ਸੱਭਿਆਚਾਰ ਮੰਤਰਾਲਾ
ਹਰ ਘਰ ਤਿਰੰਗਾ ਵੈੱਬਸਾਈਟ ‘ਤੇ 5 ਕਰੋੜ ਤੋਂ ਜ਼ਿਆਦਾ ਤਿਰੰਗਾ ਸੈਲਫੀ ਅਪਲੋਡ
ਇਹ ਵਾਸਤਵ ਵਿੱਚ ਮਾਤ੍ਰਭੂਮੀ ਦੇ ਲਈ ਪ੍ਰੇਮ ਅਤੇ ਜੁੜਾਵ ਦੇ ਸਮੂਹਿਕ ਭਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਵਿਸ਼ੇਸ਼ ਪਲ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ
Posted On:
15 AUG 2022 5:59PM by PIB Chandigarh
ਇੱਕ ਸ਼ਾਨਦਾਰ ਉਪਲਬਧੀ ਵਿੱਚ, ਹਰ ਘਰ ਤਿਰੰਗਾ ਵੈੱਬਸਾਈਟ ‘ਤੇ 5 ਕਰੋੜ ਤੋਂ ਵੱਧ ਤਿਰੰਗਾ ਸੈਲਫੀ ਅਪਲੋਡ ਕੀਤੀਆਂ ਗਈਆਂ ਹਨ।
15 ਅਗਸਤ, 2022 ਦੇ ਲਈ 75 ਹਫਤੇ ਦੀ ਗਿਣਤੀ ਪੂਰੀ ਹੁੰਦੇ ਹੀ , ਭਾਰਤ ਨੇ ਸੁਤੰਤਰਤਾ ਦੇ 76ਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ। ਸਰਕਾਰ ਦੇ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਲਈ ਨੋਡਲ ਮੰਤਰਾਲਾ- ਸੱਭਿਆਚਾਰ ਮੰਤਰਾਲਾ ਦੁਆਰਾ ਹਰ ਘਰ ਤਿਰੰਗਾ ਨਾਮਕ ਪਹਿਲ ਸ਼ੁਰੂ ਹੋ ਗਈ।
ਇਹ ਪਹਿਲ ਅੰਮ੍ਰਿਤ ਕਾਲ (ਹੁਣ ਤੋਂ 25 ਸਾਲ ਭਾਰਤ@2047 ਤੱਕ) ਦੇ ਦੌਰਾਨ ਰਾਸ਼ਟਰ ਨਿਰਮਾਣ ਦੇ ਪ੍ਰਤੀ ਪ੍ਰਤੀਬੱਧਤਾ ਦੇ ਰੂਪ ਵਿੱਚ ਤਿਰੰਗਾ ਦੇ ਨਾਲ ਗਹਿਰੇ ਵਿਅਕਤੀਗਤ ਜੁੜਾਵ ਨੂੰ ਹੁਲਾਰਾ ਦੇਣ ਦੇ ਲਈ ਸਮਰਪਿਤ ਹੈ। ਇਸ ਦੇ ਤਹਿਤ ਭਾਰਤੀਆਂ ਤੋਂ ਹਰ ਜਗ੍ਹਾਂ-ਘਰ ਜਾਂ ਆਪਣੇ ਕਾਰਜਸਥਲ ‘ਤੇ ਝੰਡਾ ਫਹਿਰਾਉਣ ਦੀ ਬੇਨਤੀ ਕੀਤੀ ਗਈ ਸੀ।
ਇੱਕ ਮਿਲੇ-ਜੁਲੇ ਪ੍ਰਯਤਨ ਵਿੱਚ ਪਰਿਕਲਪਿਤ ਪ੍ਰੋਗਰਾਮ ਵਿੱਚ ਵਿਅਕਤੀਗਤ ਸੰਦਰਭ ਵਿੱਚ ਝੰਡੇ ਦੇ ਨਾਲ ਇੱਕ ਭੌਤਿਕ ਅਤੇ ਭਾਵਨਾਤਮਕ ਜੁੜਾਵ ਦੀ ਪਰਿਕਲਪਨਾ ਕੀਤੀ ਗਈ। ਇਸ ਪਹਿਲ ਦੇ ਲਈ ਵਿਸ਼ੇਸ਼ ਵੈੱਬਸਾਈਟ (www.harghartirang.com) ਬਣਾਈ ਗਈ। ਇਸ ਵੈੱਬਸਾਈਟ ‘ਤੇ ਝੰਡੇ ਦੇ ਨਾਲ ਸੈਲਫੀ ਅਪਲੋਡ ਕਰਕੇ ਇੱਕ ਸਮੂਹਿਕ ਉਤਸਵ ਅਤੇ ਦੇਸ਼ਭਗਤੀ ਦੇ ਉਤਸਾਹ ਨੂੰ ਵਧਾਉਣ ਦੀ ਵੀ ਪਰਿਕਲਪਨਾ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਸਵੇਰੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਤੰਤਰਤਾ ਦਿਵਸ ਦੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ, ਅਸੀਂ ਇੱਕ ਨਵੀਂ ਸ਼ਕਤੀ ਨੂੰ ਦੇਖਿਆ ਅਤੇ ਅਨੁਭਵ ਕੀਤਾ, ਜੋ ਸਮੂਹਿਕ ਵਿਵੇਕ ਦਾ ਪੁਨਰਜਾਗਰਣ ਸੀ ਅਤੇ ਇਸ ਸਮੂਹਿਕ ਅੰਤਰਾਤਮਾ ਦਾ ਪੁਨਰਉਥਾਨ ਦੇਸ਼ ਦਾ ਸਭ ਤੋਂ ਵੱਡਾ ਖਜ਼ਾਨਾ ਹੈ। ਇਹ ਉਸ ਅੰਮ੍ਰਿਤ ਦੀ ਤਰ੍ਹਾਂ ਹੈ, ਜੋ ਸੁਤੰਤਰਤਾ ਦੇ ਸੰਘਰਸ਼ਾਂ ਦੇ ਵਰ੍ਹਿਆਂ ਦੇ ਦੌਰਾਨ ਉਤਪੰਨ ਹੋਇਆ ਸੀ।
ਮਾਣਯੋਗ ਪ੍ਰਧਾਨ ਮੰਤਰੀ ਨੇ 22 ਜੁਲਾਈ, 2022 ਨੂੰ ਘਰਾਂ ਵਿੱਚ ਰਾਸ਼ਟਰੀ ਝੰਡਾ ਫਹਿਰਾ ਕੇ ਅਤੇ ਲਗ ਕੇ ‘ਹਰ ਘਰ ਤਿਰੰਗਾ’ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।
ਭਾਰਤ ਦੇ ਇਤਿਹਾਸ ਵਿੱਚ ਇਸ ਵਿਸ਼ੇਸ਼ ਪਲ ਦਾ ਜਸ਼ਨ ਮਨਾਉਣ ਵਾਲੇ ਭਾਰਤ ਅਤੇ ਦੁਨੀਆ ਭਰ ਵਿੱਚ ਸਾਰਿਆਂ ਨੂੰ ਭਾਗੀਦਾਰੀ ਦੇ ਕਾਰਨ ਅੱਜ ਦੁਪਹਿਰ ਬਾਅਦ ਲਗਭਗ 4 ਵਜੇ 5 ਕਰੋੜ ਤਿਰੰਗਾ ਸੈਲਫੀ ਲੈਣ ਦੀ ਉਪਲਬਧੀ ਹਾਸਲ ਕੀਤੀ ਗਈ ਹੈ। ਸੁਤੰਤਰਤਾ ਦੇ 75 ਵਰ੍ਹੇ ਦਾ ਯਾਦਗਾਰੀ ਉੱਤਸਵ 12 ਮਾਰਚ 2021 ਤੋਂ 75 ਹਫਤੇ ਦੀ ਗਿਣਤੀ ਪੂਰੀ ਹੋਣ ‘ਤੇ 15 ਅਗਸਤ, 2022 ਨੂੰ ਸ਼ੁਰੂ ਹੋਇਆ ਅਤੇ 15 ਅਗਸਤ, 2023 ਤੱਕ ਜਾਰੀ ਰਹੇਗਾ।
