ ਢੰਗ-ਤਰੀਕੇ ਬਾਰੇ ਸੁਝਾਅ ਸਾਂਝੇ ਕਰਦੇ ਹਨ ਅਤੇ ਸਕੂਲੀ ਬੱਚਿਆਂ ਨੂੰ ਸਮੁੱਚੇ ਤੌਰ 'ਤੇ ਪ੍ਰੇਰਣਾਦਾਇਕ ਹੁਲਾਰਾ ਦਿੰਦੇ ਹਨ।

 

 ਭਾਰਤੀ ਖੇਡ ਅਥਾਰਟੀ (SAI) ਨੇ ਰਾਸ਼ਟਰੀ ਖੇਡ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਪਹਿਲ ਦਾ ਵਿਸਤਾਰ ਕੀਤਾ ਹੈ ਅਤੇ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਵਜੋਂ, ਇਸ ਵਿੱਚ ਹੁਣ ਹਾਲ ਹੀ ਵਿੱਚ ਸਮਾਪਤ ਹੋਈਆਂ ਰਾਸ਼ਟਰਮੰਡਲ ਖੇਡਾਂ (ਸੀਡਬਲਯੂਜੀ) ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਸ਼ਾਮਲ ਕੀਤਾ ਗਿਆ ਹੈ।

 

 ਖੇਡ ਸਮਾਗਮ ਵੱਖ-ਵੱਖ ਪੱਧਰਾਂ ਲਈ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿੱਚ ਵੱਖ-ਵੱਖ ਉਮਰ ਸਮੂਹਾਂ ਅਤੇ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਵਿੱਚ ਪੇਸ਼ੇਵਰ ਅਤੇ ਮਨੋਰੰਜਕ ਸਮਾਗਮ ਸ਼ਾਮਲ ਹਨ। 

 

ਸਪੋਰਟਸ ਅਥਾਰਟੀ ਆਵੑ ਇੰਡੀਆ ਵੀ ਇਸ ਸਾਲ ਦੇ ਰਾਸ਼ਟਰੀ ਖੇਡ ਦਿਵਸ ਨੂੰ ਫਿਟ ਇੰਡੀਆ ਮੁਹਿੰਮ ਦੇ ਹਿੱਸੇ ਵਜੋਂ 'ਇੱਕ ਸੰਮਲਿਤ ਅਤੇ ਫਿੱਟ ਸਮਾਜ ਲਈ ਖੇਡਾਂ' ਦੇ ਥੀਮ ਨਾਲ ਪੂਰੇ ਭਾਰਤ ਵਿੱਚ ਵੱਖ-ਵੱਖ ਖੇਡ ਸਮਾਗਮਾਂ ਰਾਹੀਂ ਮਨਾਏਗੀ। ਇਹ ਖੇਡ ਸਮਾਗਮ ਵੱਖ-ਵੱਖ ਪੱਧਰਾਂ 'ਤੇ ਵੱਖ-ਵੱਖ ਉਮਰ ਵਰਗਾਂ ਅਤੇ ਹਰ ਵਰਗ ਦੇ ਲੋਕਾਂ ਦਰਮਿਆਨ ਆਯੋਜਿਤ ਕੀਤੇ ਜਾਂਦੇ ਹਨ। ਇਸ ਵਿੱਚ ਪੇਸ਼ੇਵਰ ਅਤੇ ਮਨੋਰੰਜਕ ਦੋਵੇਂ ਈਵੈਂਟਸ ਸ਼ਾਮਲ ਹਨ।

 

 ਸ਼ਾਮ ਨੂੰ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ​​ਦੇ ਨਾਲ, ਭਾਰਤ ਵਿੱਚ ਫਿਟਨੈਸ ਅਤੇ ਖੇਡਾਂ ਦੀ ਮਹੱਤਤਾ ਬਾਰੇ ਚਰਚਾ ਕਰਨ ਲਈ ਕੁਝ ਖੇਡਾਂ ਅਤੇ ਫਿਟ ਇੰਡੀਆ ਨਾਲ ਜੁੜੇ ਫਿਟਨੈਸ ਆਈਕਨਾਂ ਨਾਲ ਇੱਕ ਵਰਚੁਅਲ ਇੰਟਰੈਕਸ਼ਨ ਵਿੱਚ ਵੀ ਹਿੱਸਾ ਲੈਣਗੇ।

 

 ********

 

 ਐੱਨਬੀ/ਓਏ



(Release ID: 1855200) Visitor Counter : 154