ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਨੇ ਅਹਿਮ ਪੜਾਅ ਹਾਸਲ ਕੀਤਾ, ਹੁਣ ਤੱਕ 75 ਹਜ਼ਾਰ ਤੋਂ ਵੱਧ ਸਟਾਰਟ-ਅੱਪਸ ਵੈਧ


ਇਹ ਸੰਖਿਆ ਇਨੋਵੇਸ਼ਨ ਅਤੇ ਵਿਕਾਸ ਗਤੀਸ਼ੀਲਤਾ ਦੀ ਪਰਿਕਲਪਨਾ-ਸ਼ਕਤੀ ਸਾਬਤ ਕਰਦੀ ਹੈ : ਸ਼੍ਰੀ ਪੀਯੂਸ਼ ਗੋਇਲ

ਸ਼ੁਰੂਆਤ ਵਿੱਚ 808 ਦਿਨਾਂ ਵਿੱਚ 10 ਹਜ਼ਾਰ ਸਟਾਰਟ-ਅੱਪਸ ਦੀ ਮਾਨਤਾ ਦੀ ਤੁਲਨਾ ਵਿੱਚ ਇਸ ਵਾਰ 156 ਦਿਨਾਂ ਵਿੱਚ ਹੀ ਇੰਨੇ ਸਟਾਰਟ-ਅੱਪਸ ਨੂੰ ਮਾਨਤਾ ਮਿਲੀ

ਭਾਰਤੀ ਸਟਾਰਟ-ਅੱਪ ਈਕੋ-ਸਿਸਟਮ ਦੁਆਰਾ 7.46 ਲੱਖ ਰੋਜ਼ਗਾਰਾਂ ਦਾ ਸਿਰਜਣ

49 ਪ੍ਰਤੀਸ਼ਤ ਸਟਾਰਟ-ਅੱਪਸ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ

Posted On: 03 AUG 2022 9:41AM by PIB Chandigarh

ਕੇਂਦਰੀ ਵਣਜ ਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਐਲਾਨ ਕੀਤਾ ਕਿ ਭਾਰਤ ਨੇ ਇੱਕ ਅਹਿਮ ਪੜਾਅ ਹਾਸਲ ਕਰ ਲਿਆ ਹੈ, ਜਿਸ ਦੇ ਮੱਦੇਨਜ਼ਰ ਦੇਸ਼ ਵਿੱਚ 75 ਹਜ਼ਾਰ ਤੋਂ ਵੱਧ ਸਟਾਰਟ-ਅੱਪਸ ਨੂੰ ਵੈਧ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਖਿਆ ਪਰਿਕਲਪਨਾ-ਸ਼ਕਤੀ ਨੂੰ ਸਾਬਤ ਕਰਦੀ ਹੈ; ਇੱਕ ਅਜਿਹੀ ਪਰਿਕਲਪਨਾ, ਜੋ ਇਨੋਵੇਸ਼ਨ ਅਤੇ ਉੱਦਮਤਾ ਅਧਾਰਿਤ ਵਿਕਾਸ ਬਾਰੇ ਹੋਵੇ।

 

ਉਦਯੋਗ ਅਤੇ ਇਨਟਰਨਲ ਟ੍ਰੇਡ ਪ੍ਰੋਮੋਸ਼ਨ ਵਿਭਾਗ (ਡੀਪੀਆਈਆਈਟੀ) ਨੇ 75 ਹਜ਼ਾਰ ਤੋਂ ਵੱਧ ਸਟਾਰਟ-ਅੱਪਸ ਨੂੰ ਮਾਨਤਾ ਪ੍ਰਦਾਨ ਕੀਤੀ ਹੈ, ਜੋ ਆਜ਼ਾਦੀ ਦੇ 75 ਵਰ੍ਹੇ ਹੋਣ ਦੇ ਕ੍ਰਮ ਵਿੱਚ ਮੀਲ ਦਾ ਪੱਥਰ ਹੈ। ਭਾਰਤ ਜਦੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਇਸੇ ਦੌਰਾਨ ਇਨੋਵੇਸ਼ਨ, ਉਤਸ਼ਾਹ ਅਤੇ ਉੱਦਮੀ ਭਾਵਨਾ ਭਾਰਤੀ ਸਟਾਰਟ-ਅੱਪ ਈਕੋ-ਸਿਸਟਮ ਨੂੰ ਲਗਾਤਾਰ ਗਤੀ ਪ੍ਰਦਾਨ ਕਰ ਰਹੀ ਹੈ।

