ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਲਾਲ ਕਿਲੇ ਤੋਂ ਸਾਂਸਦਾਂ ਦੀ ‘ਹਰ ਘਰ ਤਿਰੰਗਾ’ ਬਾਈਕ ਰੈਲੀ ਨੂੰ ਰਵਾਨਾ ਕੀਤਾ


ਉਪ ਰਾਸ਼ਟਰਪਤੀ ਨੇ ਸਾਂਸਦਾਂ ਨੂੰ ਰਾਸ਼ਟਰੀ ਝੰਡੇ ਨਾਲ ਭਾਵਨਾਤਮਕ ਜੁੜਾਅ ਨੂੰ ਆਪਣੇ ਚੋਣ ਖੇਤਰਾਂ ਵਿੱਚ ਲਿਜਾਣ ਦਾ ਤਾਕੀਦ ਕੀਤੀ

‘ਅਸੀਂ ਮਾਣ ਨਾਲ ਆਪਣਾ ਰਾਸ਼ਟਰੀ ਝੰਡਾ ਲਹਿਰਾਉਂਦੇ ਹਾਂ, ਜੋ ਏਕਤਾ ਅਤੇ ਵਿਸ਼ਵਵਿਆਪੀ ਭਾਈਚਾਰੇ ਦੀਆਂ ਸਾਡੀਆਂ ਰਾਸ਼ਟਰੀ ਕਦਰਾਂ-ਕੀਮਤਾਂ ਨੂੰ ਵੀ ਪ੍ਰਤੀਬਿੰਬਿਤ ਕਰਦਾ ਹੈ’

Posted On: 03 AUG 2022 1:09PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸੰਸਦ ਮੈਂਬਰਾਂ ਅਤੇ ਹੋਰ ਚੁਣੇ ਪ੍ਰਤੀਨਿਧੀਆਂ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਰਾਸ਼ਟਰੀ ਝੰਡੇ ਨਾਲ ਭਾਵਨਾਤਮਕ ਜੁੜਾਅ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ।

ਉਪ ਰਾਸ਼ਟਰਪਤੀ ਨੇ ਲਾਲ ਕਿਲੇ ਤੋਂ ਵਿਜੈ ਚੌਕ ਤੱਕ ਸਾਂਸਦਾਂ ਦੀ ‘ਹਰ ਘਰ ਤਿਰੰਗਾ’ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਦਾ ਆਯੋਜਨ ਸੱਭਿਆਚਾਰ ਮੰਤਰਾਲੇ ਦੁਆਰਾ ਨਾਗਰਿਕਾਂ ਅਤੇ ਰਾਸ਼ਟਰੀ ਝੰਡੇ ਦੇ ਦਰਮਿਆਨ ਇੱਕ ਵਿਅਕਤੀਗਤ ਜੁੜਾਅ ਪੈਦਾ ਕਰਨ ਦੇ ਲਈ ਭਾਰਤ ਸਰਕਾਰ ਦੀ ਪਹਿਲ ‘ਹਰ ਘਰ ਤਿਰੰਗਾ’ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਕੀਤਾ ਗਿਆ ਸੀ। ਬਾਈਕ ਰੈਲੀ ਵਿੱਚ ਵਿਭਿੰਨ ਕੇਂਦਰੀ ਮੰਤਰੀਆਂ ਨੇ ਵੀ ਹਿੱਸਾ ਲਿਆ।

ਇਸ ਪਹਿਲ ਦੇ ਲਈ ਸੱਭਿਆਚਾਰ ਮੰਤਰਾਲੇ ਦੀ ਸਰਾਹਨਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਸੁਤੰਤਰਤਾ ਦਿਵਸ ਸਮਾਰੋਹ “ਸਾਨੂੰ ਉਨ੍ਹਾਂ ਅਣਗਿਣਤ ਬਲੀਦਾਨਾਂ ਦੀ ਯਾਦ ਦਿਵਾਉਂਦਾ ਹੈ, ਜੋ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਬਸਤੀਵਾਦੀ ਸ਼ਾਸਨ ਦੇ ਖ਼ਿਲਾਫ਼ ਆਪਣੇ ਸੰਘਰਸ਼ ਵਿੱਚ ਕੀਤੇ ਸਨ।” ਉਨ੍ਹਾਂ ਨੇ ਸੁਤੰਤਰਤਾ ਸੰਗ੍ਰਾਮ ਤੋਂ ਬਹਾਦਰੀ ਅਤੇ ਸਮਾਜਿਕ ਸਦਭਾਵਨਾ ਦੀਆਂ ਕਹਾਣੀਆਂ ਨੂੰ ਫਿਰ ਤੋਂ ਯਾਦ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਸੁਝਾਅ ਦਿੱਤਾ, “ਅਸੀਂ ਮਾਣ ਨਾਲ ਆਪਣੇ ਰਾਸ਼ਟਰੀ ਝੰਡੇ ਨੂੰ ਲਹਿਰਾਉਂਦੇ ਹਾਂ, ਏਕਤਾ, ਸਦਭਾਵਨਾ  ਅਤੇ ਸਰਬਵਿਆਪੀ ਭਾਈਚਾਰੇ ਦੀਆਂ ਸਾਡੀਆਂ ਰਾਸ਼ਟਰੀ ਕਦਰਾਂ-ਕੀਮਤਾਂ ਨੂੰ ਵੀ ਪ੍ਰਤੀਬਿੰਬਿਤ ਕਰਦੇ ਹਾਂ ਅਤੇ ਬਣਾਈ ਰੱਖਦੇ ਹਾਂ।”

ਵਣਜ ਅਤੇ ਉਦਯੋਗ ਮੰਤਰੀਸ਼੍ਰੀ ਪੀਯੂਸ਼  ਗੋਇਲ, ਸੰਸਦੀ ਮਾਮਲੇ ਮੰਤਰੀ, ਸ਼੍ਰੀ ਪਹਲਾਦ ਜੋਸ਼ੀ, ਸੱਭਿਆਚਾਰ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ, ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਇਰਾਨੀ, ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਠਾਕੁਰ, ਸੰਸਦੀ ਮਾਮਲੇ ਤੇ ਸੱਭਿਆਚਾਰ ਰਾਜ ਮੰਤਰੀ, ਸ਼੍ਰੀ ਅਰਜੁਨ ਰਾਮ ਮੇਘਵਾਲ, ਵਿਦੇਸ਼ ਰਾਜ ਮੰਤਰੀ, ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਸ਼੍ਰੀ ਵੀ. ਮੁਰਲੀਧਰਨ ਅਤੇ ਬੜੀ ਸੰਖਿਆ ਵਿੱਚ ਸਾਂਸਦਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

*****

ਐੱਮਐੱਸ/ਆਰ ਕੇ


(Release ID: 1847970) Visitor Counter : 120