ਰੱਖਿਆ ਮੰਤਰਾਲਾ

ਭਾਰਤੀ ਅਤੇ ਫ੍ਰਾਂਸੀਸੀ ਨੌਸੈਨਾ ਦੁਆਰਾ ਅਟਲਾਂਟਿਕ ਵਿੱਚ ਸੈਨਾ ਅਭਿਆਸ

Posted On: 01 AUG 2022 11:55AM by PIB Chandigarh

ਆਪਣੀ ਦੂਰ-ਦੁਰਾਡੇ ਖੇਤਰੀ ਤੈਨਾਤੀ ਦੇ ਦੌਰਾਨ ਆਈਐੱਨਐੱਸ ਤਰਕਸ਼ ਨੇ 29 ਅਤੇ 30 ਜੁਲਾਈ, 2022 ਨੂੰ ਉੱਤਰੀ ਅਟਲਾਂਟਿਕ ਮਹਾਸਾਗਰ ਵਿੱਚ ਫ੍ਰਾਂਸ ਦੀ ਨੌਸੈਨਾ ਦੇ ਨਾਲ ਸਮੁੰਦਰੀ ਸਾਂਝੇਦਾਰੀ ਸੈਨਾ ਅਭਿਆਸ (ਐੱਮਪੀਐਕਸ) ਕੀਤਾ। 

ਤਰਕਸ਼ ਅਤੇ ਫ੍ਰਾਂਸੀਸੀ ਫਲੀਟ ਟੈਂਕਰ ਐੱਫਐੱਨਐੱਸ ਸੌਮ ਦਰਮਿਆਨ ਸਮੁੰਦਰ ਵਿੱਚ ਤੇਲ ਦੀ ਸਪਲਾਈ ਦਾ ਅਭਿਆਸ ਕੀਤਾ ਗਿਆ। ਇਸ ਦੇ ਬਾਅਦ ਸਮੁੰਦਰੀ ਟੋਹੀ ਹਵਾਈ ਜਹਾਜ ਫਾਲਕਨ 50 ਦੇ ਨਾਲ ਸੰਯੁਕਤ ਵਾਯੂ ਅਭਿਯਾਨ ਦਾ ਅਭਿਆਸ ਕੀਤਾ ਗਿਆ। ਇਸ ਦੌਰਾਨ ਵਾਯੂ ਰੱਖਿਆ ਅਭਿਆਸ ਅਤੇ ਨਕਲੀ ਮਿਜ਼ਾਈਲਾਂ ਨਾਲ ਯੁੱਧ ਅਭਿਆਸ ਕੀਤਾ ਗਿਆ

ਸਫਲ ਜਮੀਨੀ ਅਤੇ ਆਸਮਾਨੀ ਅਭਿਆਸ ਦੋਨਾਂ ਦੇਸ਼ਾਂ ਦੀਆਂ ਨੌਸੈਨਾਵਾਂ ਦਰਮਿਆਨ ਮੌਜੂਦ ਉੱਚਪੱਧਰੀ ਪਰਿਚਾਲਨ, ਸੰਚਾਲਨ ਅਤੇ ਪੇਸ਼ੇਵਰ ਕੁਸ਼ਲਤਾ ਦੀ ਸ਼ੁਰੂਆਤ ਹੈ।

https://ci5.googleusercontent.com/proxy/XMvZDEUbhcqS7RUQC9GZdu7mjuXYp4Hl5f9GU3abXdmcxm3D8szEnIha7iUa7irfCQEuZODfRqxjd5nBCGXzzCOT9RE83YLr1I05HsZNhz0QmGxQ9epNdNaWZHpT=s0-d-e1-ft#https://static.pib.gov.in/WriteReadData/userfiles/image/Pix(3)(1)R3QH.jpeg

*****

ਵੀਐੱਮ/ਪੀਐੱਸ              



(Release ID: 1847046) Visitor Counter : 155