ਸਿੱਖਿਆ ਮੰਤਰਾਲਾ
ਯੂਐੱਸ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ ਡਾਇਰੈਕਟਰ ਨੇ ਸ਼੍ਰੀ ਧਰਮੇਂਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ, ਭਾਰਤ ਨਾਲ ਸਹਿਯੋਗ ਵਧਾਉਣ ਦੀ ਇੱਛਾ ਪ੍ਰਗਟਾਈ
ਸ਼੍ਰੀ ਪ੍ਰਧਾਨ ਨੇ ਐੱਨਐੱਸਐੱਫ ਨੂੰ ਗੈਰ-ਨੁਮਾਇੰਦਗੀ ਵਾਲੀਆਂ ਸਿੱਖਿਆ ਸੰਸਥਾਵਾਂ ਤੱਕ ਪਹੁੰਚ ਕਰਨ ਲਈ ਕਿਹਾ
ਭਵਿੱਖ ਦੀਆਂ ਐੱਨਐੱਸਐੱਫ ਯੋਜਨਾਵਾਂ ਵਿੱਚ ਹੁਨਰ ਸੰਸਥਾਵਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ
Posted On:
09 AUG 2022 4:05PM by PIB Chandigarh
ਯੂਐੱਸ ਨੈਸ਼ਨਲ ਸਾਇੰਸ ਫਾਊਂਡੇਸ਼ਨ ਨੇ ਸਿੱਖਿਆ ਅਤੇ ਹੁਨਰ ਦੇ ਖੇਤਰਾਂ ਵਿੱਚ ਭਾਰਤ ਦੇ ਨਾਲ ਆਪਣੇ ਸਹਿਯੋਗ ਨੂੰ ਡੂੰਘਾ ਅਤੇ ਵਿਸ਼ਾਲ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਐੱਨਐੱਸਐੱਫ ਦੇ ਡਾਇਰੈਕਟਰ ਸ਼੍ਰੀ ਸੇਤੁਰਮਨ ਪੰਚਨਾਥਨ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਸਟੈਮ ਅਧਿਐਨਾਂ ਲਈ ਭਾਰਤ ਦੀਆਂ ਯੋਜਨਾਵਾਂ ਅਤੇ ਦਿਲਚਸਪੀ ਦੇ ਆਪਸੀ ਖੇਤਰਾਂ ਬਾਰੇ ਚਰਚਾ ਕੀਤੀ ਗਈ।
ਬੈਠਕ ਵਿੱਚ ਬੋਲਦਿਆਂ ਸ਼੍ਰੀ ਪ੍ਰਧਾਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਤਾਕਤ ਇਸ ਦੀ ਨੌਜਵਾਨ ਅਬਾਦੀ ਅਤੇ ਮਜ਼ਬੂਤ ਗਿਆਨ ਅਧਾਰ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਸੰਸਥਾਵਾਂ ਵਿੱਚ ਪ੍ਰਤਿਭਾ ਦਾ ਭੰਡਾਰ ਉਪਲਬਧ ਹੈ, ਜਿਸਨੂੰ ਯੋਗ ਬਣਾਉਣ ਦੀ ਜ਼ਰੂਰਤ ਹੈ। ਇਸ ਲਈ ਐੱਨਐੱਸਐੱਫ ਨੂੰ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਤੋਂ ਇਲਾਵਾ ਘੱਟ ਜਾਣੀਆਂ ਪਛਾਣੀਆਂ ਅਤੇ ਹੁਣ ਤੱਕ ਗੈਰ-ਪ੍ਰਤੀਨਿਧੀਆਂ ਵਾਲੀਆਂ ਸੰਸਥਾਵਾਂ ਜਿਵੇਂ ਕਿ ਨੀਤੀ, ਕੇਂਦਰੀ ਯੂਨੀਵਰਸਿਟੀਆਂ ਅਤੇ ਰਾਜ ਯੂਨੀਵਰਸਿਟੀਆਂ ਨਾਲ ਆਪਣੀ ਸ਼ਮੂਲੀਅਤ ਵਧਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਨਵੀਂ ਸਿੱਖਿਆ ਨੀਤੀ - 2020 ਦੇ ਅਨੁਸਾਰ ਬਣਾਏ ਜਾ ਰਹੇ ਸਿੱਖਿਆ - ਹੁਨਰ ਦੀ ਨਿਰੰਤਰਤਾ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਪ੍ਰਧਾਨ ਨੇ ਪੌਲੀਟੈਕਨਿਕ, ਆਈਟੀਆਈ ਅਤੇ ਕਮਿਊਨਿਟੀ ਕਾਲਜਾਂ ਵਰਗੀਆਂ ਸੰਸਥਾਵਾਂ ਤੱਕ ਪਹੁੰਚ ਕਰਕੇ ਹੁਨਰ ਖੇਤਰ ਨੂੰ ਅਜਿਹੇ ਸਹਿਯੋਗ ਦੇ ਦਾਇਰੇ ਵਿੱਚ ਲਿਆਉਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਤਰਜੀਹ ਅਤੇ ਜ਼ਿੰਮੇਵਾਰੀ ਹੈ ਕਿ ਸਾਰੇ ਨੌਜਵਾਨ, ਭਾਵੇਂ ਉਹ ਮੁੱਖ ਧਾਰਾ ਦੇ ਅਕਾਦਮਿਕ ਜਾਂ ਰਸਮੀ ਜਾਂ ਗੈਰ-ਰਸਮੀ ਹੁਨਰ ਦੇ ਖੇਤਰ ਵਿੱਚ ਹੋਣ, ਉਨ੍ਹਾਂ ਨੂੰ ਮਿਆਰੀ ਸਿੱਖਿਆ ਅਤੇ ਹੁਨਰ ਦੇ ਬਰਾਬਰ ਮੌਕੇ ਮਿਲਣ ਤਾਂ ਜੋ ਉਹ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਸਕਣ।
ਐੱਨਐੱਸਐੱਫ ਇੱਕ ਸੁਤੰਤਰ ਫੈਡਰਲ ਏਜੰਸੀ ਹੈ ਜਿਸਦੀ ਵਿਗਿਆਨਕ ਖੋਜ, ਤਕਨੀਕੀ ਨਵੀਨਤਾ ਅਤੇ ਸਟੈਮ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਹੈ। 8.8 ਬਿਲੀਅਨ ਅਮਰੀਕੀ ਡਾਲਰ ਦੇ ਬਜਟ ਨਾਲ, ਐੱਨਐੱਸਐੱਫ ਗਣਿਤ, ਕੰਪਿਊਟਰ ਵਿਗਿਆਨ ਅਤੇ ਸਮਾਜਿਕ ਵਿਗਿਆਨ ਵਰਗੇ ਖੇਤਰਾਂ ਵਿੱਚ ਫੈਡਰਲ ਫੰਡਿੰਗ ਦਾ ਪ੍ਰਮੁੱਖ ਸਰੋਤ ਹੈ। ਐੱਨਐੱਸਐੱਫ ਦੇ ਨਾਲ ਭਾਰਤ ਦੇ ਰੁਝੇਵਿਆਂ ਵਿੱਚ 6 ਟੈਕਨੋਲੋਜੀ ਇਨੋਵੇਸ਼ਨ ਹੱਬ ਸ਼ਾਮਲ ਹਨ ਜਿਸ ਦੇ ਤਹਿਤ 8 ਸੰਸਥਾਵਾਂ ਜਿਵੇਂ ਕਿ ਆਈਆਈਟੀ, ਆਈਆਈਐੱਸਸੀ ਬੰਗਲੌਰ ਅਤੇ ਹੋਰ 30 ਪ੍ਰੋਜੈਕਟਾਂ ਅਤੇ ਸਾਈਬਰ ਸੁਰੱਖਿਆ ’ਤੇ ਕੁਝ ਪ੍ਰੋਜੈਕਟਾਂ ਵਿੱਚ ਸਹਿਯੋਗ ਕਰ ਰਹੇ ਹਨ। ਐੱਨਐੱਸਐੱਫ ਦੇ ਡਾਇਰੈਕਟਰ ਇਨ੍ਹਾਂ ਰੁਝੇਵਿਆਂ ਨੂੰ ਵਧਾਉਣ ਦੇ ਤਰੀਕਿਆਂ ਦੀ ਪੜਚੋਲ ਕਰਨ ਲਈ ਭਾਰਤ ਵਿੱਚ ਹਨ।
ਭਾਰਤ ਦੀਆਂ ਪ੍ਰਾਥਮਿਕਤਾਵਾਂ ਬਾਰੇ ਬੋਲਦੇ ਹੋਏ ਸ਼੍ਰੀ ਪੰਚਨਾਥਨ ਨੇ ਕਿਹਾ ਕਿ ਭਾਰਤ ਦੀ ਤਰ੍ਹਾਂ ਅਮਰੀਕਾ ਸਰਕਾਰ ਦੀ ਵੀ ਸਿੱਖਿਆ ਗੁਣਵਤਾ ਦੀ ਸ਼ਮੂਲੀਅਤ ਅਤੇ ਪਹੁੰਚਯੋਗਤਾ ਇੱਕ ਤਰਜੀਹ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਐੱਨਐੱਸਏ ਹੁਨਰ ਵਿੱਚ ਸ਼ਾਮਲ ਸੰਸਥਾਵਾਂ ਸਮੇਤ ਗੈਰ-ਪ੍ਰਤੀਨਿਧ ਸੰਸਥਾਵਾਂ ਨਾਲ ਸਹਿਯੋਗ ਲਈ ਪਹੁੰਚ ਕਰੇਗਾ, ਤਾਂ ਜੋ ਇਨ੍ਹਾਂ ਸਥਾਨਾਂ ਵਿੱਚ ਵੀ ਪ੍ਰਤਿਭਾ ਨੂੰ ਨਿਖਾਰਿਆ ਜਾ ਸਕੇ।
ਸ਼੍ਰੀ ਪ੍ਰਧਾਨ ਨੇ ਏਆਈਸੀਟੀਈ ਦੀ ਅਗਵਾਈ ਵਾਲੇ ਸਿੱਖਿਆ ਮੰਤਰਾਲੇ ਨੂੰ ਇਸ ਸਬੰਧ ਵਿੱਚ ਹੋਰ ਸਬੰਧਤ ਮੰਤਰਾਲਿਆਂ ਨਾਲ ਵੀ ਸਲਾਹ-ਮਸ਼ਵਰਾ ਕਰਨ, ਐੱਨਐੱਸਐੱਫ ਨਾਲ ਹੋਰ ਰੁਝੇਵਿਆਂ ਲਈ ਇੱਕ ਢਾਂਚਾ ਤਿਆਰ ਕਰਨ ਲਈ ਕਿਹਾ ਹੈ।
*****
ਐੱਮਜੇਪੀਐੱਸ/ ਏਕੇ
(Release ID: 1850538)
Visitor Counter : 147