ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ ਨੇ ਆਪਣੇ ਈ-ਕਾਮਰਸ ਪਲੇਟਫਾਰਮ 'ਤੇ ਲਾਜ਼ਮੀ ਮਾਪਦੰਡਾਂ ਦੀ ਉਲੰਘਣਾ ਲਈ ਘਰੇਲੂ ਪ੍ਰੈਸ਼ਰ ਕੁੱਕਰਾਂ ਦੀ ਵਿਕਰੀ ਦੀ ਇਜ਼ਾਜਤ ਦੇਣ ਲਈ ਐਮਾਜ਼ਾਨ ਖਿਲਾਫ ਆਦੇਸ਼ ਪਾਸ ਕੀਤਾ
ਐਮਾਜ਼ਾਨ ਨੇ ਸਾਰੇ 2,265 ਪ੍ਰੈਸ਼ਰ ਕੁਕਰ ਗਾਹਕਾਂ ਨੂੰ ਸੂਚਿਤ ਕਰਨ, ਅਜਿਹੇ ਪ੍ਰੈਸ਼ਰ ਕੁੱਕਰਾਂ ਨੂੰ ਵਾਪਸ ਮੰਗਵਾਉਣ ਅਤੇ ਉਨ੍ਹਾਂ ਦੀ ਕੀਮਤ ਵਾਪਸ ਕਰਨ ਅਤੇ 45 ਦਿਨਾਂ ਦੇ ਅੰਦਰ ਪਾਲਣਾ ਰਿਪੋਰਟ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ
ਕਿਯੂਸੀਓ ਅਤੇ ਖਪਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਵਿੱਚ ਪ੍ਰੈਸ਼ਰ ਕੁੱਕਰਾਂ ਦੀ ਵਿਕਰੀ ਦੀ ਇਜ਼ਾਜਤ ਦੇਣ ਲਈ ਐਮਾਜ਼ਾਨ ਨੂੰ 1,00,000 ਰੁਪਏ ਦਾ ਜੁਰਮਾਨਾ ਅਦਾ ਕਰਨਾ ਪਵੇਗਾ
Posted On:
04 AUG 2022 4:11PM by PIB Chandigarh
ਸੀਸੀਪੀਏ ਦੇਸ਼ ਵਿੱਚ ਖਪਤਕਾਰਾਂ ਦੀ ਸੁਰੱਖਿਆ ਦੇ ਦ੍ਰਿਸ਼ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ। ਹਾਲ ਹੀ ਵਿੱਚ, ਸੀਸੀਪੀਏ ਨੇ ਸਾਰੇ ਈ-ਕਾਮਰਸ ਪਲੇਟਫਾਰਮਾਂ ਨੂੰ ਦਵਾਈਆਂ ਅਤੇ ਕਾਸਮੈਟਿਕਸ ਨਿਯਮਾਂ ਦੀ ਅਨੁਸੂਚੀ ਈ (1) ਵਿੱਚ ਸੂਚੀਬੱਧ ਸਮੱਗਰੀ ਨੂੰ ਲੈ ਕੇ ਆਯੁਰਵੈਦਿਕ, ਸਿੱਧ ਅਤੇ ਯੂਨਾਨੀ ਦਵਾਈਆਂ ਦੀ ਵਿਕਰੀ ਸੰਬੰਧੀ ਸਲਾਹ ਜਾਰੀ ਕੀਤੀ ਸੀ, । ਇਸ ਵਿੱਚ ਵਿਸ਼ੇਸ਼ ਤੌਰ 'ਤੇ ਦਰਸਾਇਆ ਗਿਆ ਹੈ ਕਿ ਅਜਿਹੀਆਂ ਦਵਾਈਆਂ ਦੀ ਵਿਕਰੀ ਜਾਂ ਵਿਕਰੀ ਦੀ ਸੁਵਿਧਾ ਤਾਂ ਹੀ ਦਿੱਤੀ ਜਾਵੇਗੀ ਜਦੋਂ ਉਪਭੋਗਤਾ ਦੁਆਰਾ ਪਲੇਟਫਾਰਮ 'ਤੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਵੈਧ ਨੁਸਖ਼ਾ ਅਪਲੋਡ ਕੀਤਾ ਜਾਵੇ ।
ਸੀਸੀਪੀਏ ਨੇ ਹਾਲ ਹੀ ਵਿੱਚ ਗੁੰਮਰਾਹਕੁੰਨ ਇਸ਼ਤਿਹਾਰਾਂ ਦੀ ਰੋਕਥਾਮ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਸਮਰਥਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਦਿਸ਼ਾ-ਨਿਰਦੇਸ਼ਾਂ ਵਿੱਚ ਜਾਇਜ਼ ਅਤੇ ਗੈਰ-ਗੁੰਮਰਾਹਕੁੰਨ ਇਸ਼ਤਿਹਾਰਾਂ ਲਈ ਸ਼ਰਤਾਂ, ਇਸ਼ਤਿਹਾਰਾਂ ਨੂੰ ਮਨਜ਼ੂਰੀ ਦੇਣ ਦੀ ਲੋੜ, ਅਤੇ ਬੱਚਿਆਂ 'ਤੇ ਟਾਰਗੈੱਟਿਡ ਇਸ਼ਤਿਹਾਰਾਂ ਦੀ ਮਹੱਤਤਾ ਸ਼ਾਮਲ ਹੈ।
ਸੀਸੀਪੀਏ ਨੇ ਐਕਟ ਦੇ ਸੈਕਸ਼ਨ 18(2)( ਜੇ) ਦੇ ਤਹਿਤ ਸੁਰੱਖਿਆ ਨੋਟਿਸ ਵੀ ਜਾਰੀ ਕੀਤੇ ਹਨ ਤਾਂ ਜੋ ਖਪਤਕਾਰਾਂ ਨੂੰ ਅਜਿਹੀਆਂ ਵਸਤਾਂ ਖਰੀਦਣ ਤੋਂ ਸੁਚੇਤ ਅਤੇ ਸਾਵਧਾਨ ਕੀਤਾ ਜਾ ਸਕੇ ਜਿਨ੍ਹਾਂ ਵਿੱਚ ਵੈਧ ਆਈਐੱਸਆਈ ਚਿੰਨ੍ਹ ਨਹੀਂ ਹਨ ਅਤੇ ਲਾਜ਼ਮੀ ਬੀਆਈਐੱਸ ਮਿਆਰਾਂ ਦੀ ਉਲੰਘਣਾ ਕਰਦੇ ਹਨ। ਜਦਕਿ ਹੈਲਮੇਟ, ਪ੍ਰੈਸ਼ਰ ਕੁੱਕਰ ਅਤੇ ਐੱਲਪੀਜੀ ਸਿਲੰਡਰ ਦੇ ਸਬੰਧ ਵਿੱਚ ਪਹਿਲਾ ਸੁਰੱਖਿਆ ਨੋਟਿਸ ਜਾਰੀ ਕੀਤਾ ਗਿਆ ਸੀ, ਦੂਜਾ ਸੁਰੱਖਿਆ ਨੋਟਿਸ ਇਲੈਕਟ੍ਰਿਕ ਇਮਰਸ਼ਨ ਵਾਟਰ ਹੀਟਰ, ਸਿਲਾਈ ਮਸ਼ੀਨਾਂ, ਮਾਈਕ੍ਰੋਵੇਵ ਓਵਨ, ਐੱਲਪੀਜੀ ਦੇ ਨਾਲ ਘਰੇਲੂ ਗੈਸ ਸਟੋਵ ਆਦਿ ਘਰੇਲੂ ਵਸਤੂਆਂ ਦੇ ਸਬੰਧ ਵਿੱਚ ਜਾਰੀ ਕੀਤਾ ਗਿਆ ਸੀ। .
