ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਬੰਗਲੁਰੂ ਵਿੱਚ ‘ਸੰਕਲਪ ਸੇ ਸਿੱਧੀ’ ਸੰਮੇਲਨ ਦੇ ਤੀਸਰੇ ਸੰਸਕਰਣ ਨੂੰ ਸੰਬੋਧਿਤ ਕੀਤਾ


ਸੰਕਲਪ ਸੇ ਸਿੱਧੀ ਦਾ ਇਹ ਸੰਮੇਲਨ ਇਸ ਅੰਮ੍ਰਿਤ ਵਰ੍ਹੇ ਤੋਂ ਲੈ ਕੇ ਸ਼ਤਾਬਦੀ ਵਰ੍ਹੇ ਤੱਕ ਦੀ ਪਲਾਨਿੰਗ ਦਾ ਸੰਮੇਲਨ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਪਿਛਲੇ 8 ਸਾਲਾਂ ਵਿੱਚ ਦੇਸ਼ ਦੇ ਸਾਰੇ ਵਿਆਪਕ ਅਤੇ ਸਾਰੇ ਸਮਾਵੇਸ਼ੀ ਵਿਕਾਸ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਦੁਨੀਆ ਦੇ ਸਾਹਮਣੇ ਰੱਖਣ ਦਾ ਕੰਮ ਕੀਤਾ ਹੈ ਅਤੇ ਅੱਜ ਪੂਰੀ ਦੁਨੀਆ ਭਾਰਤ ਦੇ ਵਿਕਾਸ ਦੀ ਗਤੀ ਅਤੇ ਇਸ ਦੇ ਆਯਾਮਾਂ ਨੂੰ ਦੇਖ ਰਹੀ ਹੈ

ਸਾਰੇ ਸਮਾਜ ਦੇ ਕਲਿਆਣ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਨਿਰਮਾਣ ਦਾ ਜੋ ਸੰਕਲਪ ਲਿਆ ਹੈ, ਇਸ ਵਿੱਚ ਉਨ੍ਹਾਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਦੀ ਤਾਂ ਝਲਕ ਦਿਖਦੀ ਹੀ ਹੈ, ਨਾਲ ਹੀ ਜਨਭਾਗੀਦਾਰੀ ਪ੍ਰਾਪਤ ਕਰਨ ਦੀ ਉਨ੍ਹਾਂ ਦੀ ਵਿਸ਼ੇਸ਼ਤਾ ਵੀ ਦਿਖਦੀ ਹੈ

ਪਿਛਲੇ 8 ਸਾਲਾਂ ਦੀ ਯਾਤਰਾ ਨੂੰ ਦੇਖੀਏ ਤਾਂ ਅੱਜ ਅਸੀਂ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣ ਚੁੱਕੇ ਹਾਂ, ਜੀਐੱਸਟੀ ਦਾ ਸਫਲ ਲਾਗੂਕਰਨ ਕਰਕੇ ਇਸ ਸਾਲ ਅਪ੍ਰੈਲ ਵਿੱਚ ਰਿਕਾਰਡ 1.68 ਲੱਖ ਕਰੋੜ ਰੁਪਏ ਜੀਐੱਸਟੀ ਦਾ ਮਾਲੀਆ (ਰੈਵੇਨਿਊ) ਪ੍ਰਾਪਤ ਹੋਇਆ ਹੈ

ਪਿਛਲੇ ਅੱਠ ਸਾਲਾਂ ਵਿੱਚ ਆਰਥਿਕਤਾ ਨੂੰ ਰਿਵਾਈਵ ਅਤੇ ਮਜ਼ਬੂਤ ਕਰਨ ਦੇ ਲਈ ਮੋਦੀ ਜੀ ਨੇ ਕਈ ਪ੍ਰਯਤਨ ਕੀਤੇ ਹਨ, ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦੇ ਦੋ ਨਾਅਰਿਆਂ ਦੇ ਨਾਲ ਦੇਸ਼ ਦੀ ਆਰਥਿਕਤਾ ਦੀ ਦਿਸ਼ਾ ਤੈਅ ਕਰਨ ਦਾ ਕੰਮ ਕੀਤਾ ਹੈ

ਆਉਣ ਵਾਲੇ 25 ਸਾਲਾਂ ਦੇ ਅੰਮ੍ਰਿਤ ਕਾਲ ਦੀ ਨੀਂਹ ਰੱਖਣ ਦਾ

Posted On: 04 AUG 2022 6:09PM by PIB Chandigarh

ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਬੰਗਲੁਰੂ ਵਿੱਚ ‘ਸੰਕਲਪ ਸੇ ਸਿੱਧੀ’ ਸੰਮੇਲਨ ਦੇ ਤੀਸਰੇ ਸੰਸਕਰਣ ਨੂੰ ਸੰਬੋਧਿਤ ਕੀਤਾ। ਪ੍ਰੋਗਰਾਮ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋੱਮਈ ਅਤੇ ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬ ਮਾਮਲਿਆਂ ਦੇ ਮੰਤਰੀ ਸ਼੍ਰੀ ਜੀ ਕਿਸ਼ਨ ਰੇੱਡੀ ਸਮੇਤ ਕਈ ਪਤਵੰਤੇ ਮੌਜੂਦ ਸਨ।

