ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਸ਼ਟਰਮੰਡਲ ਖੇਡਾਂ 2022 ਲਈ ਜਾਣ ਵਾਲੇ ਭਾਰਤੀ ਦਲ ਦੇ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 20 JUL 2022 2:27PM by PIB Chandigarh

ਮੈਂ ਪਹਿਲਾਂ ਉਨ੍ਹਾਂ ਨਾਲ ਬਾਤ ਕਰਨ ਤੋਂ ਪਹਿਲਾਂ ਜ਼ਰੂਰ ਇੱਕ ਦੋ ਸ਼ਬਦ ਕਹਾਂਗਾ ਉਸ ਦੇ ਬਾਅਦ ਉਨ੍ਹਾਂ ਨਾਲ ਬਾਤ ਕਰਾਂਗਾ।

ਸਾਥੀਓ,

ਮੇਰੇ ਲਈ ਖੁਸ਼ੀ ਕੀ ਬਾਤ (ਦੀ ਗੱਲ) ਹੈ ਕਿ ਆਪ ਸਭ ਨਾਲ ਮਿਲਣ ਦਾ ਮੌਕਾ ਮਿਲਿਆ। ਵੈਸੇ ਰੂਬਰੂ ਮਿਲਦਾ ਤਾਂ ਮੈਨੂੰ ਹੋਰ ਖੁਸ਼ੀ ਹੁੰਦੀਲੇਕਿਨ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਹੁਣ ਆਪਣੀ ਕੋਚਿੰਗ ਦੀ ਵਿਅਸਤਤਾ ਵਿੱਚ ਹਨ। ਦੂਸਰੇ ਪਾਸੇ ਮੈਂ ਵੀ ਪਾਰਲੀਮੈਂਟ ਦਾ ਸੈਸ਼ਨ ਚਲ ਰਿਹਾ ਹੈ ਤਾਂ ਉੱਥੇ ਵੀ ਕੁਝ ਵਿਅਸਤਤਾ ਹੈ।

ਸਾਥੀਓ,

ਅੱਜ 20 ਜੁਲਾਈ ਹੈ। ਖੇਡ ਦੀ ਦੁਨੀਆ ਦੇ ਲਈ ਵੀ ਇਹ ਬੜਾ ਮਹੱਤਵਪੂਰਨ ਦਿਵਸ ਹੈ। ਆਪ ਲੋਕਾਂ ਵਿੱਚੋਂ ਕੁਝ ਲੋਕਾਂ ਨੂੰ ਜ਼ਰੂਰ ਪਤਾ ਹੋਵੇਗਾ ਕਿ ਅੱਜ ਇੰਟਰਨੈਸ਼ਨਲ ਚੈੱਸ ਡੇਅ ਹੈ। ਇਹ ਵੀ ਬਹੁਤ ਦਿਲਚਸਪ ਹੈ ਕਿ 28  ਜੁਲਾਈ ਨੂੰ ਜਿਸ ਦਿਨ ਬਰਮਿੰਘਮ ਵਿੱਚ commonwealth game ਸ਼ੁਰੂ ਹੋਣਗੀਆਂ ਉਸੇ ਦਿਨ ਤਮਿਲ ਨਾਡੂ ਦੇ ਮਹਾਬਲੀਪੁਰਮ ਵਿੱਚ ਚੈੱਸ ਓਲੰਪਿਆਡ ਦੀ ਸ਼ੁਰੂਆਤ ਹੋਵੇਗੀ। ਯਾਨੀ ਆਉਣ ਵਾਲੇ 10-15 ਦਿਨ ਭਾਰਤ ਦੇ ਖਿਡਾਰੀਆਂ ਦੇ ਪਾਸ ਆਪਣਾ ਦਮ ਖਮ ਦਿਖਾਉਣ ਦਾਦੁਨੀਆ ’ਤੇ ਛਾ ਜਾਣ ਦਾ ਇੱਕ ਬਹੁਤ ਬੜਾ ਸੁਨਹਿਰਾ ਅਵਸਰ ਹੈ। ਮੈਂ ਦੇਸ਼ ਦੇ ਹਰੇਕ ਖਿਡਾਰੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਤੁਹਾਡੇ ਵਿੱਚੋਂ ਅਨੇਕ athlete ਪਹਿਲਾਂ ਵੀ ਸਪੋਰਟਸ ਦੇ ਬੜੀਆਂ ਪ੍ਰਤੀਯੋਗਿਤਾਵਾਂ ਵਿੱਚ ਦੇਸ਼ ਦੇ ਗੌਰਵ ਦੇ ਪਲ (ਖਿਣ) ਦੇ ਚੁੱਕੇ ਹਨ। ਇਸ ਵਾਰ ਵੀ ਤੁਸੀਂ ਸਭ ਖਿਡਾਰੀ ਤੁਹਾਡੇ ਕੋਚਜ਼ ਉਤਸ਼ਾਹ ਨਾਲਜੋਸ਼ ਨਾਲ ਭਰੇ ਹੋਏ ਹਨ। ਜਿਨ੍ਹਾਂ ਦੇ ਪਾਸ ਪਹਿਲਾਂ  commonwealth  ਵਿੱਚ ਖੇਡਣ ਦਾ ਅਨੁਭਵ ਹੈ। ਉਨ੍ਹਾਂ ਦੇ ਲਈ ਖੁਦ ਨੂੰ ਦੁਬਾਰਾ ਅਜਮਾਉਣ ਦਾ ਮੌਕਾ ਹੈ। ਜੋ 65 ਤੋਂ ਜ਼ਿਆਦਾ athlete ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨਮੈਨੂੰ ਵਿਸ਼ਵਾਸ ਹੈ ਕਿ ਉਹ ਵੀ ਆਪਣੀ ਜਬਰਦਸਤ ਛਾਪ ਛੱਡਣਗੇ। ਆਪ ਲੋਕਾਂ ਨੂੰ ਕੀ ਕਰਨਾ ਹੈਕਿਵੇਂ ਖੇਡਣਾ ਹੈ ਇਸ ਦੇ ਆਪ ਐਕਸਪਰਟ ਹੋ।

ਮੈਂ ਬਸ ਇਹੀ ਕਹਾਂਗਾ ਕਿ ਜੀ ਭਰ ਕੇ ਖੇਡਿਓਜਮ ਕੇ ਖੇਡਿਓਪੂਰੀ ਤਾਕਤ ਨਾਲ ਖੇਡਿਓ ਅਤੇ ਬਿਨਾ ਕਿਸੇ ਟੈਂਸ਼ਨ ਨਾਲ ਖੇਡਿਓ। ਅਤੇ ਆਪ ਲੋਕਾਂ ਨੇ ਉਹ ਪੁਰਾਣਾ ਡਾਇਲੌਗ ਸੁਣਿਆ ਹੋਵੇਗਾ। ਕੋਈ ਨਹੀਂ ਹੈ ਟੱਕਰ ਮੇਂਕਹਾਂ ਪੜੇ ਹੋ ਚੱਕਰ ਮੇਂਬਸ ਇਸੇ attitude ਨੂੰ ਲੈ ਕੇ ਤੁਹਾਨੂੰ ਉੱਥੇ ਜਾਣਾ ਹੈਖੇਡਣਾ ਹੈਬਾਕੀ ਮੈਂ ਹੁਣ ਆਪਣੀ ਤਰਫ਼ੋਂ ਜ਼ਿਆਦਾ ਗਿਆਨ ਪਰੋਸਣਾ ਨਹੀਂ ਚਾਹੁੰਦਾ ਹਾਂ। ਆਓ ਬਾਤਚੀਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸ ਨਾਲ ਬਾਤ ਕਰਨੀ ਹੈ ਮੈਨੂੰ?

ਪ੍ਰਸਤੁਤਕਰਤਾ : ਅਵਿਨਾਸ਼ ਸਾਬਲੇ ਮਹਾਰਾਸ਼ਟਰ ਤੋਂ ਹਨ athletics ਦੇ ਹਨ।

ਪ੍ਰਧਾਨ ਮੰਤਰੀ : ਅਵਿਨਾਸ਼ ਨਮਸਕਾਰ।

ਅਵਿਨਾਸ਼ ਸਾਬਲੇ : ਜੈ ਹਿੰਦ ਸਰ ਮੈਂ ਅਵਿਨਾਸ਼ ਸਾਬਲੇਮੈਂ ਇੱਕ commonwealth games ਵਿੱਚ athletics ਵਿੱਚ 3000 ਮੀਟਰ ਈਵੈਂਟ ਵਿੱਚ ਇੰਡੀਆ ਨੂੰ ਰਿਪ੍ਰਜੈਂਟ ਕਰ ਰਿਹਾ ਹਾਂ।

ਪ੍ਰਧਾਨ ਮੰਤਰੀ : ਅਵਿਨਾਸ਼ ਮੈਨੂੰ ਦੱਸਿਆ ਗਿਆ ਕਿ ਤੁਸੀਂ ਫ਼ੌਜ ਵਿੱਚ ਹੋ ਅਤੇ ਤੁਸੀਂ ਤਾਂ ਸਿਆਚਿਨ ਵਿੱਚ ਵੀ ਪੋਸਟਿੰਗ ਕਰ ਚੁੱਕੇ ਹੋ। ਮਹਾਰਾਸ਼ਟਰ ਤੋਂ ਆਉਣਾ ਅਤੇ ਹਿਮਾਲਿਆ ਵਿੱਚ ਡਿਊਟੀ ਦੇਣਾਪਹਿਲਾਂ ਤਾਂ ਮੈਨੂੰ ਇਸ ਵਿਸ਼ੇ ’ਤੇ ਦੱਸੋ ਆਪਣੇ ਅਨੁਭਵ।

ਅਵਿਨਾਸ਼ ਸਾਬਲੇ: ਜੀ ਸਰਮੈਂ ਮਹਾਰਾਸ਼ਟਰ ਦੇ ਬੀਰ ਜ਼ਿਲ੍ਹੇ ਤੋਂ ਹਾਂ। ਅਤੇ ਮੈਂ 2012 ਵਿੱਚ ਮਤਲਬ ਭਾਰਤੀ ਫ਼ੌਜ join ਕੀਤੀ। ਅਤੇ ਉਸ ਦੇ ਬਾਅਦ ਸਰ ਮੈਂ ਆਰਮੀ ਦੀ ਜੋ ਡਿਊਟੀ ਹੁੰਦੀ ਹੈਨਾਰਮਲ ਡਿਊਟੀ ਵਿੱਚ ਚਾਰ ਸਾਲ ਮਤਲਬ ਮੈਂ ਨਾਰਮਲ ਡਿਊਟੀ ਕੀਤੀ ਅਤੇ ਉਸ ਵਿੱਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜੋ ਚਾਰ ਸਾਲ ਦੀ ਮੈਂ ਨਾਰਮਲ ਡਿਊਟੀ ਕਰਦਾ ਰਿਹਾ ਤਾਂ ਜੋ 9 ਮਹੀਨੇ ਦੀ ਜੋ ਬਹੁਤ ਮਜ਼ਬੂਤ ਟ੍ਰੇਨਿੰਗ ਹੁੰਦੀ ਹੈਬਹੁਤ hard ਹੁੰਦੀ ਹੈ। ਤਾਂ ਉਸ ਟ੍ਰੇਨਿੰਗ ਨੇ ਮੈਨੂੰ ਬਹੁਤ ਮਜ਼ਬੂਤ ਬਣਾ ਦਿੱਤਾ ਅਤੇ ਉਸ ਟ੍ਰੇਨਿੰਗ ਨਾਲ ਮੈਂ ਕਿਸੇ ਵੀ ਫੀਲਡ ਵਿੱਚ ਹੁਣ ਜਾਵਾਂਗਾ ਤਾਂ ਮੈਨੂੰ ਲਗਦਾ ਹੈ ਕਿ ਮੈਂ ਬਹੁਤ ਅੱਛਾ ਕਰਾਂਗਾ ਅਤੇ ਉਸੇ ਟ੍ਰੇਨਿੰਗ ਨਾਲ ਮੈਂ ਚਾਰ ਸਾਲ ਦੇ ਬਾਅਦ ਜਦੋਂ ਮੈਂ ਆਰਮੀ ਨੇ ਮੈਨੂੰ  athletics ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਬਹੁਤ ਆਭਾਰੀ ਰਿਹਾ ਅਤੇ ਮੈਂ ਜੋ ਆਰਮੀ ਦਾ discipline  ਹੈ ਅਤੇ ਜਿੱਥੇ ਮੈਂ ਇਤਨੀ ਕਠਿਨ ਜਗ੍ਹਾ ’ਤੇ ਰਿਹਾ ਤਾਂ ਮੈਨੂੰ ਕਾਫੀ ਫਾਇਦਾ ਹੋ ਰਿਹਾ ਹੈ।

ਪ੍ਰਧਾਨ ਮੰਤਰੀ: ਅੱਛਾ ਅਵਿਨਾਸ਼ ਮੈਂ ਸੁਣਿਆ ਹੈ ਕਿ ਸੈਨਾ join ਕਰਨ ਦੇ ਬਾਅਦ ਹੀ ਤੁਸੀਂ ਸਟੀਪਲਚੇਜ਼ (ਅੜਿੰਗਾ ਦੌੜ)  ਨੂੰ ਚੁਣਿਆ ਹੈ। ਸਿਆਚਿਨ ਅਤੇ ਸਟੀਪਲਚੇਜ਼ (ਅੜਿੰਗਾ ਦੌੜ) ਦਾ ਵੀ ਕੋਈ ਸਬੰਧ ਹੈ ਕੀ?

ਅਵਿਨਾਸ ਸਾਬਲੇ: ਹਾਂ ਜੀ ਸਰ। ਜੋ ਸਾਨੂੰ ਟ੍ਰੇਨਿੰਗਸ ਵਿੱਚ ਮਤਲਬ ਉੱਥੋਂ ਵੀ ਐਸੀ ਟ੍ਰੇਨਿੰਗ ਹੁੰਦੀ ਹੈ ਜਿਵੇਂ ਤੁਹਾਡੇ ਇਹ ਸਟੀਪਲਚੇਜ਼ (ਅੜਿੰਗਾ ਦੌੜ)  ਜਿਵੇਂ ਈਵੈਂਟ ਵੀ ਇੱਕ obstacle ਦੀ ਗੇਮ ਹੈ। ਜਿਵੇਂ ਇਸ ਵਿੱਚ ਅਸੀਂ huddles ਨੂੰ ਉਸ ਦੇ ਉੱਪਰ jump ਕਰਨਾ ਹੈ ਫਿਰ water jump ਨੂੰ jump ਕਰਨਾ ਹੈ। ਇਸੇ ਤਰ੍ਹਾਂ ਆਰਮੀ ਦੀ ਜੋ ਟ੍ਰੇਨਿੰਗ ਹੁੰਦੀ ਹੈ ਉਸ ਵਿੱਚ ਵੀ ਸਾਨੂੰ ਬਹੁਤ ਸਾਰੇ obstacle ਦੇ ਵਿੱਚੋਂ ਦੀ ਜਾਣਾ ਪੈਂਦਾ ਹੈ। ਜਿਵੇਂ crawling  ਕਰਨਾ ਪੈਂਦਾ ਹੈ ਜਾਂ 9 fit ditch ਹੁੰਦਾ ਹੈ ਉਸ ਨੂੰ jump ਕਰਨਾ ਪੈਂਦਾ ਹੈ। ਤਾਂ ਮਤਲਬ ਐਸੇ ਬਹੁਤ ਸਾਰੇ obstacles  ਹੁੰਦੇ ਹਨ ਜੋ ਟ੍ਰੇਨਿੰਗ ਵਿੱਚ ਅਤੇ ਇੱਥੇ ਤਾਂ ਮੈਨੂੰ ਬਹੁਤ ਅਸਾਨ ਲਗ ਰਿਹਾ ਹੈ। ਮੈਂ ਆਰਮੀ ਟ੍ਰੇਨਿੰਗ ਦੇ ਬਾਅਦ ਮੈਨੂੰ ਸਟੀਪਲ (ਅੰੜਿੰਗਾ) ਜਿਹੇ ਈਵੈਂਟ ਵਿੱਚ ਮਤਲਬ ਬਹੁਤ ਜ਼ਿਆਦਾ ਅਸਾਨ ਲਗ ਰਿਹਾ ਹੈ।

ਪ੍ਰਧਾਨ ਮੰਤਰੀ: ਅੱਛਾ ਅਵਿਨਾਸ਼ ਇਹ ਮੈਨੂੰ ਦੱਸੋ ਕਿ ਤੁਹਾਡਾ ਪਹਿਲਾਂ ਬਹੁਤ ਵਜ਼ਨ ਜ਼ਿਆਦਾ ਸੀ ਅਤੇ ਤੁਸੀਂ ਬਹੁਤ ਘੱਟ ਸਮੇਂ ਵਿੱਚ ਆਪਣਾ weight lose ਕੀਤਾ ਅਤੇ ਅੱਜ ਵੀ ਮੈਂ ਦੇਖ ਰਿਹਾ ਹਾਂ। ਬਹੁਤ ਦੁਬਲੇ ਪਤਲੇ ਦਿਖ ਰਹੇ ਹੋਮੈਂ ਦੇਖਿਆ ਸੀ ਕਿ ਸਾਡੇ ਇੱਕ ਸਾਥੀ ਨੀਰਜ ਚੋਪੜਾ ਨੇ ਵੀ ਬਹੁਤ ਘੱਟ ਸਮੇਂ ਵਿੱਚ ਆਪਣਾ weight  ਘੱਟ ਕੀਤਾ ਸੀ ਅਤੇ ਮੈਂ ਸਮਝਦਾ ਹਾਂ ਕਿ ਤੁਸੀਂ ਆਪਣਾ ਅਨੁਭਵ ਅਗਰ ਕੁਝ ਦੱਸੋ ਕਿ ਤੁਸੀਂ ਕਿਵੇਂ ਕੀਤਾ ਹੈ ਤਾਕਿ ਸ਼ਾਇਦ ਖੇਲ-ਕੁਦ ਦੀ ਜਗ੍ਹਾ ਹੋਰ ਲੋਕਾਂ ਨੂੰ ਵੀ ਕੰਮ ਆਵੇ।

ਅਵਿਨਾਸ਼ ਸਾਬਲੇ : ਸਰ ਮੈਂ ਆਰਮੀ ਵਿੱਚ ਇੱਕ ਸੋਲਜਰ ਦੀ ਤਰ੍ਹਾਂ ਜਦੋਂ ਡਿਊਟੀ ਕਰਦਾ ਸਾਂ ਤਾਂ ਮੇਰਾ weight ਕਾਫੀ ਜ਼ਿਆਦਾ ਸੀ। ਤਾਂ ਮੈਂ ਜਦੋਂ ਸੋਚਿਆ ਕਿ ਮੈਂ ਸਪੋਰਟਸ ਵਿੱਚ ਜਾਣਾ ਚਾਹੁੰਦਾ ਤਾਂ ਮੇਰੇ ਸਾਥ (ਨਾਲ) ਮੇਰੀ ਯੂਨਿਟ ਵੀ ਅਤੇ ਆਰਮੀ ਨੇ ਮੈਨੂੰ ਬਹੁਤ motivate ਕੀਤਾ ਕਿ ਸਪੋਰਟਸ ਵਿੱਚ ਜਾਣਾ। ਤਾਂ ਮੈਂ ਸੋਚਿਆ ਕਿ ਹੁਣ running  ਕਰਨ ਦੇ ਲਈ ਤਾਂ ਮੇਰਾ weight ਬਹੁਤ ਜ਼ਿਆਦਾ ਸੀ। ਤਾਂ ਮੇਰਾ ਘੱਟ ਤੋਂ ਘੱਟ 74kg weight ਸੀ। ਤਾਂ ਮੈਂ ਹੁਣ ਇਹ ਕਿਵੇਂ ਹੋਵੇਗਾ। ਲੇਕਿਨ ਉਨ੍ਹਾਂ ਨੇ ਮੈਨੂੰ ਬਹੁਤ support  ਕੀਤਾ ਅਤੇ ਟ੍ਰੇਨਿੰਗ ਦੇ ਲਈ ਇੱਕ ਅਲੱਗ ਤੋਂ ਐਕਸਟਰਾ ਟਾਈਮ ਮਿਲਦਾ ਸੀ ਮੈਨੂੰ ਆਰਮੀ ਵਿੱਚ। ਤਾਂ ਮੈਂ ਇਹ weight ਘੱਟ ਕਰਨ ਦੇ ਲਈ ਮੈਨੂੰ 3-4 ਮਹੀਨੇ ਦਾ ਟਾਈਮ ਲਗਿਆ।

ਪ੍ਰਧਾਨ ਮੰਤਰੀ : ਕਿਤਨਾ weight lose ਕੀਤਾ?

ਅਵਿਨਾਸ਼ ਸਾਬਲੇ: ਸਰ ਹੁਣ 53kg weight ਰਹਿੰਦਾ ਹੈਸਰ ਮੇਰਾ 53 kg. ਅਤੇ ਮੇਰਾ ਤਦ 74 ਮਤਲਬ 20 kg

ਪ੍ਰਧਾਨ ਮੰਤਰੀ: ਓਹ ਬਹੁਤ ਘੱਟ ਕੀਤਾ। ਅੱਛਾ ਅਵਿਨਾਸ਼ ਮੈਨੂੰ ਖੇਡ ਦੀ ਸਭ ਤੋਂ ਅੱਛੀ ਬਾਤ ਅਤੇ ਇਹ ਜ਼ਰੂਰ ਮੇਰੇ ਮਨ ਨੂੰ ਛੂਹੰਦੀ ਹੈ ਕਿ ਇਸ ਵਿੱਚ ਪਿੱਛੇ ਦੀ ਹਾਰ-ਜਿੱਤ ਦਾ ਜ਼ਿਆਦਾ baggage  ਨਹੀਂ ਹੁੰਦਾ ਹੈ। ਹਰ ਵਾਰ competition ਨਵਾਂ ਹੁੰਦਾ ਹੈ, fresh ਹੁੰਦਾ ਹੈ ਅਤੇ ਤੁਸੀਂ ਦੱਸਿਆ ਕਿ ਆਪ ਪੂਰੀ ਤਰ੍ਹਾਂ ਤਿਆਰ ਹੋ। ਸਭ ਦੇਸ਼ਵਾਸੀਆਂ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਤੁਸੀਂ ਜਮ ਕੇ ਖੇਡੋ। ਆਓ ਹੁਣ ਕਿਸ ਨਾਲ ਬਾਤ ਕਰਦੇ ਹਾਂ?

