ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਜੇਕਰ ਗਲਤ ਧਾਰਣਾ ਬਣਾਈ ਜਾ ਰਹੀ ਹੋਵੇ, ਤਾਂ ਮੀਡੀਆ ਨੂੰ ਆਤਮਨਿਰੀਖਣ ਦੀ ਜ਼ਰੂਰਤ: ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ


ਕੇਂਦਰੀ ਮੰਤਰੀ ਸ਼੍ਰੀ ਠਾਕੁਰ ਨੇ ਆਕਾਸ਼ਵਾਣੀ ਭਵਨ ਵਿੱਚ ਰਾਸ਼ਟਰੀ ਪ੍ਰਸਾਰਣ ਦਿਵਸ ਸਮਾਰੋਹ ਦਾ ਉਦਘਾਟਨ ਕੀਤਾ

ਜਿੱਥੇ ਆਜ਼ਾਦੀ ਦੇ ਬਾਅਦ ਤੋਂ ਹੁਣ ਤੱਕ ਸਿੱਖਿਆ ਵਿਵਸਥਾ ਨੇ ਚੂਕ ਕੀਤੀ, ਉੱਥੇ ਆਕਾਸ਼ਵਾਣੀ ਅਤੇ ਦੂਰਦਰਸ਼ਨ ਨੇ ਸੁਤੰਤਰਤਾ ਸੰਗ੍ਰਾਮ ਦੇ 500 ਤੋਂ ਜ਼ਿਆਦਾ ਗੁਮਨਾਮ ਨਾਇਕਾਂ ਦੀਆਂ ਕਹਾਣੀਆਂ ਸੁਣਾਈਆਂ ਹਨ: ਸ਼੍ਰੀ ਠਾਕੁਰ

Posted On: 23 JUL 2022 6:26PM by PIB Chandigarh

 

 “ਇਹ ਆਕਾਸ਼ਵਾਣੀ ਹੈ”, ਉਹ ਅਮਰ ਸ਼ਬਦ ਹਨ, ਜਿਨ੍ਹਾਂ ਨੂੰ ਹਰ ਭਾਰਤੀ ਪਹਿਚਾਣ ਸਕਦਾ ਹੈ, ਇਨ੍ਹਾਂ ਦੀ ਗੂੰਜ ਅੱਜ ਆਕਾਸ਼ਵਾਣੀ ਭਵਨ ਦੇ ਰੰਗ ਭਵਨ ਸਭਾਗਾਰ ਵਿੱਚ ਸੁਣਾਈ ਦੇ ਰਹੀ ਸੀ, ਕਿਉਂਕਿ ਸ਼੍ਰੀ ਅਨੁਰਾਗ ਠਾਕੁਰ ਨੇ ਇਨ੍ਹਾਂ ਸ਼ਬਦਾਂ ਦੇ ਨਾਲ “ਅਤੇ ਅੱਜ ਤੁਸੀਂ ਸੂਚਨਾ ਪ੍ਰਸਾਰਣ ਮੰਤਰੀ ਨੂੰ ਸੁਣ ਰਹੇ ਹੋ” ਕਹਿ ਕੇ ਆਪਣਾ ਵਾਕ ਪੂਰਾ ਕੀਤਾ ਸੀ। ਇਨ੍ਹਾਂ ਸ਼ੁਰੂਆਤੀ ਸ਼ਬਦਾਂ ਨੇ ਅੱਜ ਰਾਸ਼ਟਰੀ ਪ੍ਰਸਾਰਣ ਦਿਵਸ ਉਤਸਵ ਨੂੰ ਰੇਖਾਂਕਿਤ ਕੀਤਾ, ਇਨ੍ਹਾਂ ਸ਼ਬਦਾਂ ਦੇ ਨਾਲ ਆਲ ਇੰਡੀਆ ਰੇਡੀਓ ਦੀ 1927 ਵਿੱਚ ਸ਼ੁਰੂਆਤ ਹੋਈ ਸੀ, ਤਾਂ ਹੁਣ ਤੱਕ ਇੱਕ ਲੰਬੀ ਅਤੇ ਸ਼ਾਨਦਾਰ ਯਾਤਰਾ ਰਹੀ ਹੈ।

 

ਉਪਸਥਿਤ ਜਨਸਮੁਦਾਏ ਨੂੰ ਸੰਬੋਧਿਤ ਕਰਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੁਝ ਲੋਕਾਂ ਨੇ ਅਨੁਮਾਨ ਲਗਾਇਆ ਸੀ ਕਿ ਟੈਲੀਵਿਜਨ ਅਤੇ ਬਾਅਦ ਵਿੱਚ ਇੰਟਰਨੈੱਟ ਦੇ ਆਉਣ ਨਾਲ ਰੇਡੀਓ ਦਾ ਅਸਤਿਤਵ ਸੰਕਟ ਵਿੱਚ ਪੈ ਜਾਵੇਗਾ, ਲੇਕਿਨ ਰੇਡੀਓ ਨੇ ਆਪਣੇ ਦਰਸ਼ਕਾਂ ਦੀ ਪਹਿਚਾਣ ਕੀਤੀ ਹੈ ਅਤੇ ਨਾ ਸਿਰਫ ਆਪਣੀ ਪ੍ਰਾਸੰਗਿਕਤਾ ਬਲਕਿ ਭਰੋਸੇਯੋਗਤਾ ਨੂੰ ਵੀ ਬਣਾਈ ਰੱਖਿਆ ਹੈ।

 

ਉਨ੍ਹਾਂ ਨੇ ਕਿਹਾ ਕਿ ਅੱਜ, ਜਦੋਂ ਲੋਕ ਨਿਸ਼ਪੱਖ ਸਮਾਚਾਰ ਸੁਣਨਾ ਚਾਹੁੰਦੇ ਹਨ, ਤਾਂ ਉਹ ਸੁਭਾਵਿਕ ਤੌਰ ‘ਤੇ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੀਆਂ ਖਬਰਾਂ ਸੁਣਦੇ ਹਨ। ਉਨ੍ਹਾਂ ਨੇ ਕਿਹਾ ਕਿ ਆਕਾਸ਼ਵਾਣੀ ਦੇਸ਼ ਦੇ 92 ਪ੍ਰਤੀਸ਼ਤ ਭੂ-ਭਾਗ ਅਤੇ 99 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੂੰ ਕਵਰ ਕਰਦੀ ਹੈ ਅਤੇ ਇਹ ਇੱਕ ਸ਼ਲਾਘਾਯੋਗ ਉਪਲਬਧੀ ਹੈ।

 

ਇੱਕ ਪਲੈਟਫਾਰਮ ਦੇ ਰੂਪ ਵਿੱਚ ਰੇਡੀਓ ਦੇ ਮਹੱਤਵ ਬਾਰੇ ਸ਼੍ਰੀ ਠਾਕੁਰ ਨੇ ਕਿਹਾ ਕਿ ਕਈ ਪ੍ਰਧਾਨ ਮੰਤਰੀ ਹੋਏ ਹਨ, ਲੇਕਿਨ ਕਿਸੇ ਨੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਰ੍ਹਾਂ ਰੇਡੀਓ ਦੇ ਮੁੱਲ ਨੂੰ ਨਹੀਂ ਸਮਝਿਆ, ਜਿਨ੍ਹਾਂ ਨੇ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਜ਼ਰੀਏ ਦੇਸ਼ਵਾਸੀਆਂ ਨਾਲ ਸਿੱਧੇ ਜੁੜਣ ਦੇ ਲਈ ਇਸ ਨੂੰ ਆਪਣੇ ਮਨਪਸੰਦ ਮਾਧਿਅਮ ਦੇ ਰੂਪ ਵਿੱਚ ਚੁਣਿਆ ਹੈ।

 

https://static.pib.gov.in/WriteReadData/userfiles/image/image001AW1T.jpg

 

 

