ਪ੍ਰਧਾਨ ਮੰਤਰੀ ਦਫਤਰ

ਪੰਜਾਬ ਦੇ ਮੋਹਾਲੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 24 AUG 2022 5:58PM by PIB Chandigarh

ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ ਜੀ, ਮੁੱਖ ਮੰਤਰੀ ਸ਼੍ਰੀਮਾਨ ਭਗਵੰਤ ਮਾਨ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਡਾ. ਜਿਤੇਂਦਰ ਸਿੰਘ ਜੀ, ਸੰਸਦ ਵਿੱਚ ਮੇਰੇ ਸਾਥੀ ਭਾਈ ਮਨੀਸ਼ ਤਿਵਾਰੀ ਜੀ, ਸਾਰੇ ਡਾਕਟਰਸ, ਰਿਸਰਚਰਸ, ਪੈਰਾਮੈਡਿਕਸ, ਹੋਰ ਕਰਮਚਾਰੀ ਅਤੇ ਪੰਜਾਬ ਦੇ ਕੋਨੇ -ਕੋਨੇ ਤੋਂ ਆਏ ਹੋਏ ਮੇਰੇ ਪਿਆਰੇ ਭੈਣੋਂ ਅਤੇ ਭਾਈਓ!

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਨਵੇਂ ਸੰਕਲਪਾਂ ਨੂੰ ਪ੍ਰਾਪਤ ਕਰਨ ਦੀ ਤਰਫ਼ ਵਧ ਰਿਹਾ ਹੈ। ਅੱਜ ਦਾ ਇਹ ਪ੍ਰੋਗਰਾਮ ਵੀ ਦੇਸ਼ ਦੀਆਂ ਬਿਹਤਰ ਹੁੰਦੀਆਂ ਸਿਹਤ ਸੇਵਾਵਾਂ ਦਾ ਪ੍ਰਤੀਬਿੰਬ ਹੈ। ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਤੋਂ ਪੰਜਾਬ, ਹਰਿਆਣਾ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਲਾਭ ਹੋਣ ਵਾਲਾ ਹੈ। ਮੈਂ ਅੱਜ ਇਸ ਧਰਤੀ ਦਾ ਇੱਕ ਹੋਰ ਵਜ੍ਹਾ ਨਾਲ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ। ਪੰਜਾਬ ਸੁਤੰਤਰਤਾ ਸੈਨਾਨੀਆਂ, ਕ੍ਰਾਂਤੀਵੀਰਾਂ, ਰਾਸ਼ਟਰ-ਭਗਤੀ ਨਾਲ ਓਤ-ਪ੍ਰੋਤ ਪਰੰਪਰਾ ਦੀ ਇਹ ਪਵਿੱਤਰ ਧਰਤੀ ਰਹੀ ਹੈ। ਆਪਣੀ ਇਸ ਪਰੰਪਰਾ ਨੂੰ ਪੰਜਾਬ ਨੇ ਹਰ ਘਰ ਤਿਰੰਗਾ ਅਭਿਯਾਨ ਦੇ ਦੌਰਾਨ ਵੀ ਸਮ੍ਰਿੱਧ ਰੱਖਿਆ ਹੈ। ਅੱਜ ਮੈਂ ਪੰਜਾਬ ਦੀ ਜਨਤਾ ਦਾ, ਵਿਸ਼ੇਸ਼ ਰੂਪ ਤੋਂ ਇੱਥੋਂ ਦੇ ਨੌਜਵਾਨਾਂ ਦਾ, ਹਰ ਘਰ ਤਿਰੰਗਾ ਅਭਿਯਾਨ ਨੂੰ ਸਫ਼ਲ ਬਣਾਉਣ ਦੇ ਲਈ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਸਾਥੀਓ,