https://static.pib.gov.in/WriteReadData/userfiles/image/image001MBXI.jpg

ਇਸ ਅਵਸਰ ‘ਤੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਹੋਣ ਦੇ ਜਸ਼ਨ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦਾ ਫੈਸਲਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਭਾਰਤ ਸਰਕਾਰ ਨੇ ਲਿਆ ਹੈ। ਇਸ ਅੰਮ੍ਰਿਤ ਮਹੋਤਸਵ ਵਿੱਚ 25 ਸਾਲ ਬਾਅਦ ਆਜ਼ਾਦੀ ਦੀ ਸ਼ਤਾਬਦੀ ਦੇ ਸਮੇਂ ਹਰ ਖੇਤਰ ਵਿੱਚ ਭਾਰਤ ਕਿੱਥੇ ਹੋਵੇਗਾ ਅਤੇ ਉਹ ਦੁਨੀਆ ਦੀ ਅਗਵਾਈ ਕਿਵੇਂ ਕਰੇਗਾ, ਇਸ ਦਾ ਸੰਕਲਪ ਕਰਨਾ ਹੈ। ਸੰਕਲਪ ਸੇ ਸਿੱਧੀ ਦਾ ਇਹ ਸੰਮੇਲਨ ਇਸ ਅੰਮ੍ਰਿਤ ਵਰ੍ਹੇ ਤੋਂ ਲੈ ਕੇ ਸ਼ਤਾਬਦੀ ਵਰ੍ਹੇ ਤੱਕ ਦੀ ਪਲਾਨਿੰਗ ਦਾ ਸੰਮੇਲਨ ਹੈ। ਪ੍ਰਧਾਨ ਮੰਤਰੀ ਮੋਦੀ ਜੀ ਨੇ 75 ਤੋਂ 100 ਸਾਲ ਤੱਕ ਦੇ ਕਾਲ ਨੂੰ ਅੰਮ੍ਰਿਤ ਕਾਲ ਦੱਸਿਆ ਹੈ।

ਦੇਸ਼ ਆਜ਼ਾਦ ਹੋਣ ਦੇ ਬਾਅਦ 17 ਲੋਕ ਸਭਾ ਚੋਣਾਂ ਹੋਈਆਂ, 22 ਸਰਕਾਰਾਂ ਆਈਆਂ ਅਤੇ 15 ਪ੍ਰਧਾਨ ਮੰਤਰੀ ਬਣੇ ਅਤੇ ਸਭ ਨੇ ਦੇਸ਼ ਨੂੰ ਅੱਗੇ ਲੈ ਜਾਣ ਵਿੱਚ ਆਪਣਾ ਕੁਝ ਨਾ ਕੁਝ ਯੋਗਦਾਨ ਦਿੱਤਾ। ਲੇਕਿਨ, ਪਿਛਲੇ 8 ਸਾਲ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੇ ਸਾਰੇ ਵਿਆਪਕ ਅਤੇ ਸਾਰੇ ਸਮਾਵੇਸ਼ੀ ਵਿਕਾਸ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਦੁਨੀਆ ਦੇ ਸਾਹਮਣੇ ਰੱਖਣ ਦਾ ਕੰਮ ਕੀਤਾ ਹੈ। ਅੱਜ ਪੂਰੀ ਦੁਨੀਆ ਭਾਰਤ ਦੇ ਵਿਕਾਸ ਦੀ ਗਤੀ ਅਤੇ ਇਸ ਦੇ ਆਯਾਮਾਂ ਨੂੰ ਦੇਖ ਰਹੀ ਹੈ। ਅੱਜ ਦੇਸ਼ ਵਿੱਚ ਅਜਿਹਾ ਕੋਈ ਖੇਤਰ ਨਹੀਂ ਹੈ ਜਿੱਥੇ ਸੁਧਾਰ ਨਹੀਂ ਹੋਇਆ, ਅਸੀਂ ਅੱਗੇ ਨਾ ਵਧੇ ਹੋਣ ਅਤੇ ਸੰਭਾਵਨਾਵਾਂ ਵਧਾਈਆਂ ਨਾ ਗਈਆਂ ਹੋਣ। ਉਨ੍ਹਾਂ ਨੇ ਕਿਹਾ ਕਿ ਸਾਰੇ ਸਮਾਜ ਦੇ ਕਲਿਆਣ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਨਿਰਮਾਣ ਦਾ ਜੋ ਸੰਕਲਪ ਲਿਆ ਹੈ, ਇਸ ਵਿੱਚ ਉਨ੍ਹਾਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਦੀ ਤਾਂ ਝਲਕ ਦਿਖਦੀ ਹੀ ਹੈ, ਨਾਲ ਹੀ ਜਨਭਾਗੀਦਾਰੀ ਪ੍ਰਾਪਤ ਕਰਨ ਦੀ ਉਨ੍ਹਾਂ ਦੀ ਵਿਸ਼ੇਸ਼ਤਾ ਵੀ ਦਿਖਦੀ ਹੈ।

https://static.pib.gov.in/WriteReadData/userfiles/image/image002BWDN.jpg

 

