ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਾਗਰਿਕਾਂ ਨੂੰ ਨਵੇਂ ਭਾਰਤ ਲਈ ਪਾਠਕ੍ਰਮ ਤਿਆਰ ਕਰਨ ਲਈ ਨਾਗਰਿਕ ਸਰਵੇਖਣ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ


ਨੈਸ਼ਨਲ ਕਰੀਕੁਲਮ ਫਰੇਮਵਰਕ, ਐੱਨਈਪੀ 2020 ਦੇ ਅਨੁਰੂਪ, ਵਿਕਸਿਤ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਵੇਗਾ: ਸ਼੍ਰੀ ਧਰਮੇਂਦਰ ਪ੍ਰਧਾਨ

Posted On: 16 AUG 2022 3:54PM by PIB Chandigarh

 ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਾਗਰਿਕਾਂ ਨੂੰ ਇੱਕ ਨਵਾਂ ਪਾਠਕ੍ਰਮ ਵਿਕਸਿਤ ਕਰਨ ਲਈ ਰਾਸ਼ਟਰੀ ਪਾਠਕ੍ਰਮ ਫਰੇਮਵਰਕ (ਨੈਸ਼ਨਲ ਕਰੀਕੁਲਮ ਫਰੇਮਵਰਕ) ਲਈ ਨਾਗਰਿਕ ਸਰਵੇਖਣ (ਸਿਟੀਜ਼ਨ ਸਰਵੇ) ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਐੱਨਈਪੀ 2020 ਦੇ ਅਨੁਸਾਰ ਇੱਕ ਗਤੀਸ਼ੀਲ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਵਿਕਸਿਤ ਭਾਰਤ (Viksit Bharat) ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇੱਕ ਜੀਵੰਤ, ਗਤੀਸ਼ੀਲ, ਸਮਾਵੇਸ਼ੀ ਅਤੇ ਭਵਿੱਖਮੁਖੀ ਰਾਸ਼ਟਰੀ ਪਾਠਕ੍ਰਮ ਢਾਂਚੇ ਦਾ ਵਿਕਾਸ ਗਲੋਬਲ ਦ੍ਰਿਸ਼ਟੀਕੋਣ ਦੇ ਨਾਲ-ਨਾਲ ਸੱਭਿਆਚਾਰਕ-ਜੜ੍ਹਾਂ ਨੂੰ ਜੋੜਨ, ਸਿੱਖਿਆ ਨੂੰ ਬਸਤੀਵਾਦੀ ਹੈਂਗਓਵਰ ਤੋਂ ਮੁਕਤ ਕਰਨ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਵਿੱਚ ਮਾਣ ਦੀ ਗਹਿਨ ਭਾਵਨਾ ਪੈਦਾ ਕਰਨ ਲਈ ਜ਼ਰੂਰੀ ਹੈ।

 

 ਸਿੱਖਿਆ ਮੰਤਰਾਲੇ ਨੇ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਨੂੰ ਤਿਆਰ ਕਰਨ ਅਤੇ ਬਾਅਦ ਵਿੱਚ ਸਿਲੇਬਸ, ਪਾਠ ਪੁਸਤਕਾਂ ਅਤੇ ਹੋਰ ਸਿੱਖਿਆ ਸਮੱਗਰੀ ਦੇ ਡਿਜ਼ਾਈਨ ਲਈ ਇੱਕ ਔਨਲਾਈਨ ਜਨਤਕ ਮਸ਼ਵਰਾ ਸਰਵੇਖਣ (public consultation survey) ਦੁਆਰਾ ਜਨਤਾ ਦੇ ਸੁਝਾਅ ਮੰਗੇ ਹਨ।

 

 ਭਾਰਤ ਸਰਕਾਰ ਨੇ 29 ਜੁਲਾਈ 2020 ਨੂੰ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ), 2020 ਦਾ ਐਲਾਨ ਕੀਤਾ ਸੀ, ਜੋ ਰਾਸ਼ਟਰੀ ਪਾਠਕ੍ਰਮ ਫਰੇਮਵਰਕ (ਐੱਨਸੀਐੱਫ) ਵਿਕਸਿਤ ਕੀਤੇ ਜਾਣ ਦੁਆਰਾ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ ਵਿੱਚ ਸੁਧਾਰ ਦੀ ਸਿਫ਼ਾਰਸ਼ ਕਰਦੀ ਹੈ। ਰਾਸ਼ਟਰੀ ਪਾਠਕ੍ਰਮ ਫਰੇਮਵਰਕ ਦੀ ਪ੍ਰਕਿਰਿਆ ਜ਼ਿਲ੍ਹਾ ਕੰਸਲਟੇਸ਼ਨ ਕਮੇਟੀਆਂ, ਰਾਜ ਫੋਕਸ ਸਮੂਹਾਂ, ਅਤੇ ਰਾਜ ਸਟੀਅਰਿੰਗ ਕਮੇਟੀ, ਰਾਸ਼ਟਰੀ ਫੋਕਸ ਸਮੂਹ ਅਤੇ ਰਾਸ਼ਟਰੀ ਸਟੀਅਰਿੰਗ ਕਮੇਟੀ ਆਦਿ ਦੇ ਗਠਨ ਦੁਆਰਾ ਸ਼ੁਰੂ ਕੀਤੀ ਗਈ ਹੈ।

