ਗ੍ਰਹਿ ਮੰਤਰਾਲਾ

ਪਦਮ ਪੁਰਸਕਾਰ-2023 ਦੇ ਲਈ ਨਾਮਾਂਕਨ 15 ਸਤੰਬਰ, 2022 ਤੱਕ ਜਮਾਂ ਕੀਤੇ ਜਾ ਸਕਦੇ ਹਨ

Posted On: 22 AUG 2022 12:29PM by PIB Chandigarh

ਗਣਤੰਤਰ ਦਿਵਸ, 2023 ਦੇ ਅਵਸਰ ‘ਤੇ ਐਲਾਨ ਕੀਤੇ ਜਾਣ ਵਾਲੇ ਪਦਮ ਪੁਰਸਕਾਰ 2023 ਦੇ ਲਈ ਔਨਲਾਈਨ ਨਾਮਾਂਕਨ/ਅਨੁਸ਼ੰਸਾ ਜਮਾਂ ਕਰਨ ਦੀ ਪ੍ਰਕਿਰਿਆ 1 ਮਈ 2022 ਤੋਂ ਸ਼ੁਰੂ ਹੋ ਗਈ ਹੈ। ਪਦਮ ਪੁਰਸਕਾਰਾਂ ਦੇ ਲਈ ਨਾਮਾਂਕਨ ਦੀ ਆਖਰੀ ਮਿਤੀ 15 ਸਤੰਬਰ, 2022 ਹੈ। ਪਦਮ ਪੁਰਸਕਾਰਾਂ ਦੇ ਲਈ ਨਾਮਾਂਕਨ/ਅਨੁਸ਼ੰਸਾ ਦੇ ਆਵੇਦਨ ਸਿਰਫ ਔਨਲਾਈਨ ਤਰੀਕੇ ਨਾਲ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in) ‘ਤੇ ਜਮਾਂ ਕੀਤੇ ਜਾ ਸਕਦੇ ਹਨ।

 

ਪਦਮ ਪੁਰਸਕਾਰ, ਅਰਥਾਤ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ, ਦੇਸ਼ ਦੇ ਸਰਬਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਹਨ। 1954 ਵਿੱਚ ਸਥਾਪਿਤ, ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਅਵਸਰ ‘ਤੇ ਕੀਤਾ ਜਾਂਦਾ ਹੈ। ਇਹ ਪੁਰਸਕਾਰ ਕਲਾ, ਸਾਹਿਤ ਅਤੇ ਸਿੱਖਿਆ, ਖੇਡ, ਮੈਡਕੀਲ, ਸੋਸ਼ਲ ਵਰਕ, ਸਾਇੰਸ ਅਤੇ ਇੰਜੀਨੀਅਰਿੰਗ, ਜਨਤਕ ਮਾਮਲੇ, ਸਿਵਿਲ ਸਰਵਿਸ, ਵਪਾਰ ਅਤੇ ਉਦਯੋਗ ਆਦਿ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ਿਸ਼ਟ ਅਤੇ ਅਸਧਾਰਣ ਉਪਲਬਧੀਆਂ/ਸੇਵਾ ਨਾਲ ਜੁੜੇ ‘ਵਿਸ਼ਿਸ਼ਟ ਕਾਰਜ’ ਨੂੰ ਮਾਨਤਾ ਦਿੰਦੇ ਹਨ। ਜਾਤੀ, ਬਿਜ਼ਨਸ, ਅਹੁਦਾ ਜਾਂ ਲਿੰਗ ਦੇ ਭੇਦ-ਭਾਵ ਦੇ ਬਿਨਾ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਦੇ ਯੋਗ ਹੁੰਦੇ ਹਨ। ਡਾਕਟਰਾਂ ਅਤੇ ਵਿਗਿਆਨਿਕਾਂ ਦੇ ਇਲਾਵਾ, ਜਨਤਕ ਉਪਰਾਲਿਆਂ ਵਿੱਚ ਕੰਮ ਕਰ ਰਹੇ ਕਰਮਚਾਰੀ ਸਮੇਤ ਸਾਰੇ ਸਰਕਾਰੀ ਕਰਮਚਾਰੀ ਪਦਮ ਪੁਰਸਕਾਰ ਦੇ ਲਈ ਯੋਗ ਨਹੀਂ ਹੁੰਦੇ ਹਨ।

 

