ਖਾਣ ਮੰਤਰਾਲਾ

ਸਰਕਾਰ ਖਣਿਜਾਂ ਦੀ ਖੋਜ ਵਿੱਚ ਹੋਰ ਪ੍ਰਾਈਵੇਟ ਫਰਮਾਂ ਨੂੰ ਆਕਰਸ਼ਿਤ ਕਰਨ ਲਈ ਉਤਸ਼ਾਹਿਤ – ਸ਼੍ਰੀ ਪ੍ਰਹਲਾਦ ਜੋਸ਼ੀ


ਸਮੁੱਚਾ ਕੋਲਾ ਉਤਪਾਦਨ 900 ਮਿਲੀਅਨ ਟਨ ਤੱਕ ਪਹੁੰਚਣ ਦੀ ਸੰਭਾਵਨਾ ਹੈ;

ਕੈਪਟਿਵ ਕੋਲਾ ਖਾਣ ਉਤਪਾਦਨ ਇਸ ਵਿੱਤੀ ਵਰ੍ਹੇ ਵਿੱਚ 140 ਮਿਲੀਅਨ ਟਨ ਦਾ ਰਿਕਾਰਡ ਦਰਜ ਕਰੇਗਾ

Posted On: 23 AUG 2022 3:04PM by PIB Chandigarh

ਕੇਂਦਰੀ ਕੋਲਾ, ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕੇਂਦਰ ਖਣਿਜਾਂ ਦੀ ਐਕਸਪਲੋਰੇਸ਼ਨ ਵਿੱਚ ਨਿਜੀ ਸਨਅਤਕਾਰਾਂ ਨੂੰ ਆਕਰਸ਼ਿਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡ੍ਰੋਨਾਂ ਅਤੇ ਹੋਰ ਨਵੀਨਤਮ ਟੈਕਨੋਲੋਜੀਆਂ ਦੀ ਵਧੀ ਹੋਈ ਵਰਤੋਂ ਰਾਹੀਂ ਖਣਿਜਾਂ ਦੀ ਖੋਜ ਵਾਤਾਵਰਣ 'ਤੇ ਮਾੜੇ ਪ੍ਰਭਾਵ ਤੋਂ ਬਿਨਾਂ ਕੀਤੀ ਜਾਵੇਗੀ।

 

 ਅੱਜ ਇੱਥੇ ਐੱਨਐੱਮਡੀਸੀ ਲਿਮਟਿਡ, ਸਟੀਲ ਮੰਤਰਾਲਾ, ਖਣਨ ਮੰਤਰਾਲੇ ਅਤੇ ਐੱਫਆਈਸੀਸੀਆਈ (FICCI) ਵੱਲੋਂ ਆਯੋਜਿਤ “ਭਾਰਤੀ ਖਣਿਜ ਅਤੇ ਧਾਤੂ ਉਦਯੋਗ - ਪਰਿਵਰਤਨ 2030 ਅਤੇ ਵਿਜ਼ਨ 2047” ਉੱਤੇ ਦੋ-ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਜੋਸ਼ੀ ਨੇ ਕਿਹਾ ਕਿ ਵਪਾਰਕ ਕੋਲਾ ਖਾਣਾਂ ਦੀ ਨਿਲਾਮੀ ਤੋਂ ਪਿਛਲੇ ਸਾਲ 25000 ਕਰੋੜ ਰੁਪਏ ਦਾ ਵਾਧੂ ਮਾਲੀਆ ਪੈਦਾ ਹੋਇਆ ਹੈ ਅਤੇ ਓਡੀਸ਼ਾ ਰਾਜ ਮਾਲੀਆ ਉਤਪਾਦਨ ਵਿੱਚ ਪਹਿਲੇ ਸਥਾਨ 'ਤੇ ਰਿਹਾ ਹੈ। ਮੰਤਰੀ ਨੇ ਭਾਰਤੀ ਭੂ-ਵਿਗਿਆਨਕ ਸਰਵੇਖਣ (ਜੀਐੱਸਆਈ) ਨੂੰ ਨਵੇਂ ਯੁੱਗ ਦੇ ਖਣਿਜਾਂ ਦੀ ਖੋਜ 'ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ।  ਖਣਨ ਖੇਤਰ ਵਿੱਚ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਕੁਝ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਜੋਸ਼ੀ ਨੇ ਕਿਹਾ ਕਿ ਕੈਪਟਿਵ ਖਾਣਾਂ ਤੋਂ ਕੋਲਾ ਉਤਪਾਦਨ ਪਿਛਲੇ ਵਿੱਤੀ ਵਰ੍ਹੇ ਦੇ 89 ਮਿਲੀਅਨ ਟਨ ਦੇ ਮੁਕਾਬਲੇ ਇਸ ਸਾਲ 140 ਮਿਲੀਅਨ ਟਨ ਤੱਕ ਪਹੁੰਚਣ ਦੀ ਉਮੀਦ ਹੈ। ਮੰਤਰੀ ਨੇ ਅੱਗੇ ਕਿਹਾ ਕਿ ਇਸ ਵਿੱਤੀ ਸਾਲ ਦੌਰਾਨ ਕੁੱਲ ਕੋਲਾ ਉਤਪਾਦਨ 900 ਮਿਲੀਅਨ ਟਨ ਰਿਕਾਰਡ ਕਰਨ ਦੀ ਸੰਭਾਵਨਾ ਹੈ।


