ਮੰਤਰੀ ਮੰਡਲ
ਕੈਬਨਿਟ ਨੇ ਨੈਸ਼ਨਲ ਇੰਸਟੀਟਿਊਟ ਆਵੑ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ (ਐੱਨਆਈਆਰਡੀ ਐਂਡ ਪੀਆਰ) ਅਤੇ ਯੂਨੀਵਰਸਿਟੀ ਆਵੑ ਰੀਡਿੰਗ (ਯੂਓਆਰ), ਯੂਨਾਈਟਿਡ ਕਿੰਗਡਮ (ਯੂਕੇ) ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦਿੱਤੀ
Posted On:
27 JUL 2022 5:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਵਿਕਾਸਸ਼ੀਲ ਦੇਸ਼ਾਂ ਵਿੱਚ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਲਈ ਨੈਸ਼ਨਲ ਇੰਸਟੀਟਿਊਟ ਆਵੑ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ (ਐੱਨਆਈਆਰਡੀਪੀਆਰ) ਅਤੇ ਯੂਨੀਵਰਸਿਟੀ ਆਵੑ ਰੀਡਿੰਗ (ਯੂਓਆਰ), ਯੂਨਾਈਟਿਡ ਕਿੰਗਡਮ (ਯੂਕੇ) ਦਰਮਿਆਨ ਦਸਤਖਤ ਕੀਤੇ ਗਏ ਇੱਕ ਸਹਿਮਤੀ ਪੱਤਰ (ਐੱਮਓਯੂ) ਤੋਂ ਜਾਣੂ ਕਰਵਾਇਆ ਗਿਆ। ਐੱਮਓਯੂ 'ਤੇ ਮਾਰਚ, 2022 ਵਿੱਚ ਦਸਤਖਤ ਕੀਤੇ ਗਏ ਸਨ।
ਅਸਰ:
ਇਹ ਸਮਝੌਤਾ ਐੱਨਆਈਆਰਡੀਪੀਆਰ ਫੈਕਲਟੀ ਨੂੰ ਗਿਆਨ ਹਾਸਲ ਕਰਨ ਅਤੇ ਵਧਾਉਣ ਵਿੱਚ ਮਦਦ ਕਰੇਗਾ, ਅਤੇ ਖੇਤੀਬਾੜੀ, ਪੋਸ਼ਣ ਅਤੇ ਗ੍ਰਾਮੀਣ ਵਿਕਾਸ ਵਿੱਚ ਇੱਕ ਅੰਤਰਰਾਸ਼ਟਰੀ ਪ੍ਰੋਫੈਸ਼ਨਲ ਨੈੱਟਵਰਕ ਵਿਕਸਿਤ ਕਰੇਗਾ।
ਦੋਵੇਂ ਸੰਸਥਾਵਾਂ ਮਿਲ ਕੇ ਖੇਤੀਬਾੜੀ ਅਰਥ ਸ਼ਾਸਤਰ, ਗ੍ਰਾਮੀਣ ਵਿਕਾਸ, ਆਜੀਵਿਕਾ ਅਤੇ ਪੋਸ਼ਣ ਅਧਿਐਨ ਵਿੱਚ ਕਾਫ਼ੀ ਮਾਤਰਾ ਵਿੱਚ ਖੋਜ ਮੁਹਾਰਤ ਲਿਆ ਸਕਦੀਆਂ ਹਨ ਜੋ ਖੋਜ ਅਤੇ ਸਮਰੱਥਾ ਨਿਰਮਾਣ ਦੇ ਉੱਭਰ ਰਹੇ ਅੰਤਰ-ਅਨੁਸ਼ਾਸਨੀ ਖੇਤਰ ਲਈ ਲੋੜੀਂਦੀ ਹੈ।
*******
ਡੀਐੱਸ
(Release ID: 1845599)
Visitor Counter : 152
Read this release in:
Bengali
,
English
,
Urdu
,
Hindi
,
Marathi
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam