ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

5ਜੀ ਸਪੈਕਟ੍ਰਮ ਨਿਲਾਮੀ ਦੀ ਸਫਲਤਾ ਸਰਕਾਰ ਦੀਆਂ ਨੀਤੀਆਂ ਵਿੱਚ ਉਦਯੋਗ ਦੀ ਭਰੋਸੇ ਦੀ ਵੋਟ ਹੈ: ਸੰਚਾਰ ਰਾਜ ਮੰਤਰੀ ਸ਼੍ਰੀ ਦੇਵੁਸਿੰਘ ਚੌਹਾਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਿਜੀਟਲ ਡਿਵਾਈਡ ਨਾਲ ਨਿਪਟਣ ਦੇ ਲਈ ਇੱਕ ਸਪਸ਼ਟ ਰੋਡਮੈਪ ਨਿਰਧਾਰਿਤ ਕੀਤਾ ਹੈ

ਲਗਭਗ 1,75,000 ਪਿੰਡਾਂ ਨੂੰ ਔਪਟੀਕਲ ਫਾਈਬਰ ਪ੍ਰਦਾਨ ਕੀਤਾ ਗਿਆ ਹੈ, ਜਦਕਿ ਲਗਭਗ 5,60,000 ਪਿੰਡਾਂ ਵਿੱਚ 4ਜੀ ਮੋਬਾਈਲ ਸੁਵਿਧਾਵਾਂ ਉਪਲਬਧ ਹਨ

ਵਰ੍ਹੇ 2025 ਤੱਕ ਸਾਰੇ 6 ਲੱਖ ਪਿੰਡਾਂ ਵਿੱਚ ਔਪਟੀਕਲ ਫਾਈਬਰ ਅਤੇ ਮੋਬਾਈਲ ਸੰਚਾਰ ਸੁਨਿਸ਼ਚਿਤ ਕਰਵਾਉਣ ਲਈ ਕਈ ਅਰਬ ਡਾਲਰ ਦੀ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ

ਏਸ਼ੀਆ ਅਤੇ ਓਸ਼ਿਨੀਆ ਖੇਤਰ ਦੇ ਲਈ ਆਈਟੀਯੂ ਦੇ ਖੇਤਰੀ ਮਾਨਕੀਕਰਣ ਫੋਰਮ (ਆਰਐੱਸਐੱਫ) ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ

Posted On: 08 AUG 2022 12:34PM by PIB Chandigarh

ਭਾਰਤੀ ਦੂਰਸੰਚਾਰ ਨੈਟਵਰਕ ਅੱਜ ਸਭ ਤੋਂ ਵੱਧ ਲਾਗਤ ਪ੍ਰਭਾਵੀ ਦਰਾਂ ਦੇ ਨਾਲ ਵਿਸ਼ਵ ਦਾ ਦੂਸਰਾ ਸਭ ਤੋਂ ਵੱਡਾ ਨੈਟਵਰਕ ਹੈ। ਇਹ ਵਿਕਾਸ ਮੋਦੀ ਸਰਕਾਰ ਦੀ ਬਜ਼ਾਰ ਅਨੁਕੂਲ ਨੀਤੀਆਂ ਤੋਂ ਪ੍ਰੇਰਿਤ ਹੈ। ਇਹ ਗੱਲ ਕੇਂਦਰੀ ਸੰਚਾਰ ਰਾਜ ਮੰਤਰੀ ਸ਼੍ਰੀ ਦੇਵੁਸਿੰਘ ਚੌਹਾਨ ਨੇ ਭਾਰਤ ਵਿੱਚ ਦੂਰਸੰਚਾਰ ਖੇਤਰ ਦੀ ਪ੍ਰਗਤੀ ਦੀ ਸਫਲਤਾ ਦੀ ਕਹਾਣੀ ‘ਤੇ ਚਾਨਣਾ ਪਾਉਂਦੇ ਹੋਏ ਕਹੀ। ਏਸ਼ੀਆ ਅਤੇ ਓਸ਼ਿਨੀਆ ਖੇਤਰ ਦੇ ਲਈ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੇ ਖੇਤਰੀ ਮਾਨਕੀਕਰਣ  ਫੋਰਮ (ਆਰਐੱਸਐੱਫ) ਦੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੂਰਸੰਚਾਰ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਭਾਰਤ ਦੀ ਨੀਤੀ ਤਿੰਨ ਥੰਮ੍ਹਾਂ- “ਈਜ਼ ਆਵ੍ ਡੂਇੰਗ” ਉਦਯੋਗ ਦੇ ਲਈ; “ਈਜ਼ ਆਵ੍ ਲਿਵਿੰਗ” ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਸਮੇਤ ਸਾਰੇ ਨਾਗਰਿਕਾਂ ਦੇ ਲਈ ਅਤੇ “ਆਤਮਨਿਰਭਰ ਭਾਰਤ” ‘ਤੇ ਅਧਾਰਿਤ ਹੈ।

