ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲੇ ਨੇ 20 ਕਬਾਇਲੀ ਸੁਤੰਤਰਤਾ ਸੈਨਾਨੀਆਂ ਦੀਆਂ ਕਹਾਣੀਆਂ 'ਤੇ ਅਧਾਰਿਤ ਤੀਜੀ ਕੌਮਕ ਬੁੱਕ ਜਾਰੀ ਕੀਤੀ


ਸੱਭਿਆਚਾਰਕ ਮੰਤਰਾਲੇ ਨੇ 2 ਅਗਸਤ ਨੂੰ ਨਵੀਂ ਦਿੱਲੀ ਵਿੱਚ ਤਿਰੰਗਾ ਉਤਸਵ ਸਮਾਰੋਹ ਦੌਰਾਨ 20 ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੀਆਂ ਕਹਾਣੀਆਂ 'ਤੇ ਅਧਾਰਿਤ ਤੀਜੀ ਕੌਮਕ ਬੁੱਕ ਜਾਰੀ ਕੀਤੀ।

Posted On: 04 AUG 2022 2:38PM by PIB Chandigarh

ਇਸ ਮੌਕੇ ਗ੍ਰਹਿ ਅਤੇ ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ, ਕੇਂਦਰੀ ਸੱਭਿਆਚਾਰਕ ਮੰਤਰੀ ਸ਼੍ਰੀ ਜੀ. ਕਿਸ਼ਨ ਰੈਡੀ, ਸੰਸਦੀ ਮਾਮਲਿਆਂ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਹਾਜ਼ਰ ਸਨ।

ਇਸ ਕਹਾਣੀ ਸੰਗ੍ਰਹਿ ਵਿੱਚ ਉਨ੍ਹਾਂ ਬਹਾਦਰ ਪੁਰਸ਼ਾਂ ਅਤੇ ਮਹਿਲਾ ਸੁਤੰਤਰਤਾ ਸੈਨਾਨੀਆਂ ਦੇ ਬਲਿਦਾਨ ਦੀਆਂ ਕਹਾਣੀਆਂ ਸ਼ਾਮਲ ਹਨ ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਖਿਲ਼ਾਫ ਸੰਘਰਸ਼ ਲਈ ਆਪਣੇ ਕਬਾਇਲੀ ਸਾਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਆਪਣੇ ਜੀਵਨ ਦਾ ਬਲਿਦਾਨ ਦਿੱਤਾ ।

ਸੱਭਿਆਚਾਰਕ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਅਮਰ ਚਿੱਤਰ ਕਥਾ ਦੇ ਸਹਿਯੋਗ ਨਾਲ 75 ਸੁਤੰਤਰਤਾ ਸੈਨਾਨੀਆਂ ਦੀਆਂ ਕਹਾਣੀਆਂ 'ਤੇ ਸਚਿੱਤਰ ਕੌਮਕ ਬੁੱਕਸ ਜਾਰੀ ਕੀਤੀਆਂ ਹਨ, ਤਾਂ ਕਿ ਨੌਜਵਾਨਾਂ ਅਤੇ ਬੱਚਿਆਂ ਵਿੱਚ ਆਜ਼ਾਦੀ ਸੰਗਰਾਮ ਦੌਰਾਨ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਸਰਬਉੱਚ ਬਲਿਦਾਨ ਦੇਣ ਵਾਲੇ ਘੱਟ ਪਛਾਣ ਵਾਲੇ ਸੈਨਾਨੀਆਂ ਦੇ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਅਮਰ ਚਿੱਤਰ ਕਥਾ ਦੀ ਪਹਿਲੀ ਕੌਮਕ ਬੁੱਕ ਭਾਰਤ ਦੀਆਂ 20 ਅਣਜਾਣ ਮਹਿਲਾ ਸੈਨਾਨੀਆਂ 'ਤੇ  ਅਤੇ ਦੂਜੀ ਕੌਮਕ ਬੁੱਕ 15 ਮਹਿਲਾਵਾਂ ਦੀਆਂ ਕਹਾਣੀਆਂ 'ਤੇ ਅਧਾਰਿਤ ਹੈ ਜੋ ਸੰਵਿਧਾਨ ਸਭਾ ਲਈ ਚੁਣੀਆਂ ਗਈਆਂ ਸਨ।

ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਕਬਾਇਲੀ ਸੁਤੰਤਰਤਾ ਸੈਨਾਨੀ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਨਹੀਂ ਜਾਣਦੇ ਅਤੇ ਜਿਨ੍ਹਾਂ ਦੀਆਂ ਕਹਾਣੀਆਂ ਇਸ ਤੀਜੀ ਕੌਮਕ ਕਿਤਾਬ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ,ਉਹ ਹਨ- 

1.    ਤਿਲਕਾ ਮਾਂਝੀ, ਜਿਨ੍ਹਾਂ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀਆਂ ਜ਼ਿਆਦਤੀਆਂ ਦੇ ਖਿਲਾਫ ਸੰਘਰਸ਼ ਕੀਤਾ।। ਉਹ ਪਹਾੜੀਆ ਕਬੀਲੇ ਦੇ ਮੈਂਬਰ ਸਨ ਅਤੇ ਉਨ੍ਹਾਂ ਨੇ ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਕੰਪਨੀ ਦੇ ਖਜ਼ਾਨੇ 'ਤੇ ਛਾਪਾ ਮਾਰਿਆ ਸੀ। ਇਸ ਲਈ ਉਨ੍ਹਾਂ ਨੂੰ ਫਾਂਸੀ  ਦੀ ਸਜ਼ਾ ਦਿੱਤੀ ਗਈ ਸੀ।

2. ਥਲੱਕਲ ਚੰਥੂ ਕੁਰੀਚਿਆਰ ਕਬੀਲੇ ਦਾ ਮੈਂਬਰ ਸੀ ਅਤੇ ਈਸਟ ਇੰਡੀਆ ਕੰਪਨੀ ਖਿਲਾਫ ਪਾਜਾਸੀ ਰਾਜੇ ਦੀ ਲੜਾਈ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। ਉਨ੍ਹਾਂ ਨੂੰ ਫਾਂਸੀ ਦਿੱਤੀ ਗਈ।

3. ਬੁੱਧੂ ਭਗਤ ਓਰਾਨ ਕਬੀਲੇ ਦਾ ਮੈਂਬਰ ਸੀ। ਬ੍ਰਿਟਿਸ਼ ਅਫਸਰਾਂ ਨਾਲ ਹੋਏ ਕਈ ਮੁਕਾਬਲਿਆਂ ਵਿੱਚੋਂ ਇੱਕ ਵਿੱਚ ਉਹ, ਉਨ੍ਹਾਂ ਦੇ ਭਰਾ, ਸੱਤ ਪੁੱਤਰਾਂ ਅਤੇ ਉਨ੍ਹਾਂ ਦੇ ਕਬੀਲੇ ਦੇ 150 ਲੋਕਾਂ ਦੇ ਨਾਲ, ਗੋਲੀ ਮਾਰ ਦਿੱਤੀ ਗਈ। ।

4.ਖਾਸੀ ਭਾਈਚਾਰੇ ਦੇ ਮੁਖੀ ਤੀਰਤ ਸਿੰਘ ਨੂੰ ਅੰਗਰੇਜ਼ਾਂ ਦੀ ਦੋਗਲੀ ਨੀਤੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਨ੍ਹਾਂ ਖਿਲਾਫ ਵਿਦਰੋਹ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਫੜ ਲਿਆ ਗਿਆ, ਤਸੀਹੇ ਦਿੱਤੇ ਗਏ ਅਤੇ ਕੈਦ ਕੀਤਾ ਗਿਆ। ਜੇਲ੍ਹ ਵਿੱਚ ਹੀ ਉਸ ਦੀ ਮੌਤ ਹੋ ਗਈ।

5. ਰਾਘੋਜੀ ਭਾਗਰੇ, ਮਹਾਦੇਵ ਕੋਲੀ ਕਬੀਲੇ ਨਾਲ ਸਬੰਧਤ ਸਨ। ਉਨ੍ਹਾਂ ਨੇ ਅੰਗਰੇਜ਼ਾਂ ਖਿਲਾਫ ਵਿਦਰੋਹ ਕੀਤਾ ਅਤੇ ਆਪਣੀ ਮਾਂ ਦੇ ਕੈਦ ਹੋਣ ਦੇ ਬਾਵਜੂਦ ਆਪਣਾ ਸੰਘਰਸ਼ ਜਾਰੀ ਰੱਖਿਆ। ਉਨ੍ਹਾਂ ਨੂੰ ਫੜ ਕੇ ਫਾਂਸੀ ਦਿੱਤੀ ਗਈ।

6. ਸਿੱਧੂ ਅਤੇ ਕਾਨਹੂ ਮੁਰਮੂ, ਸੰਥਾਲ ਕਬੀਲੇ ਦੇ ਮੈਂਬਰ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਵਿਦਰੋਹ ਕੀਤਾ ਸੀ। ਉਨ੍ਹਾਂ ਨੇ ਹੁਲ ਵਿਦਰੋਹ ਵਿੱਚ ਸੰਥਾਲ ਲੋਕਾਂ ਦੀ ਅਗਵਾਈ ਕੀਤੀ। ਦੋਵਾਂ ਨੂੰ ਧੋਖਾ ਦੇ ਕੇ ਪਕੜ ਲਿਆ ਅਤੇ ਫਾਂਸੀ ਦਿੱਤੀ ਗਈ।

7. ਰੇਂਡੋ ਮਾਂਝੀ ਅਤੇ ਚੱਕਰ ਵਿਸੋਈ, ਖੋਂਦ ਕਬੀਲੇ ਨਾਲ ਸਬੰਧਤ ਸਨ। ਜਿਨ੍ਹਾਂ ਨੇ ਆਪਣੇ ਕਬੀਲੇ ਦੇ ਰੀਤੀ-ਰਿਵਾਜਾਂ ਵਿੱਚ ਦਖਲ ਦੇਣ ਲਈ ਬ੍ਰਿਟਿਸ਼ ਅਧਿਕਾਰੀਆਂ ਦਾ ਵਿਰੋਧ ਕੀਤਾ। ਰੇਂਡੋ ਨੂੰ ਫੜ ਲਿਆ ਗਿਆ ਅਤੇ ਫਾਂਸੀ ਦਿੱਤੀ ਗਈ ਜਦੋਂ ਕਿ ਚੱਕਰ ਵਿਸੋਈ ਭੱਜ ਗਿਆ ਅਤੇ ਕਿਤੇ ਛਿਪੇ ਰਹਿਣ ਦੇ ਦੌਰਾਨ ਉਸ ਦੀ ਮੌਤ ਹੋ ਗਈ।

8. ਮੇਰਠ ਵਿੱਚ ਸ਼ੁਰੂ ਹੋਏ ਭਾਰਤੀ ਵਿਦਰੋਹ ਵਿੱਚ ਖਾਰਵਾੜ ਕਬੀਲੇ ਦੇ ਭੋਗਤਾ ਭਾਈਚਾਰੇ ਦੇ ਨੀਲਾਂਬਰ ਅਤੇ ਪੀਤਾਂਬਰ ਨੇ ਖੁੱਲ੍ਹ ਕੇ ਹਿੱਸਾ ਲਿਆ ਅਤੇ ਅੰਗਰੇਜ਼ਾਂ ਦੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਿੱਚ ਆਪਣੇ ਲੋਕਾਂ ਦੀ ਅਗਵਾਈ ਕੀਤੀ। ਦੋਹਾਂ ਨੂੰ ਫੜ ਲਿਆ ਗਿਆ ਅਤੇ ਫਾਂਸੀ ਦੇ ਦਿੱਤੀ ਗਈ।

9. ਗੋਂਡ ਕਬੀਲੇ ਦੇ ਰਾਮਜੀ ਗੋਂਡ ਨੇ ਜਾਗੀਰਦਾਰੀ ਪ੍ਰਣਾਲੀ ਦਾ ਵਿਰੋਧ ਕੀਤਾ, ਜਿਸ ਵਿੱਚ ਅਮੀਰ ਜ਼ਿਮੀਂਦਾਰ ਅੰਗਰੇਜ਼ਾਂ ਦੇ ਨਾਲ ਮਿਲਕੇ ਗਰੀਬਾਂ 'ਤੇ ਜ਼ੁਲਮ ਕਰਦੇ ਸਨ। ਉਨ੍ਹਾਂ ਨੂੰ ਵੀ ਫੜ ਕੇ ਫਾਂਸੀ ਦਿੱਤੀ ਗਈ।

