ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਮੰਕੀਪੌਕਸ ਅਪਡੇਟ: ਦਿੱਲੀ ਦਾ ਮਾਮਲਾ


ਐੱਨਆਈਵੀ ਪੁਣੇ ਦੀ ਜਾਂਚ ਨਾਲ ਦਿੱਲੀ ਨਿਵਾਸੀ ਵਿੱਚ ਮੰਕੀਪੌਕਸ ਦੀ ਪੁਸ਼ਟੀ ਹੋਈ

ਮਰੀਜ਼ ਦਿੱਲੀ ਦੇ ਲੋਕ ਨਾਇਕ ਹਸਪਤਾਲ ਦੇ ਆਈਸੋਲੇਸ਼ਨ ਸੈਂਟਰ ਵਿੱਚ ਠੀਕ ਹੋ ਰਿਹਾ ਹੈ

ਅੱਜ ਡੀਜੀਐੱਚਐੱਸ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ

Posted On: 24 JUL 2022 1:49PM by PIB Chandigarh

ਦਿੱਲੀ ਨਿਵਾਸੀ 34 ਸਾਲ ਪੁਰਸ਼ ਨੂੰ ਮੰਕੀਪੌਕਸ ਦਾ ਸ਼ੱਕੀ ਮਾਮਲਾ ਮੰਨ ਕੇ ਲੋਕ ਨਾਇਕ ਹਸਪਤਾਲ ਤੋਂ ਅਲਗ (ਆਈਸੋਲੇਟ) ਰੱਖਿਆ ਗਿਆ ਹੈ। ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ (ਐੱਨਆਈਵੀ), ਪੁਣੇ ਦੁਆਰਾ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ। ਮਰੀਜ, ਵਰਤਮਾਨ ਵਿੱਚ ਲੋਕ ਨਾਇਕ ਹਸਪਤਾਲ ਦੇ ਆਈਸੋਲੇਸ਼ਨ ਸੈਂਟਰ ਵਿੱਚ ਠੀਕ ਹੋ ਰਹੇ ਹਨ। ਮਰੀਜ ਦੇ ਕਰੀਬੀ ਸੰਪਰਕਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਉਨ੍ਹਾਂ ਨੇ ਕੁਆਰੰਟੀਨ) ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਜਨਤਕ ਸਿਹਤ ਦਖਲ ਜਿਹੇ ਸੰਕ੍ਰਮਣ ਦੇ ਸੋਤ ਦੀ ਪਹਿਚਾਣ, ਸੰਪਰਕ ਦੀ ਦਾਇਰੇ ਨੂੰ ਵਿਸਤਾਰ ਦਿੰਦੇ ਹੋਏ ਲੋਕਾਂ ਦੀ ਪਹਿਚਾਣ ਨਿਜੀ ਮੈਡੀਕਲਾਂ ਨੂੰ ਜਾਂਚ ਦੇ ਲਈ ਸੰਵੇਦਨਸ਼ੀਲ ਕਰਨਾ ਆਦਿ ਯਤਨ ਕੀਤੇ ਜਾ ਰਹੇ ਹਨ। ਡੀਜੀਐੱਚਐੱਸ ਦੁਆਰਾ ਅੱਜ ਦੁਪਹਿਰ 3 ਵਜੇ ਸਥਿਤੀ ਦੀ ਉੱਚ ਪੱਧਰੀ ਸਮੀਖਿਆ ਦੀ ਯੋਜਨਾ ਤਿਆਰ ਕੀਤੀ ਗਈ ਹੈ।

****

MV

HFW/MonkeyPoxUpdate/24thJuly/4


(Release ID: 1844692) Visitor Counter : 142