ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਤੇ ਸਹਿਕਾਰਿਤ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ਼੍ਰੀ ਜਗਦੀਪ ਧਨਖੜ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੇ ਜਾਣ ‘ਤੇ ਵਧਾਈ ਦਿੱਤੀ
ਕਿਸਾਨ ਪੁੱਤਰ ਸ਼੍ਰੀ ਜਗਦੀਪ ਧਨਖੜ ਦਾ ਭਾਰਤ ਦੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੇ ਜਾਣ ‘ਤੇ ਪੂਰੇ ਦੇਸ਼ ਦੇ ਲਈ ਖੁਸ਼ੀ ਦੀ ਗੱਲ ਹੈ
ਧਨਖੜ ਜੀ ਆਪਣੇ ਲੰਬੇ ਜਨਤਕ ਜੀਵਨ ਵਿੱਚ ਨਿਰੰਤਰ ਜਨਤਾ ਨਾਲ ਜੁੜੇ ਰਹੇ ਹਨ, ਜ਼ਮੀਨੀ ਮੁੱਦਿਆਂ ਦੀ ਬਰੀਕੀ ਸਮਝ ਤੇ ਉਨ੍ਹਾਂ ਦੇ ਅਨੁਭਵ ਦਾ ਉੱਚ ਸਦਨ ਨੂੰ ਨਿਸ਼ਚਿਤ ਤੌਰ ‘ਤੇ ਲਾਭ ਮਿਲੇਗਾ- ਕੇਂਦਰੀ ਗ੍ਰਹਿ ਮੰਤਰੀ
ਗ੍ਰਹਿ ਮੰਤਰੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਤੇ ਰਾਜਸਭਾ ਦੇ ਚੇਅਰਮੈਨ ਦੇ ਰੂਪ ਵਿੱਚ ਸ਼੍ਰੀ ਜਗਦੀਪ ਧਨਖੜ ਸੰਵਿਧਾਨ ਦੇ ਇੱਕ ਆਦਰਸ਼ ਸਰਪ੍ਰਸਤ ਸਿੱਧ ਹੋਣਗੇ, ਉਨ੍ਹਾਂ ਨੂੰ ਇਸ ਜਿੱਤ ‘ਤੇ ਵਧਾਈ ਦਿੰਦਾ ਹਾਂ
ਨਾਲ ਹੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਐੱਨਡੀਏ ਸਹਿਯੋਗੀਆਂ, ਹੋਰ ਦਲਾਂ ਤੇ ਸੰਸਦ ਮੈਂਬਰਾਂ ਦਾ ਧਨਖੜ ਜੀ ਦਾ ਸਮਰਥਨ ਕਰਨ ਦੇ ਲਈ ਆਭਾਰ ਵਿਅਕਤ ਕਰਦਾ ਹਾਂ- ਸ਼੍ਰੀ ਅਮਿਤ ਸ਼ਾਹ
Posted On:
06 AUG 2022 8:24PM by PIB Chandigarh
ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ਼੍ਰੀ ਜਗਦੀਪ ਧਨਖੜ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੇ ਜਾਣ ‘ਤੇ ਵਧਾਈ ਦਿੱਤੀ। ਟਵੀਟਸ ਦੇ ਮਾਧਿਅਮ ਨਾਲ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਕਿਸਾਨ ਪੁੱਤਰ ਸ਼੍ਰੀ ਜਗਦੀਪ ਧਨਖੜ ਦਾ ਭਾਰਤ ਦੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੇ ਜਾਣ ‘ਤੇ ਪੂਰੇ ਦੇਸ਼ ਦੇ ਲਈ ਖੁਸ਼ੀ ਦੀ ਗੱਲ ਹੈ। ਧਨਖੜ ਜੀ ਆਪਣੇ ਲੰਬੇ ਜਨਤਕ ਜੀਵਨ ਵਿੱਚ ਨਿਰੰਤਰ ਜਨਤਾ ਨਾਲ ਜੁੜੇ ਰਹੇ ਹਨ। ਜ਼ਮੀਨੀ ਮੁੱਦਿਆਂ ਦੀ ਬਰੀਕੀ ਸਮਝ ਤੇ ਉਨ੍ਹਾਂ ਦੇ ਅਨੁਭਵ ਦਾ ਉੱਚ ਸਦਨ ਨੂੰ ਨਿਸ਼ਚਿਤ ਤੌਰ ‘ਤੇ ਲਾਭ ਮਿਲੇਗਾ।”
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ “ਉਪ ਰਾਸ਼ਟਰਪਤੀ ਤੇ ਰਾਜਸਭਾ ਦੇ ਚੇਅਰਮੈਨ ਦੇ ਰੂਪ ਵਿੱਚ ਸ਼੍ਰੀ ਜਗਦੀਪ ਧਨਖੜ ਸੰਵਿਧਾਨ ਦੇ ਇੱਕ ਆਦਰਸ਼ ਸਰਪ੍ਰਸਤ ਸਿੱਧ ਹੋਣਗੇ, ਉਨ੍ਹਾਂ ਨੂੰ ਇਸ ਜਿੱਤ ‘ਤੇ ਵਧਾਈ ਦਿੰਦਾ ਹਾਂ।
ਨਾਲ ਹੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਐੱਨਡੀਏ ਸਹਿਯੋਗੀਆਂ, ਹੋਰ ਦਲਾਂ ਤੇ ਸੰਸਦ ਮੈਂਬਰਾਂ ਦਾ ਧਨਖੜ ਜੀ ਦਾ ਸਮਰਥਨ ਕਰਨ ਦੇ ਲਈ ਆਭਾਰ ਵਿਅਕਤ ਕਰਦਾ ਹਾਂ।”
***
ਐੱਨਡਬਲਿਊ/ਆਰਕੇ/ਆਰਆਰ
(Release ID: 1849417)
Visitor Counter : 152