10. ਖਾਰੀਆ ਕਬੀਲੇ ਦੇ ਤੇਲੰਗਾ ਖਾਰੀਆਂ ਨੇ ਬ੍ਰਿਟਿਸ਼ ਟੈਕਸ ਪ੍ਰਣਾਲੀ ਅਤੇ ਸ਼ਾਸਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਗੱਲ 'ਤੇ ਅੜੇ ਰਹੇ ਕਿ ਉਨ੍ਹਾਂ ਦੇ ਕਬੀਲੇ ਦੇ ਸਵੈ-ਸ਼ਾਸਨ ਦੇ ਰਵਾਇਤੀ ਰੂਪ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅੰਗਰੇਜ਼ਾਂ ਦੇ ਖਜ਼ਾਨੇ 'ਤੇ ਸੰਗਠਿਤ ਹਮਲੇ ਕੀਤੇ। ਉਸ ਨੂੰ ਫੜ ਕੇ ਗੋਲੀ ਮਾਰ ਦਿੱਤੀ ਗਈ।

11. ਮੱਧ ਪ੍ਰਾਂਤ ਦੇ ਰੌਬਿਨ ਹੁੱਡ ਦੇ ਨਾਂ ਨਾਲ ਮਸ਼ਹੂਰ ਤਾਂਤਿਆ ਭੀਲ ਨੇ ਅੰਗਰੇਜ਼ਾਂ ਦੀ ਧਨ-ਸੰਪਤੀ ਲੈ ਜਾ ਰਹੀਆਂ ਟ੍ਰੇਨਾਂ ਵਿੱਚ ਡਾਕਾ ਮਾਰਿਆ ਅਤੇ ਉਸ ਸੰਪਤੀ ਨੂੰ ਆਪਣੇ ਭਾਈਚਾਰੇ ਦੇ ਲੋਕਾਂ ਵਿੱਚ ਵੰਡ ਦਿੱਤਾ। ਉਸ ਨੂੰ ਵੀ ਜਾਲ ਵਿਛਾ ਕੇ ਪਕੜ ਲਿਆ ਗਿਆ ਅਤੇ ਫਾਂਸੀ ਦੇ ਦਿੱਤੀ ਗਈ।

12. ਮਨੀਪੁਰ ਦੇ ਮੇਜਰ ਪਾਉਨਾ ਬ੍ਰਜਵਾਸੀ ਨੇ ਆਪਣੇ ਮਨੀਪੁਰ ਦੀ ਰਾਜਸ਼ਾਹੀ ਨੂੰ ਬਚਾਉਣ ਲਈ ਲੜਾਈ ਲੜੀ। ਉਹ ਅੰਗਰੇਜ਼ਾਂ ਅਤੇ ਮਨੀਪੁਰ ਦੇ ਰਾਜੇ ਦਰਮਿਆਨ ਹੋਈ ਲੜਾਈ ਦਾ ਨਾਇਕ ਸੀ। ਉਹ ਸ਼ੇਰ ਵਾਂਗ ਲੜ ਲੇਕਿਨ ਉਨ੍ਹਾਂ ਨੂੰ ਪਕੜ ਕੇ ਉਨ੍ਹਾਂ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ।