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਦੀ ਮੁੱਖ ਕਮਿਸ਼ਨਰ ਸ਼੍ਰੀਮਤੀ ਨਿਧੀ ਖਰੇ ਦੀ ਪ੍ਰਧਾਨਗੀ ਵਾਲੀ ਅਥਾਰਟੀ ਨੇ ਹਾਲ ਹੀ ਵਿੱਚ ਆਪਣੇ ਈ-ਕਾਮਰਸ ਪਲੇਟਫਾਰਮ 'ਤੇ ਨਿਰਧਾਰਤ ਲਾਜ਼ਮੀ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਘਰੇਲੂ ਪ੍ਰੈਸ਼ਰ ਕੁੱਕਰਾਂ ਦੀ ਵਿਕਰੀ ਦੀ ਇਜ਼ਾਜਤ ਦੇਣ ਲਈ ਐਮਾਜ਼ਾਨ ਈ-ਕਾਮਰਸ ਪਲੇਟਫਾਰਮ ਦੁਆਰਾ ਉਪਭੋਗਤਾ ਅਧਿਕਾਰਾਂ ਦੀ ਉਲੰਘਣਾ ਦੇ ਵਿਰੁੱਧ ਆਦੇਸ਼ ਪਾਸ ਕੀਤਾ ਗਿਆ ਹੈ।
ਇਹ ਉਲੇਖ ਕੀਤਾ ਜਾ ਸਕਦਾ ਹੈ ਕਿ ਸੀਸੀਪੀਏ ਨੇ ਆਪਣੇ ਈ-ਕਾਮਰਸ ਪਲੇਟਫਾਰਮ 'ਤੇ ਲਾਜ਼ਮੀ ਮਿਆਰਾਂ ਦੀ ਉਲੰਘਣਾ ਵਿੱਚ ਘਰੇਲੂ ਪ੍ਰੈਸ਼ਰ ਕੁੱਕਰਾਂ ਦੀ ਵਿਕਰੀ ਲਈ ਈ-ਕਾਮਰਸ ਪਲੇਟਫਾਰਮ ਖਿਲ਼ਾਫ ਸੁਓ-ਮੋਟੋ (suo-moto) ਕਾਰਵਾਈ ਸ਼ੁਰੂ ਕੀਤੀ ਸੀ। ਸੀਸੀਪੀਏ ਨੇ ਐਮਾਜ਼ਾਨ, ਫਲਿੱਪਕਾਰਟ, ਪੇਟੀਐੱਮ ਮਾਲ, ਸੌਪਕਲੂਜ਼ ਅਤੇ ਸਨੈਪਡੀਲ ਸਮੇਤ ਪ੍ਰਮੁੱਖ ਈ-ਕਾਮਰਸ ਪਲੇਟਫਾਰਮਾਂ ਦੇ ਨਾਲ-ਨਾਲ ਇਨ੍ਹਾਂ ਪਲੇਟਫਾਰਮਾਂ 'ਤੇ ਰਜਿਸਟਰਡ ਵਿਕਰੇਤਾਵਾਂ ਨੂੰ ਨੋਟਿਸ ਜਾਰੀ ਕੀਤਾ ਸੀ।
ਕੰਪਨੀ ਦੁਆਰਾ ਪੇਸ਼ ਪ੍ਰਤੀਕ੍ਰਿਆ ਦੀ ਜਾਂਚ ਕਰਨ ਤੋਂ ਬਾਅਦ, ਇਹ ਦੇਖਿਆ ਗਿਆ ਕਿ ਲਾਜ਼ਮੀ ਮਾਪਦੰਡਾਂ ਦੇ ਅਨੁਸਾਰ ਕੁੱਲ 2,265 ਪ੍ਰੈਸ਼ਰ ਕੁੱਕਰ, ਕਿਯੂਸੀਓਸ ਦੀ ਨੋਟੀਫਿਕੇਸ਼ਨ ਤੋਂ ਬਾਅਦ ਐਮਾਜ਼ਾਨ ਦੇ ਮਾਧਿਅਮ ਤੋਂ ਵੇਚੇ ਗਏ ਸਨ। ਐਮਾਜ਼ਾਨ ਦੁਆਰਾ ਆਪਣੇ ਪਲੇਟਫਾਰਮ ਦੇ ਮਾਧਿਅਮ ਤੋਂ ਅਜਿਹੇ ਪ੍ਰੈਸ਼ਰ ਕੁਕਰਾਂ ਦੀ ਵਿਕਰੀ 'ਤੇ ਕੁੱਲ ਫੀਸ 6,14,825.41 ਰੁਪਏ ਸੀ।