 

 ਵੱਡੇ ਪੈਮਾਨੇ 'ਤੇ ਅਤੇ ਕਾਗਜ਼ ਰਹਿਤ ਤਰੀਕੇ ਨਾਲ ਕੰਮ ਨੂੰ ਚਲਾਉਣ ਲਈ ਇੱਕ ਟੈੱਕ ਪਲੈਟਫਾਰਮ - ਵੈੱਬਸਾਈਟ ਅਤੇ ਮੋਬਾਈਲ ਐਪ ਤਿਆਰ ਕੀਤਾ ਗਿਆ ਹੈ। ਮਾਪਿਆਂ, ਆਂਗਣਵਾੜੀ ਵਰਕਰਾਂ, ਅਧਿਆਪਕਾਂ, ਅਧਿਆਪਕ ਸਿੱਖਿਅਕਾਂ, ਵਿਦਿਆਰਥੀਆਂ, ਆਦਿ ਜਿਹੇ ਹਿਤਧਾਰਕਾਂ ਤੱਕ ਜ਼ਮੀਨੀ ਪੱਧਰ 'ਤੇ ਪਹੁੰਚਣ ਅਤੇ ਸਕੂਲੀ ਸਿੱਖਿਆ ਦੇ ਭਵਿੱਖ, ਸ਼ੁਰੂਆਤੀ ਬਚਪਨ ਦੀ ਦੇਖਭਾਲ਼ ਅਤੇ ਸਿੱਖਿਆ, ਅਧਿਆਪਕ ਸਿੱਖਿਆ ਅਤੇ ਬਾਲਗ ਸਿੱਖਿਆ ਬਾਰੇ ਉਨ੍ਹਾਂ ਦੇ ਵਿਚਾਰ ਜਾਨਣ ਅਤੇ ਸਲਾਹ ਇਕੱਠਾ ਕਰਨ ਲਈ, ਹੇਠਲੇ ਪੱਧਰ ਤੋਂ ਉੱਤੇ ਵੱਲ ਦੀ ਪਹੁੰਚ ਦੀ ਵਰਤੋਂ ਕਰਦੇ ਹੋਏ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਰਾਜ ਫੋਕਸ ਸਮੂਹਾਂ ਅਤੇ ਰਾਜ ਸੰਚਾਲਨ ਕਮੇਟੀ ਜ਼ਰੀਏ ਜ਼ਿਲ੍ਹਾ ਪੱਧਰੀ ਸਲਾਹ-ਮਸ਼ਵਰੇ, ਮੋਬਾਈਲ ਐਪ-ਅਧਾਰਿਤ ਸਰਵੇਖਣ, ਰਾਜ ਪੱਧਰੀ ਸਲਾਹ-ਮਸ਼ਵਰੇ ਕਰਵਾਏ ਗਏ ਹਨ।

 

 ਐੱਨਸੀਐੱਫ ਦੇ ਗਠਨ ਲਈ ਕੀਮਤੀ ਇਨਪੁਟਸ ਨੂੰ ਇਕੱਠਾ ਕਰਨ ਅਤੇ ਜੋੜਨ ਲਈ ਰਾਸ਼ਟਰੀ ਪੱਧਰ 'ਤੇ ਵੀ ਰਾਸ਼ਟਰੀ ਫੋਕਸ ਗਰੁਪ ਅਤੇ ਰਾਸ਼ਟਰੀ ਸੰਚਾਲਨ ਕਮੇਟੀ ਵਿਭਿੰਨ ਮੁੱਦਿਆਂ ਅਤੇ ਸਰੋਕਾਰਾਂ 'ਤੇ ਵਿਚਾਰ ਕਰਨ ਲਈ ਰੁੱਝੇ ਹੋਏ ਹਨ, ਜਿਨ੍ਹਾਂ ਵਿੱਚ ਵਿਭਿੰਨ ਮੰਤਰਾਲਿਆਂ, ਖੁਦਮੁਖਤਿਆਰੀ ਸੰਸਥਾਵਾਂ, ਗੈਰ-ਸਰਕਾਰੀ ਸੰਸਥਾਵਾਂ, ਕਾਰਪੋਰੇਟਸ, ਪਰਉਪਕਾਰੀ ਏਜੰਸੀਆਂ (Philanthropic agencies) ਆਦਿ ਨਾਲ ਵਿਚਾਰ-ਵਟਾਂਦਰਾ ਕਰਨਾ ਸ਼ਾਮਲ ਹੈ। ਇਸ ਪ੍ਰਕਿਰਿਆ ਵਿੱਚ ਹਿਤਧਾਰਕਾਂ ਦਾ ਮਾਰਗਦਰਸ਼ਨ ਕਰਨ ਲਈ ਐੱਨਸੀਐੱਫ ਦੇ ਗਠਨ ਲਈ ਇੱਕ ਆਦੇਸ਼ ਦਸਤਾਵੇਜ਼ ਤਿਆਰ ਕੀਤਾ ਗਿਆ ਹੈ।

 

 ਦੇਸ਼ ਵਿੱਚ ਵਿਵਿਧਤਾ ਨੂੰ ਦੇਖਦੇ ਹੋਏ, ਹਰੇਕ ਹਿਤਧਾਰਕ, ਜੋ ਜ਼ਰੂਰੀ ਤੌਰ 'ਤੇ ਮਾਪੇ ਜਾਂ ਅਧਿਆਪਕ ਜਾਂ ਵਿਦਿਆਰਥੀ ਹੋ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ ਹੈ ਅਤੇ ਭਾਰਤ ਵਿੱਚ ਸਿੱਖਿਆ ਨਾਲ ਸਬੰਧਿਤ ਸਾਂਝੇ ਸਰੋਕਾਰਾਂ 'ਤੇ ਵਿਚਾਰ ਸਾਂਝੇ ਕਰਕੇ ਸਿੱਖਿਆ ਪ੍ਰਣਾਲੀ ਦੇ ਬਦਲਾਅ ਵਿੱਚ ਹਿੱਸਾ ਲੈਣ ਲਈ ਤਿਆਰ ਹੈ, ਨੂੰ ਇੱਕ ਮੌਕਾ ਪ੍ਰਦਾਨ ਕਰਨਾ, ਸਮੇਂ ਦੀ ਜ਼ਰੂਰਤ ਹੈ। ਅਜਿਹੇ ਬਹੁਪੱਖੀ ਅਤੇ ਵੰਨ-ਸੁਵੰਨੇ ਵਿਚਾਰ ਐੱਨਈਪੀ 2020 ਦੇ ਵਿਜ਼ਨ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਇੱਕ ਵਿਵਹਾਰਕ ਰੋਡ ਮੈਪ ਪ੍ਰਦਾਨ ਕਰਨ ਦੀ ਸੰਭਾਵਨਾ ਰੱਖਦੇ ਹਨ।

 

 ਅਧਿਆਪਕਾਂ, ਹੈੱਡਮਾਸਟਰਾਂ/ਪ੍ਰਿੰਸੀਪਲਾਂ, ਸਕੂਲ ਮੁਖੀਆਂ, ਸਿੱਖਿਆ ਸ਼ਾਸਤਰੀਆਂ, ਮਾਪਿਆਂ, ਵਿਦਿਆਰਥੀਆਂ, ਸਮਾਜ ਦੇ ਮੈਂਬਰਾਂ, ਗੈਰ ਸਰਕਾਰੀ ਸੰਗਠਨਾਂ, ਮਾਹਿਰਾਂ, ਜਨਤਕ ਨੁਮਾਇੰਦਿਆਂ, ਕਲਾਕਾਰਾਂ, ਦਸਤਕਾਰਾਂ, ਕਿਸਾਨਾਂ ਅਤੇ ਸਕੂਲੀ ਸਿੱਖਿਆ ਅਤੇ ਅਧਿਆਪਕ ਸਿੱਖਿਆ ਵਿੱਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਸਮੇਤ ਸਾਰੇ ਹਿਤਧਾਰਕਾਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਇਹ ਔਨਲਾਈਨ ਸਰਵੇਖਣ ਸਾਡੇ ਸੰਵਿਧਾਨ ਦੀ VIII ਅਨੁਸੂਚੀ ਦੀਆਂ ਭਾਸ਼ਾਵਾਂ ਸਮੇਤ, 23 ਭਾਸ਼ਾਵਾਂ ਵਿੱਚ ਕਰਵਾਇਆ ਜਾ ਰਿਹਾ ਹੈ।

 

 ਸਾਡੇ ਨਾਲ ਜੁੜੋ ਅਤੇ ਔਨਲਾਈਨ ਸਰਵੇਖਣ ਵਿੱਚ ਹਿੱਸਾ ਲਓ ਅਤੇ ਭਾਰਤ ਵਿੱਚ ਸਿੱਖਿਆ ਦੇ ਇੱਕ ਮਜ਼ਬੂਤ, ਲਚੀਲੇ ਅਤੇ ਸੁਮੇਲ ਵਾਲੇ ਈਕੋਸਿਸਟਮ ਦੀ ਸਿਰਜਣਾ ਵਿੱਚ ਯੋਗਦਾਨ ਪਾਓ। ਔਨਲਾਈਨ ਸਰਵੇਖਣ ਵਿੱਚ ਹਿੱਸਾ ਲੈਣ ਲਈ ਲਿੰਕ 'ਤੇ ਹੁਣੇ ਕਲਿੱਕ ਕਰੋ:

http://vsms.sms.gov.in/OMZhm8YvAQE

 

 

***********

 

 ਐੱਮਜੇਪੀਐੱਸ/ਏਕੇ



(Release ID: 1852314) Visitor Counter : 125