ਕੁਝ ਦਿਨ ਪਹਿਲਾਂ ਹੀ ਲਾਲ ਕਿਲੇ ਤੋਂ ਅਸੀਂ ਸਾਰਿਆਂ ਨੇ ਆਪਣੇ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਲਿਆ ਹੈ। ਭਾਰਤ ਨੂੰ ਵਿਕਸਿਤ ਬਣਾਉਣ ਦੇ ਲਈ ਉਸ ਦੀਆਂ ਸਿਹਤ ਸੇਵਾਵਾਂ ਦਾ ਵੀ ਵਿਕਸਿਤ ਹੋਣਾ ਉਤਨਾ ਹੀ ਜ਼ਰੂਰੀ ਹੈ। ਜਦੋਂ ਭਾਰਤ ਦੇ ਲੋਕਾਂ ਨੂੰ ਇਲਾਜ ਦੇ ਲਈ ਆਧੁਨਿਕ ਹਸਪਤਾਲ ਮਿਲਣਗੇ, ਆਧੁਨਿਕ ਸੁਵਿਧਾਵਾਂ ਮਿਲਣਗੀਆਂ, ਤਾਂ ਉਹ ਹੋਰ ਜਲਦੀ ਸੁਅਸਥ ਹੋਣਗੇ, ਉਨ੍ਹਾਂ ਦੀ ਊਰਜਾ ਸਹੀ ਦਿਸ਼ਾ ਵਿੱਚ ਲਗੇਗੀ, ਅਧਿਕ ਪ੍ਰੋਡਕਟਿਵ ਹੋਵੇਗੀ। ਅੱਜ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦੇ ਤੌਰ 'ਤੇ ਵੀ ਦੇਸ਼ ਨੂੰ ਇੱਕ ਆਧੁਨਿਕ ਹਸਪਤਾਲ ਮਿਲਿਆ ਹੈ। ਇਸ ਆਧੁਨਿਕ ਸੁਵਿਧਾ ਦੇ ਨਿਰਮਾਣ ਵਿੱਚ ਕੇਂਦਰ ਸਰਕਾਰ ਦੇ ਟਾਟਾ ਮੈਮੋਰੀਅਲ ਸੈਂਟਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸੈਂਟਰ, ਦੇਸ਼-ਵਿਦੇਸ਼ ਵਿੱਚ ਆਪਣੀਆਂ ਸੇਵਾਵਾਂ ਉਪਲਬਧ ਕਰਾ ਕੇ, ਕੈਂਸਰ ਦੇ ਮਰੀਜ਼ਾਂ ਦਾ ਜੀਵਨ ਬਚਾ ਰਿਹਾ ਹੈ। ਦੇਸ਼ ਵਿੱਚ ਕੈਂਸਰ ਦੀਆਂ ਆਧੁਨਿਕ ਸੁਵਿਧਾਵਾਂ ਦੇ ਨਿਰਮਾਣ ਵਿੱਚ ਭਾਰਤ ਸਰਕਾਰ ਮੋਹਰੀ ਰੋਲ ਨਿਭਾ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹੁਣ ਟਾਟਾ ਮੈਮੋਰੀਅਲ ਸੈਂਟਰ ਦੇ ਪਾਸ ਹਰ ਸਾਲ ਡੇਢ ਲੱਖ ਨਵੇਂ ਮਰੀਜ਼ਾਂ ਦੇ ਇਲਾਜ ਦੀ ਸੁਵਿਧਾ ਤਿਆਰ ਹੋ ਗਈ ਹੈ। ਇਹ ਕੈਂਸਰ ਮਰੀਜ਼ਾਂ ਨੂੰ ਬਹੁਤ ਬੜੀ ਰਾਹਤ ਦੇਣ ਵਾਲਾ ਕੰਮ ਹੋਇਆ ਹੈ। ਮੈਨੂੰ ਯਾਦ ਹੈ, ਇੱਥੇ ਚੰਡੀਗੜ੍ਹ ਵਿੱਚ ਹਿਮਾਚਲ ਦੇ ਦੂਰ-ਸੁਦੂਰ ਦੇ ਖੇਤਰਾਂ ਤੋਂ ਵੀ ਲੋਕ ਕੈਂਸਰ ਸਹਿਤ ਅਨੇਕ ਗੰਭੀਰ ਬਿਮਾਰੀਆਂ ਦੇ ਇਲਾਜ ਦੇ ਲਈ PGI ਆਉਂਦੇ ਸਨ। PGI ਵਿੱਚ ਬਹੁਤ ਭੀੜ ਹੋਣ ਨਾਲ ਪੇਸ਼ੈਂਟ ਨੂੰ ਵੀ, ਉਨ੍ਹਾਂ ਦੇ ਪਰਿਵਾਰਜਨਾਂ ਨੂੰ ਵੀ ਕਈ ਪਰੇਸ਼ਾਨੀਆਂ ਰਹਿੰਦੀਆਂ ਸਨ। ਹੁਣ ਤਾਂ ਹਿਮਾਚਲ ਪ੍ਰਦੇਸ਼ ਵਿੱਚ ਬਿਲਾਸਪੁਰ ਵਿੱਚ ਏਮਸ ਬਣ ਗਿਆ ਹੈ ਅਤੇ ਇੱਥੇ ਕੈਂਸਰ ਦੇ ਇਲਾਜ ਦੇ ਲਈ ਇਤਨੀ ਬੜੀ ਸੁਵਿਧਾ ਬਣ ਗਈ ਹੈ। ਜਿਸ ਨੂੰ ਬਿਲਾਸਪੁਰ ਨਜ਼ਦੀਕ ਪੈਂਦਾ ਹੈ, ਉਹ ਉੱਥੇ ਜਾਵੇਗਾ ਅਤੇ ਜਿਸ ਨੂੰ ਮੋਹਾਲੀ ਨਜ਼ਦੀਕ ਪੈਂਦਾ ਹੈ, ਉਹ ਇੱਥੇ ਆਵੇਗਾ।