ਪ੍ਰਸਤੁਤਕਰਤਾ : ਸਰ ਅਚਿੰਤਾ ਸ਼ੇਉਲੀ ਵੈਸਟ ਬੰਗਾਲ ਤੋਂ ਹਨਇਹ weight lifting ਕਰਦੇ ਹਨ।

ਪ੍ਰਧਾਨ ਮੰਤਰੀ : ਅਚਿੰਤਾ ਜੀ ਨਮਸਤੇ।

ਅਚਿੰਤਾ ਸ਼ੇਉਲੀ : ਨਮਸਤੇ ਸਰਸਰ ਮੈਂ ਵੈਸਟ ਬੰਗਾਲ ਤੋਂ ਹਾਂ। ਮੈਂ ਹਾਲੇ ਬਾਰ੍ਹਵੀਂ ਕਰ ਰਿਹਾ ਹਾਂ ਸਰ।

ਪ੍ਰਧਾਨ ਮੰਤਰੀ : ਥੋੜ੍ਹਾ ਆਪਣੇ ਵਿਸ਼ੇ ਵਿੱਚ ਦੱਸੋ ਜਰਾ।

ਅਚਿੰਤਾ ਸ਼ੇਉਲੀ : 73 ਕੈਟੇਗਰੀ ਵਿੱਚ ਖੇਡਦਾ ਹਾਂ ਸਰ।

ਪ੍ਰਧਾਨ ਮੰਤਰੀ : ਅੱਛਾ ਅਚਿੰਤਾ ਲੋਕ ਕਹਿੰਦੇ ਹਨ ਕਿ ਆਪ ਬਹੁਤ ਸ਼ਾਂਤ ਸੁਭਾਅ ਦੇ ਹੋ। ਇੱਕ ਦਮ ਨਾਲ ਕੂਲ ਜਿਸ ਨੂੰ ਕਹਿੰਦੇ ਹਾਂ। ਅਤੇ ਤੁਹਾਡਾ ਖੇਲ ਤਾਂ ਹੈ ਜਿਸ ਵਿੱਚ ਪਾਵਰ ਲਗਦਾ ਹੈਸ਼ਕਤੀ ਦਾ ਖੇਲ ਹੈ। ਤਾਂ ਇਹ ਸ਼ਕਤੀ ਅਤੇ ਸ਼ਾਂਤੀ ਇਹ ਦੋਨਾਂ ਨੂੰ ਕੈਸੇ (ਕਿਵੇਂ) ਤੁਸੀਂ ਮੇਲ ਬਿਠਾ ਦਿੱਤਾ ਹੈ।

 

ਅਚਿੰਤਾ ਸ਼ੇਉਲੀ : ਸਰ ਕੁਝ ਕੁਝ ਯੋਗ ਕਰਦੇ ਹਾਂ ਅਸੀਂ ਜੋ ਸਰ ਤਾਂ ਉਸ ਨਾਲ ਦਿਮਾਗ ਸ਼ਾਂਤ ਹੋ ਜਾਂਦਾ ਹੈ ਅਤੇ ਟ੍ਰੇਨਿੰਗ ਦੇ ਟਾਈਮ ਉਸ ਨੂੰ ਬਾਹਰ ਕੱਢ ਦਿੰਦੇ ਹਾਂ। ਜੋਸ਼ ਦੇ ਨਾਲ ਸਰ ਇੱਕਦਮ।

ਪ੍ਰਧਾਨ ਮੰਤਰੀ : ਅੱਛਾ ਅਚਿੰਤਾ ਰੈਗੂਲਰ ਯੋਗ ਕਰਦੇ ਹੋ?

ਅਚਿੰਤਾ ਸ਼ੇਉਲੀ : ਹਾਂ ਜੀ ਸਰ ਕਦੇ ਕਦੇ ਮਿਸ ਹੁੰਦਾ ਹੈ ਲੇਕਿਨ ਕਰਦਾ ਹਾਂ ਸਰ।

ਪ੍ਰਧਾਨ ਮੰਤਰੀ- ਅੱਛਾਅੱਛਾ ਤੁਹਾਡੇ ਪਰਿਵਾਰ ਵਿੱਚ ਕੌਣ-ਕੌਣ ਹੈ?

ਅਚਿੰਤਾ ਸ਼ੇਉਲੀ : ਮੰਮੀ ਹੈ ਅਤੇ ਮੇਰਾ ਬੜਾ ਭਾਈ ਹੈ ਸਰ।

ਪ੍ਰਧਾਨ ਮੰਤਰੀ : ਅਤੇ ਪਰਿਵਾਰ ਤੋਂ ਵੀ ਮਦਦ ਮਿਲਦੀ ਹੈ?

ਅਚਿੰਤਾ ਸ਼ੇਉਲੀ : ਹਾਂ ਸਰ ਪਰਿਵਾਰ ਤੋਂ ਮੇਰਾਫੈਮਿਲੀ ਤੋਂ ਫੁੱਲ ਸਪੋਰਟ ਰਹਿੰਦਾ ਹੈ। ਕਿ ਕਰੋ ਅੱਛੇ ਤਰ੍ਹਾਂ ਕਰੋ। ਡੇਲੀ ਬਾਤ ਹੁੰਦੀ ਹੈ ਹਮੇਸ਼ਾ ਸਪੋਰਟ ਹੀ ਰਿਹਾ ਹੈ ਸਰ।

ਪ੍ਰਧਾਨ ਮੰਤਰੀ – ਦੇਖੋ ਮਾਂ ਨੂੰ ਚਿੰਤਾ ਰਹਿੰਦੀ ਹੋਵੇਗੀ ਕਿ ਨਹੀਂ ਕੋਈ ਚੋਟ ਪਹੁੰਚਾ ਨਾ ਦੇਵੇ ਕਿਉਂਕਿ weight lifting ਵਿੱਚ ਹਮੇਸ਼ਾ injury ਬੜੀ ਚਿੰਤਾ ਰਹਿੰਦੀ ਹੈ। ਤਾਂ

ਅਚਿੰਤਾ ਸ਼ੇਉਲੀ : ਜੀ ਸਰ ਮੈਂ ਜਦੋਂ ਬਾਤ (ਗੱਲ) ਕਰਦਾ ਹਾਂ ਮਾਂ ਨਾਲ ਤਾਂ ਉਨ੍ਹਾਂ ਲੋਕ ਕਿ ਅੱਛੇ ਤਰ੍ਹਾਂ ਖੇਡੋ।

ਪ੍ਰਧਾਨ ਮੰਤਰੀ : ਦੇਖੋ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਬਹੁਤ ਪ੍ਰਗਤੀ ਹੋਵੇ ਬਹੁਤ ਲਾਭ ਮਿਲੇ ਤੁਹਾਨੂੰ ਹੋਰ ਕਾਫੀ ਪ੍ਰਗਤੀ ਕਰੋ ਆਪ। ਅੱਛਾ ਤੁਸੀਂ ਕਿਵੇਂ (ਕੈਸੇ) ਖ਼ੁਦ ਨੂੰ injury ਤੋਂ ਕਿਵੇਂ ਬਚਾਇਆਇਸ ਦੀ ਕੋਈ ਵਿਸ਼ੇਸ਼ ਤਿਆਰੀ ਕੀਤੀ ਹੈ ਕੀ?

ਅਚਿੰਤਾ ਸ਼ੇਉਲੀ : ਨਹੀਂ ਸਰ, injury ਤਾਂ ਆਉਂਦੀ ਰਹਿੰਦੀ ਹੈ ਲੇਕਿਨ ਉਸ ਦੇ ਲਈ ਸਰ ਅਸੀਂ ਉਸ ਦੇ ਉੱਪਰ ਥੋੜ੍ਹਾ ਧਿਆਨ ਦਿੰਦੇ ਹਾਂ ਕੀ ਮੈਂ ਗਲਤੀ ਕੀਤੀ ਹੈਇਸ ਲਈ injury ਆਈ। ਉਸ ਨੂੰ ਮੈਂ ਫਿਰ ਠੀਕ ਕੀਤਾ। ਫਿਰ ਹੌਲ਼ੀ-ਹੌਲ਼ੀ ਫਿਰ injury ਵੀ ਚਲਦੀ ਗਈ ਨਹੀਂ ਆਈ ਸਰ।

ਪ੍ਰਧਾਨ ਮੰਤਰੀ : ਅੱਛਾ ਅਚਿੰਤਾ ਮੈਨੂੰ ਦੱਸਿਆ ਕਿ ਤੁਸੀਂ ਤਾਂ ਸਿਨੇਮਾ ਦੇਖਣ ਦੇ ਬੜੇ ਸ਼ੌਕੀਨ ਹੋਫਿਲਮਾਂ ਦੇਖਿਆ ਕਰਦੇ ਹੋ ਤਾਂ ਟ੍ਰੇਨਿੰਗ ਦੇ ਕਾਰਨ ਤਾਂ ਸਮਾਂ ਨਹੀਂ ਮਿਲਦਾ ਹੋਵੇਗਾ ਤੁਹਾਨੂੰ।

ਅਚਿੰਤਾ ਸ਼ੇਉਲੀ : ਹਾਂ ਸਰ। ਟਾਈਮ ਤਾਂ ਨਹੀਂ ਮਿਲਦਾ ਹੈ ਲੇਕਿਨ ਕਦੇ-ਕਦੇ ਜਦੋਂ ਫ੍ਰੀ ਹੁੰਦਾ ਹਾਂ ਤਾਂ ਥੋੜ੍ਹਾ ਦੇਖ ਲੈਂਦਾ ਹਾਂ ਸਰ।

ਪ੍ਰਧਾਨ ਮੰਤਰੀ : ਇਸ ਦਾ ਮਤਲਬ ਉੱਥੋਂ ਮੈਡਲ ਲੈ ਕੇ ਆਓਗੇ ਉਸ ਦੇ ਬਾਅਦ ਇਹੀ ਕੰਮ ਰਹੇਗਾ ਫਿਲਮ ਦੇਖਣ ਦਾ?

ਅਚਿੰਤਾ ਸ਼ੇਉਲੀ : ਨਹੀਂ-ਨਹੀਂ ਸਰ।

 

ਪ੍ਰਧਾਨ ਮੰਤਰੀ : ਚਲੋ ਮੇਰੀ ਤਰਫ਼ ਤੋਂ ਤੁਹਾਨੂੰ ਸ਼ੁਭਕਾਮਨਾ ਅਤੇ ਮੈਂ ਤੁਹਾਡੇ ਪਰਿਵਾਰ ਨੂੰ ਵੀ ਉਨ੍ਹਾਂ ਦੀ ਸ਼ਲਾਘਾ ਕਰਨਾ ਚਾਹਾਂਗਾ। ਖਾਸ ਤੌਰ ‘ਤੇ ਤੁਹਾਡੀ ਮਾਤਾਜੀ ਅਤੇ ਤੁਹਾਡੇ ਭਾਈ ਨੂੰ ਪ੍ਰਣਾਮ ਕਰਦਾ ਹਾਂ। ਕਿ ਜਿਨ੍ਹਾਂ ਨੇ ਤੁਹਾਡੀ ਤਿਆਰੀ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਮੇਰਾ ਮੰਨਣਾ ਹੈ ਕਿ ਜਦੋਂ ਕੋਈ ਖਿਡਾਰੀ ਬਣਦਾ ਹੈ। ਤਾਂ ਖਿਡਾਰੀ ਦੇ ਨਾਲ ਹੀ ਪੂਰੇ ਪਰਿਵਾਰ ਨੂੰ ਤਪੱਸਿਆ ਕਰਨੀ ਪੈਂਦੀ ਹੈ। ਆਪ commonwealth ਵਿੱਚ ਆਪਣਾ ਸਭ ਤੋਂ ਅੱਛਾ ਪ੍ਰਦਰਸ਼ਨ ਕਰੋਤੁਹਾਡੀ ਮਾਤਾਜੀ ਦੇ ਨਾਲ ਹੀ ਦੇਸ਼ ਦੇ ਲੋਕਾਂ ਦਾ ਅਸ਼ੀਰਵਾਦ ਤੁਹਾਡੇ ਨਾਲ ਹੈ। ਅਚਿੰਤਾ ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਹਾਨੂੰ।

ਅਚਿੰਤਾ ਸ਼ੇਉਲੀ : ਧੰਨਵਾਦ ਸਰਧੰਨਵਾਦ ਸਰ।

ਪ੍ਰਸਤੁਤਕਰਤਾ : ਸਰ ਹੁਣ ਟ੍ਰੀਸਾ ਜੌਲੀ ਕੇਰਲਾ ਤੋਂ ਹਨਬੈਡਮਿੰਟਨ ਖੇਡਦੇ ਹਨ।

ਟ੍ਰੀਸਾ ਜੌਲੀ : Good Morning Sir, I am Treesa Jolly. Sir I am playing for the 2020 commonwealth games, badminton, Sir.

