ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਉੱਤਰ-ਪੂਰਬ ਦੇ ਸੱਭਿਆਚਾਰ ਕਾਰਜ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਹੋਇਆ ਹੈ


ਡਾ. ਜਿਤੇਂਦਰ ਸਿੰਘ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਨੇ ਨਾਲ ਈਟਾਨਗਰ ਵਿੱਚ ‘ਪ੍ਰਸ਼ਾਸਨਿਕ ਸੁਧਾਰਾਂ ਦੇ ਮਾਧਿਅਮ ਨਾਲ ਨਾਗਰਿਕਾਂ ਅਤੇ ਸਰਕਾਰ ਨੂੰ ਨਜ਼ਦੀਕ ਲਿਆਉਣਾ’ ਵਿਸ਼ੇ ‘ਤੇ ਆਯੋਜਿਤ ਦੋ ਦਿਨਾਂ ਖੇਤਰੀ ਸੰਮੇਲਨ ਦਾ ਉਦਘਾਟਨ ਕੀਤਾ

ਅਰੁਣਾਚਲ ਪ੍ਰਦੇਸ਼ ਸਰਕਾਰ ਅਤੇ ਸੁਸ਼ਾਸਨ ਕੇਂਦਰ ਹੈਦਰਾਬਾਦ ਦੇ ਸਹਿਯੋਗ ਨਾਲ ਡੀਏਆਰਪੀਜੀ ਨੇ ਇੱਕ ਜਿਲ੍ਹਾ ਪ੍ਰਸ਼ਾਸਨ ਸੂਚਕਾਂਕ ਵਿਕਸਿਤ ਕੀਤਾ ਹੈ, ਜੋ ਜਿਲ੍ਹਿਆਂ ਵਿੱਚ ਸ਼ਾਸਨ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਦੇ ਲਈ ਉੱਤਰ-ਪੂਰਬੀ ਰਾਜਾਂ ਵਿੱਚ ਪਹਿਲੀ ਵਾਰ ਹੋ ਰਿਹਾ ਹੈ

Posted On: 18 AUG 2022 2:06PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਤੇ ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ), ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਂਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਉੱਤਰ-ਪੂਰਬ ਦੇ ਸੱਭਿਆਚਾਰ ਕਾਰਜ ਵਿੱਚ ਪਿਛਲੇ 8 ਵਰ੍ਹਿਆਂ ਵਿੱਚ ਕ੍ਰਾਂਤੀਕਾਰੀ ਬਦਲਾਵ ਆਇਆ ਹੈ।

 

ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਸਦਕਾ ਹੁਣ ਉੱਤਰ-ਪੂਰਬ ਵਿੱਚ ਪ੍ਰੋਜੈਕਟ ਸਮੇਂ-ਸੀਮਾ ਦੇ ਅੰਦਰ ਪੂਰੇ ਹੋ ਰਹੇ ਹਨ ਅਤੇ ਕੇਂਦਰੀ ਨਿਧੀ ਦਾ ਸ਼ਤ-ਪ੍ਰਤੀਸ਼ਤ ਉਪਯੋਗ ਹੋ ਰਿਹਾ ਹੈ। ਹਰੇਕ ਰਾਜ ਰੇਲਵੇ ਦੁਆਰਾ ਕੇਂਦਰੀ ਰਾਜਧਾਨੀ ਨਾਲ ਜੁੜਿਆ ਹੋਇਆ ਹੈ ਅਤੇ ਸਾਰੇ ਅੱਠ ਰਾਜਾਂ ਵਿੱਚ ਆਪਣੇ ਹਵਾਈ ਅੱਡੇ ਸਥਾਪਿਤ ਹੋ ਰਹੇ ਹਨ। ਗੁਵਾਹਾਟੀ ਵਿੱਚ ਮਹੱਤਵਪੂਰਨ ਅੰਤਰਰਾਸ਼ਟਰੀ ਹਵਾਈ ਅੱਡਾ ਸਥਾਪਿਤ ਹੋ ਗਿਆ ਹੈ।

https://ci3.googleusercontent.com/proxy/yr0WH97AGzEJAkoQ0tl4sIHjHrayWHK03qbku4kf7Zk0A8iyQLAIN92MRA58klaSaYsUbD28IzdbUJoKDUnCIPyjNG-kQaVt0nxuso96KAX4YtDS_pJC3VhplQ=s0-d-e1-ft#https://static.pib.gov.in/WriteReadData/userfiles/image/image001QGQM.jpg