ਸਾਥੀਓ,

ਲੰਬੇ ਸਮੇਂ ਤੋਂ ਦੇਸ਼ ਵਿੱਚ ਇਹ ਆਕਾਂਖਿਆ ਹੋ ਰਹੀ ਹੈ ਕਿ ਸਾਡੇ ਦੇਸ਼ ਵਿੱਚ ਹੈਲਥਕੇਅਰ ਦਾ ਇੱਕ ਐਸਾ ਸਿਸਟਮ ਹੋਵੇ ਜੋ ਗ਼ਰੀਬ ਤੋਂ ਗ਼ਰੀਬ ਦੀ ਵੀ ਚਿੰਤਾ ਕਰਦਾ ਹੋਵੇ। ਇੱਕ ਐਸੀ ਸਿਹਤ ਵਿਵਸਥਾ ਜੋ ਗ਼ਰੀਬ ਦੀ ਸਿਹਤ ਦੀ ਚਿੰਤਾ ਕਰੇ, ਗ਼ਰੀਬ ਨੂੰ ਬਿਮਾਰੀਆਂ ਤੋਂ ਬਚਾਵੇ, ਬਿਮਾਰੀ ਹੋਈ ਤਾਂ ਫਿਰ ਉਸ ਨੂੰ ਉੱਤਮ ਇਲਾਜ ਸੁਲਭ ਕਰਾਵੇ। ਅੱਛੇ ਹੈਲਥਕੇਅਰ ਸਿਸਟਮ ਦਾ ਮਤਲਬ ਸਿਰਫ਼ ਚਾਰ ਦੀਵਾਰਾਂ ਬਣਾਉਣਾ ਨਹੀਂ ਹੁੰਦਾ ਹੈ। ਕਿਸੇ ਵੀ ਦੇਸ਼ ਦਾ ਹੈਲਥਕੇਅਰ ਸਿਸਟਮ ਤਦ ਹੀ ਮਜ਼ਬੂਤ ਹੁੰਦਾ ਹੈ, ਜਦੋਂ ਉਹ ਹਰ ਤਰ੍ਹਾਂ ਨਾਲ ਸਮਾਧਾਨ ਦੇਵੇ, ਕਦਮ-ਕਦਮ ’ਤੇ ਉਸ ਦਾ ਸਾਥ ਦੇਵੇ। ਇਸ ਲਈ ਬੀਤੇ ਅੱਠ ਵਰ੍ਹਿਆਂ ਵਿੱਚ ਦੇਸ਼ ਵਿੱਚ ਹੋਲਿਸਟਿਕ ਹੈਲਥਕੇਅਰ ਨੂੰ ਸਰਬਉੱਚ ਪ੍ਰਾਥਮਿਕਤਾਵਾਂ ਵਿੱਚ ਰੱਖਿਆ ਗਿਆ ਹੈ। ਭਾਰਤ ਵਿੱਚ ਸਿਹਤ ਦੇ ਖੇਤਰ ਵਿੱਚ ਜਿਤਨਾ ਕੰਮ ਪਿਛਲੇ 7-8 ਸਾਲ ਵਿੱਚ ਹੋਇਆ ਹੈ, ਉਤਨਾ ਪਿਛਲੇ 70 ਸਾਲ ਵਿੱਚ ਵੀ ਨਹੀਂ ਹੋਇਆ। ਅੱਜ ਸਿਹਤ ਦੇ ਖੇਤਰ ਦੇ ਲਈ ਗ਼ਰੀਬ ਤੋਂ ਗ਼ਰੀਬ ਨੂੰ ਆਰੋਗਯ ਸੁਵਿਧਾ ਦੇ ਲਈ ਦੇਸ਼ ਇੱਕ ਨਹੀਂ, ਦੋ ਨਹੀਂ, ਛੇ ਮੋਰਚਿਆਂ ’ਤੇ ਇੱਕ ਸਾਥ ਕੰਮ ਕਰਕੇ ਦੇਸ਼ ਦੀਆਂ ਸਿਹਤ ਸੁਵਿਧਾਵਾਂ ਨੂੰ ਸੁਧਾਰਿਆ ਜਾ ਰਿਹਾ ਹੈ, ਮਜ਼ਬੂਤ ਕੀਤਾ ਜਾ ਰਿਹਾ ਹੈ। ਪਹਿਲਾ ਮੋਰਚਾ ਹੈ ਮੰਚ, ਪ੍ਰਿਵੈਂਟਿਵ ਹੈਲਥਕੇਅਰ ਨੂੰ ਹੁਲਾਰਾ ਦੇਣ ਦਾ। ਦੂਸਰਾ ਮੋਰਚਾ ਹੈ, ਪਿੰਡ-ਪਿੰਡ ਵਿੱਚ ਛੋਟੇ ਅਤੇ ਆਧੁਨਿਕ ਹਸਪਤਾਲ ਖੋਲ੍ਹਣ ਦਾ। ਤੀਸਰਾ ਮੋਰਚਾ ਹੈ- ਸ਼ਹਿਰਾਂ ਵਿੱਚ ਮੈਡੀਕਲ ਕਾਲਜ ਅਤੇ ਮੈਡੀਕਲ ਰਿਸਰਚ ਵਾਲੇ ਬੜੇ ਸੰਸਥਾਨ ਖੋਲ੍ਹਣ ਦਾ ਚੌਥਾ ਮੋਰਚਾ ਹੈ- ਦੇਸ਼ ਭਰ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਸੰਖਿਆ ਵਧਾਉਣਾ ਦਾ। ਪੰਜਵਾਂ ਮੋਰਚਾ ਹੈ- ਮਰੀਜ਼ਾਂ ਨੂੰ ਸਸਤੀਆਂ ਦਵਾਈਆਂ, ਸਸਤੇ ਉਪਕਰਣ ਉਪਲਬਧ ਕਰਾਉਣ ਦਾ। ਅਤੇ ਛੇਵਾਂ ਮੋਰਚਾ ਹੈ - ਟੈਕਨੋਲੋਜੀ ਦਾ ਇਸਤੇਮਾਲ ਕਰਕੇ ਮਰੀਜ਼ਾਂ ਨੂੰ ਹੋਣ ਵਾਲੀਆਂ ਮੁਸ਼ਕਿਲਾਂ ਘੱਟ ਕਰਨ ਦਾ। ਇਨ੍ਹਾਂ ਛੇ ਮੋਰਚਿਆਂ 'ਤੇ ਕੇਂਦਰ ਸਰਕਾਰ ਅੱਜ ਰਿਕਾਰਡ ਨਿਵੇਸ਼ ਕਰ ਰਹੀ ਹੈ, ਇਨਵੈਸਟਮੈਂਟ ਕਰ ਰਹੀ ਹੈ, ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੀ ਹੈ।