ਪ੍ਰਧਾਨ ਮੰਤਰੀ : ਅੱਛਾ ਟ੍ਰੀਸਾ ਆਪ ਕੰਨੂਰ ਜ਼ਿਲ੍ਹੇ ਤੋਂ ਹੋ। ਉੱਥੇ ਦੀ ਤਾਂ ਖੇਤੀ ਅਤੇ ਫੁਟਬਾਲ ਦੋਨੋਂ ਬਹੁਤ ਪ੍ਰਸਿੱਧ ਹਨ। ਤੁਹਾਨੂੰ ਬੈਡਮਿੰਟਨ ਦੇ ਲਈ ਕਿਸ ਨੇ ਪ੍ਰੇਰਿਤ ਕੀਤਾ?

ਟ੍ਰੀਸ ਜੌਲੀ : Sir, my father motivated me to play the sport as volleyball and football is most popular in my hometown. But badminton is more convenient to play in that age. At the age of 5.

ਪ੍ਰਧਾਨ ਮੰਤਰੀ : ਅੱਛਾ ਟ੍ਰੀਸਾ ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਅਤੇ ਗਾਇਤ੍ਰੀ ਗੋਪੀਚੰਦ ਦੋਨੋਂ ਅੱਛੇ ਦੋਸਤ ਵੀ ਹੋਡਬਲਸ ਪਾਰਟਨਰ ਵੀ ਹੋ। ਆਪਣੀ ਦੋਸਤੀ ਅਤੇ on field partner ਬਾਰੇ ਜਰਾ ਦੱਸੋ?

ਟ੍ਰੀਸਾ ਜੌਲੀ : Sir, it is good bond with Gayatri, like when we are playing it’s create a good combination when we are playing on court and it’s very important I feel it’s very important to keep good bond without partners.

ਪ੍ਰਧਾਨ ਮੰਤਰੀ : ਅੱਛਾ ਟ੍ਰੀਸਾ ਤੁਸੀਂ ਅਤੇ ਗਾਇਤ੍ਰੀ ਨੇ ਪਰਤਣ ਦੇ ਬਾਅਦ celebrate ਕਰਨ ਦਾ ਕੈਸਾ ਪਲਾਨ ਬਣਾਇਆ ਹੈ?

ਟ੍ਰੀਸਾ ਜੌਲੀ : ਸਰ ਉੱਧਰ ਜਾਕੇ ਮੈਡਲ ਆਏ ਤਾਂ we will celebrate. ਸਰ ਪਤਾ ਨਹੀਂ ਹੁਣੇ ਕੈਸੇ (ਕਿਵੇਂ) how we celebrate

ਪ੍ਰਧਾਨ ਮੰਤਰੀ – ਪੀਵੀ ਸਿੰਧੂ ਨੇ ਤੈਅ ਕੀਤਾ ਸੀ ਕਿ ਉਹ ਆ ਕੇ ਆਈਸਕ੍ਰੀਮ ਖਾਵੇਗੀ। ਅੱਛਾ ਤੁਸੀਂ ਸ਼ਾਨਦਾਰ ਸ਼ੁਰੂਆਤ ਕੀਤੀ ਹੈਹਾਲੇ ਤਾਂ ਪੂਰਾ career ਤੁਹਾਡੇ ਸਾਹਮਣੇ ਹੈਹਾਲੇ ਤਾਂ ਤੁਹਾਡੀ ਜਿੱਤ ਦੀ ਸ਼ੁਰੂਆਤ ਹੈ ਅਤੇ ਆਪ ਹਰ ਮੈਚ ਵਿੱਚ ਆਪਣਾ ਸ਼ਤ ਪ੍ਰਤੀਸ਼ਤ ਦੇਵੋ। ਹਰ ਮੈਚ ਨੂੰ ਪੂਰੀ ਗੰਭੀਰਤਾ ਨਾਲ ਲਵੋ। ਮੈਚ ਦੇ ਬਾਅਦ ਪਰਿਣਾਮ ਕੁਝ ਵੀ ਹੋਵੇ। ਦੇਖੋ ਤੁਹਾਡਾ ਲਗਣਾ ਯਾਨੀ ਬਿਲਕੁਲ ਤੁਹਾਨੂੰ ਲਗਣਾ ਚਾਹੀਦਾ ਹੈ ਕਿ ਮੈਂ ਆਪਣਾ ਸਰਬਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ। ਚਲੋ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਹਾਡੀ ਪੂਰੀ ਸਾਰੀ ਟੋਲੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਮੇਰੀਆਂ।

ਟ੍ਰੀਸਾ ਜੌਲੀ : Thank You Sir.

ਪ੍ਰਸਤੁਤਕਰਤਾ : ਸਰ ਹੁਣ ਮਿਸ ਸਲੀਮਾ ਟੇਟੇ ਝਾਰਖੰਡ ਤੋਂ ਹਾਕੀ ਦੀ ਪਲੇਅਰ ਹਨ ਸਰ।

ਪ੍ਰਧਾਨ ਮੰਤਰੀ : ਸਲੀਮਾ ਜੀ ਨਮਸਤੇ।

ਸਲੀਮਾ ਟੇਟੇ : Good Morning Sir,

ਪ੍ਰਧਾਨ ਮੰਤਰੀ : ਹਾਂ ਸਲੀਮਾ ਜੀ ਕੈਸੇ ਹੋ ਆਪ?

ਸਲੀਮਾ ਟੇਟੇ : ਠੀਕ ਹੈਂ ਸਰਆਪ ਲੋਕ ਕੈਸੇ (ਕਿਵੇਂ) ਹੋ।

ਪ੍ਰਧਾਨ ਮੰਤਰੀ : ਤਾਂ ਹੁਣੇ ਕਿੱਥੇ ਹੋ ਕੋਚਿੰਗ ਦੇ ਲਈ ਕਿਤੇ ਹੋਰ ਹੋਬਾਹਰ ਹੋ ਤੁਸੀਂ?

ਸਲੀਮਾ ਟੇਟੇ : ਹਾਂ ਜੀ ਸਰ ਹਾਲੇ ਇੰਗਲੈਂਡ ਵਿੱਚ ਅਸੀਂ ਲੋਕਸਾਡੀ ਪੂਰੀ ਟੀਮ।

ਪ੍ਰਧਾਨ ਮੰਤਰੀ : ਅੱਛਾ ਸਲੀਮਾ ਮੈਂ ਕਿਤੇ ਤੁਹਾਡੇ ਬਾਰੇ ਮੈਂ ਪੜ੍ਹ ਰਿਹਾ ਸਾਂ ਕਿ ਆਪ ਅਤੇ ਤੁਹਾਡੇ ਪਿਤਾ ਨੇ ਹਾਕੀ ਦੇ ਲਈ ਬਹੁਤ ਸੰਘਰਸ਼ ਕੀਤਾ ਹੈ। ਤਦ ਤੋਂ ਲੈ ਕੇ ਹੁਣ ਤੱਕ ਦੀ ਯਾਤਰਾ ਬਾਰੇ ਅਗਰ ਆਪ ਕੁਝ ਦੱਸੋਗੇ ਤਾਂ ਦੇਸ਼ ਦੇ ਖਿਡਾਰੀਆਂ ਨੂੰ ਵੀ ਜ਼ਰੂਰੀ inspiration ਮਿਲੇਗਾ।

ਸਲੀਮਾ ਟੇਟੇ : ਹਾਂ ਜੀ ਸਰ ਬਿਲਕੁਲਜਿਵੇਂ ਮੈਂ ਪਿੰਡ ਤੋਂ ਹਾਂ ਤਾਂ ਜਿਵੇਂ ਮੇਰੇ ਪਾਪਾ ਵੀ ਖੇਡਦੇ ਸਨ ਪਹਿਲਾਂ। ਜਦੋਂ ਉਹ ਉਨ੍ਹਾਂ ਦਾ ਸਥਪਨ ਹਾਲੇ ਤਾਂ ਬਹੁਤ ਟਾਈਮ ਹੋਏ ਪਾਪਾ ਛੱਡ ਦਿੱਤੇ। ਤਾਂ ਮੈਂ ਉਨ੍ਹਾਂ ਦੇ ਨਾਲ ਕਿਤੇ ਵੀ ਪਾਪਾ ਜਾਂਦੇ ਸਨ ਖੇਡਣ ਦੇ ਲਈ ਤਾਂ ਮੈਂ ਉਨ੍ਹਾਂ ਦੇ ਨਾਲ ਸਾਈਕਲ ਵਿੱਚ (ਤੇ) ਜਾਂਦੀ ਸੀਖੇਡਣ ਉਸ ਦੇ ਨਾਲ। ਬਸ ਮੈਂ ਬੈਠ ਕੇ ਦੇਖਦੀ ਸਾਂ ਕਿ ਮਤਲਬ ਕੈਸੇ (ਕਿਵੇਂ) ਗੇਮ ਹੁੰਦੀ ਹੈ। ਮੈਂ ਪਾਪਾ ਤੋਂ ਸਿੱਖਣਾ ਚਾਹੁੰਦੀ ਸਾਂ ਕਿ ਮੈਂ ਕਿਵੇਂ ਸਿੱਖਾਂ ਕਿ ਮੈਨੂੰ ਵੀ ਹਾਕੀ ਖੇਡਣੀ ਹੈ। ਜਿਵੇਂ ਯਸਵੰਤ ਲਕੜਾ ਜਿਹੇ ਝਾਰਖੰਡ ਤੋਂ ਵੀ ਤਾਂ ਉਨ੍ਹਾਂ ਨੂੰ ਮੈਂ ਦੇਖਦੀ ਸਾਂ ਕਿ ਪਲੇਅਰ ਕੈਸੇ ਇਹ ਹੈ। ਤਾਂ ਮੈਨੂੰ ਵੈਸੇ ਬਣਨਾ ਹੈ। ਤਾਂ ਮੈਂ ਪਾਪਾ ਦੇ ਨਾਲ ਸਾਈਕਲ ਵਿੱਚ (ਤੇ) ਜਾਂਦੀ ਸਾਂ ਫਿਰ ਬੈਠ ਕੇ ਦੇਖਦੀ ਸਾਂ ਕਿ ਕੈਸੇ ਗੇਮ ਹੁੰਦਾ ਹੈ। ਤਾਂ ਬਾਅਦ ਵਿੱਚ ਹੌਲ਼ੀ-ਹੌਲ਼ੀ ਮੈਨੂੰ ਸਮਝ ਆਉਣ ਲਗਿਆ ਕਿ ਬਹੁਤ ਕੁਝ ਦੇ ਸਕਦਾ ਹੈ ਆਪਣੀ ਲਾਈਫ ਨੂੰ। ਤਾਂ ਮੈਂ ਪਾਪਾ ਤੋਂ ਸਿੱਖਿਆ ਹੈ ਕਿ ਮਤਲਬ ਸਟ੍ਰਗਲ ਕਰਨ ਨਾਲ ਸਾਨੂੰ ਬਹੁਤ ਕੁਝ ਮਿਲਦਾ ਹੈ। ਤਾਂ ਮੈਨੂੰ ਆਪਣੀ ਫੈਮਿਲੀ ਤੋਂ ਉਨ੍ਹਾਂ ਤੋਂ ਬਹੁਤ ਅੱਛਾ ਲਗਦਾ ਹੈ ਮੈਨੂੰ ਕਿ ਉਨ੍ਹਾਂ ਤੋਂ ਮੈਂ ਇਤਨਾ ਅੱਛਾ ਨੌਲੇਜ ਸਿੱਖਿਆ ਹੈ।