 

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਦੇ ਨਾਲ ਇੱਥੇ ‘ਪ੍ਰਸ਼ਾਸਨਿਕ ਸੁਧਾਰਾਂ ਦੇ ਮਾਧਿਅਮ ਨਾਲ ਨਾਗਰਿਕਾਂ ਅਤੇ ਸਰਕਾਰ ਨੂੰ ਨਜ਼ਦੀਕ ਲਿਆਉਣਾ’ ਵਿਸ਼ੇ ‘ਤੇ ਆਯੋਜਿਤ ਦੋ ਦਿਨਾਂ ਸੰਮੇਲਨ ਦਾ ਉਦਘਾਟਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2014 ਤੋਂ ਪਹਿਲਾਂ ਉੱਤਰ-ਪੂਰਬ ਖੇਤਰ ਨੂੰ ਆਰਥਿਕ ਤੌਰ ‘ਤੇ ਅਦੂਰ-ਦਰਸ਼ੀ ਨੀਤੀਆਂ ਦੇ ਕਾਰਨ ਨੁਕਸਾਨ ਉਠਾਣਾ ਪਿਆ ਸੀ, ਲੇਕਿਨ 2014 ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਤੁਰੰਤ ਬਾਅਦ, ਪ੍ਰਧਾਨ ਮੰਤਰੀ ਨੇ ਇਹ ਕਿਹਾ ਸੀ ਕਿ ਇਸ ਖੇਤਰ ਨੂੰ ਦੇਸ਼ ਦੇ ਅਧਿਕ ਵਿਕਸਿਤ ਖੇਤਰਾਂ ਦੇ ਬਰਾਬਰ ਲਿਆਉਣ ਦੇ ਲਈ ਹਰ ਸੰਭਵ ਪ੍ਰਯਤਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਅੱਠ ਵਰ੍ਹਿਆਂ ਵਿੱਚ ਨਾ ਸਿਰਫ ਵਿਕਾਸਾਤਮਕ ਕਮੀਆਂ ਨੂੰ ਸਫਲਤਾਪੂਰਵਕ ਕੰਮ ਕੀਤਾ ਗਿਆ ਹੈ, ਬਲਕਿ ਉੱਤਰ-ਪੂਰਬ ਖੇਤਰ ਵਿੱਚ ਵੀ ਮਨੋਵਿਗਿਆਨਿਕ ਵਿਸ਼ਵਾਸ ਹਾਸਲ ਕੀਤਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੜਕ, ਰੇਲ ਅਤੇ ਹਵਾਈ ਸੰਪਰਕ ਦੇ ਮਾਮਲੇ ਵਿੱਚ ਮਹੱਤਵਪੂਰਨ ਵਿਕਾਸ ਨਾ ਸਿਰਫ ਪੂਰੇ ਖੇਤਰ ਵਿੱਚ ਬਲਕਿ ਪੂਰੇ ਦੇਸ਼ ਵਿੱਚ ਮਾਲ ਅਤੇ ਯਾਤਰੀਆਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਦਦ ਕਰ ਰਿਹਾ ਹੈ।

