ਨੀਤੀ ਆਯੋਗ
ਕਰਨਾਟਕ, ਮਣੀਪੁਰ ਅਤੇ ਚੰਡੀਗੜ੍ਹ ਨੇ ਨੀਤੀ ਆਯੋਗ ਦੇ ਭਾਰਤ ਨਵਾਚਾਰ ਸੂਚਕਾਂਕ (ਇੰਡੀਆ ਇਨੋਵੇਸ਼ਨ ਇੰਡੈਕਸ) 2021 ਵਿੱਚ ਸਿਖ਼ਰਲਾ ਸਥਾਨ ਹਾਸਲ ਕੀਤਾ
Posted On:
21 JUL 2022 11:20AM by PIB Chandigarh
ਨੀਤੀ ਆਯੋਗ ਦੇ ਭਾਰਤ ਨਵਾਚਾਰ ਸੂਚਕਾਂਕ ਦੇ ਤੀਜੇ ਸੰਸਕਰਣ ਵਿੱਚ ਕਰਨਾਟਕ, ਮਣੀਪੁਰ ਅਤੇ ਚੰਡੀਗੜ੍ਹ ਆਪੋ-ਆਪਣੇ ਵਰਗਾਂ ਵਿੱਚ ਸਿਖਰ 'ਤੇ ਰਹੇ।
ਇਹ ਸੂਚਕਾਂਕ ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ ਵਲੋਂ ਅੱਜ ਮੈਂਬਰ ਡਾ. ਵੀਕੇ ਸਾਰਸਵਤ, ਸੀਈਓ ਪਰਮੇਸ਼ਵਰਨ ਅਈਅਰ ਅਤੇ ਸੀਨੀਅਰ ਸਲਾਹਕਾਰ ਨੀਰਜ ਸਿਨਹਾ ਅਤੇ ਪ੍ਰਤੀਯੋਗਤਾ ਸੰਸਥਾਨ ਦੇ ਚੇਅਰਮੈਨ ਡਾ. ਅਮਿਤ ਕਪੂਰ ਦੀ ਮੌਜੂਦਗੀ ਵਿੱਚ ਜਾਰੀ ਕੀਤਾ ਗਿਆ।
ਕਰਨਾਟਕ 'ਪ੍ਰਮੁੱਖ ਰਾਜਾਂ' ਸ਼੍ਰੇਣੀ ਵਿੱਚ ਮੁੜ ਤੋਂ ਸਿਖਰ 'ਤੇ ਰਿਹਾ ਹੈ, ਮਣੀਪੁਰ 'ਉੱਤਰ ਪੂਰਬ ਅਤੇ ਪਹਾੜੀ ਰਾਜਾਂ' ਦੀ ਸ਼੍ਰੇਣੀ ਵਿੱਚ ਮੋਹਰੀ ਹੈ ਅਤੇ ਚੰਡੀਗੜ੍ਹ 'ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸ਼ਹਿਰੀ ਰਾਜਾਂ' ਸ਼੍ਰੇਣੀ ਵਿੱਚ ਸਿਖਰ 'ਤੇ ਰਿਹਾ ਹੈ।
ਡਾ. ਸਾਰਸਵਤ ਨੇ ਕਿਹਾ, "ਨਵਾਚਾਰ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦੀ ਕੁੰਜੀ ਹੈ। ਇਹ ਸਾਡੇ ਸਮਿਆਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ: ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ, ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰਨ ਅਤੇ ਆਤਮਨਿਰਭਰ ਭਾਰਤ ਲਈ ਰਾਹ ਪੱਧਰਾ ਕਰਨ, ਦੇ ਹੱਲ ਵਿੱਚ ਸਾਡੀ ਮਦਦ ਕਰ ਸਕਦਾ ਹੈ।"
ਸ਼੍ਰੀ ਅਈਅਰ ਨੇ ਕਿਹਾ, "ਮੈਂ ਭਾਰਤ ਨਵਾਚਾਰ ਸੂਚਕਾਂਕ ਰਾਹੀਂ ਭਾਰਤ ਵਿੱਚ ਨਵਾਚਾਰ ਦੀ ਸਥਿਤੀ ਦੀ ਨਿਗਰਾਨੀ ਕਰਨ ਲਈ ਨੀਤੀ ਆਯੋਗ ਦੀ ਨਿਰੰਤਰ ਵਚਨਬੱਧਤਾ ਦੀ ਤਸਦੀਕ ਕਰਨਾ ਚਾਹੁੰਦਾ ਹਾਂ। ਅਸੀਂ ਰਾਜਾਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਸਾਂਝੇਦਾਰੀ ਵਿੱਚ ਦੇਸ਼ ਭਰ ਵਿੱਚ ਨਵਾਚਾਰ ਦੇ ਮਾਹੌਲ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਭਾਰਤ ਨਵਾਚਾਰ ਸੂਚਕਾਂਕ ਕੀ ਹੈ?
