ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਡਾਕਘਰਾਂ ਜ਼ਰੀਏ ਰਾਖੀ ਲਿਫ਼ਾਫ਼ਿਆਂ ਦੀ ਵਿਕਰੀ


ਦਿੱਲੀ ਡਾਕ ਸਰਕਲ ਨੇ ਦਿੱਲੀ ਸ਼ਹਿਰ ਵਿੱਚ ਡਾਕਘਰਾਂ ਜ਼ਰੀਏ ਉੱਚ ਗੁਣਵੱਤਾ ਵਾਲੇ ਰਾਖੀ ਲਿਫਾਫਿਆਂ ਦੀ ਵਿਕਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ

ਲਿਫ਼ਾਫ਼ੇ ਵਿਲੱਖਣ ਬਣਤਰ ਵਾਲੇ ਅਤੇ ਪੂਰੀ ਤਰ੍ਹਾਂ ਵਾਟਰ ਪਰੂਫ਼ ਅਤੇ ਟੀਅਰ ਪਰੂਫ਼ ਹਨ

ਲਿਫ਼ਾਫ਼ੇ ਅਸਾਨੀ ਨਾਲ ਸੀਲਿੰਗ ਲਈ ਪੀਲ-ਆਵੑ ਸਟ੍ਰਿਪ ਸੀਲ ਵਿਧੀ ਦੇ ਅਤਿਰਿਕਤ ਫਾਇਦੇ ਦੇ ਨਾਲ ਆਕਰਸ਼ਕ ਡਿਜ਼ਾਈਨਾਂ ਵਿੱਚ ਉਪਲਬਧ ਹਨ

Posted On: 28 JUL 2022 3:00PM by PIB Chandigarh

 “ਰਕਸ਼ਾ ਬੰਧਨ” 11 ਅਗਸਤ 2022 ਨੂੰ ਮਨਾਇਆ ਜਾ ਰਿਹਾ ਹੈ। ਡਾਕ ਵਿਭਾਗ ਆਮ ਲੋਕਾਂ ਲਈ ਕਈ ਸੇਵਾਵਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਰਕਸ਼ਾ ਬੰਧਨ ਦੇ ਮੌਕੇ 'ਤੇ ਡਾਕ ਵਿਭਾਗ ਨੇ ਵਿਸ਼ੇਸ਼ ਰਾਖੀ ਲਿਫਾਫੇ ਜਾਰੀ ਕੀਤੇ ਹਨ। ਦਿੱਲੀ ਪੋਸਟਲ ਸਰਕਲ ਨੇ ਦਿੱਲੀ ਸ਼ਹਿਰ ਵਿੱਚ ਡਾਕਘਰਾਂ ਰਾਹੀਂ ਸ਼ਾਨਦਾਰ ਮਜ਼ਬੂਤੀ, ਟੀਅਰ ਰੋਧਕ, ਵਾਟਰ ਪਰੂਫ਼, ਹਲਕੇ ਵਜ਼ਨ ਅਤੇ ਸ਼ਾਨਦਾਰ ਛਪਾਈਯੋਗਤਾ ਵਾਲੇ ਉੱਚ ਗੁਣਵੱਤਾ ਵਾਲੇ ਰਾਖੀ ਲਿਫ਼ਾਫ਼ਿਆਂ ਦੀ ਵਿਕਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। 

 

 ਲਿਫਾਫਿਆਂ ਦੀ ਵਿਲੱਖਣ ਬਣਤਰ ਹੈ ਅਤੇ ਇਹ ਪੂਰੀ ਤਰ੍ਹਾਂ ਵਾਟਰ ਪਰੂਫ ਅਤੇ ਟੀਅਰ ਪਰੂਫ ਹਨ।  ਰਾਖੀ ਲਿਫ਼ਾਫ਼ੇ 11 ਸੈਂਟੀਮੀਟਰ × 22 ਸੈਂਟੀਮੀਟਰ ਦੇ ਸੁਵਿਧਾਜਨਕ ਆਕਾਰ ਵਿੱਚ ਉਪਲਬਧ ਹਨ ਅਤੇ ਅਸਾਨੀ ਨਾਲ ਸੀਲਿੰਗ ਲਈ ਪੀਲ-ਆਵੑ ਸਟ੍ਰਿਪ ਸੀਲ ਵਿਧੀ ਦੇ ਅਤਿਰਿਕਤ ਫਾਇਦੇ ਦੇ ਨਾਲ ਆਕਰਸ਼ਕ ਡਿਜ਼ਾਈਨਾਂ ਵਿੱਚ ਉਪਲਬਧ ਹਨ। 

 

 ਇਹ ਰੱਖੜੀ ਲਿਫਾਫੇ 15.00 ਰੁਪਏ ਪ੍ਰਤੀ ਲਿਫਾਫੇ ਦੇ ਹਿਸਾਬ ਨਾਲ ਬਹੁਤ ਕਿਫ਼ਾਇਤੀ ਕੀਮਤ ‘ਤੇ ਉਪਲਬਧ ਹਨ। ਦਿੱਲੀ ਦੇ ਡਾਕਘਰਾਂ ਵਿੱਚ ਰਾਖੀ ਲਿਫਾਫਿਆਂ ਦੀ ਵਿਕਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਰਾਜ ਦੇ ਅੰਦਰ ਪੋਸਟਿੰਗ ਲਈ 08.08.2022 ਤੱਕ ਅਤੇ ਦੂਸਰੇ ਰਾਜਾਂ ਲਈ 07-08-2022 ਤੱਕ ਜਾਰੀ ਰਹੇਗੀ।

 

 ਕਿਰਪਾ ਕਰਕੇ ਆਪਣੇ ਨਜ਼ਦੀਕੀ ਹੈੱਡ ਪੋਸਟ ਆਫਿਸ ਨਾਲ ਸੰਪਰਕ ਕਰੋ ਅਤੇ ਰਾਖੀ ਲਿਫਾਫੇ ਖਰੀਦੋ ਅਤੇ ਡਾਕਘਰ ਰਾਹੀਂ ਆਪਣੇ ਪਿਆਰਿਆਂ ਨੂੰ ਭੇਜੋ।


 

***********

 

 ਆਰਕੇਜੇ/ਐੱਮ



(Release ID: 1845912) Visitor Counter : 117