ਸ਼੍ਰੀ ਅਮਿਤ ਸ਼ਾਹ ਨੇ ਕਿਹਹਾ ਕਿ 2014 ਵਿੱਚ ਜਦੋਂ ਸ਼੍ਰੀ ਨਰੇਂਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਦ ਦੇਸ਼ ਵਿੱਚ ਪੋਲਿਸੀ ਪੈਰਾਲਿਸਿਸ ਸੀ ਅਤੇ 12 ਲੱਖ ਕਰੋੜ ਦੇ ਘਪਲੇ-ਘੋਟਾਲੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਸੀ। ਕ੍ਰੋਨੀ ਕੈਪਿਟਲਿਜ਼ਮ ਆਪਣੇ ਚਰਮ ‘ਤੇ ਸੀ, ਫਿਸਕਲ ਡੈਫਿਸਿਟ ਕਾਬੂ ਦੇ ਬਾਹਰ ਸੀ, ਈਜ਼ ਆਵ੍ ਡੂਇੰਗ ਬਿਜ਼ਨਸ ਵਿੱਚ ਅਸੀਂ ਲਗਾਤਾਰ ਹੇਠਾਂ ਜਾ ਰਹੇ ਸਨ ਅਤੇ ਦੁਨੀਆ ਵਿੱਚ ਸਾਡਾ ਸਨਮਾਨ ਵੀ ਘੱਟ ਹੋ ਰਿਹਾ ਸੀ। ਅਜਿਹੀ ਸਥਿਤੀ ਵਿੱਚ 2014 ਵਿੱਚ ਦੇਸ਼ ਦੀ ਜਨਤਾ ਨੇ ਇੱਕ ਇਤਿਹਾਸਿਕ ਫੈਸਲਾ ਦਿੰਦੇ ਹੋਏ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਅਤੇ 30 ਸਾਲ ਬਾਅਦ ਦੇਸ਼ ਵਿੱਚ ਇੱਕ ਪੂਰਣ ਬਹੁਮਤ ਦੀ ਨਿਰਣਾਇਕ ਸਰਕਾਰ ਆਈ। ਪਹਿਲਾਂ ਹੀ ਸਰਕਾਰਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਪ੍ਰਧਾਨ ਮੰਤਰੀ ਨਹੀਂ ਮੰਨਦਾ ਸੀ ਲੇਕਿਨ ਹਰ ਮੰਤਰੀ ਖੁਦ ਨੂੰ ਪ੍ਰਧਾਨ ਮੰਤਰੀ ਮੰਨਦਾ ਸੀ। ਉਸ ਸਮੇਂ ਦੇਸ਼ ਦੀ ਜਨਤਾ ਨੇ ਇਕ ਨਿਰਣਾਇਕ ਸਰਕਾਰ ਦਿੱਤੀ ਅਤੇ ਪਿਛਲੇ 8 ਸਾਲਾਂ ਦੀ ਯਾਤਰਾ ਨੂੰ ਦੇਖੋ ਤਾਂ ਅੱਜ ਅਸੀਂ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣ ਚੁੱਕੇ ਹਨ।

ਜੀਐੱਸਟੀ ਦਾ ਸਫਲ ਲਾਗੂਕਰਨ ਕਰਕੇ ਇਸ ਸਾਲ ਅਪ੍ਰੈਲ ਵਿੱਚ ਰਿਕਾਰਡ 1.68 ਲੱਖ ਕਰੋੜ ਰੁਪਏ ਜੀਐੱਸਟੀ ਰੈਵੇਨਿਊ ਪ੍ਰਾਪਤ ਹੋਇਆ ਹੈ। ਸਭ ਤੋਂ ਜ਼ਿਆਦਾ ਵਪਾਰਕ ਵਸਤੂਆਂ ਦਾ ਨਿਰਯਾਤ 2022 ਵਿੱਚ ਹੋਇਆ, ਸਭ ਤੋਂ ਜ਼ਿਆਦਾ ਪ੍ਰਤੱਖ ਵਿਦੇਸ਼ੀ ਨਿਵੇਸ਼ 2022 ਵਿੱਚ ਆਇਆ ਅਤੇ ਈਜ਼ ਆਵ੍ ਡੂਇੰਗ ਬਿਜ਼ਨਸ ਰੈਂਕਿੰਗ ਵਿੱਚ ਵੀ ਅਸੀਂ ਲੰਮੀ ਛਲਾਂਗ ਲਗਾਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਆਰਥਿਕਤਾ ਨੂੰ ਰਿਵਾਈਵ ਅਤੇ ਮਜ਼ਬੂਤ ਕਰਨ ਦੇ ਲਈ ਮੋਦੀ ਜੀ ਨੇ ਕਈ ਪ੍ਰਯਤਨ ਕੀਤੇ ਹਨ। ਸਰਕਾਰ ਨੇ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦੇ ਦੋ ਨਾਅਰਿਆਂ ਦੇ ਨਾਲ ਦੇਸ਼ ਦੀ ਆਰਥਿਕਤਾ ਦੀ ਦਿਸ਼ਾ ਤੈਅ ਕਰਨ ਦਾ ਕੰਮ ਕੀਤਾ ਹੈ। ਆਉਣ ਵਾਲੇ 25 ਸਾਲਾਂ ਦੇ ਅੰਮ੍ਰਿਤ ਕਾਲ ਦੀ ਨੀਂਹ ਰੱਖਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਹੈ ਅਤੇ ਅੱਜ ਭਾਰਤ ਨੂੰ ਕੋਈ ਹਲਕੇ ਵਿੱਚ ਨਹੀਂ ਲੈ ਸਕਦਾ।

