ਰਾਸ਼ਟਰਪਤੀ ਸਕੱਤਰੇਤ

ਮੋਜ਼ੰਬੀਕ ਦੇ ਸੰਸਦੀ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 29 JUL 2022 6:49PM by PIB Chandigarh

ਮੋਜ਼ੰਬੀਕ ਗਣਰਾਜ ਦੀ ਅਸੈਂਬਲੀ ਦੀ ਸਪੀਕਰ ਸੁਸ਼੍ਰੀ ਐਸਪੇਰਾਂਕਾ ਲੌਰਿੰਡਾ ਫ੍ਰਾਂਸਿਸਕੋ ਨਿਯੂਆਨ ਬਿਆਸ ਦੀ ਅਗਵਾਈ ਵਿੱਚ ਮੋਜ਼ਾਮਬੀਕ ਦੇ ਇੱਕ ਸੰਸਦੀ ਵਫ਼ਦ ਨੇ ਅੱਜ (29 ਜੁਲਾਈ, 2022) ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਵਫ਼ਦ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਹ 25 ਜੁਲਾਈ 2022 ਨੂੰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੇ ਅੰਤਰਰਾਸ਼ਟਰੀ ਵਫ਼ਦ ਵਜੋਂ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਦਾ ਸੁਆਗਤ ਕਰਕੇ ਖੁਸ਼ ਹਨ। ਉਨ੍ਹਾਂ ਨੇ ਨੋਟ ਕੀਤਾ ਕਿ ਦੋਵੇਂ ਦੇਸ਼ਾਂ ਭਾਰਤ ਅਤੇ ਮੋਜ਼ੰਬੀਕ ਵਿਚਾਲੇ ਉੱਚ ਪੱਧਰੀ ਦੌਰਿਆਂ ਦੇ ਅਦਾਨ-ਪ੍ਰਦਾਨ ਨਾਲ ਨੇੜਲੇ ਦੋਸਤਾਨਾ ਸਬੰਧਾਂ ਦਾ ਆਨੰਦ ਮਾਣਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਮੋਜ਼ੰਬੀਕ ਸਾਡਾ ਰਣਨੀਤਕ ਭਾਈਵਾਲ ਅਤੇ ਕਰੀਬੀ ਸਹਿਯੋਗੀ ਹੈ। ਭਾਰਤੀ ਕੰਪਨੀਆਂ ਨੇ ਮੋਜ਼ੰਬੀਕ ਦੇ ਕੁਦਰਤੀ ਗੈਸ ਅਤੇ ਖਣਨ ਖੇਤਰਾਂ ਵਿੱਚ ਲਗਭਗ 10 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਭਾਰਤ ਸਰਕਾਰ ਨੇ ਮੋਜ਼ੰਬੀਕ ਵਿੱਚ ਵੱਖ-ਵੱਖ ਪ੍ਰੋਜੈਕਟਾਂ ਲਈ ਰਿਣ–ਰੇਖਾ (ਕ੍ਰੈਡਿਟ ਲਾਈਨ) ਵੀ ਪ੍ਰਦਾਨ ਕੀਤੀ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਮੋਜ਼ੰਬੀਕ ਵਿੱਚ ਰਹਿੰਦੇ ਪ੍ਰਵਾਸੀ ਭਾਰਤੀ ਮੋਜ਼ੰਬੀਕ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ। 

 

************

 

ਡੀਐੱਸ/ਐੱਸਕੇਐੱਸ



(Release ID: 1846395) Visitor Counter : 88