https://ci6.googleusercontent.com/proxy/IjQPx2VqNdCV1gulKe_PvGW_FSSXN4O7lVugw_kHgAs42KXgSZ0dYU9NrHrlu3uqoFlAwAt_1-6_cc_-K3VaEE1ID36jy-9cb74e9_c6bcWgHqZTHeNXBPNReQ=s0-d-e1-ft#https://static.pib.gov.in/WriteReadData/userfiles/image/image0011RSA.jpg

 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਦੌਰਾਨ ਸਮਾਰੋਹ ਦੇ ਇੱਕ ਉਤਸਵ ਦੇ ਰੂਪ ਵਿੱਚ ਸੰਚਾਰ ਮੰਤਰਾਲਾ ਏਸ਼ੀਆ ਅਤੇ ਓਸ਼ਿਨੀਆ ਖੇਤਰ ਦੇ ਲਈ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੇ ਖੇਤਰੀ ਮਾਨਕੀਕਰਣ  ਫੋਰਮ (ਆਰਐੱਸਐੱਫ) ਦੀ ਮੇਜ਼ਬਾਨੀ ਕਰ ਰਿਹਾ ਹੈ। ਸ਼੍ਰੀ ਦੇਵੁਸਿੰਘ ਚੌਹਾਨ ਨੇ ਅੱਜ ਏਸ਼ੀਆ ਓਸ਼ਿਨੀਆ ਖੇਤਰ ਦੇ ਲਗਭਗ 20 ਦੇਸ਼ਾਂ ਦੇ ਪ੍ਰਤਿਭਾਗੀਆਂ ਦੇ ਨਾਲ ਸੰਯੁਕਤ ਰਾਸ਼ਟਰ ਏਜੰਸੀ ਪ੍ਰੋਗਰਾਮ ਦਾ ਉਦਘਾਟਨ ਕੀਤਾ। ਸ਼੍ਰੀ ਕੇ. ਰਾਜਾਰਮਨ, ਸਕੱਤਰ (ਦੂਰਸੰਚਾਰ), ਭਾਰਤ ਸਰਕਾਰ, ਸ਼੍ਰੀ ਮਨੀਸ਼ ਸਿਨ੍ਹਾ, ਮੈਂਬਰ (ਵਿੱਤ) ਡਿਜੀਟਲ ਸੰਚਾਰ, ਭਾਰਤ ਸਰਕਾਰ, ਸ਼੍ਰੀ ਵੀ. ਐੱਲ. ਕਾਂਥਾ ਰਾਓ, ਐਡੀਸ਼ਨਲ ਸਕੱਤਰ (ਦੂਰਸੰਚਾਰ), ਭਾਰਤ ਸਰਕਾਰ ਅਤੇ ਸ਼੍ਰੀ ਬਿਲੇਲ ਜਮੌਸੀ, ਚੀਫ, ਸਟਡੀ ਸਮੂਹ ਵਿਭਾਗ, ਅੰਤਰਰਾਸ਼ਟਰੀ ਦੂਰਸੰਚਾਰ ਸੰਘ (ਆਈਟੀਯੂ) ਤੇ ਸੁਸ਼੍ਰੀ ਅਤਸੁਕੋ ਓਕੁਡਾ, ਰੀਜਨਲ ਡਾਇਰੈਕਟਰ, ਏਸ਼ੀਆ ਅਤੇ ਪ੍ਰਸ਼ਾਂਤ ਦੇ ਲਈ ਆਈਟੀਯੂ ਰੀਜਨਲ ਆਫਿਸ, ਇਸ ਸਮਾਰੋਹ ਵਿੱਚ ਸ਼ਾਮਲ ਹੋਏ।

