ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ 2 ਅਕਤੂਬਰ ਤੋਂ 31 ਅਕਤੂਬਰ, 2022 ਤੱਕ ਭਾਰਤ ਸਰਕਾਰ ਵਿੱਚ ਚਲਾਏ ਜਾ ਰਹੇ ਸਵੱਛਤਾ ਮੁਹਿੰਮ 2.0 ਅਤੇ ਬਕਾਇਆ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ
ਸਵੱਛਤਾ ਮੁਹਿੰਮ 2022 ਦਾ ਫੋਕਸ ਮੰਤਰਾਲਿਆਂ / ਵਿਭਾਗਾਂ ਅਤੇ ਸਬੰਧਿਤ / ਅਧੀਨ ਦਫ਼ਤਰਾਂ ’ਤੇ ਰਹੇਗਾ
ਵਰਕ ਕਲਚਰ ਅਤੇ ਕੰਮ ਦੀ ਜਗ੍ਹਾ ਦੇ ਮਾਹੌਲ ਵਿੱਚ ਸੁਧਾਰ ਦੇ ਲਈ ਡੀਏਆਰਪੀਜੀ ਨੇ ਮੁਹਿੰਮ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ
Posted On:
26 AUG 2022 3:04PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ 2 ਅਕਤੂਬਰ ਤੋਂ 31 ਅਕਤੂਬਰ, 2022 ਤੱਕ ਭਾਰਤ ਸਰਕਾਰ ਵਿੱਚ ਆਯੋਜਿਤ ਹੋਣ ਵਾਲੇ ਸਵੱਛਤਾ ਮੁਹਿੰਮ 2.0 ਅਤੇ ਬਕਾਇਆ ਮਾਮਲਿਆਂ ਦੇ ਨਿਪਟਾਰੇ ਦੇ ਲਈ ਵਿਸ਼ੇਸ਼ ਮੁਹਿੰਮ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।
ਸਰਕਾਰ ਨੇ 2021 ਵਿੱਚ ਆਯੋਜਿਤ ਮੁਹਿੰਮ ਦੀ ਤਰਜ ’ਤੇ 2 ਅਕਤੂਬ ਤੋਂ 31 ਅਕਤੂਬਰ, 2022 ਤੱਕ ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਵਿੱਚ ਬਕਾਇਆ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ ਦੇ ਨਾਲ-ਨਾਲ ਸਵੱਛਤਾ ਮੁਹਿੰਮ 2022 ਦਾ ਵੀ ਐਲਾਨ ਕੀਤਾ। ਮੁਹਿੰਮ 2.0 ਦਾ ਧਿਆਨ ਬਾਹਰੀ ਦਫ਼ਤਰਾਂ ਦੇ ਨਾਲ-ਨਾਲ ਮੰਤਰਾਲਿਆਂ/ਵਿਭਾਗਾਂ ਅਤੇ ਉਨ੍ਹਾਂ ਦੇ ਸਬੰਧਿਤ/ਅਧੀਨ ਦਫ਼ਤਰਾਂ ’ਤੇ ਕੇਂਦ੍ਰਿਤ ਰਹੇਗਾ।
ਕੈਬਨਿਟ ਸਕੱਤਰ ਨੇ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ ਨੂੰ ਪੱਤਰ ਲਿਖ ਕੇ ਮੁਹਿੰਮ ਦੀ ਸਫ਼ਲਤਾ ਦੇ ਲਈ ਸਭ ਦੀ ਵਿਅਕਤੀਗਤ ਭਾਗੀਦਾਰੀ ਦੀ ਮੰਗ ਕੀਤੀ ਹੈ। ਕੈਬਨਿਟ ਸਕੱਤਰ ਨੇ ਅੱਗੇ ਸਾਰੇ ਸਕੱਤਰਾਂ ਨੂੰ ਵਿਸ਼ੇਸ਼ ਮੁਹਿੰਮ 2.0 ਨੂੰ ਉੱਚਿਤ ਤਰੀਕੇ ਨਾਲ ਲਾਗੂ ਕਰਨ ਦੇ ਲਈ ਆਪਣੇ ਮੰਤਰਾਲਿਆਂ ਦੇ ਤਹਿਤ ਦਫ਼ਤਰਾਂ ਅਤੇ ਸੰਗਠਨਾਂ ਨੂੰ ਉੱਚਿਤ ਨਿਰਦੇਸ਼ ਜਾਰੀ ਕਰਨ ਦੀ ਵੀ ਸਲਾਹ ਦਿੱਤੀ। ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੋਡਲ ਵਿਭਾਗ ਹੋਵੇਗਾ, ਜੋ ਇਸ ਵਿਸ਼ੇਸ਼ ਮੁਹਿੰਮ 2.0 ਦੇ ਲਾਗੂਕਰਨ ਦੀ ਨਿਗਰਾਨੀ ਕਰੇਗਾ। ਡੀਏਆਰਪੀਜੀ ਨੇ ਵਿਸ਼ੇਸ਼ ਮੁਹਿੰਮ ਨੂੰ ਲਾਗੂ ਕਰਨ ਅਤੇ ਨਿਗਰਾਨੀ ਦੇ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਹ ਮੁਹਿੰਮ 2 ਅਕਤੂਬਰ, 2021 ਤੋਂ 31 ਅਕਤੂਬਰ, 2021 ਤੱਕ ਆਯੋਜਿਤ ਪਹਿਲੇ ਸਵੱਛਤਾ ਮੁਹਿੰਮ ਅਤੇ ਬਕਾਇਆ ਮਾਮਲਿਆਂ ਦੇ ਨਿਪਟਾਰੇ ਦੇ ਲਈ ਵਿਸ਼ੇਸ਼ ਮੁਹਿੰਮ ਦੀ ਅਗਲੀ ਕੜੀ ਹੈ। ਵਿਸ਼ੇਸ਼ ਮੁਹਿੰਮ 2021 ਨੂੰ ਰੀਅਲ-ਟਾਇਮ ਡੈਸ਼ਬੋਰਡ (www.pgportal.gov.in/scdpm) ਦੇ ਮਾਧਿਅਮ ਰਾਹੀਂ ਲਾਗੂ ਅਤੇ ਮੌਨਿਟਰ ਕੀਤਾ ਗਿਆ ਸੀ।
ਸਭ ਮੰਤਰਾਲਿਆਂ/ਵਿਭਾਗਾਂ ਨੂੰ ਇੱਕ-ਦੂਸਰੇ ਦੇ ਅਨੁਭਵ ਸਾਂਝੇ ਕਰਨ ਅਤੇ ਇੱਕ-ਦੂਸਰੇ ਦੀਆਂ ਸਰਵਉੱਤਮ ਪ੍ਰਥਾਵਾਂ ਤੋਂ ਸਿੱਖਣ ਦੇ ਲਈ ਇੱਕ ਇੰਟਰਐਕਟਿਵ ਮੰਚ ’ਤੇ ਲਿਆਉਣ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਇਆ ਗਿਆ। ਵਿਸ਼ੇਸ਼ ਮੁਹਿੰਮ 1.0 ਦਾ ਸਫ਼ਲ ਲਾਗੂਕਰਨ ਬਕਾਇਆ ਮਾਮਲਿਆਂ ਵਿੱਚ ਕਮੀ ਅਤੇ ਦਫ਼ਤਰ ਸਥਾਨਾਂ ਦੇ ਕੁਸ਼ਲ ਪ੍ਰਬੰਧਨ ਦੇ ਰੂਪ ਵਿੱਚ ਸਾਹਮਣੇ ਆਇਆ ਸੀ।
ਇਹ ਸਵੱਛਤਾ ਮੁਹਿੰਮ 6,154 ਸਥਾਨਾਂ ’ਤੇ ਚਲਾਇਆ ਗਿਆ ਜਿੱਥੇ 21.9 ਲੱਖ ਫਾਈਲਾਂ ਛਾਂਟੀਆਂ ਗਈਆਂ। ਨਤੀਜੇ ਵਜੋਂ 12.01 ਲੱਖ ਵਰਗ ਫੁੱਟ ਜਗ੍ਹਾ ਸਾਫ ਕੀਤੀ ਗਈ ਅਤੇ ਕਬਾੜ ਦਾ ਨਿਪਟਾਰਾ ਕਰਕੇ 62 ਕਰੋੜ ਰੁਪਏ ਦੀ ਕਮਾਈ ਵੀ ਕੀਤੀ ਗਈ। ਮੰਤਰਾਲਿਆਂ ਵਿੱਚ ਕਬਾੜਖਾਨੇ ਨੂੰ ਆਂਗਨ, ਕੈਫੇਟੇਰੀਆ, ਵੈਲਨੈੱਸ ਸੈਂਟਰ ਜਾਂ ਪਾਰਕਿੰਗ ਸਥਾਨ ਆਦਿ ਵਿੱਚ ਬਦਲ ਦਿੱਤਾ ਗਿਆ ਹੈ। ਨਾਗਰਿਕਾਂ ਦੇ ਲਾਭ ਦੇ ਲਈ 699 ਨਿਯਮਾਂ ਦੇ ਢਿੱਲ ਦਿੱਤੀ ਗਈ। ਇਸ ਪੂਰੀ ਐਕਸਰਸਾਈਜ ਨੂੰ ਈ-ਬੁੱਕ ਦੇ ਰੂਪ ਵਿੱਚ ਥਰਡ ਪਾਰਟੀ ਅਸੈਸਮੈਂਟ ਦੇ ਅਧਾਰ ’ਤੇ ਡਾਕਿਊਮੈਂਟ ਕੀਤਾ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੁਹਿੰਮ ਨੇ ਨਾ ਕੇਵਲ ਚੁਣੇ ਮਾਪਦੰਡਾਂ ਦੇ ਅਧਾਰ ’ਤੇ ਨਿਰਭਰਤਾ ਨੂੰ ਘੱਟ ਕਰਨ ਵਿੱਚ ਮਦਦ ਕੀਤੀ ਬਲਕਿ ਦਫ਼ਤਰ ਪਰਿਸਰ ਵਿੱਚ ਫਾਈਲਾਂ ਦੇ ਸਮੇਂ ’ਤੇ ਨਿਪਟਾਰੇ ਅਤੇ ਸਫਾਈ ਦੀ ਨਿਗਰਾਨੀ ਦੇ ਲਈ ਨਿਯਮਿਤ ਸੰਸਥਾਨਾਂ ਦੀ ਸਥਾਪਨਾ ਵੀ ਕੀਤੀ। ਸਰਕਾਰ ਨੇ ਫੈਸਲਾ ਲਿਆ ਕਿ ਬਿਕਾਇਆ ਮਾਮਲਿਆਂ ਨੂੰ ਘੱਟ ਕਰਨ ਦੀ ਕਵਾਇਦ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਅਤੇ ਮੰਤਰਾਲਿਆਂ/ਵਿਭਾਗ ਇਸ ਕੰਮ ਦੇ ਲਈ ਹਰ ਹਫ਼ਤੇ ਇੱਕ ਨਿਸ਼ਚਿਤ ਦਿਨ ’ਤੇ ਕੁਝ ਘੰਟੇ ਜ਼ਰੂਰ ਦੇਣਗੇ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਮੁਹਿੰਮ 2022 ਫਾਈਲਾਂ ਦੇ ਸਮੇਂ ’ਤੇ ਨਿਪਟਾਰੇ ਅਤੇ ਇੱਕ ਸਵੱਛ ਦਫ਼ਤਰ-ਸਥਾਨ ਦੇ ਮਹੱਤਵ ਨੂੰ ਪੁਸ਼ਟ ਕਰਦਾ ਹੈ। ਹੁਣ ਮਹੀਨੇ ਭਰ ਚੱਲਣ ਵਾਲੇ ਵਿਸ਼ੇਸ਼ ਮੁਹਿੰਮ 2022 ਤੋਂ ਬਾਹਰੀ ਡਾਕਘਰਾਂ, ਵਿਦੇਸ਼ੀ ਮਿਸ਼ਨ/ਪੋਸਟਾਂ, ਰੇਲਵੇ ਸਟੇਸ਼ਨਾਂ ਅਤੇ ਮਿਸ਼ਨ ਮੋਡ ਵਿੱਚ ਹੋਰ ਜਨਤਕ ਦਫ਼ਤਰਾਂ ਨੂੰ ਕਵਰ ਕਰਨ ਦੀ ਉਮੀਦ ਹੈ। ਵਿਸ਼ੇਸ਼ ਮੁਹਿੰਮ ਦੇ ਲਈ ਤਿਆਰੀ ਦਾ ਪੜਾਅ 14 ਸਤੰਬਰ, 2022 ਵਿੱਚ ਸ਼ੁਰੂ ਹੋਵੇਗਾ ਅਤੇ 30 ਸਤੰਬਰ, 2022 ਤੱਕ ਜਾਰੀ ਰਹੇਗਾ। ਇਸ ਦੌਰਾਨ ਮੰਤਰਾਲਿਆਂ ਅਤੇ ਵਿਭਾਗ ਚੁਣੀਆਂ ਸ਼੍ਰੇਣੀਆਂ ਵਿੱਚ ਪੈਂਡੈਂਸੀ ਦੀ ਪਹਿਚਾਣ ਕਰਨਗੇ ਅਤੇ ਆਪਣੇ ਦਫ਼ਤਰਾਂ ਵਿੱਚ ਮੁਹਿੰਮ ਸਥਾਨਾਂ ਦੀ ਚੋਣ ਕਰਨਗੇ ਅਤੇ ਮੁਹਿੰਮ ਦੇ ਨੋਡਲ ਅਧਿਕਾਰੀਆਂ ਦੀ ਟ੍ਰੇਨਿੰਗ 10 ਸਤੰਬਰ 2022 ਨੂੰ ਹੋਵੇਗੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਮੁਹਿੰਮ 2022 ਇੱਕ ਅਨੁਕੂਲ ਦਫ਼ਤਰ ਵਾਤਾਵਰਣ ਦੇ ਲਈ ਮਹੱਤਵਪੂਰਨ ਅਤੇ ਕਈ ਪ੍ਰਥਾਵਾਂ ਨੂੰ ਲਿਆਉਣ ਵਿੱਚ ਮਦਦਗਾਰ ਹੋਵੇਗਾ ਅਤੇ ਕਈ ਪ੍ਰਣਾਲੀਗਤ ਸੁਧਾਰ ਵੀ ਆਉਣਗੇ।
<><><><><><>
ਐੱਸਐੱਨਸੀ/ਆਰਆਰ
(Release ID: 1854972)
Visitor Counter : 128