 

ਯਾਦ ਰਹੇ ਕਿ 15 ਅਗਸਤ, 2015 ਨੂੰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਦੇ ਦੌਰਾਨ ਇੱਕ ਨਵੇਂ ਭਾਰਤ ਦੀ ਪਰਿਕਲਪਨਾ ਕੀਤੀ ਸੀ, ਜੋ ਦੇਸ਼ਵਾਸੀਆਂ ਦੀ ਉੱਦਮਸ਼ੀਲ ਸਮਰੱਥਾ ਨੂੰ ਉਜਾਗਰ ਕਰੇਗਾ। ਇਸ ਦੇ ਅਗਲੇ ਵਰ੍ਹੇ 16 ਜਨਵਰੀ ਨੂੰ, ਜਿਸ ਨੂੰ ਹੁਣ ਰਾਸ਼ਟਰੀ ਸਟਾਰਟ-ਅੱਪਸ ਦਿਵਸ ਦੇ ਰੂਪ ਵਿੱਚ ਐਲਾਨ ਕਰ ਦਿੱਤਾ ਗਿਆ ਹੈ, ਉਸ ਦਿਨ ਦੇਸ਼ ਵਿੱਚ ਸਟਾਰਟ-ਅੱਪ ਅਤੇ ਇਨੋਵੇਸ਼ਨ ਨੂੰ ਪੋਸ਼ਿਤ ਕਰਨ ਦੇ ਲਈ ਇੱਕ ਮਜ਼ਬੂਤ ਈਕੋ-ਸਿਸਟਮ ਬਣਾਉਣ ਦੀ ਕਾਰਜ-ਯੋਜਨਾ ਸ਼ੁਰੂ ਕੀਤੀ ਗਈ ਸੀ। ਇਨ੍ਹਾਂ ਛੇ ਵਰ੍ਹਿਆਂ ਦੇ ਦੌਰਾਨ, ਉਸ ਕਾਰਜ-ਯੋਜਨਾ ਨਾਲ ਭਾਰਤ ਨੂੰ ਤੀਸਰਾ ਸਭ ਤੋਂ ਵੱਡਾ ਈਕੋ-ਸਿਸਟਮ ਬਣਾਉਣ ਵਿੱਚ ਸਫ਼ਲ ਦਿਸ਼ਾ-ਸੰਕੇਤ ਮਿਲੇ। ਇਹ ਵੀ ਦਿਲਚਸਪ ਗੱਲ ਹੈ ਕਿ ਜਿੱਥੇ 10 ਹਜ਼ਾਰ ਸਟਾਰਟ-ਅੱਪਸ ਨੂੰ 808 ਦਿਨਾਂ ਨੂੰ ਮਾਨਤਾ ਮਿਲੀ, ਉੱਥੇ ਹੁਣ 10 ਹਜ਼ਾਰ ਸਟਾਰਟ-ਅੱਪਸ ਦੀ ਮਾਨਤਾ 156 ਦਿਨਾਂ ਵਿੱਚ ਹੀ ਕਰ ਦਿੱਤੀ ਗਈ। ਇਸ ਹਿਸਾਬ ਨਾਲ ਪ੍ਰਤੀਦਿਨ 80 ਤੋਂ ਵੱਧ ਸਟਾਰਟ-ਅੱਪਸ ਨੂੰ ਮਾਨਤਾ ਦਿੱਤੀ ਜਾ ਰਹੀ ਹੈ – ਇਹ ਦਰ ਵਿਸ਼ਵ ਵਿੱਚ ਸਭ ਤੋਂ ਅਧਿਕ ਹੈ। ਇਸ ਤੋਂ ਪਤਾ ਚਲਦਾ ਹੈ ਕਿ ਸਟਾਰਟ-ਅੱਪ ਸੱਭਿਆਚਾਰ ਦਾ ਭਵਿੱਖ ਸੰਭਾਵਨਾਵਾਂ ਨਾਲ ਭਰਪੂਰ ਅਤੇ ਉਤਸਾਹ ਵਰਧਕ ਹੈ।

https://twitter.com/PiyushGoyal/status/1554657807948910592 

 

