ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਜਨਮ ਅਸ਼ਟਮੀ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 18 AUG 2022 5:03PM by PIB Chandigarh

 ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਜਨਮ ਅਸ਼ਟਮੀ ਦੀ ਪੂਰਵ ਸੰਧਿਆ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਪਾਠ ਨਿਮਨਲਿਖਤ ਹੈ-

 

 “ਜਨਮ ਅਸ਼ਟਮੀ ਦੇ ਸ਼ੁਭ ਮੌਕੇ 'ਤੇ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। 

 

 ਭਗਵਾਨ ਕ੍ਰਿਸ਼ਨ ਦੇ ਜਨਮ ਦਾ ਜਸ਼ਨ ਮਨਾਉਣ ਵਾਲੀ ਜਨਮ ਅਸ਼ਟਮੀ ਦਾ ਸ਼ਰਧਾਲੂਆਂ ਲਈ ਬਹੁਤ ਅਧਿਆਤਮਿਕ ਮਹੱਤਵ ਹੈ। ਇਹ ਤਿਉਹਾਰ "ਅਧਰਮ" (ਬਦੀ) ਉੱਤੇ "ਧਰਮ" (ਚੰਗਿਆਈ) ਦੀ ਜਿੱਤ ਦੇ ਸਾਡੇ ਵਿਸ਼ਵਾਸ ਦੀ ਪੁਸ਼ਟੀ ਕਰਦਾ ਹੈ।

 

 ਸ਼੍ਰੀ ਕ੍ਰਿਸ਼ਨ ਅਲੌਕਿਕ ਪਿਆਰ, ਪਰਮ ਸੁੰਦਰਤਾ ਅਤੇ ਸਦੀਵੀ ਸੁੱਖ (ਆਨੰਦ) ਦਾ ਪ੍ਰਤੀਕ ਹਨ। ਭਗਵਦ ਗੀਤਾ ਵਿੱਚ ਉਨ੍ਹਾਂ ਦੇ ਸਦੀਵੀ ਉਪਦੇਸ਼ ਮਾਨਵਤਾ ਲਈ ਇੱਕ ਮਹਾਨ ਪ੍ਰੇਰਣਾ ਸਰੋਤ ਰਹੇ ਹਨ।

 

 ਮੈਂ ਕਾਮਨਾ ਕਰਦਾ ਹਾਂ ਕਿ ਇਹ ਜਨਮ ਅਸ਼ਟਮੀ ਸਾਡੇ ਜੀਵਨ ਵਿੱਚ ਸ਼ਾਂਤੀ, ਸਦਭਾਵਨਾ ਅਤੇ ਖ਼ੁਸ਼ੀਆਂ ਲੈ ਕੇ ਆਵੇ।”

 

 **********

 

ਐੱਮਐੱਸ/ਆਰਕੇ



(Release ID: 1853102) Visitor Counter : 97