ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 25 ਜੁਲਾਈ ਨੂੰ ਮਰਹੂਮ ਸ਼੍ਰੀ ਹਰਮੋਹਨ ਸਿੰਘ ਯਾਦਵ ਦੀ 10ਵੀਂ ਬਰਸੀ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ

Posted On: 24 JUL 2022 1:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮਰਹੂਮ ਸ਼੍ਰੀ ਹਰਮੋਹਨ ਸਿੰਘ ਯਾਦਵ ਦੀ 10ਵੀਂ ਬਰਸੀ ਮੌਕੇ 25 ਜੁਲਾਈ, 2022 ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।

ਸ਼੍ਰੀ ਹਰਮੋਹਨ ਸਿੰਘ ਯਾਦਵ (18 ਅਕਤੂਬਰ, 1921 - 25 ਜੁਲਾਈ, 2012), ਯਾਦਵ ਭਾਈਚਾਰੇ ਦੀ ਇੱਕ ਵੱਡੀ ਸਖਸ਼ੀਅਤ ਅਤੇ ਨੇਤਾ ਸਨ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਕਿਸਾਨਾਂਪਿਛੜੇ ਵਰਗਾਂ ਅਤੇ ਸਮਾਜ ਦੇ ਹੋਰ ਵਰਗਾਂ ਲਈ ਮਰਹੂਮ ਨੇਤਾ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਹੈ।

ਸ਼੍ਰੀ ਹਰਮੋਹਨ ਸਿੰਘ ਯਾਦਵ ਲੰਬੇ ਸਮੇਂ ਤੱਕ ਰਾਜਨੀਤੀ ਵਿੱਚ ਸਰਗਰਮ ਰਹੇ ਅਤੇ ਐੱਮਐੱਲਸੀਐੱਮਐੱਲਏਰਾਜ ਸਭਾ ਦੇ ਮੈਂਬਰ ਅਤੇ 'ਅਖਿਲ ਭਾਰਤੀ ਯਾਦਵ ਮਹਾਸਭਾਦੇ ਚੇਅਰਮੈਨ ਵਜੋਂ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਈ। ਉਨ੍ਹਾਂ ਆਪਣੇ ਪੁੱਤਰ ਸ਼੍ਰੀ ਸੁਖਰਾਮ ਸਿੰਘ ਦੀ ਮਦਦ ਨਾਲ ਕਾਨਪੁਰ ਅਤੇ ਇਸ ਦੇ ਆਲ਼ੇ-ਦੁਆਲ਼ੇ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਸ਼੍ਰੀ ਹਰਮੋਹਨ ਸਿੰਘ ਯਾਦਵ ਨੂੰ 1991 ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਕਈ ਸਿੱਖਾਂ ਦੀਆਂ ਜਾਨਾਂ ਬਚਾਉਣ ਵਿੱਚ ਬਹਾਦਰੀ ਦਿਖਾਉਣ ਲਈ ਸ਼ੌਰਯ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

 

*****

ਡੀਐੱਸ/ਐੱਸਐੱਚ



(Release ID: 1844450) Visitor Counter : 89