ਐਮਾਜ਼ਾਨ ਨੇ ਮੰਨਿਆ ਕਿ ਇਸ ਨੇ ਆਪਣੇ ਪਲੇਟਫਾਰਮ 'ਤੇ ਵੇਚੇ ਗਏ ਪ੍ਰੈਸ਼ਰ ਕੁੱਕਰਾਂ ਲਈ 'ਵਿਕਰੀ ਕਮਿਸ਼ਨ' ਫੀਸ ਦੀ ਕਮਾਈ ਕੀਤੀ। ਸੀਸੀਪੀਏ ਨੇ ਦੇਖਿਆ ਕਿ ਜਦੋਂ ਐਮਾਜ਼ਾਨ ਆਪਣੇ ਈ-ਕਾਮਰਸ ਪਲੇਟਫਾਰਮ 'ਤੇ ਸੂਚੀਬੱਧ ਉਤਪਾਦ ਦੀ ਹਰੇਕ ਵਿਕਰੀ ਤੋਂ ਵਪਾਰਕ ਤੌਰ 'ਤੇ ਕਮਾਈ ਕਰਦਾ ਹੈ, ਤਾਂ ਉਹ ਆਪਣੇ ਪਲੇਟਫਾਰਮ ਰਾਹੀਂ ਉਤਪਾਦਾਂ ਦੀ ਵਿਕਰੀ ਤੋਂ ਪੈਦਾ ਹੋਣ ਵਾਲੇ ਮੁੱਦਿਆਂ ਤੋਂ ਆਪਣੇ ਆਪ ਨੂੰ ਵੱਖ ਨਹੀਂ ਕਰ ਸਕਦਾ ਹੈ।
ਆਦੇਸ਼ ਵਿੱਚ, ਸੀਸੀਪੀਏ ਨੇ ਐਮਾਜ਼ਾਨ ਨੂੰ ਆਪਣੇ ਪਲੇਟਫਾਰਮ 'ਤੇ ਵੇਚੇ ਗਏ 2,265 ਪ੍ਰੈਸ਼ਰ ਕੁੱਕਰਾਂ ਦੇ ਸਾਰੇ ਉਪਭੋਗਤਾਵਾਂ ਨੂੰ ਸੂਚਿਤ ਕਰਨ, ਪ੍ਰੈਸ਼ਰ ਕੁੱਕਰਾਂ ਨੂੰ ਵਾਪਸ ਮੰਗਾਉਣ ਅਤੇ ਖਪਤਕਾਰਾਂ ਨੂੰ ਕੀਮਤਾਂ ਵਾਪਸ ਕਰਨ ਅਤੇ 45 ਦਿਨਾਂ ਦੇ ਅੰਦਰ ਇਸਦੀ ਪਾਲਣਾ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੰਪਨੀ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਆਪਣੇ ਪਲੇਟਫਾਰਮ 'ਤੇ ਕਿਯੂਸੀਓ ਦੀ ਉਲੰਘਣਾ ਕਰਕੇ ਪ੍ਰੈਸ਼ਰ ਕੁੱਕਰਾਂ ਦੀ ਵਿਕਰੀ ਦੀ ਇਜਾਜ਼ਤ ਦੇਣ ਲਈ ਅਤੇ ਖਪਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਲਈ 1,00,000 ਰੁਪਏ ਦਾ ਜੁਰਮਾਨਾ ਅਦਾ ਕਰੇ ।
ਜ਼ਿਕਰਯੋਗ ਹੈ ਕਿ ਸੀਸੀਪੀਏ ਨੇ ਪੇਟੀਐਮ ਮਾਲ ਦੇ ਖਿਲਾਫ ਇਸੀ ਤਰ੍ਹਾਂ ਜੁਰਮਾਨਾ ਦੇਣ ਅਤੇ ਖਰਾਬ ਪ੍ਰੈਸ਼ਰ ਕੁੱਕਰਾਂ ਨੂੰ ਵਾਪਸ ਮੰਗਾਉਣ ਦੇ ਆਦੇਸ਼ ਪਾਸ ਕੀਤੇ ਸਨ, ਜਿਸ ਨੇ ਸੀਸੀਪੀਏ ਦੁਆਰਾ ਪਾਸ ਕੀਤੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ ਅਤੇ 1,00,000 ਰੁਪਏ ਦਾ ਜੁਰਮਾਨਾ ਜਮ੍ਹਾ ਕਰਵਾ ਦਿੱਤਾ ਹੈ।
****
ਏਡੀ/ਐੱਨਐੱਸ
(Release ID: 1848770)
Visitor Counter : 164