https://ci6.googleusercontent.com/proxy/5uTdN1v_CwS3k3vJTC3yYgeRtev2k1fWjh_LGQPzrqdGrCT-VSn0wHV7oC2iIMpA_IYbZF0M0RrroN6-yHaKLY_jmmB_zn1IcjZWumEEOHoyWrlAa8ehSem5YA=s0-d-e1-ft#https://static.pib.gov.in/WriteReadData/userfiles/image/image002QD70.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਦੁਆਰਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ਦੇ ਬਾਅਦ ਹੀ ਇਸ ਤਰ੍ਹਾਂ ਦੇ ਸੰਮੇਲਨ ਅਰੁਣਾਚਲ ਪ੍ਰਦੇਸ਼ ਜਿਹੇ ਸੁਦੂਰ ਉੱਤਰ-ਪੂਰਬ ਰਾਜਾਂ ਦੇ ਨਾਲ-ਨਾਲ ਹੋਰ ਪਹਾੜੀ ਅਤੇ ਪਿਛਲੇ ਖੇਤਰਾਂ ਵਿੱਚ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਸਸ਼ਕਤ ਬਣਾਉਣ ਦੇ ਲਈ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਈਟਾਨਗਰ ਸੰਮੇਲਨ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਅਗਸਤ, 2019 ਵਿੱਚ ਮੇਘਾਲਯ ਵਿੱਚ ਆਯੋਜਿਤ ਈ-ਗਵਰਨੈਂਸ ‘ਤੇ ਰਾਸ਼ਟਰੀ ਸੰਮੇਲਨ ਦੇ ਬਾਅਦ ਆਯੋਜਿਤ ਕੀਤਾ ਜਾ ਰਿਹਾ ਹੈ। ਮੇਘਾਲਯ ਵਿੱਚ ਆਯੋਜਿਤ ਸੰਮੇਲਨ ਵਿੱਚ ਈ-ਗਵਰਨੈਂਸ ‘ਤੇ ‘ਸ਼ਿਲਾਂਗ ਐਲਾਨ’ ਨੂੰ ਸਰਵੋਤਮ ਪ੍ਰਥਾਵਾਂ, ਨਵੀਨਤਮ ਟੈਕਨੋਲੋਜੀ ਵਿਕਾਸ ਅਤੇ ਪ੍ਰਭਾਵੀ ਸ਼ਾਸਨ ਤੇ ਜਨਤਕ ਸੇਵਾ ਵੰਡ ਪ੍ਰਾਪਤ ਕਰਨ ਦੇ ਲਈ ਉਨ੍ਹਾਂ ਦੇ ਲਾਭ ਉਠਾਉਣ ਦੇ ਲਈ ਅਪਣਾਇਆ ਗਿਆ ਸੀ।

 