ਸਾਥੀਓ,

ਸਾਡੇ ਇੱਥੇ ਹਮੇਸ਼ਾ ਤੋਂ ਕਿਹਾ ਗਿਆ ਹੈ, ਬਿਮਾਰੀ ਤੋਂ ਬਚਾਅ ਹੀ ਸਭ ਤੋਂ ਅੱਛਾ ਇਲਾਜ ਹੁੰਦਾ ਹੈ। ਇਸੇ ਸੋਚ ਦੇ ਨਾਲ ਦੇਸ਼ ਵਿੱਚ ਪ੍ਰਿਵੈਂਟਿਵ ਹੈਲਥਕੇਅਰ ’ਤੇ ਇਤਨਾ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣੇ ਕੁਝ ਦਿਨ ਪਹਿਲਾਂ ਹੀ ਇੱਕ ਰਿਪੋਰਟ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜਲ ਜੀਵਨ ਮਿਸ਼ਨ ਦੀ ਵਜ੍ਹਾ ਨਾਲ, ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ। ਯਾਨੀ ਜਦੋਂ ਅਸੀਂ ਬਚਾਅ ਦੇ ਲਈ ਕੰਮ ਕਰਦੇ ਹਾਂ, ਤਾਂ ਬਿਮਾਰੀ ਵੀ ਘੱਟ ਹੁੰਦੀ ਹੈ। ਇਸ ਤਰ੍ਹਾਂ ਦੀ ਸੋਚ ’ਤੇ ਪਹਿਲਾਂ ਦੀਆਂ ਸਰਕਾਰਾਂ ਕੰਮ ਹੀ ਨਹੀਂ ਕਰਦੀਆਂ ਸਨ। ਲੇਕਿਨ ਅੱਜ ਸਾਡੀ ਸਰਕਾਰ ਤਮਾਮ ਅਭਿਯਾਨ ਚਲਾ ਕੇ, ਜਨ ਜਾਗਰੂਕਤਾ ਵਿੱਚ ਅਭਿਯਾਨ ਚਲਾ ਕੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੀ ਹੈ ਅਤੇ ਬਿਮਾਰ ਹੋਣ ਤੋਂ ਬਚਾ ਵੀ ਰਹੀ ਹੈ। ਯੋਗ ਅਤੇ ਆਯੁਸ਼ ਨੂੰ ਲੈ ਕੇ ਅੱਜ ਦੇਸ਼ ਵਿੱਚ ਅਭੂਤਪੂਰਵ ਜਾਗਰੂਕਤਾ ਫੈਲੀ ਹੈ। ਦੁਨੀਆ ਵਿੱਚ ਯੋਗ ਦੇ ਲਈ ਆਕਰਸ਼ਣ ਵਧਿਆ ਹੈ। ਫਿਟ ਇੰਡੀਆ ਅਭਿਯਾਨ ਦੇਸ਼ ਦੇ ਨੌਜਵਾਨਾਂ ਵਿੱਚ ਲੋਕਪ੍ਰਿਯ (ਮਕਬੂਲ)ਹੋ ਰਿਹਾ ਹੈ। ਸਵੱਛ ਭਾਰਤ ਅਭਿਯਾਨ ਨੇ ਬਹੁਤ ਸਾਰੀਆਂ ਬਿਮਾਰੀਆਂ ਦੇ ਰੋਕਥਾਮ ਵਿੱਚ ਮਦਦ ਕੀਤੀ ਹੈ। ਪੋਸ਼ਣ ਅਭਿਯਾਨ ਅਤੇ ਜਲ ਜੀਵਨ ਮਿਸ਼ਨ ਨਾਲ ਕੁਪੋਸ਼ਣ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਰਹੀ ਹੈ। ਆਪਣੀਆਂ ਮਾਤਾਵਾਂ-ਭੈਣਾਂ ਨੂੰ ਐੱਲਪੀਜੀ ਕਨੈਕਸ਼ਨ ਦੀ ਸੁਵਿਧਾ ਦੇ ਕੇ ਅਸੀਂ ਉਨ੍ਹਾਂ ਨੂੰ ਧੂੰਏਂ ਤੋਂ ਹੋਣ ਵਾਲੀਆਂ ਬਿਮਾਰੀਆਂ, ਕੈਂਸਰ ਜਿਹੇ ਸੰਕਟਾਂ ਤੋਂ ਵੀ ਬਚਾਇਆ ਹੈ।

ਸਾਥੀਓ,

ਸਾਡੇ ਪਿੰਡਾਂ ਵਿੱਚ ਜਿਤਨੇ ਅੱਛੇ ਹਸਪਤਾਲ ਹੋਣਗੇ, ਜਾਂਚ ਦੀਆਂ ਜਿਤਨੀਆਂ ਸੁਵਿਧਾਵਾਂ ਹੋਣਗੀਆਂ, ਉਤਨਾ ਹੀ ਜਲਦੀ ਰੋਗਾਂ ਦਾ ਵੀ ਪਤਾ ਚਲਦਾ ਹੈ। ਸਾਡੀ ਸਰਕਾਰ, ਇਸ ਦੂਸਰੇ ਮੋਰਚੇ ’ਤੇ ਵੀ ਦੇਸ਼ ਭਰ ਵਿੱਚ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ। ਸਾਡੀ ਸਰਕਾਰ ਪਿੰਡ-ਪਿੰਡ ਨੂੰ ਆਧੁਨਿਕ ਸਿਹਤ ਸੁਵਿਧਾਵਾਂ ਨਾਲ ਜੋੜਨ ਦੇ ਲਈ ਡੇਢ ਲੱਖ ਤੋਂ ਜ਼ਿਆਦਾ ਹੈਲਥ ਐਂਡ ਵੈੱਲਨੈੱਸ ਸੈਂਟਰ ਬਣਵਾ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਵਿੱਚੋਂ ਲਗਭਗ ਸਵਾ ਲੱਖ ਹੈਲਥ ਐਂਡ ਵੈੱਲਨੈੱਸ ਸੈਂਟਰਸ ਨੇ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਇੱਥੇ ਪੰਜਾਬ ਵਿੱਚ ਵੀ ਲਗਭਗ 3 ਹਜ਼ਾਰ ਹੈਲਥ ਐਂਡ ਵੈੱਲਨੈੱਸ ਸੈਂਟਰ ਸੇਵਾ ਦੇ ਰਹੇ ਹਨ। ਦੇਸ਼ ਭਰ ਵਿੱਚ ਹੈਲਥ ਐਂਡ ਵੈੱਲਨੈੱਸ ਸੈਂਟਰਸ ਵਿੱਚ ਹੁਣ ਤੱਕ ਲਗਭਗ 22 ਕਰੋੜ ਲੋਕਾਂ ਦੀ ਕੈਂਸਰ ਨਾਲ ਜੁੜੀ ਸਕ੍ਰੀਨਿੰਗ ਹੋ ਚੁੱਕੀ ਹੈ ਜਿਸ ਵਿੱਚੋਂ ਕਰੀਬ 60 ਲੱਖ ਸਕ੍ਰੀਨਿੰਗ ਇਹ ਮੇਰੇ ਪੰਜਾਬ ਵਿੱਚ ਹੀ ਹੋਈ ਹੈ। ਇਸ ਵਿੱਚ ਜਿਤਨੇ ਵੀ ਸਾਥੀਆਂ ਵਿੱਚ ਕੈਂਸਰ ਦੀ ਪਹਿਚਾਣ ਸ਼ੁਰੂਆਤੀ ਦੌਰ ਵਿੱਚ ਹੋ ਪਾਈ ਹੈ, ਉਨ੍ਹਾਂ ਨੂੰ ਗੰਭੀਰ ਖ਼ਤਰਿਆਂ ਤੋਂ ਬਚਾਉਣਾ ਸੰਭਵ ਹੋ ਪਾਇਆ ਹੈ।

