ਪੁਲਾੜ ਵਿਭਾਗ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਇਸਰੋ ਲੋਅ ਅਰਥ ਔਰਬਿਟ (ਐੱਲਈਓ) ਵਿੱਚ ਮਨੁੱਖੀ ਪੁਲਾੜ ਉਡਾਣ ਸਮਰੱਥਾਵਾਂ ਦੇ ਪ੍ਰਦਰਸ਼ਨ ਰਾਹੀਂ ਪੁਲਾੜ ਟੂਰਿਜ਼ਮ ਲਈ ਸਵਦੇਸ਼ੀ ਸਮਰੱਥਾਵਾਂ ਨੂੰ ਵਿਕਸਤ ਕਰਨ ਦੀ ਪ੍ਰਕਿਰਿਆ ਵਿੱਚ ਹੈ


ਡਾ. ਜਿਤੇਂਦਰ ਸਿੰਘ ਨੇ ਕਿਹਾ, ਪੁਲਾੜ ਵਿਭਾਗ ਵੱਲੋਂ ਇੱਕ ਵਿਆਪਕ, ਏਕੀਕ੍ਰਿਤ ਪੁਲਾੜ ਨੀਤੀ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ।

Posted On: 21 JUL 2022 12:17PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪ੍ਰਮਾਣੂ ਊਰਜਾ  ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸਰੋ ਨੇ ਲੋਅ ਅਰਥ ਔਰਬਿਟ (ਐੱਲਈਓ) ਵਿੱਚ ਮਨੁੱਖੀ ਪੁਲਾੜ ਉਡਾਣ ਸਮਰੱਥਾ ਦਾ ਪ੍ਰਦਰਸ਼ਨ ਕਰਕੇ ਪੁਲਾੜ ਟੂਰਿਜ਼ਮ ਪ੍ਰਤੀ ਸਵਦੇਸ਼ੀ ਸਮਰੱਥਾਵਾਂ ਨੂੰ ਵਿਕਸਤ ਕਰਨ ਦੀ ਪ੍ਰਕਿਰਿਆ ਵਿੱਚ ਹੈ।

 

ਡਾ. ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਇੰਡੀਅਨ ਨੈਸ਼ਨਲ ਸਪੇਸ ਪ੍ਰੋਮੋਸ਼ਨ ਐਂਡ ਔਥੋਰਾਈਜੇਸ਼ਨ ਸੈਂਟਰ (ਇਨ-ਸਪੇਸ) ਪੁਲਾੜ ਗਤੀਵਿਧੀਆਂ ਨੂੰ ਪੂਰਾ ਕਰਨ ਵਿੱਚ ਨਿੱਜੀ ਖੇਤਰ ਦੀ ਸਰਗਰਮ ਭਾਗੀਦਾਰੀ ਨੂੰ ਪ੍ਰੋਤਸਾਹਨ ਦੇਣਾ ਚਾਹੁੰਦਾ ਹੈ , ਜਿਸ ਵਿੱਚ ਪੁਲਾੜ ਟੂਰਿਜ਼ਮ ਵੀ ਸ਼ਾਮਲ ਹੈ।

 

ਪੁਲਾੜ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੇ ਮੁੱਦੇ 'ਤੇ ਇੱਕ ਸਵਾਲ  'ਤੇ  ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਪੁਲਾੜ ਗਤੀਵਿਧੀਆਂ ਦੇ ਵਿਭਿੰਨ ਵਧਾਇਆ ਖੇਤਰਾਂ ਵਿੱਚ 61 ਦੇਸ਼ਾਂ ਨਾਲ ਅੰਤਰਰਾਸ਼ਟਰੀ ਸਹਿਯੋਗ ਅਤੇ ਸਬੰਧਾਂ ਨੂੰ ਅੱਗੇ ਵਧਾਇਆ ਹੈ।

 

ਜ਼ਿਕਰਯੋਗ ਹੈ ਕਿ ਇੰਡੀਅਨ ਨੈਸ਼ਨਲ ਸਪੇਸ ਪ੍ਰੋਮੋਸ਼ਨ ਐਂਡ ਔਥੋਰਾਈਜੇਸ਼ਨ ਸੈਂਟਰ (ਇਨ-ਸਪੇਸ) ਦੀ ਸਥਾਪਨਾ ਪੁਲਾੜ ਵਿਭਾਗ ਦੇ ਅੰਤਰਗਤ ਇੱਕ ਸਿੰਗਲ ਵਿੰਡੋ ਏਜੰਸੀ ਦੇ ਰੂਪ ਵਿੱਚ ਕੀਤੀ ਗਈ ਹੈ, ਜਿਸ ਨੂੰ ਸਪੇਸ ਡੋਮੇਨ ਵਿੱਚ ਨਿੱਜੀ ਖੇਤਰ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ, ਸਮਰਥਨ ਦੇਣ ਅਤੇ ਅਧਿਕਾਰਤ ਕਰਨ ਲਈ  ਬਣਾਇਆ ਗਿਆ ਹੈ, ਜਿਸ ਵਿੱਚ ਨੌਜਵਾਨ ਉੱਦਮੀ ਅਤੇ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਸ਼ਾਮਲ ਹਨ ।

 

ਇਨ-ਸਪੇਸ, ਇਸਰੋ ਕੇਂਦਰਾਂ ਵਿੱਚ ਉਪਲਬਧ ਤਕਨੀਕੀ ਸੁਵਿਧਾਵਾਂ ਅਤੇ ਮੁਹਾਰਤ ਨੂੰ ਨਿੱਜੀ ਸੰਸਥਾਵਾਂ ਨਾਲ ਸਾਂਝਾ ਕਰਨ ਲਈ ਇੱਕ ਸਮਰੱਥ ਤੰਤਰ ਨੂੰ ਲੈ ਕੇ ਆਵੇਗਾ।

 

ਇੱਕ ਸਬੰਧਤ ਸਵਾਲ ਦੇ ਜਵਾਬ ਵਿੱਚ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੁਲਾੜ ਵਿਭਾਗ (ਡੀਓਐਸ) ਇੱਕ ਵਿਆਪਕ, ਏਕੀਕ੍ਰਿਤ ਪੁਲਾੜ ਨੀਤੀ ਦਾ ਖਰੜਾ ਤਿਆਰ ਕਰ ਰਿਹਾ ਹੈ, ਜੋ ਨਿੱਜੀ ਭਾਰਤੀ ਪੁਲਾੜ ਉਦਯੋਗ ਦੀਆਂ ਗਤੀਵਿਧੀਆਂ ਨੂੰ ਦਿਸ਼ਾ ਪ੍ਰਦਾਨ ਕਰੇਗਾ। 

 <><><><><>

ਐੱਸਐੱਨਸੀ/ਆਰਆਰ 


(Release ID: 1843744) Visitor Counter : 145