ਪ੍ਰਧਾਨ ਮੰਤਰੀ: ਅੱਛਾ ਸਲੀਮਾ ਟੋਕੀਓ ਓਲਪਿੰਕਸ ਵਿੱਚ ਤੁਹਾਡੀ ਖੇਡ ਨੇ ਸਭ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਤੁਹਾਡਾ ਉਹ ਅਨੁਭਵ ਮੈਂ ਸਮਝਦਾ ਹਾਂ ਅਗਰ ਤੁਸੀਂ ਸਾਂਝਾ ਕਰਦੇ ਹੋ ਟੋਕੀਓ ਵਾਲਾ ਅਨੁਭਵ ਤਾਂ ਵੀ ਮੈਂ ਸਮਝਦਾ ਹਾਂ ਸਭ ਨੂੰ ਅੱਛਾ ਲਗੇਗਾ।

ਸਲੀਮਾ ਟੇਟੇ: ਹਾਂ ਜੀ ਸਰ ਬਿਲਕੁਲਜਿਵੇਂ ਅਸੀਂ ਟੋਕੀਓ ਓਲੰਪਿਕਸ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਬਾਤ ਕੀਤੀ ਸੀ। ਫਿਰ ਹੁਣ ਕੌਮਨਵੈਲਥ ਆਉਣ ਤੋਂ ਪਹਿਲਾਂ ਵੀ ਅਸੀਂ already ਹਾਂ। ਪਰ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਬਹੁਤ ਅੱਛਾ motivate ਕੀਤਾ ਜਿਵੇਂ ਟੋਕੀਓ ਓਲੰਪਿਕਸ ਵਿੱਚ ਵੀ ਅਸੀਂ ਜਾਣ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਬਾਤ ਕੀਤੀ ਸੀ ਤਾਂ ਸਾਨੂੰ ਬਹੁਤ ਅੱਛਾ ਲਗਿਆ ਫਿਰ ਸਾਨੂੰ ਬਹੁਤ ਜ਼ਿਆਦਾ  motivate ਹੋਇਆ। ਤਾਂ ਬਸ ਇਹੀ ਹੈ ਕਿ ਅਸੀਂ ਟੋਕੀਓ ਓਲਪਿੰਕਸ ਵਿੱਚ ਅਸੀਂ ਇਹੀ ਸੋਚ ਕੇ ਗਏ ਸਾਂ ਕਿ ਅਸੀਂ ਕੁਝ ਕਰਨਾ ਹੈ ਇਸ ਵਾਰ। ਤਾਂ ਅਸੀਂ ਇਸ ਟੂਰਨਾਮੈਂਟ ਵਿੱਚ ਵੀ ਅਸੀਂ ਇਹੀ ਸੋਚ ਕੇ ਆਏ ਹਾਂ  ਕਿ ਅਸੀਂ ਕਰਨਾ ਹੈ। ਜਿਵੇਂ ਟੋਕੀਓ ਓਲੰਪਿਕਸ ਵਿੱਚ ਸਾਨੂੰ ਜਿਵੇਂ ਕੋਵਿਡ ਵੀ ਸੀ ਤਾਂ ਬਹੁਤ Difficult ਹੋਇਆ ਸੀ ਜਿਵੇਂ ਬਹੁਤ ਜ਼ਿਆਦਾ ਸਾਨੂੰ ਆਰਗੇਨਾਈਜ਼ ਕੀਤਾ ਹੋਇਆ ਸੀ ਜਿਵੇਂ ਪਹਿਲਾਂ ਉੱਥੇ ਬਹੁਤ ਅੱਛਾ ਸਾਡੇ ਲਈ ਆਰਗੇਨਾਈਜ਼ ਕੀਤਾ ਹੋਇਆ ਸੀ ਕਿ ਅਸੀਂ ਟੋਕੀਓ ਵਿੱਚ ਜਾ ਕੇ ਬਹੁਤ ਕੁਝ ਸਿੱਖ ਕੇ ਆਏ ਫਿਰ ਆਪਣੇ ਦਮ ’ਤੇ ਬਹੁਤ ਕੁਝ ਕਰਕੇ ਆਏ। ਬਸ ਆਪ ਲੋਕ ਸਾਨੂੰ ਐਸੇ ਹੀ ਸਪੋਰਟ ਕਰੋ ਤਾਕਿ ਅਸੀਂ ਹੋਰ ਅੱਗੇ ਤੱਕ ਜਾਈਏ। ਜਿਵੇਂ ਟੋਕੀਓ ਓਲੰਪਿਕਸ ਸਾਡੀ ਇੱਕ ਬਹੁਤ ਅੱਛੀ ਪਹਿਚਾਣ ਸੀ ਜਿਵੇਂ ਅਸੀਂ ਬਹੁਤ ਅੱਛੀ ਖੇਡੀ ਸਾਡੀ ਟੀਮ। ਤਾਂ ਅਸੀਂ ਇਸ ਨੂੰ continue ਰੱਖਣਾ ਹੈ ਸਰ।

ਪ੍ਰਧਾਨ ਮੰਤਰੀ: ਸਲੀਮਾ ਤੁਸੀਂ ਛੋਟੀ ਜਿਹੀ ਹੀ ਉਮਰ ਵਿੱਚ ਕਈ ਬੜੇ ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹੋ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਇਹ ਅਨੁਭਵ ਤੁਹਾਡੇ ਅੱਗੇ ਵੀ ਬਹੁਤ ਹੀ ਮਦਦ ਕਰੇਗਾ। ਤੁਸੀਂ ਬਹੁਤ ਅੱਗੇ ਵਧੋਗੇ। ਮੈਂ ਤੁਹਾਡੇ ਮਾਧਿਅਮ ਨਾਲ ਮਹਿਲਾ ਅਤੇ ਪੁਰਸ਼ ਦੋਨੋਂ ਹੀ ਹਾਕੀ ਟੀਮ ਨੂੰ ਆਪਣੇ ਵੱਲੋਂ ਦੇਸ਼ ਦੀ ਤਰਫੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਬਿਨਾ ਕਿਸੇ ਤਣਾਅ ਦੇਮਸਤੀ ਨਾਲ ਖੇਡੋ। ਸਭ ਲੋਕ ਸਰਬਸ੍ਰੇਸ਼ਠ ਜਦੋਂ ਪ੍ਰਦਰਸ਼ਨ ਕਰੋਗੇ। ਤਾਂ ਪਦਕ ਹਰ ਹਾਲ ਵਿੱਚ ਆਉਣਾ ਹੀ ਆਉਣਾ ਹੈ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਸਲੀਮਾ ਟੇਟੇ : Thank You Sir.

ਪ੍ਰਸਤੁਤਕਰਤਾ: ਸਰ ਸ਼ਰਮੀਲਾ ਹਾਂ ਹਰਿਆਣਾ ਤੋਂਇਹ ਪਾਰਾ athletics  ਵਿੱਚ ਸ਼ੌਟਪੁਟ ਦੀ ਖਿਡਾਰਨ ਹਨ ਸਰ।

ਸ਼ਰਮੀਲਾ: ਨਮਸਤੇ ਸਰ।

ਪ੍ਰਧਾਨ ਮੰਤਰੀ: ਨਮਸਤੇ ਸ਼ਰਮੀਲਾ ਜੀ। ਸ਼ਰਮੀਲਾ ਜੀ ਤੁਸੀਂ ਹਰਿਆਣਾ ਤੋਂ ਹੋ ਤਾਂ ਖੇਡਕੁੱਦ ਵਿੱਚ ਤਾਂ ਹਰਿਆਣਾ ਹੁੰਦਾ ਹੀ ਹੁੰਦਾ ਹੈ। ਅੱਛਾ ਤੁਸੀਂ 34 ਸਾਲ ਦੀ ਉਮਰ ਵਿੱਚ ਖੇਡਾਂ ਵਿੱਚ ਕਰੀਅਰ ਸ਼ੁਰੂ ਕੀਤਾ। ਅਤੇ ਤੁਸੀਂ ਦੋ ਸਾਲ ਵਿੱਚ ਹੀ ਗੋਲਡ ਮੈਡਲ ਵੀ ਜਿੱਤ ਕੇ ਦਿਖਾ ਦਿੱਤਾ। ਜਰਾ ਮੈਂ ਜ਼ਰੂਰ ਜਾਣਨਾ ਚਹਾਂਗਾ ਕਿ ਚਮਤਕਾਰ ਕਿਵੇਂ ਹੋਇਆਤੁਹਾਡੀ ਪ੍ਰੇਰਣਾ ਕੀ ਹੈ?

ਸ਼ਰਮੀਲਾ: ਸਰ ਮੈਂ ਹਰਿਆਣਾ ਤੋਂ ਜ਼ਿਲ੍ਹਾ ਮਹੇਂਦਰਗੜ੍ਹ ਤੋਂ ਰਿਵਾੜੀ ਵਿੱਚ ਮੈਂ ਰਹਿੰਦੀ ਹਾਂ। ਅਤੇ ਸਰ ਮੇਰੀ ਜ਼ਿੰਦਗੀ ਵਿੱਚ ਬਹੁਤ ਬੜੇ ਤੁਫਾਨ ਆਏ ਹਨ। ਲੇਕਿਨ ਮੇਰਾ ਬਚਪਨ ਤੋਂ ਸ਼ੌਕ ਸੀ ਖੇਡਣ ਦਾ ਲੇਕਿਨ ਮੈਨੂੰ ਮੌਕਾ ਨਹੀਂ ਮਿਲਿਆ। ਫੈਮਿਲੀ ਮੇਰੀ ਗ਼ਰੀਬ ਸੀ ਮੇਰੇ ਪਾਪਾਮਾਂ ਬਲਾਈਇੰਡ ਸਨਤਿੰਨ ਭੈਣਾਂ ਇੱਕ ਭਾਈ ਹੈ ਸਾਡਾ ਬਹੁਤ ਜ਼ਿਆਦਾ ਗ਼ਰੀਬ ਸਰ। ਫਿਰ ਮੇਰੀ ਛੋਟੀ ਉਮਰ ਵਿੱਚ ਸ਼ਾਦੀ ਕਰ ਦਿੱਤੀ ਗਈ। ਲੇਕਿਨ ਅੱਗੇ ਹਸਬੈਂਡ ਕੁਝ ਅੱਛੇ ਨਹੀਂ ਮਿਲੇਬਹੁਤ ਅੱਤਿਆਚਾਰ ਕੀਤੇ। ਮੇਰੀਆਂ ਦੋ ਬੇਟੀਆਂ ਹਨ ਸਰ ਉਹ ਵੀ ਸਪੋਰਟਸ ਵਿੱਚ ਹਨ। ਲੇਕਿਨ ਤਿੰਨੋਂ ਮਾਂ ਬੇਟੀਆਂ ’ਤੇ ਸਾਡੇ ’ਤੇ ਬਹੁਤ ਅੱਤਿਆਚਾਰ ਹੋਇਆ ਤਦ ਮੇਰੇ ਮਾਂ-ਬਾਪ ਮੈਨੂੰ ਮਾਇਕੇ (ਪੇਕੇ) ਵਿੱਚ ਲੈ ਆਏ। ਛੇ ਸਾਲ ਮੈਂ ਮਾਇਕੇ (ਪੇਕੇ) ਵਿੱਚ ਰਹੀ ਹਾਂ ਸਰ। ਲੇਕਿਨ ਮੇਰੇ ਮਨ ਵਿੱਚ ਬਚਪਨ ਤੋਂ ਹੀ ਕੁਝ ਕਰਨ ਦਾ ਸੀ। ਲੇਕਿਨ ਕੋਈ ਰਸਤਾ ਨਹੀਂ ਮਿਲਿਆ ਸਰ ਮੈਨੂੰ। ਤਾਂ ਸੈਕੰਡ ਮੈਰਿਜ ਦੇ ਬਾਅਦ ਮੈਂ ਦੇਖਿਆ ਸਪੋਰਟਸ ਵਿੱਚਸਾਡੇ ਰਿਲੇਟਿਵ ਟੇਕਚੰਦ ਭਾਈ ਜੋ ਹਨ flag bearer ਰਹੇ ਹਨ। ਉਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਅਤੇ ਉਨ੍ਹਾਂ ਨੇ ਡੇਲੀ ਅੱਠ ਘੰਟੇ ਸਵੇਰੇ-ਸ਼ਾਮ ਚਾਰ-ਚਾਰ ਘੰਟੇ ਬਹੁਤ ਮਿਹਨਤ ਕਰਵਾਈ ਮੇਰੇ ਤੋਂ ਅਤੇ ਉਨ੍ਹਾਂ ਦੀ ਵਜ੍ਹਾ ਨਾਲ ਅੱਜ ਮੈਂ ਇਹ ਨੈਸ਼ਨਲ ਵਿੱਚ ਇਹ ਇੱਕ ਸਾਲ ਦੋ ਸਾਲ ਵਿੱਚ ਮੈਂ ਗੋਲਡ ਮੈਡਲ ਲੈ ਚੁੱਕੀ ਹਾਂ ਸਰ।