ਸਾਥੀਓ,

ਇੱਕ ਵਾਰ ਜਦੋਂ ਬਿਮਾਰੀ ਦਾ ਪਤਾ ਚਲਦਾ ਹੈ ਤਾਂ ਐਸੇ ਹਸਪਤਾਲਾਂ ਦੀ ਜ਼ਰੂਰਤ ਹੁੰਦੀ ਹੈ, ਜਿੱਥੇ ਗੰਭੀਰ ਬਿਮਾਰੀਆਂ ਦਾ ਠੀਕ ਤਰ੍ਹਾਂ ਇਲਾਜ ਹੋ ਸਕੇ। ਇਸੇ ਸੋਚ ਦੇ ਨਾਲ ਕੇਂਦਰ ਸਰਕਾਰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਮੈਡੀਕਲ ਕਾਲਜ ਦੇ ਲਕਸ਼ 'ਤੇ ਕੰਮ ਕਰ ਰਹੀ ਹੈ। ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਟਰ ਮਿਸ਼ਨ ਦੇ ਤਹਿਤ ਜ਼ਿਲ੍ਹਾ ਪੱਧਰ ’ਤੇ ਆਧੁਨਿਕ ਸਿਹਤ ਸੁਵਿਧਾਵਾਂ ਬਣਾਉਣ ’ਤੇ 64 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇੱਕ ਸਮੇਂ ਵਿੱਚ ਦੇਸ਼ ਵਿੱਚ ਸਿਰਫ਼ 7 ਏਮਸ ਹੋਇਆ ਕਰਦੇ ਸਨ। ਅੱਜ ਇਨ੍ਹਾਂ ਦੀ ਸੰਖਿਆ ਵੀ ਵਧ ਕੇ 21 ਹੋ ਗਈ ਹੈ। ਇੱਥੇ ਪੰਜਾਬ ਦੇ ਬਠਿੰਡਾ ਵਿੱਚ ਵੀ ਏਮਸ ਬਿਹਤਰੀਨ ਸੇਵਾਵਾਂ ਦੇ ਰਿਹਾ ਹੈ। ਅਗਰ ਮੈਂ ਕੈਂਸਰ ਦੇ ਹਸਪਤਾਲਾਂ ਦੀ ਹੀ ਗੱਲ ਕਰਾਂ ਤਾਂ ਦੇਸ਼ ਦੇ ਹਰ ਕੋਨੇ ਵਿੱਚ ਕੈਂਸਰ ਨਾਲ ਜੁੜੇ ਇਲਾਜ ਦੀ ਆਧੁਨਿਕ ਵਿਵਸਥਾ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਇਹ ਇਤਨਾ ਬੜਾ ਸੈਂਟਰ ਬਣਿਆ ਹੈ। ਹਰਿਆਣਾ ਦੇ ਝੱਜਰ ਵਿੱਚ ਵੀ ਨੈਸ਼ਨਲ ਕੈਂਸਰ ਇੰਸਟੀਟਿਊਟ ਸਥਾਪਿਤ ਕੀਤਾ ਗਿਆ ਹੈ। ਪੂਰਬੀ ਭਾਰਤ ਦੀ ਤਰਫ਼ ਜਾਈਏ ਤਾਂ ਵਾਰਾਣਸੀ ਹੁਣ ਕੈਂਸਰ ਟ੍ਰੀਟਮੈਂਟ ਦਾ ਇੱਕ ਹੱਬ ਬਣ ਰਿਹਾ ਹੈ। ਕੋਲਕਾਤਾ ਵਿੱਚ ਨੈਸ਼ਨਲ ਕੈਂਸਰ ਇੰਸਟੀਟਿਊਟ ਦਾ ਦੂਸਰਾ ਕੈਂਪਸ ਵੀ ਕੰਮ ਸ਼ੁਰੂ ਕਰ ਚੁੱਕਿਆ ਹੈ। ਕੁਝ ਦਿਨ ਪਹਿਲਾਂ ਹੀ ਅਸਾਮ ਦੇ ਡਿਬਰੂਗੜ੍ਹ ਤੋਂ ਮੈਨੂੰ ਇੱਕਠੇ 7 ਨਵੇਂ ਕੈਂਸਰ ਹਸਪਤਾਲਾਂ ਦੇ ਲੋਕਅਰਪਣ ਦਾ ਅਵਸਰ ਵੀ ਮਿਲਿਆ ਸੀ। ਸਾਡੀ ਸਰਕਾਰ ਨੇ ਦੇਸ਼ ਭਰ ਵਿੱਚ ਕੈਂਸਰ ਨਾਲ ਜੁੜੇ ਕਰੀਬ 40 ਵਿਸ਼ੇਸ਼ ਸੰਸਥਾਨ ਸਵੀਕ੍ਰਿਤ ਕੀਤੇ ਹਨ ਜਿਨ੍ਹਾਂ ਵਿੱਚੋਂ ਅਨੇਕ ਹਸਪਤਾਲ ਸੇਵਾ ਦੇਣਾ ਸ਼ੁਰੂ ਵੀ ਕਰ ਚੁੱਕੇ ਹਨ।