https://static.pib.gov.in/WriteReadData/userfiles/image/image003ZI9I.jpg

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 2019 ਵਿੱਚ ਕੋਰੋਨਾ ਦੇ ਰੂਪ ਵਿੱਚ ਮਾਨਵ ਇਤਿਹਾਸ ਦੀ ਸਭ ਤੋਂ ਵੱਡੀ ਮਹਾਮਾਰੀ ਦਾ ਦੇਸ਼ ਨੇ ਸਾਹਮਣਾ ਕੀਤਾ। ਸਾਰੇ ਲੋਕ ਪਰੇਸ਼ਾਨ ਸਨ ਕਿ ਇਸ ਨਾਲ ਕਿਵੇਂ ਨਿਪਟਾਂਗੇ ਕਿਉਂਕਿ ਨਾ ਦਵਾਈ ਸੀ ਅਤੇ ਨਾ ਹੀ ਟੀਕਾ। ਇਸ ਸਥਿਤੀ ਵਿੱਚ ਭਾਰਤ ਨੇ ਆਪਣੇ ਆਪ ਨੂੰ ਇੱਕ ਨਵੇਂ ਮਾਡਲ ਦੇ ਰੂਪ ਵਿੱਚ ਪ੍ਰਸਥਾਪਿਤ ਕੀਤਾ ਅਤੇ ਇੱਕ ਨਵੀਂ ਨੀਤੀ ਅਪਣਾਈ। ਪ੍ਰਧਾਨ ਮੰਤਰੀ ਜੀ ਨੇ ਦੇਸ਼ ਦੇ ਵਿਗਿਆਨਿਕਾਂ ਦੇ ਨਾਲ ਮਿਲ ਕੇ ਸਵਦੇਸ਼ੀ ਵੈਕਸੀਨ ਨਿਰਮਾਣ ਦੇ ਲਈ ਪ੍ਰਯਤਨ ਸ਼ੁਰੂ ਕਰ ਦਿੱਤੇ। ਮੋਦੀ ਜੀ ਦੀ ਅਗਵਾਈ ਵਿੱਚ ਲਏ ਗਏ ਫੈਸਲਿਆਂ ਦੇ ਕਾਰਨ ਦੁਨੀਆ ਦੇ ਸਾਰੇ ਅਰਥਸ਼ਾਸਤ੍ਰੀ ਮੰਨਦੇ ਹਨ ਕਿ ਕੋਵਿਡ ਦੇ ਪ੍ਰਭਾਵ ਨਾਲ ਸਭ ਤੋਂ ਪਹਿਲਾਂ ਭਾਰਤ ਦੀ ਆਰਥਿਕਤਾ ਉਭਰੀ ਹੈ। ਇਸ ਦੌਰਾਨ ਐੱਮਐੱਸਐੱਮਈ ਨੂੰ ਬਚਾਉਣ ਦੇ ਲਈ ਅਸੀਂ ਉਨ੍ਹਾਂ ਨੂੰ 6 ਲੱਖ ਕਰੋੜ ਰੁਪਏ ਦੀ ਵਰਕਿੰਗ ਕੈਪਿਟਲ ਦਿੱਤੀ, ਮੁਫਤ ਰਾਸ਼ਨ ਦੇ ਕੇ ਲੋਕਾਂ ਦੀ ਮਦਦ ਕੀਤੀ ਅਤੇ ਡੀਬੀਟੀ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ। ਇਸ ਦੌਰਾਨ ਅਸੀਂ ਫੋਕਸ ਦੇ ਪੰਜ ਥੰਮ੍ਹ ਤੈਅ ਕੀਤੇ – ਇਕੋਨੋਮੀ, ਇਨਫ੍ਰਾਸਟ੍ਰਕਚਰ, ਸਿਸਟੇਮੈਟਿਕ ਰਿਫਾਰਮ ਇਨ ਸਿਸਟਮ, ਡੈਮੋਗ੍ਰਾਫੀ ਅਤੇ ਡਿਮਾਂਡ ਐਂਡ ਸਪਲਾਈ। ਇਨ੍ਹਾਂ ਪੰਜ ਥੰਮ੍ਹਾਂ ਦੇ ਅਧਾਰ ‘ਤੇ ਅਸੀਂ ਕੋਵਿਡ ਨਾਲ ਨਿਪਟਣ ਦਾ ਫੈਸਲਾ ਲਿਆ ਅਤੇ ਮੋਦੀ ਜੀ ਦੀ ਇਨ੍ਹਾਂ ਨੀਤੀਆਂ ਨੇ ਭਾਰਤ ਨੂੰ ਕੋਵਿਡ ਦੇ ਸੰਕਟ ਤੋਂ ਬਾਹਰ ਕੱਢਿਆ।