ਕੇਂਦਰੀ ਮੰਤਰੀ ਨੇ ਮੀਡੀਆ ਨੂੰ ਸਤਰਕ ਕਰਦੇ ਹੋਏ ਕਿਹਾ ਕਿ ਅਗਰ ਕਿਤੇ ‘ਮੀਡੀਆ ਟ੍ਰਾਇਲ’ ਜਿਹੇ ਕਥਨਾਂ ਦੇ ਮਾਧਿਅਮ ਨਾਲ ਨਿਜੀ ਮੀਡੀਆ ਬਾਰੇ ਵਿੱਚ ਗਲਤ ਧਾਰਣਾ ਪੈਦਾ ਹੋ ਰਹੀ ਹੈ, ਤਾਂ ਅਸੀਂ ਆਪਣੇ ਕੰਮਕਾਜ ਬਾਰੇ ਆਤਮਨਿਰੀਖਣ ਕਰਨ ਦੀ ਜ਼ਰੂਰਤ ਹੈ।

 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਭਾਵ ਨੂੰ ਅਭਿਵਿਅਕਤੀ ਪ੍ਰਦਾਨ ਕਰਨ ਵਿੱਚ ਦੋ ਸੰਸਥਾਵਾਂ- ਆਕਾਸ਼ਵਾਣੀ ਅਤੇ ਦੂਰਦਰਸ਼ਨ- ਦੀ ਭੂਮਿਕਾ ਨੂੰ ਸ਼੍ਰੇਯ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਜਿੱਥੇ ਸੁਤੰਤਰਤਾ ਦੇ ਬਾਅਦ ਤੋਂ ਹੁਣ ਤੱਕ ਦੀ ਸਿੱਖਿਆ ਪ੍ਰਣਾਲੀ ਨੇ ਕਈ ਖੇਤਰੀ ਸੁਤੰਤਰਤਾ ਸੈਨਾਨੀਆਂ ਦੀ ਭੂਮਿਕਾ ਦਾ ਜ਼ਿਕਰ ਨਹੀਂ ਕੀਤਾ, ਉੱਥੇ ਰੇਡੀਓ ਅਤੇ ਦੂਰਦਰਸ਼ਨ ਨੇ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਦੇ ਪੰਜ ਸੌ ਤੋਂ ਵੱਧ ਗੁਮਨਾਮ ਨਾਇਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਸੁਤੰਤਰਤਾ ਸੰਗ੍ਰਾਮ ਵਿੱਚ ਉਨ੍ਹਾਂ ਦੇ ਯੋਗਦਾਨਾਂ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਰਾਸ਼ਟਰ ਦੇ ਸਾਹਮਣੇ ਪੇਸ਼ ਕੀਤਾ।

 

ਕੇਂਦਰੀ ਮੰਤਰੀ ਨੇ ਦੋਵਾਂ ਏਜੰਸੀਆਂ ਦੇ ਲਈ ਸਾਮਗ੍ਰੀ (ਕੰਟੈਂਟ) ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਇਹ ਸਾਮਗ੍ਰੀ ਹੀ ਸੀ ਜਿਸ ਨੇ ਲੋਕਾਂ ਨੂੰ ਇਨ੍ਹਾਂ ਦੋਵਾਂ ਚੈਨਲ ਦੇ ਵੱਲ ਖਿੱਚਿਆ। ਉਨ੍ਹਾਂ ਨੇ ਕਿਹਾ ਕਿ ਟਾਵਰਾਂ ਦੇ ਮਾਧਿਅਮ ਨਾਲ ਪਹੁੰਚ ਚਾਹੇ ਜਿੰਨੀ ਵੀ ਹੋ ਜਾਵੇ, ਉਹ ਸਾਮਗ੍ਰੀ ਦੇ ਮਹੱਤਵ ਦੀ ਬਰਾਬਰੀ ਨਹੀਂ ਕਰ ਸਕਦੀ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਇਸ ਡਿਜੀਟਲ ਯੁਗ ਵਿੱਚ ਰੇਡੀਓ ਲੋਕਾਂ ਦਰਮਿਆਨ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰੇਗਾ।