13.ਮੁੰਡਾ ਕਬੀਲੇ ਦਾ ਬਿਰਸਾ ਮੁੰਡਾ ਅੰਗਰੇਜ਼ਾਂ ਖਿਲ਼ਾਫ ਸੰਘਰਸ਼ ਦਾ ਮਹਾਂਨਾਇਕ ਸੀ। ਉਨ੍ਹਾਂ ਨੇ ਅੰਗਰੇਜ਼ਾਂ ਨਾਲ ਬਹੁਤ ਸਾਰੇ ਸੰਘਰਸ਼ਾਂ ਵਿੱਚ ਮੁੰਡਾ ਲੋਕਾਂ ਦੀ ਅਗਵਾਈ ਕੀਤੀ। ਉਸ ਨੂੰ ਫੜ ਲਿਆ ਗਿਆ ਅਤੇ ਕੈਦ ਕਰ ਲਿਆ ਗਿਆ ਅਤੇ ਬ੍ਰਿਟਿਸ਼ ਰਿਕਾਰਡਾਂ ਅਨੁਸਾਰ ਜੇਲ੍ਹ ਵਿੱਚ ਹੀ ਹੈਜ਼ੇ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਉਸ ਦੀ ਮੌਤ ਹੋਈ ਉਹ ਸਿਰਫ਼ 25 ਸਾਲਾਂ ਦਾ ਸੀ ।

14. ਅਰੁਣਾਚਲ ਪ੍ਰਦੇਸ਼ ਦੇ ਆਦਿ ਕਬੀਲੇ ਦੇ ਮਟਮੂਰ ਜਮੋਹ ਨੇ ਬ੍ਰਿਟਿਸ਼ ਸ਼ਾਸਕਾਂ ਦੇ ਹੰਕਾਰ ਵਿਰੁੱਧ ਲੜਾਈ ਲੜੀ। ਉਨ੍ਹਾਂ ਦੇ ਪਿੰਡ ਸਾੜ ਦਿੱਤੇ ਗਏ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਅੰਗਰੇਜ਼ਾਂ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ । ਉਨ੍ਹਾਂ ਨੂੰ ਸੈਲੂਲਰ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

15. ਓਰਾਂਵ ਕਬੀਲੇ ਦਾ ਤਾਨਾ ਭਗਤ ਆਪਣੇ ਲੋਕਾਂ ਨੂੰ ਅੰਗਰੇਜ਼ ਜਾਗੀਰਦਾਰਾਂ ਦੇ ਜ਼ੁਲਮਾਂ ਬਾਰੇ ਦੱਸਦਾ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਸ ਨੇ ਆਪਣੀ ਭਗਤੀ ਤੋਂ ਲੋਕਾਂ ਨੂੰ ਉਪਦੇਸ਼ ਦਾ ਸੰਦੇਸ਼ ਪ੍ਰਾਪਤ ਕੀਤਾ ਸੀ। ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਸਖ਼ਤ ਤਸੀਹੇ ਦਿੱਤੇ ਗਏ। ਤਸ਼ੱਦਦ ਦਾ ਸ਼ਿਕਾਰ ਹੋਏ ਤਾਨਾ ਭਗਤ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ।

16. ਚਾਹ ਬਾਗ ਦੇ ਮਜ਼ਦੂਰ ਭਾਈਚਾਰੇ ਦੀ ਮਾਲਤੀ ਮੀਮ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਇਸ ਵਿੱਚ ਸ਼ਾਮਲ ਹੋ ਗਈ। ਉਸ ਨੇ ਅਫੀਮ ਦੀ ਖੇਤੀ ਦੀ ਬਰਤਾਨਵੀ ਹਕੂਮਤ ਖਿਲਾਫ ਸੰਘਰਸ਼ ਕੀਤਾ ਅਤੇ ਲੋਕਾਂ ਨੂੰ ਅਫੀਮ ਦੇ ਨਸ਼ੇ ਦੇ ਖ਼ਤਰਿਆਂ ਤੋਂ ਜਾਣੂ ਕਰਵਾਇਆ। ਪੁਲਿਸ ਨਾਲ ਮੁਕਾਬਲੇ ਵਿੱਚ ਗੋਲੀ ਲੱਗਣ ਤੋਂ ਬਾਅਦ ਉਸ ਦੀ ਮੌਤ ਹੋ ਗਈ।

