ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ 2020 ਵਿੱਚ ਗੋਲਡ ਮੈਡਲ ਜਿੱਤਣ ’ਤੇ ਵੇਟਲਿਫਟਰ ਅਚਿੰਤ ਸ਼ਿਉਲੀ ਨੂੰ ਵਧਾਈਆਂ ਦਿੱਤੀਆਂ
प्रविष्टि तिथि:
01 AUG 2022 9:00AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੇਟਲਿਫਟਰ ਅਚਿੰਤ ਸ਼ਿਉਲੀ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਗੋਲਡ ਮੈਡਲ ਜਿੱਤਣ ’ਤੇ ਵਧਾਈਆਂ ਦਿੱਤੀਆਂ ਹਨ। ਰਾਸ਼ਟਰਮੰਡਲ ਖੇਡਾਂ ਦੇ ਲਈ ਭਾਰਤੀ ਦਲ ਦੇ ਰਵਾਨਾ ਹੋਣ ਤੋਂ ਪਹਿਲਾਂ, ਸ਼੍ਰੀ ਮੋਦੀ ਨੇ ਅਚਿੰਤ ਸ਼ਿਉਲੀ ਦੇ ਨਾਲ ਬਾਤਚੀਤ ਕੀਤੀ ਸੀ, ਜਿਹੜੀ ਉਨ੍ਹਾਂ ਨੇ ਸਾਂਝੀ ਵੀ ਕੀਤੀ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਖੁਸ਼ੀ ਹੈ ਕਿ ਪ੍ਰਤਿਭਾਸ਼ਾਲੀ ਅਚਿੰਤ ਸ਼ਿਉਲੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਹੈ। ਉਹ ਆਪਣੇ ਸ਼ਾਂਤ ਸੁਭਾਅ ਅਤੇ ਲਗਨ ਦੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਇਸ ਵਿਸ਼ੇਸ਼ ਉਪਲਬਧੀ ਦੇ ਲਈ ਬਹੁਤ ਕਠਿਨ ਮਿਹਨਤ ਕੀਤੀ ਹੈ। ਭਵਿੱਖ ਦੇ ਪ੍ਰਯਤਨਾਂ ਦੇ ਲਈ ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।”
“ਰਾਸ਼ਟਰਮੰਡਲ ਖੇਡਾਂ ਦੇ ਲਈ ਸਾਡੇ ਦਲ ਦੇ ਰਵਾਨਾ ਹੋਣ ਤੋਂ ਪਹਿਲਾਂ, ਮੈਂ ਅਚਿੰਤ ਸ਼ਿਉਲੀ ਦੇ ਨਾਲ ਬਾਤਚੀਤ ਕੀਤੀ ਸੀ। ਅਸੀਂ ਉਨ੍ਹਾਂ ਦੀ ਮਾਂ ਅਤੇ ਭਾਈ ਤੋਂ ਉਸ ਨੂੰ ਮਿਲੇ ਸਮਰਥਨ ’ਤੇ ਚਰਚਾ ਕੀਤੀ ਸੀ। ਉਮੀਦ ਹੈ ਕਿ ਉਨ੍ਹਾਂ ਨੂੰ ਹੁਣ ਫਿਲਮ ਦੇਖਣ ਦਾ ਸਮਾਂ ਮਿਲੇਗਾ, ਕਿਉਂਕਿ ਉਨ੍ਹਾਂ ਨੇ ਇੱਕ ਮੈਡਲ ਜਿੱਤਿਆ ਹੈ।”
***
ਡੀਐੱਸ/ਐੱਸਟੀ
(रिलीज़ आईडी: 1847044)
आगंतुक पटल : 187
इस विज्ञप्ति को इन भाषाओं में पढ़ें:
Assamese
,
Kannada
,
Bengali
,
English
,
Urdu
,
हिन्दी
,
Marathi
,
Manipuri
,
Gujarati
,
Odia
,
Tamil
,
Telugu
,
Malayalam