ਮੋਦੀ ਸਰਕਾਰ ਨੇ ਦੋ ਸਾਲ ਤੱਕ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਵੀ ਦਿੱਤਾ। ਦੁਨੀਆ ਵਿੱਚ ਕੋਈ ਅਜਿਹਾ ਦੇਸ਼ ਨਹੀਂ ਹੈ ਜਿਸ ਨੇ 80 ਕਰੋੜ ਲੋਕਾਂ ਨੂੰ ਦੋ ਸਾਲ ਤੱਕ ਭੋਜਨ ਮੁਫਤ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਕੰਮ ਕੀਤਾ ਹੋਵੇ, ਇਹ ਸਿਰਫ ਭਾਰਤ ਵਿੱਚ ਹੋਇਆ ਹੈ। ਇਸੇ ਦੌਰਾਨ ਨਵੀਂ, ਸਿੱਖਿਆ ਨੀਤੀ, ਨਵੀਂ ਡ੍ਰੋਨ ਨੀਤੀ, ਨਵੀਂ ਸਿਹਤ ਨੀਤੀ ਬਣੀ, ਕਮਰਸ਼ੀਅਲ ਕੋਲ ਮਾਈਨਿੰਗ ਦਾ ਫੈਸਲਾ ਵੀ ਉਸੇ ਸਮੇਂ ਲਿਆ ਗਿਆ, ਨੈਸ਼ਨਲ ਪੋਲਿਸੀ ਆਨ ਇਲੈਕਟ੍ਰੌਨਿਕਸ ਵੀ ਉਸੇ ਸਮੇਂ ਬਣੀ, ਮੇਕ ਇਨ ਇੰਡੀਆ ਨੂੰ ਮਜ਼ਬੂਤ ਬਣਾਉਣ ਦੀ ਯੋਜਨਾ ਵੀ ਬਣੀ, ਸਟੈਂਡ-ਅੱਪ ਇੰਡੀਆ ਅਤੇ ਸਕਿੱਲ ਇੰਡੀਆ ਨੂੰ ਵੀ ਤਾਕਤ ਦੇਣ ਦਾ ਕੰਮ ਹੋਇਆ, ਡਿਜੀਟਲ ਇੰਡੀਆ, ਉਡਾਨ ਅਤੇ ਵੋਕਲ ਫਾਰ ਲੋਕਲ ਵੀ ਸਾਡੀਆਂ ਨੀਤੀਆਂ ਦਾ ਮਹੱਤਵਪੂਰਨ ਹਿੱਸਾ ਬਣੇ। ਅੱਜ ਭਾਰਤ ਵਿੱਚ ਇੱਕ ਵੀ ਘਰ ਅਜਿਹਾ ਨਹੀਂ ਹੈ ਜਿਸ ਵਿੱਚ ਸ਼ੌਚਾਲਯ ਨਹੀਂ ਹੈ। ਅਸੀਂ ਕੋਵਿਡ ਦੇ ਦੌਰਾਨ ਅਨੇਕ ਨੀਤੀਆਂ ਦਾ ਨਿਰਧਾਰਣ ਕੀਤਾ ਜਿਸ ਦੇ ਕਾਰਨ ਆਰਥਿਕਤਾ ਨੂੰ ਹਰ ਖੇਤਰ ਵਿੱਚ ਗਤੀ ਮਿਲੀ। ਇਸ ਦੇ ਨਾਲ ਹੀ 14 ਸੈਕਟਰਾਂ ਵਿੱਚ ਲਗਭਗ 30 ਲੱਖ ਕਰੋੜ ਰੁਪਏ ਦਾ ਉਤਪਾਦਨ ਵਧਾਉਣ ਦੇ ਲਈ ਅਸੀਂ ਪੀਐੱਲਆਈ ਸਕੀਮ ਲੈ ਕੇ ਆਏ। ਇਸ ਦੇ ਮਾਧਿਅਮ ਨਾਲ ਭਾਰਤ ਨੂੰ ਆਤਮਨਿਰਭਰ ਅਤੇ ਮੈਨੂਫੈਕਚਰਿੰਗ ਹਬ ਬਣਾਉਣ ਦਾ ਕੰਮ ਨਰੇਂਦਰ ਮੋਦੀ ਜੀ ਨੇ ਕੀਤਾ ਹੈ।

https://static.pib.gov.in/WriteReadData/userfiles/image/image00474TW.jpg

ਸ਼੍ਰੀ ਅਮਿਤ ਸਾਹ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ 2022 ਵਿੱਚ ਸਾਡਾ ਜੀਡੀਪੀ ਗ੍ਰੋਥ 7.4 ਪ੍ਰਤੀਸ਼ਤ ਹੈ, ਜੋ ਕਈ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਇਹੀ ਦੱਸਦਾ ਹੈ ਕਿ ਸਾਡੀਆਂ ਨੀਤੀਆਂ ਸਫਲ ਹੋਈਆਂ ਹਨ ਅਤੇ ਨਤੀਜੇ ਦੇ ਰਹੀਆਂ ਹਨ। 2014 ਤੋਂ 2021 ਦਰਮਿਆਨ 440 ਬਿਲੀਅਨ ਡਾਲਰ ਦਾ ਐੱਫਡੀਆਈ ਭਾਰਤ ਵਿੱਚ ਆਇਆ ਅਤੇ ਨਿਵੇਸ਼ ਦੇ ਲਈ ਅਸੀਂ ਦੁਨੀਆ ਦਾ ਸੱਤਵਾਂ ਫੇਵਰੇਟ ਡੈਸਟੀਨੇਸ਼ਨ ਬਣ ਚੁੱਕੇ ਹਨ। ਈਜ਼ ਆਵ੍ ਡੂਇੰਗ ਬਿਜ਼ਨਸ ਰੈਂਕਿੰਗ ਵਿ4ਚ 2014 ਵਿੱਚ ਅਸੀਂ 142ਵੇਂ ਨੰਬਰ ‘ਤੇ ਸੀ, ਅੱਜ 63ਵੇਂ ਨੰਬਰ ‘ਤੇ ਹਾਂ। 2014 ਵਿੱਚ ਇੱਕ ਯੂਨੀਕੌਰਨ ਸਟਾਰਟ-ਅੱਪ ਨਾਲ ਅੱਜ 100 ਤੋਂ ਵੱਧ ਯੂਨੀਕੌਰਨ ਸਟਾਰਟ-ਅੱਪ ਦੇ ਨਾਲ ਭਾਰਤ ਦੇ ਯੁਵਾ ਵੈਸ਼ਵਿਕ ਮੰਚ ‘ਤੇ ਦੇਸ਼ ਦਾ ਪ੍ਰਤੀਨਿਧੀਤਵ ਕਰ ਰਹੇ ਹਨ। ਗਲੋਬਲ ਕਾਪੀਟਿਟਿਵ ਇੰਡੈਕਸ ਵਿੱਚ 2014-15 ਵਿੱਚ ਅਸੀਂ 71ਵੇਂ ਸਥਾਨ ‘ਤੇ ਸੀ, ਅੱਜ 43ਵੇਂ ਸਥਾਨ ‘ਤੇ ਹਾਂ।

ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਨਫ੍ਰਾਸਟ੍ਰਕਚਰ ‘ਤੇ ਫੋਕਸ ਕਰਕੇ ਅਸੀਂ ਇੱਕ ਮਹਾਨ ਭਾਰਤ ਦੀ ਨੀਂਹ ਰੱਖੀ ਹੈ ਅਗਲੀ ਪੀੜ੍ਹੀ ਦੇ ਲਈ ਏਸੈੱਟ ਕ੍ਰਿਏਟ ਕਰਨ ਦਾ ਕੰਮ ਅਸੀਂ ਕੀਤਾ ਹੈ। ਲੌਜਿਸਟਿਕਸ ਕਾਸਟ ਨੂੰ ਸੁਧਾਰਣ ਦੇ ਲਈ ਪੀਐੱਮ ਗਤੀਸ਼ਕਤੀ ਦੀ ਅਸੀਂ ਸ਼ੁਰੂਆਤ ਕੀਤੀ। ਸਮਾਜਿਕ ਅਤੇ ਆਰਥਿਕ ਇਨਫ੍ਰਾਸਟ੍ਰਕਚਰ ਦੇ ਲਈ ਅਸੀਂ 100 ਲੱਖ ਕਰੋੜ ਰੁਪਏ ਖਰਚ ਕਰਨ ਦਾ ਫੈਸਲਾ ਲਿਆ ਹੈ, 11 ਇੰਡਸਟ੍ਰੀਅਲ ਕੌਰੀਡੋਰ ਬਣਾਏ ਅਤੇ 32 ਇਕੋਨਾਮਿਕ ਇਨਵੈਸਟਮੈਂਟ ਖੇਤਰ ਬਣਾਏ ਹਨ। ਪਹਿਲਾਂ ਟ੍ਰਾਂਸਮਿਸ਼ਨ ਲਾਈਨ 3 ਲੱਖ ਸਰਕਿਲ ਕਿਲੋਮੀਟਰ ਸੀ, ਜਿਸ ਨੂੰ ਨਰੇਂਦਰ ਮੋਦੀ ਸਰਕਾਰ ਨੇ 8 ਸਾਲ ਵਿੱਚ ਵਧਾ ਕੇ 4,25,000 ਸਰਕਿਲ ਕਿਲੋਮੀਟਰ ਕੀਤਾ ਹੈ। ਪਹਿਲਾਂ ਸਿਰਫ 60 ਪੰਚਾਇਤਾਂ ਵਿੱਚ ਔਪਟਿਕਲ ਫਾਈਬਰ ਸੀ ਲੇਕਿਨ ਪਿਛਲੇ 8 ਸਾਲ ਵਿੱਚ 1,50,000 ਪੰਚਾਇਤਾਂ ਤੱਕ ਪਹੁੰਚ ਗਿਆ ਹੈ ਅਤੇ ਦਸੰਬਰ, 2025 ਤੱਕ ਦੇਸ਼ ਵਿੱਚ ਇੱਕ ਵੀ ਪਿੰਡ ਬਿਨਾ ਔਪਟਿਕਲ ਫਾਈਬਰ ਦੇ ਨਹੀਂ ਹੋਵੇਗਾ। ਨੈਸ਼ਨਲ ਹਾਈਵੇਅ ਲਗਭਗ 91,000 ਕਿਲੋਮੀਟਰ ਸੀ, ਇਸ ਨੂੰ ਵਧਾ ਕੇ 1,34,000 ਕਿਲੋਮੀਟਰ ਕੀਤਾ ਹੈ ਅਤੇ ਨਵਿਆਉਣਯੋਗ ਊਰਜਾ ਦੀ ਸਮਰੱਥਾ ਲਗਭਗ 100 ਗੀਗਾਵਾਟ ਨੂੰ ਪਾਰ ਕਰ ਗਈ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵੱਡੀ ਆਬਾਦੀ ਇੱਕ ਮਾਰਕਿਟ ਹੈ ਅਤੇ ਮਾਰਕਿਟ ਤਦ ਹੁੰਦੀ ਹੈ ਜਦੋਂ ਦੇਸ਼ ਦੀ ਗ੍ਰੋਥ ਇਸ ਦੇ ਸਿਮਿਟ੍ਰਿਕਲ ਹੋਵੇ। ਭਾਰਤ ਦੀ ਆਬਾਦੀ 130 ਕਰੋੜ ਸੀ ਅਤੇ ਮਾਰਕਿਟ 80 ਕਰੋੜ ਲੋਕਾਂ ਦਾ ਸੀ ਕਿਉਂਕਿ ਬਾਕੀ ਲੋਕਾਂ ਦੇ ਕੋਲ ਖਰੀਦਣ ਦੀ ਸਮਰੱਥਾ ਹੀ ਨਹੀਂ ਸੀ। ਉਨ੍ਹਾਂ ਦੀ ਪ੍ਰਾਥਮਿਕਤਾ ਆਪਣੇ ਪਰਿਵਾਰ ਦਾ ਪਾਲਨ ਕਰਨਾ ਸੀ। ਅਸੀਂ ਉਨ੍ਹਾਂ ਨੂੰ ਗੈਸ ਸਿਲੰਡਰ, ਸੌਚਾਲਯ ਦਿੱਤੇ, ਪੀਣ ਦਾ ਪਾਣੀ ਦੇ ਰਹੇ ਹਾਂ, ਪੀਐੱਮ ਕਿਸਾਨ ਦੇ ਮਾਧਿਅਮ ਨਾਲ 6000 ਰੁਪਏ ਲਗਭਗ 11 ਕਰੋੜ ਕਿਸਾਨਾਂ ਨੂੰ ਦਿੱਤੇ ਗਏ, ਢਾਈ ਕਰੋੜ ਤੋਂ ਅਧਿਕ ਲੋਕਾਂ ਨੂੰ ਘਰ ਦਿੱਤੇ, ਲਗਭਗ 60 ਕਰੋੜ ਲੋਕਾਂ ਨੂੰ 5 ਲੱਖ ਰੁਪਏ ਦਾ ਹੈਲਥ ਇੰਸ਼ੋਰੈਂਸ ਦਿੱਤਾ, 43 ਕਰੋੜ ਬੈਂਕ ਖਾਤੇ ਖੋਲੇ, ਡੀਬੀਟੀ ਦੇ ਮਾਧਿਅਮ ਨਾਲ 300 ਤੋਂ ਵੱਧ ਯੋਜਨਾਵਾਂ ਦੇ 23 ਲੱਖ ਕਰੋੜ ਰੁਪਏ 8 ਸਾਲ ਵਿੱਚ ਸਿੱਧੇ ਗਰੀਬਾਂ ਦੇ ਬੈਂਕ ਅਕਾਉਂਟ ਵਿੱਚ ਕਿਸੀ ਕਰੱਪਸ਼ਨ ਦੇ ਬਿਨਾ ਪਹੁੰਚਾਉਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਹੈ।

ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ 60 ਕਰੋੜ ਲੋਕਾਂ ਨੂੰ ਉਨ੍ਹਾਂ ਦੀ ਰੋਜ਼ਮੱਰਾ ਦੀਆਂ ਚਿੰਤਾਵਾਂ ਨਾਲ ਸਰਕਾਰ ਨੇ ਮੁਕਤ ਕਰ ਲਿਆ ਹੈ। ਇਨ੍ਹਾਂ ਚਿੰਤਾਵਾਂ ਵਿੱਚ ਹੀ ਇਨ੍ਹਾਂ ਕਰੋੜਾਂ ਲੋਕਾਂ ਦੀ ਪੀੜ੍ਹੀਆਂ ਚਲੀ ਜਾਂਦੀ ਸੀ, ਲੇਕਿਨ ਨਰੇਂਦਰ ਮੋਦੀ ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ ਇਹ ਸਭ ਉਨ੍ਹਾਂ ਨੂੰ ਦਿੱਤਾ ਹੈ। ਹੁਣ ਇਨ੍ਹਾਂ ਚਿੰਤਾਵਾਂ ਤੋਂ ਮੁਕਤ ਹੋ ਕੇ ਉਹ ਅੱਗੇ ਦੀ ਸੋਚਦਾ ਹੈ। ਹੁਣ ਇਹ ਲੋਕ ਆਪਣੀਆਂ ਮਹੱਤਵਆਕਾਂਖਿਆਵਾਂ ਨੂੰ ਪੂਰਾ ਕਰਨ ਬਾਰੇ ਸੋਚਦੇ ਹਨ ਅਤੇ ਆਪਣੇ ਆਪ ਨੂੰ ਭਾਰਤ ਦੇ ਵਿਕਾਸ ਦੇ ਨਾਲ ਜੋੜ ਪਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਨਰੇਂਦਰ ਮੋਦੀ ਜੀ ਨੇ ਇਨ੍ਹਾਂ ਕਰੋੜਾਂ ਲੋਕਾਂ ਦੀ ਆਕਾਂਖਿਆਵਾਂ ਨੂੰ ਦੇਸ਼ ਦੇ ਆਰਥਿਕਤਾ ਦੇ ਵਿਕਾਸ ਦੇ ਨਾਲ ਜੋੜ ਕੇ ਇਕੋਨੋਮੀ ਅਤੇ ਤੁਹਾਨੂੰ ਮਾਰਕਿਟ ਨੂੰ 130 ਕਰੋੜ ਦਾ ਬਣਾਉਣ ਦਾ ਕੰਮ ਕੀਤਾ ਹੈ। 130 ਕਰੋੜ ਲੋਕ ਮਿਲ ਕੇ ਜਦੋਂ ਆਰਥਿਕਤਾ ਵਿੱਚ ਯੋਗਦਾਨ ਦਿੰਦੇ ਹਨ ਤਦ ਸਾਡੀ ਤਾਕਤ ਬਹੁਤ ਵੱਡੀ ਬਣ ਜਾਂਦੀ ਹੈ। ਮੋਦੀ ਜੀ ਨੇ ਆਰਥਿਕਤਾ ਅਤੇ ਜੀਡੀਪੀ ਨੂੰ ਮਾਨਵੀਯ ਚੇਹਰਾ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਸਵਸਥ ਬਣਾਉਣ, ਹਰ ਘਰ ਵਿੱਚ ਸ਼ੁੱਧ ਪੀਣ ਦਾ ਪਾਣੀ ਪਹੁੰਚਾਉਣ ਅਤੇ ਹਰ ਵਿਅਕਤੀ ਨੂੰ ਉਸ ਦੇ ਪਰਿਵਾਰ ਦੇ ਸਿਹਤ ਦੀ ਚਿੰਤਾ ਤੋਂ ਮੁਕਤ ਕਰਨ ਦੇ ਕੰਮ ਪਿਛਲੇ 8 ਸਾਲ ਤੋਂ ਹੋ ਰਹੇ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਰ ਐਂਡ ਡੀ ਨੂੰ ਹੁਲਾਰਾ ਦੇਣ ਦੇ ਲਈ ਸੀਆਈਆਈ ਨੂੰ ਇੱਕ ਪਲੈਟਫਾਰਮ ਬਣਨਾ ਚਾਹੀਦਾ ਹੈ। ਭਾਰਤ ਦੇ ਉਦਯੋਗ ਜਗਤ ਨੂੰ ਆਪਣੀ ਸਪੀਡ ਵਧਾਉਣ ਬਾਰੇ ਨਹੀਂ ਬਲਿਕ ਆਪਣਾ ਸਕੇਲ ਬਦਲਣ ਬਾਰੇ ਸੋਚਣਾ ਚਾਹੀਦਾ ਹੈ ਅਤੇ ਅਗਰ ਸਕੇਲ ਬਦਲਣਾ ਹੈ ਤਾਂ ਆਰ ਐਂਡ ਡੀ ‘ਤੇ ਜ਼ੋਰ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਬੱਚੇ ਵਿਸ਼ਵ ਵਿੱਚ ਆਰ ਐਂਡ ਡੀ ਦੇ ਲਈ ਸਭ ਤੋਂ ਚੰਗਾ ਬ੍ਰੇਨ ਮੰਨੇ ਜਾਂਦੇ ਹਨ ਅਤੇ ਉਹ ਭਾਰਤ ਵਿੱਚ ਆਰ ਐਂਡ ਡੀ ਕਰਨ, ਇਸ ਦੇ ਲਈ ਸੀਆਈਆਈ ਨੂੰ ਪ੍ਰਯਤਨ ਕਰਨਾ ਚਾਹੀਦਾ ਹੈ। ਇੰਡਸਟ੍ਰੀ ਨੂੰ ਸਟਾਰਟ-ਅੱਪ ਨੂੰ ਬੈਕਅਪ ਦੇਣਾ ਚਾਹੀਦਾ ਹੈ ਕਿਉਂਕਿ ਇੰਡਸਟ੍ਰੀ ਅਤੇ ਸਟਾਰਟ-ਅੱਪ ਦਰਮਿਆਨ ਇੱਕ ਪ੍ਰਕਾਰ ਦਾ ਜੁੜਾਵ ਹੁੰਦਾ ਹੈ। ਉਨ੍ਹਾਂ ਨੇ ਸੀਆਈਆਈ ਨੂੰ ਸੁਝਾਅ ਦਿੱਤਾ ਕਿ ਉਤਪਾਦਨ ਲੜੀ ਵਿੱਚ ਕੱਚੇ ਮਾਲ ਤੋਂ ਲੈ ਕੇ ਫਿਨਿਸ਼ਡ ਗੁਡਸ ਦਰਮਿਆਨ ਕੁਝ ਵੀ ਭਾਰਤ ਦੇ ਬਾਹਰ ਨਹੀਂ ਬਣਨਾ ਚਾਹੀਦਾ ਹੈ।