ਨੀਤੀ ਆਯੋਗ ਅਤੇ ਪ੍ਰਤੀਯੋਗਤਾ ਸੰਸਥਾਨ ਵਲੋਂ ਤਿਆਰ ਕੀਤਾ ਗਿਆ, ਭਾਰਤ ਨਵਾਚਾਰ ਸੂਚਕਾਂਕ ਦੇਸ਼ ਦੇ ਨਵਾਚਾਰ ਈਕੋਸਿਸਟਮ ਦੇ ਮੁਲਾਂਕਣ ਅਤੇ ਵਿਕਾਸ ਲਈ ਇੱਕ ਵਿਆਪਕ ਸਾਧਨ ਹੈ। ਇਹ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦਰਮਿਆਨ ਸਿਹਤਮੰਦ ਮੁਕਾਬਲਾ ਕਰਨ ਲਈ ਉਨ੍ਹਾਂ ਦੇ ਨਵੀਨਤਾ ਪ੍ਰਦਰਸ਼ਨ ਲਈ ਦਰਜਾ ਪ੍ਰਦਾਨ ਕਰਦਾ ਹੈ।
ਤੀਜਾ ਸੰਸਕਰਣ ਆਲਮੀ ਨਵਾਚਾਰ ਸੂਚਕਾਂਕ ਦੇ ਫਰੇਮਵਰਕ 'ਤੇ ਚਿਤਰਣ ਕਰਕੇ ਦੇਸ਼ ਵਿੱਚ ਨਵਾਚਾਰ ਵਿਸ਼ਲੇਸ਼ਣ ਦੇ ਦਾਇਰੇ ਨੂੰ ਉਜਾਗਰ ਕਰਦਾ ਹੈ। ਸੂਚਕਾਂ ਦੀ ਸੰਖਿਆ 36 (ਭਾਰਤ ਨਵਾਚਾਰ ਸੂਚਕਾਂਕ 2020 ਵਿੱਚ) ਤੋਂ ਵਧ ਕੇ 66 (ਭਾਰਤ ਨਵਾਚਾਰ ਸੂਚਕਾਂਕ 2021 ਵਿੱਚ) ਹੋ ਗਈ ਹੈ। ਸੂਚਕਾਂ ਨੂੰ ਹੁਣ 16 ਉਪ-ਸਤੰਭਾਂ ਵਿੱਚ ਵੰਡਿਆ ਗਿਆ ਹੈ, ਜੋ ਇਸ ਦੀ ਬਜਾਏ ਸੱਤ ਮੁੱਖ ਸਤੰਭਾਂ ਦਾ ਨਿਰਮਾਣ ਕਰਦੇ ਹਨ।
ਭਾਰਤ ਨਵਾਚਾਰ ਸੂਚਕਾਂਕ 2021: ਸਮੁੱਚੀ ਦਰਜਾਬੰਦੀ
ਭਾਰਤ ਨਵਾਚਾਰ ਸੂਚਕਾਂਕ 2021 ਦੀ ਰੂਪ-ਰੇਖਾ ਪਿਛਲੇ ਸਾਲ ਵਾਂਗ ਹੀ ਬਣੀ ਹੋਈ ਹੈ। ਪਿਛਲੇ ਸੰਸਕਰਣ ਦੀ ਤਰ੍ਹਾਂ, ਪੰਜ 'ਇਨੇਬਲਰ' ਬੁਨਿਆਦੀ ਇਨਪੁਟਸ ਨੂੰ ਮਾਪਦੇ ਹਨ ਅਤੇ ਦੋ 'ਕਾਰਗੁਜ਼ਾਰੀ' ਅਧਾਰ ਆਉਟਪੁੱਟ ਨੂੰ ਮਾਪਦੇ ਹਨ। ਇਨੇਬਲਰ ਅਧਾਰਾਂ ਦੇ ਸਾਰੇ ਸੂਚਕਾਂ ਵਿੱਚ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਵਿਸ਼ੇਸ਼ਤਾਵਾਂ ਸ਼ਾਮਲ ਹੁੰਦੀਆਂ ਹਨ। ਪ੍ਰਦਰਸ਼ਨ ਦੇ ਅਧਾਰਾਂ ਵਿੱਚ ਸੂਚਕ ਗਿਆਨ ਸਿਰਜਣ ਅਤੇ ਮੁਕਾਬਲੇਬਾਜ਼ੀ ਵਿੱਚ ਇੱਕ ਰਾਸ਼ਟਰ ਦੇ ਉਤਪਾਦਨ ਨੂੰ ਦਰਸਾਉਂਦੇ ਹਨ।