ਸਾਥੀਓ,

ਹਸਪਤਾਲ ਬਣਾਉਣਾ ਜਿਤਨਾ ਜ਼ਰੂਰੀ ਹੈ, ਉਤਨਾ ਹੀ ਜ਼ਰੂਰੀ ਕਾਫੀ ਸੰਖਿਆ ਵਿੱਚ ਅੱਛੇ ਡਾਕਟਰਾਂ ਦਾ ਹੋਣਾ, ਦੂਸਰੇ ਪੈਰਾਮੈਡਿਕਸ ਉਪਲਬਧ ਹੋਣਾ ਵੀ ਹੈ। ਇਸ ਦੇ ਲਈ ਵੀ ਅੱਜ ਦੇਸ਼ ਵਿੱਚ ਮਿਸ਼ਨ ਮੋਡ 'ਤੇ ਕੰਮ ਕੀਤਾ ਜਾ ਰਿਹਾ ਹੈ। 2014 ਤੋਂ ਪਹਿਲਾਂ ਦੇਸ਼ ਵਿੱਚ 400 ਤੋਂ ਵੀ ਘੱਟ ਮੈਡੀਕਲ ਕਾਲਜ ਸਨ। ਯਾਨੀ 70 ਸਾਲ ਵਿੱਚ 400 ਤੋਂ ਵੀ ਘੱਟ ਮੈਡੀਕਲ ਕਾਲਜ। ਉੱਥੇ ਹੀ ਬੀਤੇ 8 ਸਾਲ ਵਿੱਚ 200 ਤੋਂ ਜ਼ਿਆਦਾ ਨਵੇਂ ਮੈਡੀਕਲ ਕਾਲਜ ਦੇਸ਼ ਵਿੱਚ ਬਣਾਏ ਗਏ ਹਨ। ਮੈਡੀਕਲ ਕਾਲਜਾਂ ਦੇ ਵਿਸਤਾਰ ਦਾ ਮਤਲਬ ਹੈ ਕਿ ਮੈਡੀਕਲ ਸੀਟਾਂ ਦੀ ਸੰਖਿਆ ਵਧੀ ਹੈ। ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਅਵਸਰ ਵਧੇ ਹਨ। ਅਤੇ ਦੇਸ਼ ਦੀ ਸਿਹਤ ਦਾ ਧਿਆਨ ਰੱਖਣ ਵਾਲੇ ਹੈਲਥ ਪ੍ਰੋਫੈਸ਼ਨਲਸ ਦੀ ਸੰਖਿਆ ਵਧੀ ਹੈ। ਯਾਨੀ ਹੈਲਥ ਸੈਕਟਰ ਵਿੱਚ ਰੋਜ਼ਗਾਰ ਦੇ ਵੀ ਕਈ ਅਨੇਕ ਅਵਸਰ ਇਸ ਨਾਲ ਤਿਆਰ ਹੋ ਰਹੇ ਹਨ। ਸਾਡੀ ਸਰਕਾਰ ਨੇ 5 ਲੱਖ ਤੋਂ ਜ਼ਿਆਦਾ ਆਯੁਸ਼ ਡਾਕਟਰਸ ਨੂੰ ਵੀ ਐਲੋਪੈਥਿਕ ਡਾਕਟਰਾਂ ਦੀ ਤਰ੍ਹਾਂ ਮਾਨਤਾ ਦਿੱਤੀ ਹੈ। ਇਸ ਨਾਲ ਭਾਰਤ ਵਿੱਚ ਡਾਕਟਰ ਅਤੇ ਮਰੀਜ਼ਾਂ ਦੇ ਦਰਮਿਆਨ ਅਨੁਪਾਤ ਵਿੱਚ ਵੀ ਸੁਧਾਰ ਹੋਇਆ ਹੈ।