ਖੇਤਰੀ ਮਾਨਕੀਕਰਣ  ਫੋਰਮ (ਆਰਐੱਸਐੱਫ) ਦਾ ਵਿਸ਼ਾ “ਦੂਰਸੰਚਾਰ/ਆਈਸੀਟੀ ਦੇ ਰੇਗੂਲੇਟਰੀ ਅਤੇ ਨੀਤੀਗਤ ਪਹਿਲੂ” ਹਨ। ਇਸ ਦੇ ਬਾਅਦ 09 ਅਗਸਤ 2022 ਤੋਂ 12 ਅਗਸਤ 2022 ਤੱਕ ਅੰਤਰਰਾਸ਼ਟਰੀ ਦੂਰਸੰਚਾਰ ਸੰਘ-ਟੀ ਸਟਡੀ ਗਰੁੱਪ 3 ਰੀਜਨਲ ਗਰੁੱਪ ਏਸ਼ੀਆ ਅਤੇ ਓਸ਼ਿਨੀਆ (ਆਈਟੀਯੂ-ਟੀ ਐੱਸਜੀ3ਆਰਜੀ-ਏਓ) ਦੀ ਚਾਰ ਦਿਨਾਂ ਦੀ ਮੀਟਿੰਗ ਆਯੋਜਿਤ ਕੀਤੀ ਜਾਵੇਗੀ।

 

https://ci3.googleusercontent.com/proxy/NGR3c2vWfhAWo-NHV1Bu5ntDYQHcBxVoBPkTbajlAdVX9Pkz3GBIR8WZxQIpb-vP7LsTwAnBX7BCU0wh7Ir2opJAzSE5C8Cz7X60cqdKHwoKbCv_RrtIzZWk3Q=s0-d-e1-ft#https://static.pib.gov.in/WriteReadData/userfiles/image/image002BJZS.jpg

ਭਾਰਤ ਵਿੱਚ ਦੂਰਸੰਚਾਰ ਸੁਧਾਰਾਂ ਦੁਆਰਾ ਪੈਦਾ ਕੀਤੇ ਗਏ ਸਕਾਰਾਤਮਕ ਅਤੇ ਪ੍ਰਗਤੀਸ਼ੀਲ ਮਾਹੌਲ ਬਾਰੇ ਗੱਲਬਾਤ ਕਰਦੇ ਹੋਏ ਸ਼੍ਰੀ ਦੇਵੁਸਿੰਘ ਚੌਹਾਨ ਨੇ ਕਿਹਾ ਕਿ ਇਹ ਸੁਧਾਰ ਸਿਹਤ ਮੁਕਾਬਲੇ ਨੂੰ ਹੁਲਾਰਾ ਦੇਣ, ਉਪਭੋਗਤਾਵਾਂ ਦੇ ਹਿਤਾਂ ਦੀ ਰੱਖਿਆ ਕਰਨ, ਲਿਕਵੀਡਿਟੀ ਵਧਾਉਣ, ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਅਤੇ ਟੀਐੱਸਪੀ ‘ਤੇ ਰੈਗੂਲੇਟਰੀ ਬੋਝ ਘੱਟ ਕਰਨ ਵਿੱਚ ਸਮਰਥ ਹਨ। ਇਸ ਦੇ ਨਤੀਜੇ ਸਦਕਾ ਹੁਣੇ ਹਾਲ ਵਿੱਚ ਦੇਸ਼ ਵਿੱਚ 5ਜੀ ਸਪੈਕਟ੍ਰਮ ਨਿਲਾਮੀ ਵਿੱਚ 20 ਬਿਲੀਅਨ ਡਾਲਰ ਦੀਆਂ ਬੋਲੀਆਂ ਪ੍ਰਾਪਤ ਹੋਈਆਂ ਹਨ ਜੋ ਭਾਰਤੀ ਦੂਰਸੰਚਾਰ ਉਦਯੋਗ ਦੇ ਵਿਸ਼ਵਾਸ ਅਤੇ ਭਾਵਨਾਵਾਂ ਨੂੰ ਦਰਸਾਉਂਦੀ ਹੈ।