ਪ੍ਰਧਾਨ ਮੰਤਰੀ: ਸ਼ਰਮਿਲਾ ਜੀਤੁਹਾਡੇ ਜੀਵਨ ਦੀਆਂ ਅਨੇਕ ਬਾਤਾਂ ਅਜਿਹੀਆਂ ਹਨ ਜਿਸ ਨੂੰ ਸੁਣ ਕੇ ਕੋਈ ਵੀ ਇਹ ਸੋਚੇਗਾ ਕਿ ਉਹ ਹੁਣ ਅੱਗੇ ਜਾਣਾ ਹੀ ਛੱਡ ਦਿਓ ਦੁਨੀਆ ਵਿੱਚ ਲੇਕਿਨ ਤੁਸੀਂ ਕਦੇ ਹਿੰਮਤ ਹਾਰੀ ਨਹੀਂ। ਸ਼ਰਮਿਲਾ ਜੀਆਪ ਵਾਕਈ ਹਰ ਦੇਸ਼ਵਾਸੀ ਦੇ ਲਈ ਇੱਕ ਰੋਲ ਮਾਡਲ ਹੋ ਅਤੇ ਤੁਹਾਡੀਆਂ ਦੋ ਬੇਟੀਆਂ ਵੀ ਹਨ। ਜਿਵੇਂ ਤੁਸੀਂ ਕਿਹਾਹੁਣ ਉਨ੍ਹਾਂ ਨੂੰ ਵੀ ਜਰਾ ਖੇਡਕੁੱਦ ਦੀ ਸਮਝ ਆ ਰਹੀ ਹੈ। ਦੇਵਿਕਾ ਵੀ ਰੁਚੀ ਲੈਂਦੀ ਹੋਵੇਗੀ ਉਹ ਵੀ ਤੁਹਾਡੇ ਨਾਲ ਖੇਡਾਂ ਵਿੱਚ ਪੁੱਛਗਿੱਛ ਕਰਦੀ ਰਹਿੰਦੀ ਹੋਵੇਗੀ,  ਉਨ੍ਹਾਂ ਦੀ ਰੁਚੀ ਕੀ ਹੈ ਉਨ੍ਹਾਂ ਬੱਚਿਆਂ ਦੀ?

ਸ਼ਰਮੀਲਾ: ਸਰ ਬੜੀ ਬੇਟੀ ਜੈਵਲਿਨ ਵਿੱਚ ਹੈ ਅੰਡਰ 14 ਵਿੱਚ ਹੁਣ ਖੇਡੇਗੀ। ਲੇਕਿਨ ਬਹੁਤ ਅੱਛੀ ਬਣੇਗੀ ਉਹ ਖਿਡਾਰੀ। ਹੁਣ ਵੀ ਸ਼ਾਇਦ ਯੂਟੋਪੀਆ ਹਰਿਆਣੇ ਵਿੱਚ ਜਦੋਂ ਗੇਮ ਹੋਣਗੇਉਸ ਦਿਨ ਪਤਾ ਚਲੇਗਾ। ਸਰ ਛੋਟੀ ਬੇਟੀ ਟੇਬਲ ਟੇਨਿਸ ਵਿੱਚ ਹੈ। ਮੇਰੀ ਇੱਛਾ ਹੈ ਕਿ ਮੈਂ ਆਪਣੀਆਂ ਬੇਟੀਆਂ ਨੂੰ ਵੀ ਖੇਲ (ਖੇਡਾਂ) ਵਿੱਚ ਲਿਆ ਕੇ ਉਨ੍ਹਾਂ ਦਾ ਵੀ ਜੀਵਨ ਅੱਛੇ ਤਰੀਕੇ ਨਾਲ ਬਣਾਵਾਂ ਕਿਉਂਕਿ ਜੋ ਪਹਿਲੇ ਝੱਲੇ ਹਨਇਹ ਬੱਚਿਆਂ ਤੇ ਨਾ ਆਏ।

ਪ੍ਰਧਾਨ ਮੰਤਰੀ: ਅੱਛਾ ਸ਼ਰਮੀਲਾ ਜੀਤੁਹਾਡੇ ਜੋ ਕੋਚ ਹਨਟੇਕਚੰਦ ਜੀਉਹ ਵੀ ਪੈਰਾਲੰਪੀਅਨ ਰਹੇ ਹਨ। ਉਨ੍ਹਾਂ ਤੋਂ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ?

ਸ਼ਰਮੀਲਾ: ਹਾਂ ਸਰ! ਉਨ੍ਹਾਂ ਨੇ ਹੀ ਮੈਨੂੰ ਪ੍ਰੇਰਿਤ ਕੀਤਾ ਹੈ ਅਤੇ ਪ੍ਰੈਕਟਿਸ ਕਰਵਾਈ ਹੈ ਚਾਰ-ਚਾਰ ਘੰਟੇ ਦੀ। ਜਦੋਂ ਮੈਂ ਸਟੇਡੀਅਮ ਵਿੱਚ ਨਹੀਂ ਜਾਂਦੀ ਤਾਂ ਉਹ ਘਰ ਤੋਂ ਪਕੜ-ਪਕੜ ਕੇ ਲੈ ਜਾਂਦੇ ਸਨ। ਮੈਂ ਥੱਕ ਜਾਂਦੀ ਸੀ ਫਿਰ ਉਨਾਂ ਨੇ ਮੇਰਾ ਹੌਸਲਾ ਵਧਾਇਆ ਕਿ ਹਾਰ ਮਤ (ਨਾ) ਮੰਨਣਾਜਿਤਨੀ ਵੀ ਮਿਹਨਤ ਕਰੋਗੇ ਉਤਨਾ ਫਲ ਤੇਰੇ ਅੱਗੇ ਆਏਗਾਮਿਹਨਤ ‘ਤੇ ਧਿਆਨ ਦਿਓ।

ਪ੍ਰਧਾਨ ਮੰਤਰੀ: ਸ਼ਰਮੀਲਾ ਜੀਤੁਸੀਂ ਜਿਸ ਉਮਰ ਵਿੱਚ ਖੇਡਣ ਦੀ ਸੋਚੀਉਸ ਵਿੱਚ ਬਹੁਤ ਸਾਰੇ ਲੋਕਾਂ ਦੇ ਲਈ ਖੇਡ ਸ਼ੁਰੂ ਕਰਨਾ ਮੁਸ਼ਕਿਲ ਹੁੰਦਾ ਹੈ। ਤੁਸੀਂ ਸਾਬਤ ਕਰ ਦਿੱਤਾ ਕਿ ਅਗਰ ਜਿੱਤਣ ਦਾ ਜਜਬਾ ਹੋਵੇ ਤਾਂ ਕੋਈ ਵੀ ਲਕਸ਼ ਅਸੰਭਵ ਨਹੀਂ ਹੈ। ਹਰ ਚੁਣੌਤੀ ਤੁਹਾਡੇ ਲਈ ਹੌਸਲੇ ਦੇ ਅੱਗੇ ਹਰ ਜਾਂਦੀ ਹੈ।

ਤੁਹਾਡੇ ਸਮਰਪਣ ਪੂਰੇ ਦੇਸ਼ ਨੂੰ ਪ੍ਰੇਰਿਤ ਕਰਦਾ ਹੈ। ਮੇਰੇ ਤਰਫੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਤੁਹਾਡੀਆਂ ਬੇਟੀਆਂ ਨੂੰ ਲੈ ਜਾਣ ਦਾ ਤੁਹਾਡਾ ਜੋ ਸੁਪਨਾ ਹੈਉਹ ਜ਼ਰੂਰ ਪੂਰਾ ਹੋਵੇਗਾ ਜਿਸ ਲਗਨ ਨਾਲ ਤੁਸੀਂ ਕੰਮ ਕਰ ਰਹੇ ਹੋਤੁਹਾਡੀਆਂ ਬੇਟੀਆਂ ਦਾ ਜੀਵਨ ਵੀ ਵੈਸਾ ਹੀ ਉੱਜਵਲ ਬਣੇਗਾ। ਮੇਰੇ ਤਰਫੋਂ ਬਹੁਤ ਸ਼ੁਭਕਾਮਨਾਵਾਂ ਅਤੇ ਬੱਚਿਆਂ ਨੂੰ ਅਸ਼ਰੀਵਾਦ ਹੈ!

 

ਪ੍ਰਸਤੁਤਕਰਤਾ: ਹੈਵਲੋਕ ਤੋਂ ਸ਼੍ਰੀ ਡੇਵਿਡ ਬੇਖਮਇਹ ਅੰਡਮਾਨ ਅਤੇ ਨਿਕੋਬਾਰ ਤੋਂ ਹਨ। ਸਾਈਕਲਿੰਗ ਕਰਦੇ ਹਨ।

ਡੇਵਿਡ: ਨਮਸਤੇ ਸਰ!

ਪ੍ਰਧਾਨ ਮੰਤਰੀ: ਨਮਸਤੇ ਡੋਵਿਡ! ਕੈਸੇ ਹੋ?

ਡੇਵਿਡ: ਠੀਕ ਹਾਂ ਸਰ!

ਪ੍ਰਧਾਨ ਮੰਤਰੀ: ਡੇਵਿਡ ਤੁਹਾਡਾ ਨਾਮ ਤਾਂ ਇੱਕ ਬਹੁਤ ਬੜੇ ਫੁਟਬਾਲ ਖਿਡਾਰੀ ਦੇ ਨਾਮ ‘ਤੇ ਹੈ। ਲੇਕਿਨ ਤੁਸੀਂ ਸਾਈਕਲਿੰਗ ਕਰਦੇ ਰਹਿੰਦੇ ਹੋ। ਲੋਕ ਵੀ ਤੁਹਾਨੂੰ ਫੁਟਬਾਲ ਖੇਡਣ ਦੀ ਰਾਏ ਦਿੰਦੇ ਹੋਣਗੇਕਦੇ ਤੁਹਾਨੂੰ ਲਗਿਆ ਕਿ professionally ਵੀ ਫੁਟਬਾਲ ਖੇਡਣਾ ਚਾਹੀਦਾ ਜਾਂ ਫਿਰ ਸਾਈਕਲਿੰਗ ਹੀ ਤੁਹਾਡੀ ਪਹਿਲੀ choice ਰਹੀ ਹੈ?