ਇਸ ਉਪਲਬਧੀ ‘ਤੇ ਵਿਚਾਰ ਕਰਦੇ ਹੋਏ, ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਕਿਸ਼ਨ ਰੈੱਡੀ ਨੇ ਕਿਹਾ, “5 ਕਰੋੜ ਤਿਰੰਗਾ ਸੈਲਫੀ ‘ਰਾਸ਼ਟਰ ਪ੍ਰਥਮ ਅਤੇ ਹਮੇਸ਼ਾ ਪ੍ਰਥਮ’ ਦਾ ਭਾਵ ਰੱਖਣ ਦੇ ਲਈ ਕਰਤੱਵਬੱਧ ਭਾਰਤੀਆਂ ਦੀ ਸਮੂਹਿਕ ਪ੍ਰਤੀਬਧਤਾ ਨੂੰ ਦਰਸਾਉਂਦੀ ਹੈ। ਧੰਨਵਾਦ, ਭਾਰਤ। ਇਹ ਵਾਸਤਵ ਵਿੱਚ ਮਾਤ੍ਰਭੂਮੀ ਦੇ ਲਈ ਪ੍ਰੇਮ ਅਤੇ ਜੁੜਾਵ ਦੇ ਸਮੂਹਿਕ ਭਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਵਿਸ਼ੇਸ਼ ਪਲ ਹੈ। ਮੈਂ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ”
ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਇੱਕ ਗਤੀਵਿਧੀ ਦੇ ਰੂਪ ਵਿੱਚ, ਵੈੱਬਸਾਈਟ ਨੇ ਲੋਕਾਂ ਨੂੰ ਉਨ੍ਹਾਂ ਦੇ ਆਈਪੀ ਦੇ ਅਧਾਰ ‘ਤੇ ਕਿਸੇ ਸਥਾਨ ‘ਤੇ ਡਿਜੀਟਲ ਤੌਰ ‘ਤੇ “ਫਲੈਗ ਪਿਨ” ਕਰਨ ਦੀ ਸੁਵਿਧਾ ਪ੍ਰਦਾਨ ਕੀਤੀ। ਇਸ ਫੀਚਰ ਦੇ ਮਾਧਿਅਮ ਨਾਲ ਪੂਰੇ ਭਾਰਤ ਅਤੇ ਵੈਸ਼ਵਿਕ ਭਾਗੀਦਾਰੀ ਦੇ ਨਾਲ 5 ਕਰੋੜ ਤੋਂ ਵੱਧ ਦੇ ਪਿਨ ਨੂੰ ਪਾਰ ਕਰਦੇ ਹੋਏ ਇੱਕ ਵੱਡਾ ਡ੍ਰਾ ਦੇਖਿਆ ਗਿਆ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਰਾਸ਼ਟਰ ਨੂੰ ਇਹ ਵੀ ਕਿਹਾ, “ਮੈਂ ਨੌਜਵਾਨਾਂ ਨੂੰ ਆਪਣੇ ਜੀਵਨ ਦੇ ਅਗਲੇ 25 ਵਰ੍ਹੇ ਰਾਸ਼ਟਰ ਦੇ ਵਿਕਾਸ ਦੇ ਲਈ ਸਮਰਪਿਤ ਕਰਨ ਦੀ ਤਾਕੀਦ ਕਰਦਾ ਹਾਂ। ਅਸੀਂ ਪੂਰੀ ਮਾਨਵਤਾ ਦੇ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਾਂਗੇ। ਭਾਰਤ ਦੀ ਇਹੀ ਤਾਕਤ ਹੈ।”
ਝੰਡੇ ਦੇ ਨਾਲ 5 ਕਰੋੜ ਸੈਲਫੀ ਭਾਰਤ ਨੂੰ ਸਿਖਰ ਤੇ ਰੱਖਣ ਅਤੇ ਭਾਰਤ ਨੂੰ ਸਰਵਉੱਚ ਰਾਸ਼ਟਰ ਬਣਾਉਣ ਦੇ ਲਈ 5 ਕਰੋੜ ਸੰਕਲਪਾਂ ਦਾ ਪ੍ਰਮਾਣ ਹੈ।
*****
ਐੱਨਬੀ/ਓਏ
(Release ID: 1852234)
Visitor Counter : 173