ਸਾਥੀਓ,

ਇੱਥੇ ਬੈਠੇ ਅਸੀਂ ਸਾਰੇ ਲੋਕ ਬਹੁਤ ਸਾਧਾਰਣ ਪਰਿਵਾਰਾਂ ਤੋਂ ਹਾਂ। ਸਾਨੂੰ ਸਾਰਿਆਂ ਨੂੰ ਅਨੁਭਵ ਹੈ ਕਿ ਗ਼ਰੀਬ ਦੇ ਘਰ ਜਦੋਂ ਬਿਮਾਰੀ ਆਉਂਦੀ ਸੀ ਤਾਂ ਘਰ-ਜ਼ਮੀਨ ਤੱਕ ਵਿਕ ਜਾਇਆ ਕਰਦੀ ਸੀ। ਇਸ ਲਈ ਸਾਡੀ ਸਰਕਾਰ ਨੇ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ, ਸਸਤਾ ਇਲਾਜ ਉਪਲਬਧ ਕਰਾਉਣ ’ਤੇ ਵੀ ਜ਼ੋਰ ਦਿੱਤਾ ਹੈ। ਆਯੁਸ਼ਮਾਨ ਭਾਰਤ ਨੇ ਗ਼ਰੀਬ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਹੈ। ਇਸ ਦੇ ਤਹਿਤ ਹੁਣ ਤੱਕ ਸਾਢੇ 3 ਕਰੋੜ ਮਰੀਜ਼ਾਂ ਨੇ ਆਪਣਾ ਇਲਾਜ ਕਰਾਇਆ ਹੈ, ਅਤੇ ਇੱਕ ਰੁਪਏ ਦਾ ਉਨ੍ਹਾਂ ਨੂੰ ਖਰਚ ਨਹੀਂ ਕਰਨਾ ਪਿਆ ਹੈ। ਅਤੇ ਇਸ ਵਿੱਚ ਬਹੁਤ ਸਾਰੇ ਕੈਂਸਰ ਦੇ ਮਰੀਜ਼ ਵੀ ਹਨ। ਆਯੁਸ਼ਮਾਨ ਭਾਰਤ ਦੀ ਵਜ੍ਹਾ ਨਾਲ ਗ਼ਰੀਬ ਦੇ 40 ਹਜ਼ਾਰ ਕਰੋੜ ਰੁਪਏ ਅਗਰ ਇਹ ਵਿਵਸਥਾ ਨਾ ਹੁੰਦੀ ਤਾਂ ਉਸ ਦੀ ਜੇਬ ਤੋਂ ਜਾਣ ਵਾਲੇ ਸਨ। ਉਹ 40 ਹਜ਼ਾਰ ਕਰੋੜ ਰੁਪਏ ਤੁਹਾਡੇ ਜਿਹੇ ਪਰਿਵਾਰਾਂ ਦੇ ਬਚੇ ਹਨ। ਇਤਨਾ ਹੀ ਨਹੀਂ, ਪੰਜਾਬ ਸਹਿਤ ਦੇਸ਼ ਭਰ ਵਿੱਚ ਜੋ ਜਨ ਔਸ਼ਧੀ ਕੇਂਦਰਾਂ ਦਾ ਨੈੱਟਵਰਕ ਹੈ, ਜੋ ਅੰਮ੍ਰਿਤ ਸਟੋਰ ਹਨ, ਉੱਥੇ ਵੀ ਕੈਂਸਰ ਦੀਆਂ ਦਵਾਈਆਂ ਬਹੁਤ ਘੱਟ ਕੀਮਤ ’ਤੇ ਉਪਲਬਧ ਹਨ। ਕੈਂਸਰ ਦੀਆਂ 500 ਤੋਂ ਅਧਿਕ ਦਵਾਈਆਂ ਜੋ ਪਹਿਲਾਂ ਬਹੁਤ ਮਹਿੰਗੀਆਂ ਹੋਇਆ ਕਰਦੀਆਂ ਸਨ, ਉਨ੍ਹਾਂ ਦੀ ਕੀਮਤ ਵਿੱਚ ਲਗਭਗ 90 ਪ੍ਰਤੀਸ਼ਤ ਦੀ ਕਮੀ ਕੀਤੀ ਗਈ ਹੈ। ਯਾਨੀ ਜੋ ਦਵਾਈ 100 ਰੁਪਏ ਵਿੱਚ ਆਉਂਦੀ ਸੀ। ਜਨ ਔਸ਼ਧੀ ਕੇਂਦਰ ਵਿੱਚ ਉਹੀ ਦਵਾਈ 10 ਰੁਪਏ ਵਿੱਚ ਉਪਲਬਧ ਕਰਾਈ ਜਾਂਦੀ ਹੈ। ਇਸ ਨਾਲ ਵੀ ਮਰੀਜ਼ਾਂ ਦੇ ਹਰ ਵਰ੍ਹੇ ਔਸਤਨ ਕਰੀਬ 1 ਹਜ਼ਾਰ ਕਰੋੜ ਰੁਪਏ ਬਚ ਰਹੇ ਹਨ। ਦੇਸ਼ ਭਰ ਵਿੱਚ ਲਗਭਗ 9 ਹਜ਼ਾਰ ਜਨ ਔਸ਼ਧੀ ਕੇਂਦਰਾਂ ’ਤੇ ਵੀ ਸਸਤੀਆਂ ਦਵਾਈਆਂ, ਗ਼ਰੀਬ ਅਤੇ ਮੱਧ ਵਰਗ ਦੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਵਿੱਚ ਮਦਦ ਕਰ ਰਹੀਆਂ ਹਨ।

ਭਾਈਓ ਅਤੇ ਭੈਣੋਂ,

ਸਰਕਾਰ ਦੇ ਹੋਲਿਸਟਿਕ ਹੈਲਥਕੇਅਰ ਅਭਿਯਾਨ ਵਿੱਚ ਨਵਾਂ ਆਯਾਮ ਜੋੜਿਆ ਹੈ, ਆਧੁਨਿਕ ਟੈਕਨੋਲੋਜੀ ਨੇ। ਹੈਲਥ ਸੈਕਟਰ ਵਿੱਚ ਆਧੁਨਿਕ ਟੈਕਨੋਲੋਜੀ ਦਾ ਵੀ ਪਹਿਲੀ ਵਾਰ ਇਤਨੇ ਬੜੇ ਸਕੇਲ ’ਤੇ ਸਮਾਵੇਸ਼ ਕੀਤਾ ਜਾ ਰਿਹਾ ਹੈ। ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਹਰ ਮਰੀਜ਼ ਨੂੰ ਕੁਆਲਿਟੀ ਸਿਹਤ ਸੁਵਿਧਾਵਾਂ ਮਿਲਣ, ਸਮੇਂ ’ਤੇ ਮਿਲਣ, ਘੱਟ ਤੋਂ ਘੱਟ ਪਰੇਸ਼ਾਨੀ ਹੋਵੇ। ਟੈਲੀਮੈਡੀਸਿਨ, ਟੈਲੀਕੰਸਲਟੇਸ਼ਨ ਦੀ ਸੁਵਿਧਾ ਦੇ ਕਾਰਨ ਅੱਜ ਦੂਰ-ਸੁਦੂਰ, ਪਿੰਡ ਦਾ ਵਿਅਕਤੀ ਵੀ ਸ਼ਹਿਰਾਂ ਦੇ ਡਾਕਟਰਾਂ ਤੋਂ ਸ਼ੁਰੂਆਤੀ ਸਲਾਹ-ਮਸ਼ਵਰਾ ਲੈ ਪਾ ਰਿਹਾ ਹੈ। ਸੰਜੀਵਨੀ ਐਪ ਨਾਲ ਵੀ ਹੁਣ ਤੱਕ ਕਰੋੜਾਂ ਲੋਕਾਂ ਨੇ ਇਸ ਸੁਵਿਧਾ ਦਾ ਲਾਭ ਲਿਆ ਹੈ। ਹੁਣ ਤਾਂ ਦੇਸ਼ ਵਿੱਚ ਮੇਡ ਇਨ ਇੰਡੀਆ 5G ਸੇਵਾਵਾਂ ਲਾਂਚ ਹੋ ਰਹੀਆਂ ਹਨ। ਇਸ ਨਾਲ ਰਿਮੋਟ ਹੈਲਥਕੇਅਰ ਸੈਕਟਰ ਵਿੱਚ ਕ੍ਰਾਂਤੀਕਾਰੀ ਬਦਲਾਅ ਆਵੇਗਾ। ਤਦ ਪਿੰਡਾਂ ਦੇ, ਗ਼ਰੀਬ ਪਰਿਵਾਰਾਂ ਦੇ ਮਰੀਜ਼ਾਂ ਨੂੰ ਬੜੇ ਹਸਪਤਾਲਾਂ ਵਿੱਚ ਵਾਰ-ਵਾਰ ਜਾਣ ਦੀ ਮਜਬੂਰੀ ਵੀ ਘੱਟ ਹੋ ਜਾਵੇਗੀ ।