 

ਸ਼੍ਰੀ ਦੇਵੁਸਿੰਘ ਚੌਹਾਨ ਨੇ ਕਿਹਾ ਕਿ ਸਮਾਜ ਦੇ ਆਖਰੀ ਵਿਅਕਤੀ ਤੱਕ ਆਧੁਨਿਕ ਦੂਰਸੰਚਾਰ ਸੁਵਿਧਾਵਾਂ ਦਾ ਵਿਸਤਾਰ ਕਰਨ ਅਤੇ ‘ਅੰਤਯੋਦਯ’ ਦਰਸ਼ਨ ਦੇ ਨਾਲ ਤਾਲਮੇਲ ਸਥਾਪਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਿਜੀਟਲ ਡਿਵਾਈਡ ਨਾਲ ਨਿਪਟਣ ਦੇ ਲਈ ਇੱਕ ਸਪਸ਼ਟ ਰੋਡਮੈਪ ਨਿਰਧਾਰਿਤ ਕੀਤਾ ਹੈ ਇਸ ਵਿੱਚ ਔਪਟੀਕਲ ਫਾਈਬਰ ਨੂੰ ਦੇਸ਼ ਦੇ ਸਾਰੇ 6 ਲੱਖ ਪਿੰਡਾਂ ਤੱਕ ਪਹੁੰਚਾਉਣਾ ਅਤੇ ਸਾਰੇ ਪਿੰਡਾਂ ਵਿੱਚ 4ਜੀ ਮੋਬਾਈਲ ਸੰਚਾਰ ਨੂੰ ਉਪਲਬਧ ਕਰਵਾਉਣਾ ਸ਼ਾਮਲ ਹੈ। ਉਨ੍ਹਾਂ ਨੇ ਪ੍ਰਤਿਭਾਗੀਆਂ ਨੂੰ ਦੱਸਿਆ ਕਿ ਲਗਭਗ 1,75,000 ਪਿੰਡਾਂ ਵਿੱਚ ਪਹਿਲਾਂ ਤੋਂ ਹੀ ਔਪਟੀਕਲ ਫਾਈਬਰ ਉਪਲਬਧ ਹੈ, ਜਦਕਿ ਲਗਭਗ 5,60,000 ਪਿੰਡਾਂ ਵਿੱਚ 4ਜੀ ਮੋਬਾਈਲ ਸੁਵਿਧਾਵਾਂ ਮੌਜੂਦ ਹਨ। ਕਈ ਅਰਬ ਡਾਲਰ ਦੀ ਇੱਕ ਵਿਆਪਕ ਯੋਜਨਾ ਬਣਾਈ ਗਈ ਹੈ, ਜੋ ਵਰ੍ਹੇ 2025 ਤੱਕ ਸਾਰੇ 6 ਲੱਖ ਪਿੰਡਾਂ ਵਿੱਚ ਔਪਟੀਕਲ ਫਾਈਬਰ ਅਤੇ ਮੋਬਾਈਲ ਸੰਚਾਰ ਸੁਵਿਧਾਵਾਂ ਸੁਨਿਸ਼ਚਿਤ ਕਰੇਗੀ।

