ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਹਰ ਘਰ ਤਿਰੰਗਾ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਤਾਕੀਦ ਕੀਤੀ


ਸੁਤੰਤਰ ਭਾਰਤ ਦੇ ਲਈ ਝੰਡੇ ਦਾ ਸੁਪਨਾ ਦੇਖਣ ਵਾਲਿਆਂ ਦੇ ਯਾਦਗਾਰੀ ਸਾਹਸ ਅਤੇ ਪ੍ਰਯਤਨਾਂ ਨੂੰ ਵੀ ਯਾਦ ਕੀਤਾ

ਸਾਡੇ ਇਤਿਹਾਸ ਵਿੱਚ 22 ਜੁਲਾਈ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ 1947 ਵਿੱਚ ਅੱਜ ਹੀ ਦੇ ਦਿਨ ਸਾਡੇ ਰਾਸ਼ਟਰੀ ਝੰਡੇ ਨੂੰ ਅੰਗੀਕਾਰ ਕੀਤਾ ਗਿਆ ਸੀ: ਪ੍ਰਧਾਨ ਮੰਤਰੀ

Posted On: 22 JUL 2022 9:31AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਹਰ ਘਰ ਤਿਰੰਗਾ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਤਾਕੀਦ ਕੀਤੀ ਹੈ। ਸ਼੍ਰੀ ਮੋਦੀ ਨੇ ਸੁਤੰਤਰ ਭਾਰਤ ਦੇ ਲਈ ਝੰਡੇ ਦਾ ਸੁਪਨਾ ਦੇਖਣ ਵਾਲਿਆਂ ਦੇ ਯਾਦਗਾਰੀ ਸਾਹਸ ਅਤੇ ਪ੍ਰਯਤਨਾਂ ਨੰ ਵੀ ਯਾਦ ਕੀਤਾ। ਉਨ੍ਹਾਂ ਨੇ ਸਾਡੇ ਤਿਰੰਗੇ ਨਾਲ ਜੁੜੀ ਕਮੇਟੀ ਅਤੇ ਪੰਡਿਤ ਨਹਿਰੂ ਦੁਆਰਾ ਲਹਿਰਾਏ ਗਏ ਪਹਿਲੇ ਤਿਰੰਗੇ ਦੇ ਵੇਰਵੇ ਸਹਿਤ ਇਤਿਹਾਸ ਦੀਆਂ ਕੁਝ ਦਿਲਚਸਪ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ 22 ਜੁਲਾਈ  ਦਾ ਸਾਡੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ, ਕਿਉਂਕਿ 1947 ਵਿੱਚ ਅੱਜ ਹੀ ਦੇ ਦਿਨ ਸਾਡੇ ਰਾਸ਼ਟਰੀ ਝੰਡੇ ਨੂੰ ਅੰਗੀਕਾਰ ਕੀਤਾ ਗਿਆ ਸੀ।

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਇਸ ਸਾਲ, ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਆਓ ਅਸੀਂ ਹਰ ਘਰ ਤਿਰੰਗਾ ਅੰਦੋਲਨ ਨੂੰ ਮਜ਼ਬੂਤ ਕਰੀਏ। 13 ਤੋਂ 15 ਅਗਸਤ ਦੇ ਦਰਮਿਆਨ ਤਿਰੰਗਾ ਲਹਿਰਾਈਏ ਜਾਂ ਆਪਣੇ ਘਰਾਂ ਵਿੱਚ ਇਸ ਨੂੰ ਪ੍ਰਦਰਸ਼ਿਤ ਕਰੀਏ। ਇਹ ਅੰਦੋਲਨ ਰਾਸ਼ਟਰੀ ਝੰਡੇ ਦੇ ਨਾਲ ਸਾਡੇ ਜੁੜਾਅ ਨੂੰ ਹੋਰ ਮਜ਼ਬੂਤੀ ਦੇਵੇਗਾ।”

 “ਅੱਜ, 22 ਜੁਲਾਈ ਦੀ ਸਾਡੇ ਇਤਿਹਾਸ ਵਿੱਚ ਵਿਸ਼ੇਸ਼ ਪ੍ਰਾਸੰਗਿਕਤਾ ਹੈ। ਸੰਨ 1947 ਵਿੱਚ ਇਸੇ ਦਿਨ ਸਾਡੇ ਰਾਸ਼ਟਰੀ ਝੰਡੇ ਨੂੰ ਅੰਗੀਕਾਰ ਕੀਤਾ ਗਿਆ ਸੀ। ਇਤਿਹਾਸ ਤੋਂ ਕੁਝ ਦਿਲਚਸਪ ਗੱਲਾਂ ਸਾਂਝੀਆਂ ਕਰ ਰਿਹਾ ਹਾਂ, ਜਿਨ੍ਹਾਂ ਵਿੱਚ ਸਾਡੇ ਤਿਰੰਗੇ ਨਾਲ ਜੁੜੀ ਕਮੇਟੀ ਦਾ ਵੇਰਵਾ ਅਤੇ ਪੰਡਿਤ ਨਹਿਰੂ ਦੁਆਰਾ ਲਹਿਰਾਇਆ ਗਿਆ ਪਹਿਲਾ ਤਿਰੰਗਾ ਸ਼ਾਮਲ ਹਨ।”

 “ਅੱਜ, ਅਸੀਂ ਉਨ੍ਹਾਂ ਸਭ ਲੋਕਾਂ ਦੇ ਯਾਦਗਾਰੀ ਸਾਹਸ ਅਤੇ ਪ੍ਰਯਤਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸੁਤੰਤਰ ਭਾਰਤ ਦੇ ਲਈ ਇੱਕ ਝੰਡੇ ਦਾ ਸੁਪਨਾ ਦੇਖਿਆ ਸੀ, ਜਦੋਂ ਅਸੀਂ ਬਸਤੀਵਾਦੀ ਸ਼ਾਸਨ ਦੇ ਖਿਲਾਫ਼ ਸੰਘਰਸ਼ ਕਰ ਰਹੇ ਸਾਂ। ਅਸੀਂ ਉਨ੍ਹਾਂ ਦੇ ਵਿਜ਼ਨ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਦੇ ਨਿਰਮਾਣ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ।”

 

***

ਡੀਐੱਸ/ਐੱਸਟੀ



(Release ID: 1843821) Visitor Counter : 141