ਸਰਕਾਰ ਪਦਮ ਪੁਰਸਕਾਰਾਂ ਨੂੰ “ਲੋਕਾਂ ਦਾ ਪਦਮ” ਵਿੱਚ ਬਦਲਣ ਦੇ ਲਈ ਪ੍ਰਤੀਬੱਧ ਹਨ। ਇਸ ਲਈ, ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਖੁਦ ਦੇ ਨਾਮਾਂਕਨ ਸਮੇਤ ਹੋਰ ਨਾਮਾਂਕਨ/ਅਨੁਸ਼ੰਸਾ ਕਰਨ। ਉਨ੍ਹਾਂ ਪ੍ਰਤੀਭਾਸਾਲੀ ਵਿਅਕਤੀਆਂ ਦੀ ਪਹਿਚਾਣ ਕਰਨ ਦੇ ਲਈ ਠੋਸ ਪ੍ਰਯਤਨ ਕੀਤੇ ਜਾਣਗੇ, ਜੋ ਮਹਿਲਾਵਾਂ, ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ, ਦਿੱਵਯਾਂਗ ਭਾਈਚਾਰੇ ਨਾਲ ਸੰਬੰਧਿਤ ਹੈ ਅਤੇ ਜੋ ਸਮਾਜ ਦੀ ਨਿਸੁਆਰਥ ਸੇਵਾ ਕਰ ਰਹੇ ਹਨ ਤੇ ਜਿਨ੍ਹਾਂ ਦੀ ਉਤਕ੍ਰਿਸ਼ਟਤਾ ਅਤੇ ਉਪਲਬਧੀਆਂ ਨੂੰ ਵਾਸਤਵ ਵਿੱਚ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।

ਨਾਮਾਂਕਨ/ਅਨੁਸ਼ੰਸਾ ਵਿੱਚ ਉਪਰੋਕਤ ਪੋਰਟਲ ‘ਤੇ ਉਪਲਬਧ ਪ੍ਰਾਰੂਪ ਵਿੱਚ ਨਿਰਦਿਸ਼ਟ ਸਾਰੇ ਪ੍ਰਾਸੰਗਿਕ ਵੇਰਵੇ ਦਿੱਤੇ ਜਾਣੇ ਚਾਹੀਦੇ ਹਨ ਤੇ ਉਸ ਦੇ ਨਾਲ ਵਰਣਾਤਮਕ ਰੂਪ ਵਿੱਚ ਇੱਕ ਉਧਾਰਣ (ਵੱਧ ਤੋਂ ਵੱਧ 800 ਸ਼ਬਦ) ਵੀ ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ ਉਨ੍ਹਾਂ ਦੇ ਦੁਆਰਾ ਅਨੁਸ਼ੰਸਿਤ ਵਿਅਕਤੀ ਦੇ ਸੰਬੰਧਿਤ ਖੇਤਰ/ਵਿਸ਼ੇ ਵਿੱਚ ਵਿਸ਼ਿਸ਼ਟ ਅਤੇ ਅਸਧਾਰਣ ਉਪਲਬਧੀਆਂ/ਸੇਵਾ ਦੀ ਵਿਆਖਿਆ ਸਪਸ਼ਟ ਰੂਪ ਵਿੱਚ ਕੀਤੀ ਗਈ ਹੋਵੇ।

 

ਇਸ ਸੰਬੰਧ ਵਿੱਚ ਹੋਰ ਵੇਰਵਾ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ (https://mha.gov.in) ‘ਤੇ ‘ਪੁਰਸਕਾਰ ਅਤੇ ਮੈਡਲ’ ਸਿਰਲੇਖ ਦੇ ਤਹਿਤ ਤੇ ਪਦਮ ਪੁਰਸਕਾਰ ਪੋਰਟਲ (https://padmaawards.gov.in) ‘ਤੇ ਵੀ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸੰਬੰਧਿਤ ਕਾਨੂੰਨ ਅਤੇ ਨਿਯਮ ਵੈੱਬਸਾਈਟ ਦੇ ਲਿੰਕ https://padmaawards.gov.in/AboutAwards.aspx ‘ਤੇ ਉਪਲਬਧ ਹਨ।

*****

ਐੱਨਡਬਲਿਊ/ਆਰਕੇ/ਏਵਾਈ/ਆਰਆਰ(Release ID: 1853617) Visitor Counter : 145