17. ਭੂਯਾਂ ਕਬੀਲੇ ਦੇ ਲਕਸ਼ਮਣ ਨਾਇਕ ਵੀ ਗਾਂਧੀ ਜੀ ਤੋਂ ਪ੍ਰੇਰਿਤ ਸਨ ਅਤੇ ਉਨ੍ਹਾਂ ਨੇ ਆਪਣੇ ਕਬੀਲੇ ਦੇ ਲੋਕਾਂ ਨੂੰ ਆਜ਼ਾਦੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਅੰਗਰੇਜ਼ਾਂ ਨੇ ਉਸ ਨੂੰ ਆਪਣੇ ਹੀ ਇੱਕ ਦੋਸਤ ਦੇ ਕਤਲ ਲਈ ਫੜ ਲਿਆ ਅਤੇ ਫਾਂਸੀ ਦੇ ਸਜ਼ਾ ਦੇ ਦਿੱਤੀ । ।

18. ਲੇਪਚਾ ਕਬੀਲੇ ਦੀ ਹੈਲਨ ਲੇਪਚਾ ਮਹਾਤਮਾ ਗਾਂਧੀ ਦੀ ਇੱਕ ਮਹਾਨ ਅਨੁਯਾਈ ਸੀ। ਆਪਣੇ ਲੋਕਾਂ ਉੱਤੇ ਉਸ ਦੇ ਪ੍ਰਭਾਵ ਤੋਂ ਅੰਗਰੇਜ਼ ਬਹੁਤ ਬੇਚੈਨ ਸਨ। ਉਸ ਨੂੰ ਗੋਲੀ ਮਾਰੀ ਗਈ, ਜ਼ਖਮੀ ਕੀਤਾ ਗਿਆ, ਕੈਦ ਕੀਤਾ ਗਿਆ ਅਤੇ ਤਸੀਹੇ ਦਿੱਤੇ ਗਏ ਪਰ ਉਸ ਨੇ ਕਦੇ ਸਾਹਸ ਨਹੀਂ ਛੱਡਿਆ । 1941 ਵਿੱਚ, ਉਸ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਰਮਨੀ ਭੱਜਣ ਵਿੱਚ ਮਦਦ ਕੀਤੀ ਜਦੋਂ ਉਹ ਘਰ ਵਿੱਚ ਨਜ਼ਰਬੰਦ ਸਨ। ਉਨ੍ਹਾਂ ਨੂੰ ਸੁਤੰਤਰਤਾ ਸੰਗਰਾਮ ਵਿਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ 'ਤਮਗਾ ਪੱਤਰ' ਨਾਲ ਨਿਵਾਜਿਆ ਗਿਆ।

19. ਪੁਲਿਮਾਯਾ ਦੇਵੀ ਪੋਦਾਰ ਨੇ ਗਾਂਧੀ ਜੀ ਦਾ ਭਾਸ਼ਣ ਉਦੋਂ ਸੁਣਿਆ ਜਦੋਂ ਉਹ ਸਕੂਲ ਵਿੱਚ ਸੀ। ਉਹ ਤੁਰੰਤ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਹੋਣਾ ਚਾਹੁੰਦੀ ਸੀ। ਆਪਣੇ ਪਰਿਵਾਰ ਦੇ ਸਖ਼ਤ ਵਿਰੋਧ ਦੇ ਬਾਵਜੂਦ, ਉਸਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨਾ ਸਿਰਫ ਖੁਦ ਅੰਦੋਲਨ ਵਿੱਚ ਹਿੱਸਾ ਲਿਆ ਬਲਕਿ ਹੋਰ ਔਰਤਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ। ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਕਾਰਨ ਉਸ ਨੂੰ ਕੈਦ ਕਰ ਲਿਆ ਗਿਆ ਸੀ। ਆਜ਼ਾਦੀ ਤੋਂ ਬਾਅਦ ਵੀ ਉਨ੍ਹਾਂ ਆਪਣੇ ਲੋਕਾਂ ਦੀ ਸੇਵਾ ਕਰਦੇ ਰਹੇ ਅਤੇ ਉਨ੍ਹਾਂ ਨੂੰ 'ਸੁਤੰਤਰਤਾ ਸੈਨਾਨੀ' ਦਾ ਖਿਤਾਬ ਦਿੱਤਾ ਗਿਆ।

 

 *****

ਐੱਨਬੀ/ਐੱਸਕੇ



(Release ID: 1848801) Visitor Counter : 204