ਸਾਥੀਓ,

ਮੈਂ ਦੇਸ਼ ਦੇ ਹਰ ਕੈਂਸਰ ਪੀੜਿਤ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ। ਤੁਹਾਡੀ ਪੀੜਾ ਮੈਂ ਭਲੀਭਾਂਤੀ ਸਮਝ ਸਕਦਾ ਹਾਂ। ਲੇਕਿਨ ਕੈਂਸਰ ਤੋਂ ਡਰਨ ਦੀ ਨਹੀਂ ਇਸ ਨਾਲ ਲੜਨ ਦੀ ਜ਼ਰੂਰਤ ਹੈ। ਇਸ ਦਾ ਇਲਾਜ ਸੰਭਵ ਹੈ। ਮੈਂ ਅਜਿਹੇ ਅਨੇਕ ਲੋਕਾਂ ਨੂੰ ਜਾਣਦਾ ਹਾਂ ਜੋ ਕੈਂਸਰ ਦੇ ਸਾਹਮਣੇ ਲੜਾਈ ਜਿੱਤ ਕੇ ਅੱਜ ਬੜੀ ਮਸਤੀ ਨਾਲ ਜ਼ਿੰਦਗੀ ਜੀ ਰਹੇ ਹਨ। ਇਸ ਲੜਾਈ ਵਿੱਚ ਤੁਹਾਨੂੰ ਜੋ ਵੀ ਮਦਦ ਚਾਹੀਦੀ ਹੈ, ਕੇਂਦਰ ਸਰਕਾਰ ਉਹ ਅੱਜ ਉਪਲਬਧ ਕਰਾ ਰਹੀ ਹੈ। ਇਸ ਹਸਪਤਾਲ ਨਾਲ ਜੁੜੇ ਆਪ ਸਾਰੇ ਸਾਥੀਆਂ ਨੂੰ ਵੀ ਮੇਰੀ ਵਿਸ਼ੇਸ਼ ਤਾਕੀਦ ਰਹੇਗੀ ਕਿ ਕੈਂਕਰ ਦੇ ਕਾਰਨ ਜੋ depression ਦੀਆਂ ਸਥਿਤੀਆਂ ਬਣਦੀਆਂ ਹਨ, ਉਨ੍ਹਾਂ ਨਾਲ ਲੜਨ ਵਿੱਚ ਵੀ ਸਾਨੂੰ ਮਰੀਜ਼ਾਂ ਦੀ, ਪਰਿਵਾਰਾਂ ਦੀ ਮਦਦ ਕਰਨੀ ਹੈ। ਇੱਕ ਪ੍ਰੋਗ੍ਰੈਸਿਵ ਸਮਾਜ ਦੇ ਤੌਰ 'ਤੇ ਇਹ ਸਾਡੀ ਵੀ ਜ਼ਿੰਮੇਦਾਰੀ ਹੈ ਕਿ ਅਸੀਂ ਮੈਂਟਲ ਹੈਲਥ ਨੂੰ ਲੈ ਕੇ ਆਪਣੀ ਸੋਚ ਵਿੱਚ ਬਦਲਾਅ ਅਤੇ ਖੁੱਲ੍ਹਾਪਣ ਲਿਆਈਏ। ਤਦੇ  ਇਸ ਸਮੱਸਿਆ ਦਾ ਸਹੀ ਸਮਾਧਾਨ ਨਿਕਲੇਗਾ। ਸਿਹਤ ਸੇਵਾਵਾਂ ਨਾਲ ਜੁੜੇ ਆਪਣੇ ਸਾਥੀਆਂ ਨੂੰ ਮੈਂ ਇਹ ਵੀ ਕਹਾਂਗਾ ਕਿ ਤੁਸੀਂ ਵੀ ਜਦੋਂ ਪਿੰਡਾਂ ਵਿੱਚ ਕੈਂਪ ਲਗਾਉਂਦੇ ਹੋ ਤਾਂ ਇਸ ਸਮੱਸਿਆ ’ਤੇ ਵੀ ਜ਼ਰੂਰ ਫੋਕਸ ਕਰੋ। ਸਬਕਾ ਪ੍ਰਯਾਸ ਨਾਲ ਅਸੀਂ ਕੈਂਸਰ ਦੇ ਵਿਰੁੱਧ ਦੇਸ਼ ਦੀ ਲੜਾਈ ਨੂੰ ਮਜ਼ਬੂਤ ਕਰਾਂਗੇ, ਇਸੇ ਵਿਸ਼ਵਾਸ ਦੇ ਨਾਲ ਪੰਜਾਬ ਵਾਸੀਆਂ ਨੂੰ ਅਤੇ ਜਿਸ ਦਾ ਲਾਭ ਹਿਮਾਚਲ ਨੂੰ ਵੀ ਮਿਲਣ ਵਾਲਾ ਹੈ ਅੱਜ ਇਹ ਬਹੁਤ ਬੜਾ ਤੋਹਫ਼ਾ ਤੁਹਾਡੇ ਚਰਨਾਂ ਵਿੱਚ ਸਮਰਪਿਤ ਕਰਦੇ ਹੋਏ ਮੈਂ ਸੰਤੋਸ਼ ਦੀ ਅਨੁਭੂਤੀ ਕਰਦਾ ਹਾਂ, ਗਰਵ (ਮਾਣ) ਦੀ ਅਨੁਭੂਤੀ ਕਰਦਾ ਹਾਂ। ਆਪ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਧੰਨਵਾਦ!

 

******

 

ਡੀਐੱਸ/ਵੀਜੇ/ਡੀਕੇ/ਏਕੇ



(Release ID: 1854232) Visitor Counter : 138