ਡੇਵਿਡ: professionally ਖੇਡਣ ਦਾ ਸ਼ੌਕ ਸੀ ਫੁਟਬਾਲ ਵਿੱਚ। ਲੇਕਿਨ ਅਸੀਂ ਲੋਕ ਦਾ ਉੱਥੇ ਫੁਟਬਾਲ ਦਾ ਉਤਨਾ ਸਕੋਪ ਨਹੀਂ ਸੀ ਅੰਡਮਾਨ ਅਤੇ ਨਿਕੋਬਾਰ ਵਿੱਚ। ਇਸ ਲਈ ਫੁਟਬਾਲ ਦਾ ਉਹ ਵਧ ਨਹੀਂ ਪਾਇਆ ਉਧਰ ।

ਪ੍ਰਧਾਨ ਮੰਤਰੀ: ਅੱਛਾ ਡੇਵਿਡ ਜੀਮੈਨੂੰ ਦੱਸਿਆ ਗਿਆ ਕਿ ਤੁਹਾਡੀ ਟੀਮ ਵਿੱਚ ਹੋਰ ਇੱਕ ਸਾਥੀ ਦਾ ਨਾਮ ਵੀ ਮਸ਼ਹੂਰ ਫੁਟਬਾਲ ਪਲੇਅਰ ਦੇ ਨਾਮ ‘ਤੇ ਹੀ ਹੈ। ਫ੍ਰੀ ਟਾਈਮ ਵਿੱਚ ਆਪ ਦੋਨੋਂ ਫੁਟਬਾਲ ਖੇਡਦੇ ਹੋ ਜਾਂ ਨਹੀਂ?

ਡੇਵਿਡ: ਫੁਟਬਾਲ ਨਹੀਂ ਖੇਡਦੇ ਹਾਂ ਕਿਉਂਕਿ ਅਸੀਂ ਲੋਕ ਦਾ ਮਤਲਬ ਟ੍ਰੇਨਿੰਗ ਵਿੱਚ ਹੀ ਫੋਕਸ ਕਰਦੇ ਹਾਂ ਅਸੀਂ ਲੋਕ ਆਪਣਾ ਟ੍ਰੈਕ ਸਾਈਕਲਿੰਗ ਵਿੱਚ। ਬਸ ਉਸੇ ਵਿੱਚ ਅਸੀਂ ਲੋਕ ਪੂਰਾ ਟਾਈਮ ਆਪਣੀ ਟ੍ਰੇਨਿੰਗ ਵਿੱਚ ਅਸੀਂ ਲੋਕ ਚਲਾਉਂਦੇ ਹਾਂ।

ਪ੍ਰਧਾਨ ਮੰਤਰੀ: ਅੱਛਾ ਡੇਵਿਡ ਜੀਤੁਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਕਸ਼ਟ ਸਹੇ ਹਨ ਪਰ ਸਾਈਕਲ ਤੋਂ ਹੱਥ ਕਦੇ ਨਹੀਂ ਛੁਟਿਆ ਅਤੇ ਇਸ ਦੇ ਲਈ ਬਹੁਤ ਅਧਿਕ ਮੋਟੀਵੇਸ਼ਨ ਦੀ ਜ਼ਰੂਰਤ ਹੈ। ਇਹ ਮੋਟੀਵੇਸ਼ਨ ਅਤੇ ਇਹ ਆਪਣੇ ਆਪ ਨੂੰ ਮੋਟੀਵੇਟ ਰੱਖਣਾ ਇਹ ਆਪਣੇ ਆਪ ਵਿੱਚ ਇਹ ਅਜੂਬਾ ਹੈਤੁਸੀਂ ਕਿਵੇਂ ਕਰਦੇ ਹੋ ਇਹ?

ਡੇਵਿਡ: ਮੇਰੇ ਘਰ ਦੇ ਲੋਕ ਬਹੁਤ ਮੋਟੀਵੇਟ ਕਰਦੇ ਹਨ ਮੈਨੂੰ ਕਿ ਤੁਹਾਨੂੰ ਅੱਗੇ ਜਾਣਾ ਹੈ ਅਤੇ ਆ ਕੇ ਮੈਡਲ ਜਿੱਤ ਕੇ ਆਉਣਾ ਹੈ ਇੱਥੇ ਤੇ ਹੋਰ ਇਹ ਬਹੁਤ ਬੜੀ ਬਾਤ ਹੋਵੇਗਾ ਕਿ ਮੈਂ ਬਾਹਰ ਜਾ ਕੇ ਆਪਣਾ ਮੈਡਲ ਲਾਏਗਾ।

ਪ੍ਰਧਾਨ ਮੰਤਰੀ: ਅੱਛਾ ਡੇਵਿਡ ਜੀਤੁਸੀਂ ਖੇਲੋ ਇੰਡੀਆ ਯੂਥ ਗੇਮਸ ਵਿੱਚ ਵੀ ਪਦਕ (ਗੋਲਡ ਮੈਡਲ) ਜਿੱਤਿਆ ਸੀ। ਖੇਲੋ ਇੰਡੀਆ ਗੇਮਸ ਤੋਂ ਤੁਹਾਨੂੰ ਕਿਵੇਂ ਮਦਦ ਮਿਲੀਇਹ ਜਿੱਤਣ ਦੇ ਤੁਹਾਡੇ ਸੰਕਲਪ ਨੂੰ ਕਿਤਨਾ ਹੋਰ ਮਜ਼ਬੂਤ ਕੀਤਾ।

ਡੇਵਿਡ: ਸਰ ਉਹ ਮੇਰੀ ਪਹਿਲੀ ਜਰਨੀ ਸੀ ਕਿ ਮੈਂ ਆਪਣਾ ਨੈਸ਼ਨਲ ਰਿਕਾਰਡ ਤੋੜਿਆ ਸੀ ਦੋ ਵਾਰ ਅਤੇ ਮੇਰੇ ਲਈ ਬਹੁਤ ਖੁਸ਼ੀ ਦੀ ਬਾਤ ਹੈ ਕਿ ਮੈਂ ਮਨ ਕੀ ਬਾਤ ਵਿੱਚ ਤੁਸੀਂ ਮੇਰੇ ਬਾਰੇ ਬਹੁਤ ਬੋਲਿਆ ਸੀ ਅਤੇ ਮੈਂ ਬਹੁਤ ਖੁਸ਼ ਸਾਂ ਉਸ ਟਾਈਮ ਕਿ ਤੁਹਾਡੀ ਮਨ ਕੀ ਬਾਤ ਵਿੱਚ ਮੇਰਾ ਮੋਟੀਵੇਟ ਕੀਤਾ ਅਤੇ ਇੱਕ ਮੈਂ ਅੰਡਮਾਨ ਨਿਕੋਬਾਰ ਦਾ ਇੱਕ ਖਿਡਾਰੀ ਹਾਂ ਕਿ ਮੈਂ ਉੱਥੋਂ ਨਿਕਲ ਕੇ ਇੱਥੇ ਨੈਸ਼ਨਲ ਟੀਮ ਵਿੱਚ ਪਹੁੰਚਿਆ ਹਾਂ ਅਤੇ ਇਹ ਬਹੁਤ ਖੁਸ਼ੀ ਦੀ ਬਾਤ ਹੈ ਕਿ ਮੇਰਾ ਅੰਡਮਾਨ ਟੀਮ ਵੀ ਬਹੁਤ ਪ੍ਰਾਊਡ ਫੀਲ ਕਰਦੀ ਹੈ ਕਿ ਮੈਂ ਆਪਣੀ ਇੰਡੀਆ ਟੀਮ ਵਿੱਚ ਇੱਥੇ ਇੰਟਰਨੈਸ਼ਨਲ ਟੀਮ ਵਿੱਚ ਇੱਥੇ ਤੱਕ ਆਇਆ।

ਪ੍ਰਧਾਨ ਮੰਤਰੀ: ਦੇਖੋ ਡੇਵਿਡਤੁਸੀਂ ਅੰਡਮਾਨ ਨਿਕੋਬਾਰ ਨੂੰ ਯਾਦ ਕੀਤਾ ਅਤੇ ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਦੇਸ਼ ਦੇ ਸਭ ਤੋਂ ਖੂਬਸੂਰਤ ਖੇਤਰ ਤੋਂ ਆਉਂਦੇ ਹੋ। ਆਪ ਇੱਕ-ਡੇਢ ਸਾਲ ਦੇ ਰਹੇ ਹੋਵੋਗੇਜਦੋਂ ਨਿਕੋਬਾਰ ਵਿੱਚ ਆਈ ਸੁਨਾਮੀ ਨੇ ਤੁਹਾਡੇ ਪਿਤਾ ਜੀ ਨੂੰ ਤੁਹਾਡੇ ਤੋਂ ਖੋਹ ਲਿਆ ਸੀ। ਇੱਕ ਦਹਾਕੇ ਬਾਅਦਤੁਸੀਂ ਆਪਣੀ ਮਾਤਾਜੀ ਨੂੰ ਵੀ ਖੋ ਦਿੱਤਾ। ਮੈਨੂੰ ਯਾਦ ਹੈ 2018 ਵਿੱਚ ਮੈਂ ਕਾਰ ਨਿਕੋਬਾਰ ਗਿਆ ਸਾਂ ਤਾਂ ਮੈਨੂੰ ਸੁਨਾਮੀ ਮੈਮੋਰੀਅਲ ਜਾਣ ਦਾ ਅਤੇ ਜਿਨ੍ਹਾਂ ਨੂੰ ਅਸੀਂ ਖੋ ਦਿੱਤਾ ਹੈਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਅਵਸਰ ਮਿਲਿਆ ਸੀ। ਮੈਂ ਤੁਹਾਡੇ ਪਰਿਵਾਰ ਨੂੰ ਪ੍ਰਣਾਮ ਕਰਦਾ ਹਾਂ ਕਿ ਇਤਨੀਆਂ ਬਿਖਮਤਾਵਾਂ ਵਿੱਚ ਵੀ ਉਨ੍ਹਾਂ ਨੇ ਤੁਹਾਨੂੰ ਪ੍ਰੋਤਸਾਹਿਤ ਕੀਤਾ। ਤੁਹਾਡੇ ਨਾਲ ਹਰ ਦੇਸ਼ਵਾਸੀ ਦਾ ਅਸ਼ੀਰਵਾਦ ਹੈ। ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ!

ਡੇਵਿਡ : ਥੈਂਕਿਊ ਸਰ!

ਸਾਥੀਓ,

ਅੱਛਾ ਹੁੰਦਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਮੈਂ ਆਪ ਸਭ ਨਾਲ ਰੂਬਰੂ ਮਿਲਕੇਸਭ ਨਾਲ ਬਾਤ (ਗੱਲ) ਕਰ ਪਾਉਂਦਾ। ਲੇਕਿਨ ਜੈਸਾ ਮੈਂ ਕਿਹਾ ਤੁਹਾਡੇ ਵਿੱਚੋਂ ਅਨੇਕ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਵਿੱਚ ਟ੍ਰੇਨਿੰਗ ਲੈ ਰਹੇ ਹੋ ਅਤੇ ਮੈਂ ਵੀ parliament ਵਿੱਚ, parliament ਦਾ ਸੈਸ਼ਨ ਚਲਣ ਦੇ ਕਾਰਨ ਕਾਫੀ ਵਿਅਸਤ ਹਾਂ ਅਤੇ ਇਸ ਦੇ ਕਾਰਨ ਇਸ ਵਾਰ ਮਿਲਣਾ ਸੰਭਵ ਨਹੀਂ ਹੋਇਆ। ਲੇਕਿਨਮੈਂ ਤੁਹਾਨੂੰ ਇਹ ਜ਼ਰੂਰ ਵਾਅਦਾ ਕਰਦਾ ਹਾਂ ਕਿ ਜਦੋਂ ਤੁਸੀਂ ਪਰਤੋਗੇ ਤਾਂ ਅਸੀਂ ਜ਼ਰੂਰ ਮਿਲ ਕੇ ਤੁਹਾਡੀ ਵਿਜੈ ਦਾ ਉਤਸਵ ਮਨਾਵਾਂਗੇ। ਨੀਰਜ ਚੋਪੜਾ ‘ਤੇ ਤਾਂ ਦੇਸ਼ ਦੀ ਵਿਸ਼ੇਸ਼ ਨਜਰ ਰਹਿਣ ਵਾਲੀ ਹੈ।