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਸਰਕਾਰ ਦੇ ਸਹਿਯੋਗ ਨਾਲ ਅਰੁਣਾਚਲ ਪ੍ਰਦੇਸ਼ ਅਤੇ ਸੁਸ਼ਾਸਨ ਕੇਂਦਰ ਹੈਦਰਾਬਾਦ ਨੇ ਜਿਲ੍ਹਿਆਂ ਵਿੱਚ ਸ਼ਾਸਨ ਦੀ ਕੁਸ਼ਲਤਾ ਵਿੱਚ ਸੁਧਾਰ ਦੇ ਲਈ ਰਾਸ਼ਟਰੀ ਸੁਸ਼ਾਸਨ ਸੂਚਕਾਂਕ ਦੀ ਤਰਜ ‘ਤੇ ਇੱਕ ਜਿਲ੍ਹਾ ਸੁਸ਼ਾਸਨ ਸੂਚਕਾਂਕ ਵਿਕਸਿਤ ਕੀਤਾ ਹੈ, ਜੋ ਉੱਤਰ-ਪੂਰਬੀ ਰਾਜਾਂ ਦੇ ਲਈ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਡੀਏਆਰਪੀਜੀ ਨੇ ਅਰੁਣਾਚਲ ਪ੍ਰਦੇਸ਼ ਦੇ ਹਰੇਕ ਜਿਲ੍ਹੇ ਦੀ ਮਾਸਿਕ ਅਧਾਰ ‘ਤੇ ਰੈਂਕਿੰਗ ਦੀ ਨਿਗਰਾਨੀ ਕਰਨ ਦੇ ਲਈ ਇੱਕ ਜਿਲਾ ਸੁਸ਼ਾਸਨ ਪੋਰਟਲ ਵਿਕਸਿਤ ਕਰਨ ਅਤੇ ਅਰੁਣਾਚਲ ਪ੍ਰਦੇਸ਼ ਰਾਜ ਦੇ ਅੰਦਰ ਬੈਂਚਮਾਰਕਿੰਗ ਪ੍ਰਦਰਸ਼ਨ ਵਿੱਚ ਮਦਦ ਕਰਨ ਦੇ ਲਈ ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਨਾਲ ਸਹਿਯੋਗ ਕਰਨ ਦੀ ਵੀ ਯੋਜਨਾ ਬਣਾਈ ਹੈ। ਇੱਥੇ ਇਹ ਜ਼ਿਕਰ ਕਰਨਾ ਵੀ ਉਚਿਤ ਹੈ ਕਿ ਉੱਤਰ-ਪੂਰਬ ਖੇਤਰ ਦੇ ਲਈ ਔਨਲਾਈਨ ਸੁਸ਼ਾਸਨ ਸੂਚਕਾਂਕ ਬਣਾਉਣਾ ਫਾਇਦੇਮੰਦ ਹੈ ਜੋ ਅਰੁਣਾਚਲ ਪ੍ਰਦੇਸ਼ ਦੇ ਜਿਲ੍ਹਾ ਸੁਸ਼ਾਸਨ ਸੂਚਕਾਂਕ ਦੀ ਤਰਜ ‘ਤੇ ਸਲਾਨਾ ਸੁਧਾਰਾਂ ਨੂੰ ਟ੍ਰੈਕ ਕਰਦਾ ਹੈ ਅਤੇ ਉਸ ਦੀ ਨਿਗਰਾਨੀ ਇੱਕ ਡਿਜੀਟਲ ਪੋਰਟਲ ਦੇ ਮਾਧਿਅਮ ਨਾਲ ਕੀਤੀ ਜਾਂਦੀ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਰੁਣਾਚਲ ਪ੍ਰਦੇਸ਼ ਨੂੰ ਪੂਰਬੀ ਏਸ਼ਿਆ ਦਾ ਪ੍ਰਮੁੱਖ ਪ੍ਰਵੇਸ਼ ਦੁਆਰ ਬਣਾਉਣ ਦੇ ਲਈ ਕੰਮ ਕਰ ਰਹੇ ਹਨ। ਰਾਸ਼ਟਰੀ ਸੁਰੱਖਿਆ ਦੇ ਸੰਬੰਧ ਵਿੱਚ ਅਰੁਣਾਚਲ ਪ੍ਰਦੇਸ਼ ਦੀ ਭੂਮਿਕਾ ਨੂੰ ਦੇਖਦੇ ਹੋਏ ਆਧੁਨਿਕ ਬੁਨਿਆਦੀ ਢਾਂਚੇ ਦੀ ਸਥਾਪਨਾ ਕੀਤੀ ਗਈ ਹੈ। ਕੁਦਰਤ ਨੇ ਅਰੁਣਾਚਲ ਨੂੰ ਆਪਣੇ ਅਨਮੋਲ ਖਜ਼ਾਨੇ ਨਾਲ ਸੰਪੰਨ ਬਣਾਇਆ ਹੈ ਅਤੇ ਕੇਂਦਰ ਵੀ ਅਰੁਣਾਚਲ ਦੀ ਟੂਰਿਜ਼ਮ ਸਮਰੱਥਾ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

https://ci5.googleusercontent.com/proxy/VgME0fsZ7BCnr5nKjo7jxee2gynjtzVc7_mG5vJE2ZOxpcKxpqvytRcrE0g8TB9U2rcu3wrGapckmQXhuIPZE7Ik1I_2TfhU7Yln4Rtb-Q5b0W8CcSroZT7axA=s0-d-e1-ft#https://static.pib.gov.in/WriteReadData/userfiles/image/image003DLIY.jpg

 