 

ਕੇਂਦਰੀ ਮੰਤਰੀ ਨੇ ਦੂਰਦਰਸ਼ਨ ‘ਤੇ ਨਵੇਂ ਧਾਰਾਵਾਹਿਕਾਂ- ਕੌਰਪੋਰੇਟ ਸਰਪੰਚ: ਬੇਟੀ ਦੇਸ਼ ਦੀ, ਜੈ ਭਾਰਤੀ, ਸੁਰਾਂ ਦਾ ਏਕਲਵਯ ਅਤੇ ਇਹ ਦਿਲ ਮਾਂਗੇ ਮੋਰ ਦੇ ਨਾਲ-ਨਾਲ ਸਟਾਰਟਅਪ ਚੈਂਪੀਅਨਸ 2.0 ਦੇ ਪ੍ਰੋਮੋ ਨੂੰ ਜਾਰੀ ਕੀਤਾ।

 

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ. ਮੁਰੂਗਨ ਨੇ ਰਾਸ਼ਟਰੀ ਪ੍ਰਸਾਰਣ ਦਿਵਸ ਦੇ ਅਵਸਰ ‘ਤੇ ਦਰਸ਼ਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਡੀ. ਮੁਰੂਗਨ ਨੇ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਰੇਡੀਓ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ  ਜਦੋਂ ਕਈ ਸੁਤੰਤਰਤਾ ਸੈਨਾਨੀਆਂ ਨੇ ਇਸ ਦਾ ਉਪਯੋਗ ਬ੍ਰਿਟਿਸ਼ ਸਾਮ੍ਰਾਜਵਾਦੀ ਸਰਕਾਰ ਦੇ ਖਿਲਾਫ ਸੰਚਾਰ ਦੀ ਇੱਕ ਉਪਕਰਣ ਦੇ ਰੂਪ ਵਿੱਚ ਕੀਤਾ। ਉਨ੍ਹਾਂ ਨੇ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਜੋੜਣ ਵਿੱਚ ਰੇਡੀਓ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਪ੍ਰਸਾਰ ਭਾਰਤੀ ਨੇ ਦੁਨੀਆ ਦਾ ਸਭ ਤੋਂ ਵੱਡਾ ਜਨਤਕ ਪ੍ਰਸਾਰਕ ਹੋਣ ‘ਤੇ ਮਾਣ ਵਿਅਕਤ ਕੀਤਾ।

 

ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਮਯੰਕ ਅਗ੍ਰਵਾਲ ਨੇ ਟੈਲੀਵਿਜਨ ਅਤੇ ਰੇਡੀਓ ਜਿਹੇ ਦੋ ਮਾਧਿਅਮਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਪਲੈਟਫਾਰਮਾਂ ‘ਤੇ ਪੇਸ਼ ਸਮਾਚਾਰ ਸਾਮਗ੍ਰੀ ਨੇ ਭਰੋਸੇਯੋਗਤਾ ਦੀ ਦ੍ਰਿਸ਼ਟੀ ਨਾਲ ਨਿਜੀ ਮੀਡੀਆ ਦੀ ਤੁਲਨਾ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਤੱਥ ਨੂੰ ਵਿਭਿੰਨ ਸਰਵੇਖਣਾਂ ਦੁਆਰਾ ਸਾਹਮਣੇ ਲਿਆਂਦਾ ਗਿਆ ਹੈ।

 

ਇਸ ਅਵਸਰ ‘ਤੇ ਆਕਾਸ਼ਵਾਣੀ ਦੇ ਜਨਰਲ ਡਾਇਰੈਕਟਰ ਸ਼੍ਰੀ ਐੱਨ. ਵੇਣੁਧਰ ਰੇੱਡੀ ਤੇ ਪ੍ਰਸਾਰ ਭਾਰਤੀ, ਦੂਰਦਰਸ਼ਨ ਤੇ ਆਕਾਸ਼ਵਾਣੀ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

*****

ਸੌਰਭ ਸਿੰਘ



(Release ID: 1844613) Visitor Counter : 107