 

 ਮੰਤਰੀ ਨੇ ਅੱਗੇ ਕਿਹਾ ਕਿ ਖਣਿਜ ਖੋਜ ਨੂੰ ਹੋਰ ਹੁਲਾਰਾ ਦੇਣ ਲਈ, ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ (ਐੱਨਐੱਮਈਟੀ) ਨੂੰ ਇੱਕ ਖੁਦਮੁਖਤਿਆਰ ਸੰਸਥਾ ਬਣਾਇਆ ਗਿਆ ਹੈ। ਆਸਟ੍ਰੇਲੀਆ ਦੀ ਆਪਣੀ ਹਾਲੀਆ ਸਫ਼ਲ ਯਾਤਰਾ ਨੂੰ ਯਾਦ ਕਰਦਿਆਂ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਆਸਟ੍ਰੇਲੀਆ ਦੇ ਮੁਕਾਬਲੇ ਸਾਡੀ ਖਣਿਜ ਖੋਜ ਸੀਮਿਤ ਖੇਤਰ ਤੱਕ ਮਹਿਦੂਦ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੀਆਂ ਨਵੀਨਤਾਕਾਰੀ ਪਹਿਲਾਂ ਅਤੇ ਐਕਟਾਂ ਅਤੇ ਨਿਯਮਾਂ ਵਿੱਚ ਸੋਧਾਂ ਦੇ ਨਤੀਜੇ ਵਜੋਂ ਪਿਛਲੇ ਸੱਤ ਸਾਲਾਂ ਦੌਰਾਨ 190 ਪ੍ਰਮੁੱਖ ਖਣਿਜ ਬਲਾਕਾਂ ਦੀ ਨਿਲਾਮੀ ਕੀਤੀ ਗਈ ਹੈ।  ਵਪਾਰਕ ਕੋਲਾ ਖਾਣਾਂ ਦੀ ਨਿਲਾਮੀ ਦੀ ਇੱਕ ਵੱਡੀ ਸਫ਼ਲਤਾ ਵੱਲ ਇਸ਼ਾਰਾ ਕਰਦਿਆਂ ਹੋਇਆਂ, ਮੰਤਰੀ ਨੇ ਪਬਲਿਕ ਸੈਕਟਰ ਅਦਾਰਿਆਂ (PSUs) ਨੂੰ ਅਲਾਟ ਕੀਤੇ ਕੋਲਾ ਬਲਾਕਾਂ ਤੋਂ ਛੇਤੀ ਤੋਂ ਛੇਤੀ ਉਤਪਾਦਨ ਸ਼ੁਰੂ ਕਰਨ ਦੀ ਤਾਕੀਦ ਕੀਤੀ ਨਹੀਂ ਤਾਂ ਇਹ ਮੁੜ ਨਿਲਾਮੀ ਲਈ ਮੰਤਰਾਲੇ ਨੂੰ ਸਮਰਪਣ ਕੀਤਾ ਜਾ ਸਕਦਾ ਹੈ।

 

 *********

 

 ਏਕੇਐੱਨ/ਆਰਕੇਪੀ



(Release ID: 1854131) Visitor Counter : 94