ਪ੍ਰਸ਼ਾਸਨਿਕ ਸੁਧਾਰਾਂ ਦਾ ਮੁੜ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਇਸ ਗੱਲ ਵਿੱਚ ਵਿਸ਼ਵਾਸ ਕਰਦਾ ਹੈ ਕਿ 21ਵੀਂ ਸਦੀ ਦਾ ਲੋਕ ਸ਼ਿਕਾਇਤ ਨਿਵਾਰਣ ਸਿੰਗਲ ਵਿੰਡੋ ਏਜੰਸੀਆਂ ‘ਤੇ ਅਧਾਰਿਤ ਹੋਵੇਗਾ, ਜੋ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਦੀ ਜਾਣਕਾਰੀ ਦੇਣ ਦਾ ਉਪਯੋਗ ਕਰਨ ਵਿੱਚ ਮਦਦ ਕਰਨਗੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਨ ਨੇਸ਼ਨ ਵਨ ਪੋਰਟਲ, ਨਾਗਰਿਕ ਦੀ ਪਹੁੰਚ ਵਧਾਉਣ ਦੇ ਲਈ ਬਹੁਭਾਸ਼ੀ ਸੀਪੀਜੀਆਰਏਐੱਮਐੱਸ ਪੋਰਟਲ ਆਦਿ ਨਾਗਰਿਕ ਪ੍ਰਤਿਲੇਖਾਂ ਦੇ ਪ੍ਰਾਵਧਾਨ ਸਮੇਤ ਕਈ ਤਰੀਕਿਆਂ ‘ਤੇ ਵਿਚਾਰ ਕੀਤਾ ਗਿਆ ਹੈ।                                                                

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਹ ਮੰਨਣਾ ਹੈ ਕਿ 2047 ਵਿੱਚ ਭਾਰਤ ਸਾਡੇ ਮਿਹਨਤੀ ਸਿਵਿਲ ਸੇਵਕਾਂ ਦੁਆਰਾ ਸ਼ਾਸਿਤ ਹੋਵੇਗਾ ਜੋ ਬਹੁਤ ਵੱਧ ਕੁਸ਼ਲਤਾ ਦੇ ਨਾਲ ਦੇਸ਼ ਦੀ ਸੇਵਾ ਕਰਨਗੇ। ਵਿਜ਼ਨ@2047 ਦੇ ਨਾਲ ਯੁਵਾ ਸਿਵਿਲ ਸੇਵਕਾਂ ਨੂੰ ਪ੍ਰੇਰਿਤ ਅਤੇ ਸ਼ਾਮਲ ਕਰਨਾ ਮਹੱਤਵਪੂਰਨ ਹੈ।

 

ਸ਼੍ਰੀ ਐੱਨਬੀਐੱਸ ਰਾਜਪੂਤ, ਸੰਯੁਕਤ ਸਕੱਤਰ, ਏਆਰਪੀਜੀ ਨੇ ਸੁਆਗਤੀ ਸੰਬੋਧਨ ਦਿੱਤਾ। ਇਸ ਸੰਬੋਧਨ ਦੇ ਬਾਅਦ ਸ਼੍ਰੀ ਧਰਮੇਂਦਰ, ਮੁੱਖ ਸਕੱਤਰ, ਅਰੁਣਾਚਲ ਪ੍ਰਦੇਸ਼ ਸਰਕਾਰ, ਸ਼੍ਰੀ ਲੋਕ ਰੰਜਨ, ਸਕੱਤਰ, ਡੀਓਐੱਨਈਆਰ ਅਤੇ ਸ਼੍ਰੀ ਵੀ. ਸ੍ਰੀਨਿਵਾਸ, ਸਕੱਤਰ, ਏਆਰਪੀਜੀ ਨੇ ਵੀ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕੀਤਾ। ਡੀਏਆਰ ਐਂਡ ਪੀਜੀ ਦੁਆਰਾ ਉੱਤਰ-ਪੂਰਬ ਖੇਤਰ ਵਿੱਚ ਬਣਾਈ ਗਈ ਪੀਐੱਮ ਆਵਰਡਿਡ ਇਨੀਸ਼ਿਏਟਿਵ 2021 ‘ਤੇ ਇੱਕ ਫਿਲਮ ਦਿਖਾਈ ਗਈ। ਸ਼੍ਰੀ ਅਜੈ ਚਗਤੀ, ਸਕੱਤਰ (ਏਆਰ) ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਧੰਨਵਾਦ ਕੀਤਾ।

 

 <><><><>

ਐੱਸਐੱਨਸੀ/ਆਰਆਰ



(Release ID: 1853235) Visitor Counter : 78