ਸਟਾਰਟ-ਅੱਪ ਇੰਡੀਆ ਪ੍ਰੋਗਰਾਮ, ਜਿਸ ਨੂੰ ਪ੍ਰਮੁੱਖ ਤੌਰ ‘ਤੇ ਸਟਾਰਟ-ਅੱਪ ਦੇ ਲਈ ਸਕਾਰਾਤਮਕ ਮਾਹੌਲ ਉਪਲਬਧ ਕਰਵਾਉਣ ਦੇ ਲਈ ਸ਼ੁਰੂ ਕੀਤਾ ਗਿਆ ਸੀ, ਉਹ ਅੱਜ ਸਟਾਰਟ-ਅੱਪਸ ਦੇ ਲਈ ਲਾਂਚ-ਪੈਡ ਦੇ ਰੂਪ ਵਿੱਚ ਤਿਆਰ ਹੋ ਗਿਆ ਹੈ। ਵਿੱਤਪੋਸ਼ਣ ਤੋਂ ਲੈ ਕੇ ਆਕਰਸ਼ਕ ਕਰਾਧਾਨ ਤੱਕ, ਬੌਧਿਕ ਸੰਪਦਾ ਅਧਿਕਾਰ ਨੂੰ ਸਮਰਥਨ ਤੋਂ ਲੈ ਕੇ ਸਰਲ ਜਨਤਕ ਖਰੀਦ ਤੱਕ, ਸੁਗਮਤਾ ਦੇ ਲਈ ਨਿਯਮਾਂ ਵਿੱਚ ਸੁਧਾਰ ਕਰਨ ਤੋਂ ਲੈ ਕੇ ਅੰਤਰਰਾਸ਼ਟਰੀ ਉਤਸਵਾਂ ਅਤੇ ਪ੍ਰੋਗਰਾਮਾਂ ਤੱਕ, ਸਟਾਰਟ-ਅੱਪ ਇੰਡੀਆ ਪ੍ਰੋਗਰਾਮ ਸਮੁੱਚੇ ਆਰਥਿਕ ਵਿਕਾਸ ਦਾ ਵਿਕਲਪ ਬਣ ਗਿਆ ਹੈ।

 

ਕੁੱਲ ਮਾਨਤਾ-ਪ੍ਰਾਪਤ ਸਟਾਰਟ-ਅੱਪਸ ਵਿੱਚੋਂ ਲਗਭਗ 12 ਪ੍ਰਤੀਸ਼ਤ ਆਈਟੀ ਸੇਵਾਵਾਂ ਦੀ, ਨੌ ਪ੍ਰਤੀਸ਼ਤ ਸਿਹਤ-ਸੁਵਿਧਾ ਅਤੇ ਜੀਵ ਵਿਗਿਆਨ ਦੀ, ਸੱਤ ਪ੍ਰਤੀਸ਼ਤ ਸਿੱਖਿਆ ਦੀ, ਪੰਜ ਪ੍ਰਤੀਸ਼ਤ ਵਪਾਰਕ ਅਤੇ ਵਣਜਕ ਸੇਵਾਵਾਂ ਦੀ ਅਤੇ ਪੰਜ ਪ੍ਰਤੀਸ਼ਤ ਖੇਤੀਬਾੜ੍ਹੀ ਦੀਆਂ ਜ਼ਰੂਰਤਾਂ ਨਾਲ ਸੰਬੰਧਿਤ ਹਨ। ਭਾਰਤੀ ਸਟਾਰਟ-ਅੱਪ ਈਕੋ-ਸਿਸਟਮ ਨੇ 7.46 ਲੱਖ ਰੋਜ਼ਗਾਰ ਪੈਦਾ ਕੀਤੇ ਹਨ, ਅਤੇ ਇਸ ਵਿੱਚ ਪਿਛਲੇ 6 ਵਰ੍ਹਿਆਂ ਵਿੱਚ ਸਲਾਨਾ 110 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਵਾਸਤਵ ਵਿੱਚ, ਸਾਡੇ ਕੁੱਲ ਸਟਾਰਟ-ਅੱਪਸ ਵਿੱਚੋਂ 49 ਪ੍ਰਤੀਸ਼ਟ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਤੋਂ ਹਨ, ਜੋ ਸਾਡੇ ਦੇਸ਼ ਦੇ ਨੌਜਵਾਨਾਂ ਦੀ ਜ਼ਬਰਦਸਤ ਸਮਰੱਥਾ ਦੀ ਪ੍ਰਮਾਣਿਕਤਾ ਹੈ। 

****

ਏਡੀ/ਕੇਪੀ



(Release ID: 1847981) Visitor Counter : 118