ਇਸ ਜਨੂੰਨ ਦੇ ਨਾਲ ਸੀਆਈਆਈ ਨੂੰ ਚੀਜ਼ਾਂ ਨੂੰ ਆਈਡੈਂਟੀਫਾਈ ਕਰਨਾ ਚਾਹੀਦਾ ਹੈ। ਇਹ ਕੰਮ ਹੁਣ ਇੰਡਸਟ੍ਰੀ ਨੂੰ ਕਰਨਾ ਚਾਹੀਦਾ ਹੈ ਅਤੇ ਉਹ ਤਦੇ ਹੋ ਸਕਦਾ ਹੈ ਜਦੋਂ ਸੀਆਈਆਈ ਸਿਰਫ ਰਿਪ੍ਰਜ਼ੈਂਟ ਕਰਨ ਦੀ ਜਗ੍ਹਾ ਪਲੈਟਫਾਰਮ ਵੀ ਬਣੇ ਅਤੇ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ ਕੁਝ ਠੋਸ ਪ੍ਰਪੋਜ਼ਲ ਲੈ ਕੇ ਆਓ। ਸ਼੍ਰੀ ਸ਼ਾਹ ਨੇ ਕਿਹਾ ਕਿ ਡਿਫੈਂਸ ਐਨਰਜੀ, ਚੀਪ ਇੰਡਸਟ੍ਰੀ ਅਤੇ ਮੈਨੂਫੈਕਚਰਿੰਗ ਹਬ, ਇਨ੍ਹਾਂ ਚੀਜਾਂ ਵਿੱਚ ਵਿਸ਼ੇਸ਼ ਧਿਆਨ ਦੇ ਕੇ ਸਾਨੂੰ ਅੱਗੇ ਵਧਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸੀਆਈਆਈ ਪਲੈਟਫਾਰਮ ਦੇ ਮਾਧਿਅਮ ਨਾਲ ਤਾਕੀਦ ਕੀਤੀ ਕਿ ਇੰਡਸਟ੍ਰੀ ਜਗਤ ਨੂੰ ਵੀ 130 ਕਰੋੜ ਲੋਕਾਂ, ਉਨ੍ਹਾਂ ਦੇ ਹਿਤਾਂ ਅਤੇ ਸੁਖ-ਦੁਖ ਦੇ ਨਾਲ ਖੁਦ ਨੂੰ ਜੋੜਣਾ ਹੋਵੇਗਾ।

*****

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1848779) Visitor Counter : 120