ਨੀਤੀ ਆਯੋਗ ਦੇ ਸੀਨੀਅਰ ਸਲਾਹਕਾਰ ਨੀਰਜ ਸਿਨ੍ਹਾ ਨੇ ਕਿਹਾ, "ਦੇਸ਼ ਦੀ ਲਚਕਤਾ ਅਤੇ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਨਵਾਚਾਰ ਮਹੱਤਵਪੂਰਨ ਹੈ। ਇਹ ਸੂਚਕਾਂਕ ਸਾਰੇ ਭਾਰਤੀ ਰਾਜਾਂ ਵਿੱਚ ਨਵਾਚਾਰ ਦੇ ਵਿਕੇਂਦਰੀਕਰਣ ਵੱਲ ਇਸ਼ਾਰਾ ਕਰਦਾ ਹੈ।"
ਪ੍ਰਤੀਯੋਗਤਾ ਸੰਸਥਾਨ ਦੇ ਚੇਅਰਮੈਨ ਡਾ. ਅਮਿਤ ਕਪੂਰ ਨੇ ਕਿਹਾ, "ਸੂਚਕਾਂਕ ਕੁਝ ਕੌਮਾਂਤਰੀ ਸਮਾਨਤਾਵਾਂ ਵੀ ਸ਼ਾਮਲ ਕਰਦਾ ਹੈ, ਜੋ ਭਾਰਤ ਦੀਆਂ ਸਿੱਖਿਲਾਈਆਂ ਵਿੱਚ ਵਾਧਾ ਕਰੇਗਾ ਅਤੇ ਦੱਸੇਗਾ ਕਿ ਅਸੀਂ ਆਪਣੇ ਹਮਰੁਤਬਾ ਦੇ ਬਰਾਬਰ ਕਿਵੇਂ ਹੋ ਸਕਦੇ ਹਾਂ।
ਭਾਰਤ ਨਵਾਚਾਰ ਸੂਚਕਾਂਕ 2021 ਦੇਸ਼ ਨੂੰ ਇੱਕ ਨਵਾਚਾਰ-ਸੰਚਾਲਿਤ ਅਰਥਵਿਵਸਥਾ ਵਿੱਚ ਬਦਲਣ ਲਈ ਭਾਰਤ ਸਰਕਾਰ ਦੀ ਨਿਰੰਤਰ ਵਚਨਬੱਧਤਾ ਦਾ ਪ੍ਰਮਾਣ ਹੈ।
ਭਾਰਤ ਨਵਾਚਾਰ ਸੂਚਕਾਂਕ ਸੁਧਾਰ ਅਤੇ ਵਿਕਾਸ ਨੂੰ ਚਲਾਉਣ ਲਈ ਆਲਮੀ ਸੂਚਕਾਂਕ (ਜੀਆਈਆਰਜੀ) ਵਿਧੀ ਰਾਹੀਂ ਚੋਣਵੇਂ ਆਲਮੀ ਸੂਚਕਾਂਕ ਦੀ ਨਿਗਰਾਨੀ ਕਰਨ ਲਈ ਸਰਕਾਰ ਦੇ ਯਤਨਾਂ ਵਿੱਚ ਵੀ ਯੋਗਦਾਨ ਪਾਉਂਦਾ ਹੈ, ਜਿਸ ਲਈ ਨੀਤੀ ਆਯੋਗ ਨੋਡਲ ਅਦਾਰਾ ਹੈ।
ਪੂਰੀ ਰਿਪੋਰਟ ਇੱਥੇ ਪੜ੍ਹੋ:
https://www.niti.gov.in/sites/default/files/2022-07/India-Innovation-Index-2021-Web-Version_21_7_22.pdf
************
ਡੀਐੱਸ/ਐੱਲਪੀ/ਏਕੇ
(Release ID: 1843432)
Visitor Counter : 180