ਦੇਸ਼ ਵਿੱਚ 5ਜੀ ਦੀ ਸ਼ੁਰੂਆਤ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਚੌਹਾਨ ਨੇ ਕਿਹਾ ਕਿ ਭਾਰਤ ਸਰਕਾਰ ਸਵਦੇਸ਼ੀ ਤੌਰ ‘ਤੇ ਡਿਜ਼ਾਈਨ, ਵਿਕਸਿਤ ਅਤੇ ਮੈਨੂਫੈਕਚਰਡ ਐਡਵਾਂਸਡ ਟੈਲੀਕੋਮ ਟੈਕਨੋਲੋਜੀ ਨੂੰ ਹੁਲਾਰਾ ਦੇ ਰਹੀ ਹੈ। ਇਸ ਦੇ ਨਤੀਜੇ ਸਦਕਾ ਅੱਜ ਦੇਸ਼ ਵਿੱਚ ਇੱਕ ਮਜ਼ਬੂਤ ਸਵਦੇਸ਼ੀ 5ਜੀ ਮੋਬਾਈਲ ਸੰਚਾਰ ਈਕੋ-ਸਿਸਟਮ ਮੌਜੂਦ ਹੈ। ਇਸ ਸਾਲ ਦੇ ਅੰਤ ਤੱਕ ਅਸੀਂ ਦੇਸ਼ ਵਿੱਚ 5ਜੀ ਨੈਟਵਰਕ ਨੂੰ ਸ਼ੁਰੂ ਕਰਨ ਦੇ ਲਈ ਸਵਦੇਸ਼ੀ ਤੌਰ ‘ਤੇ ਵਿਕਸਿਤ ਅਤੇ ਨਿਰਮਿਤ 5ਜੀ ਸਟੈਕ ਨੂੰ ਸਥਾਪਿਤ ਹੁੰਦੇ ਹੋਏ ਦੇਖ ਸਕਦੇ ਹਾਂ। ਸਾਡੇ ਇੰਜੀਨੀਅਰਾਂ ਨੇ 5ਜੀ ਮਿਆਰਾਂ ਦਾ ਇੱਕ ਸੈੱਟ ਵਿਕਸਿਤ ਕੀਤਾ ਹੈ ਜੋ ਗ੍ਰਾਮੀਣ ਖੇਤਰ ਵਿੱਚ 5ਜੀ ਨੈਟਵਰਕ ਦੇ ਵਿਸਤਾਰ ਵਿੱਚ ਮਦਦ ਕਰੇਗਾ।

ਤੇਜ਼ੀ ਨਾਲ ਬਦਲਦੇ ਹੋਏ ਦੂਰਸੰਚਾਰ/ਆਈਸੀਟੀ ਦ੍ਰਿਸ਼ ਨੂੰ ਬਣਾਏ ਰੱਖਣ ਅਤੇ ਉਸ ਨੂੰ ਅੱਗੇ ਵਧਾਉਣ ਵਿੱਚ ਆਈਟੀਯੂ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਚੌਹਾਨ ਨੇ ਕਿਹਾ ਕਿ ਆਈਟੀਯੂ ਸਾਰੇ ਹਿਤਧਾਰਕਾਂ ਦਰਮਿਆਨ ਰਣਨੀਤਕ ਸਹਿਯੋਗ ਅਤੇ ਸਮਝ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਭਾਰਤ ਦਾ ਆਈਟੀਯੂ ਦੇ ਨਾਲ ਲੰਬੇ ਸਮੇਂ ਨਾਲ ਜੁੜਾਅ ਹੈ ਅਤੇ ਅਸੀਂ ਦੂਰਸੰਚਾਰ ਦ੍ਰਿਸ਼ ਦੇ ਸੰਬੰਧ ਵਿੱਚ ਇੱਕ ਬਰਾਬਰ ਆਦਰਸ਼ਾਂ ਨੂੰ ਸਾਂਝਾ ਕਰਦੇ ਹਾਂ।

ਸ਼੍ਰੀ ਦੇਵੁਸਿੰਘ ਚੌਹਾਨ ਨੇ ਇਹ ਵੀ ਕਿਹਾ ਹੈ ਕਿ ਆਈਟੀਯੂ ਦੇ ਅਨੁਰੂਪ ਹੀ ਭਾਰਤ ਅਨਜੋੜਾਂ ਨੂੰ ਜੋੜਣ ਅਤੇ ਸਾਰਿਆਂ ਦੇ ਨਾਲ ਸੰਵਾਦ ਕਰਨ ਦੇ ਅਧਿਕਾਰ ਦੀ ਰੱਖਿਆ ਅਤੇ ਸਮਰਥਨ ਕਰਨ ਦੇ ਲਈ ਪ੍ਰਤੀਬੱਧ ਹੈ। ਭਾਰਤ ਆਈਟੀਯੂ ਦੇ ਵਿਜ਼ਨ ਅਤੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਆਪਣਾ ਵਿਆਪਕ ਯੋਗਦਾਨ ਮਜ਼ਬੂਤੀ ਦੇ ਨਾਲ ਜਾਰੀ ਰੱਖੇਗਾ।

*******

 

ਆਰਕੇਜੇ/ਐੱਮ



(Release ID: 1850713) Visitor Counter : 80