ਸਾਥੀਓ,

ਅੱਜ ਦਾ ਇਹ ਸਮਾਂ ਭਾਰਤੀ ਖੇਡਾਂ ਦੇ ਇਤਿਹਾਸ ਦਾ ਇੱਕ ਤਰ੍ਹਾਂ ਨਾਲ ਸਭ ਤੋਂ ਮਹੱਤਵਪੂਰਨ ਕਾਲਖੰਡ ਹੈ। ਅੱਜ ਆਪ ਜਿਹੇ ਖਿਡਾਰੀਆਂ ਦਾ ਹੌਸਲਾ ਵੀ ਬੁਲੰਦ ਹੈਟ੍ਰੇਨਿੰਗ ਵੀ ਬਿਹਤਰ ਹੋ ਰਹੀ ਹੈ ਅਤੇ ਖੇਡਾਂ ਦੇ ਪ੍ਰਤੀ ਦੇਸ਼ ਵਿੱਚ ਮਾਹੌਲ ਵੀ ਜ਼ਬਰਦਸਤ ਹੈ। ਆਪ ਸਭ ਨਵੇਂ ਸਿਖਰ ਚੜ੍ਹ ਰਹੇ ਹੋਨਵੇਂ ਸਿਖਰ ਘੜ ਰਹੇ ਹੋ। ਤੁਹਾਡੇ ਵਿੱਚੋਂ ਅਨੇਕ ਸਾਥੀ ਲਗਾਤਾਰ ਅੰਤਰਰਾਸ਼ਟਰੀ ਟੂਰਨਾਮੈਂਟਸ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰ ਰਹੇ ਹੋ। ਇਹ ਅਭੂਤਪੂਰਵ ਆਤਮਵਿਸ਼ਵਾਸ ਆਪ ਸਭ ਦੇ ਅੰਦਰ ਅੱਜ ਪੂਰਾ ਦੇਸ਼ ਅਨੁਭਵ ਕਰ ਰਿਹਾ ਹੈ। ਅਤੇ ਸਾਥੀਓਇਸ ਵਾਰ ਸਾਡੀ ਕੌਮਨਵੈਲਥ ਦੀ ਜੋ ਟੀਮ ਹੈਇਹ ਆਪਣੇ ਆਪ ਵਿੱਚ ਕਈ ਮਾਅਨਿਆਂ ਵਿੱਚ ਬਹੁਤ ਖਾਸ ਹੈ। ਸਾਡੇ ਪਾਸ ਅਨੁਭਵ ਅਤੇ ਨਾਲ-ਨਾਲ ਨਵੀਂ ਊਰਜਾਦੋਨਾਂ ਦਾ ਅਦਭੁਤ ਸੰਗਮ ਹੈ। ਇਸ ਟੀਮ ਵਿੱਚ 14 ਸਾਲ ਦੀ ਅਨਹਤ ਹਨ16 ਸਾਲ ਦੀ ਸੰਜਨਾ ਸੁਸ਼ੀਲ ਜੋਸ਼ੀ ਹਨਸ਼ੇਫਾਲੀਅਤੇ ਬੇਬੀ ਸਹਾਨਾਇਹ 17-18 ਸਾਲ ਦੇ ਬੱਚੇਇਹ ਸਾਡਾ ਦੇਸ਼ ਦਾ ਨਾਮ ਰੋਸ਼ਨ ਕਰਨ ਦੇ ਲਈ ਜਾ ਰਹੇ ਹਨ। ਆਪ ਸਿਰਫ਼ ਖੇਡਾਂ ਵਿੱਚ ਨਹੀਂ ਬਲਕਿ ਆਲਮੀ (ਵੈਸ਼ਵਿਕ) ਮੰਚ ‘ਤੇ ਨਿਊ ਇੰਡੀਆ ਦੀ ਪ੍ਰਤੀਨਿਧਤਾ ਕਰ ਰਹੇ ਹੋ। ਆਪ ਜੈਸੇ ਯੁਵਾ ਖਿਡਾਰੀ ਇਹ ਸਾਬਤ ਕਰ ਰਹੇ ਹਨ ਕਿ ਭਾਰਤ ਦਾ ਕੋਨਾ-ਕੋਨਾ ਖੇਡ ਪ੍ਰਤਿਭਾਵਾਂ ਨਾਲ ਭਰਿਆ ਹੈ।

ਸਾਥੀਓ,

ਤੁਹਾਨੂੰ ਪ੍ਰੇਰਣਾ ਦੇ ਲਈਪ੍ਰੋਤਸਾਹਨ ਦੇ ਲਈ ਬਾਹਰ ਦੇਖਣ ਦੀ ਜ਼ਰੂਰਤ ਹੀ ਨਹੀਂ ਪਵੇਗੀ। ਆਪਣੀ ਟੀਮ ਦੇ ਅੰਦਰ ਹੀ ਜਦੋਂ ਤੁਸੀਂ ਮਨਪ੍ਰੀਤ ਜਿਹੇ ਆਪਣੇ ਸਾਥੀਆਂ ਨੂੰ ਦੇਖੋਗੇ ਤਾਂ ਜਜ਼ਬਾ ਕਈ ਗੁਣਾ ਵਧ ਜਾਵੇਗਾ। ਪੈਰਾਂ ਵਿੱਚ ਫ੍ਰੈਕਚਰ ਦੇ ਕਾਰਨ ਉਨ੍ਹਾਂ ਨੂੰ ਰਨਰ ਦੀ ਬਜਾਏਸ਼ੌਟਪੁਟ ਵਿੱਚ ਆਪਣੀ ਨਵੀਂ ਭੂਮਿਕਾ ਨੂੰ ਅਪਣਾਉਣਾ ਪਿਆ ਅਤੇ ਉਨ੍ਹਾਂ ਨੇ ਇਸੇ ਖੇਡ ਵਿੱਚ ਨੈਸ਼ਨਲ ਰਿਕਾਰਡ ਬਣਾ ਦਿੱਤਾ ਹੈ। ਕਿਸੇ ਵੀ ਚੁਣੌਤੀ ਦੇ ਸਾਹਮਣੇ ਪਸਤ ਨਾ ਹੋਣਾਨਿਰੰਤਰ ਗਤੀਮਾਨ ਰਹਿਣਾਆਪਣੇ ਲਕਸ਼ ਦੇ ਲਈ ਸਮਰਪਿਤ ਰਹਿਣ ਦਾ ਨਾਮ ਹੀ ਖਿਡਾਰੀ ਹੁੰਦਾ ਹੈ। ਇਸ ਲਈ ਜੋ ਪਹਿਲੀ ਵਾਰ ਬੜੇ ਅੰਤਰਰਾਸ਼ਟਰੀ ਮੈਦਾਨ ‘ਤੇ ਉਤਰ ਰਹੇ ਹਨਉਨ੍ਹਾਂ ਨੂੰ ਮੈਂ ਕਹਾਂਗਾ ਕਿ ਮੈਦਾਨ ਬਦਲਿਆ ਹੈਮਾਹੌਲ ਵੀ ਬਦਲਿਆ ਹੋਵੇਗਾਲੇਕਿਨ ਤੁਹਾਡਾ ਮਿਜ਼ਾਜ ਨਹੀਂ ਬਦਲਿਆ ਹੈਤੁਹਾਡੀ ਜ਼ਿੱਦ ਨਹੀਂ ਬਦਲੀ ਹੈ। ਲਕਸ਼ ਉਹੀ ਹੈ ਕਿ ਤਿਰੰਗੇ ਨੂੰ ਲਹਿਰਾਉਂਦਾ ਦੇਖਣਾ ਹੈਰਾਸ਼ਟਰਗਾਨ ਦੀ ਧੁਨ ਨੂੰ ਵਜਦੇ ਸੁਣਨਾ ਹੈ। ਇਸ ਲਈ ਦਬਾਅ ਨਹੀਂ ਲੈਣਾ ਹੈਅੱਛੇ ਅਤੇ ਦਮਦਾਰ ਖੇਲ ਨਾਲ ਪ੍ਰਭਾਵ ਛੱਡ ਕੇ ਆਉਣਾ ਹੈ। ਤੁਸੀਂ ਐਸੇ ਸਮੇਂ ਵਿੱਚ ਕੌਮਨਵੈਲਥ ਖੇਡਾਂ ਵਿੱਚ ਜਾ ਰਹੇ ਹੋਜਦੋਂ ਦੇਸ਼ ਆਜ਼ਾਦੀ ਦੇ 75 ਵਰ੍ਹੇ ਮਨਾ ਰਿਹਾ ਹੈ। ਇਸ ਅਵਸਰ ‘ਤੇ ਆਪ ਸ਼੍ਰੇਸ਼ਠ ਪ੍ਰਦਰਸ਼ਨ ਦਾ ਤੋਹਫਾ ਦੇਸ਼ ਨੂੰ ਦੇਵੋਗੇਇਸ ਲਕਸ਼ ਦੇ ਨਾਲ ਜਦੋਂ ਮੈਦਾਨ ਵਿੱਚ ਉਤਰੋਗੇਤਾਂ ਸਾਹਮਣੇ ਕੌਣ ਹੈਇਸ ਗੱਲ ਨਾਲ ਫਰਕ ਨਹੀਂ ਪਵੇਗਾ।

ਸਾਥੀਓ,

ਆਪ ਸਭ ਨੇ ਸ਼੍ਰੇਸ਼ਠ ਟ੍ਰੇਨਿੰਗ ਕੀਤੀ ਹੈਦੁਨੀਆ ਦੀਆਂ ਬਿਹਤਰੀਨ ਸੁਵਿਧਾਵਾਂ ਦੇ ਨਾਲ ਟ੍ਰੇਨਿੰਗ ਕੀਤੀ ਹੈ। ਇਹ ਸਮੇਂ ਉਸ ਟ੍ਰੇਨਿੰਗ ਨੂੰ ਅਤੇ ਆਪਣੀ ਸੰਕਲਪਸ਼ਕਤੀ ਦਾ ਸਮਾਵੇਸ਼ ਕਰਨ ਦਾ ਹੈ। ਤੁਸੀਂ ਹੁਣ ਤੱਕ ਕੀ ਹਾਸਲ ਕੀਤਾਉਹ ਨਿਸ਼ਚਿਤ ਤੌਰ ‘ਤੇ ਪ੍ਰੇਰਣਾਦਾਈ ਹੈ। ਲੇਕਿਨ ਹੁਣ ਤੁਹਾਨੂੰ ਨਵੇਂ ਸਿਰੇ ਤੋਂਨਵੇਂ ਕੀਰਤੀਮਾਨਾਂ ਦੀ ਤਰਫ਼ ਦੇਖਣਾ ਹੈ। ਤੁਸੀਂ ਆਪਣਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰੋਇਹੀ ਕੋਟਿ-ਕੋਟਿ ਦੇਸ਼ਵਾਸੀਆਂ ਦੀ ਤੁਹਾਡੇ ਤੋਂ ਅਪੇਖਿਆ (ਉਮੀਦ) ਹੈਦੇਸ਼ਵਾਸੀਆਂ ਦੀ ਤਰਫ਼ ਤੋਂ ਤੁਹਾਨੂੰ ਸ਼ੁਭਕਾਮਨਾਵਾਂ ਵੀ ਹਨਦੇਸ਼ਵਾਸੀਆਂ ਦੀ ਤਰਫ਼ ਤੋਂ ਤੁਹਾਨੂੰ ਅਸ਼ੀਰਵਾਦ ਵੀ ਹੈ। ਅਤੇ ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਬਹੁਤ-ਬਹੁਤ ਧੰਨਵਾਦ ਅਤੇ ਜਦੋਂ ਵਿਜੈ ਹੋ ਕੇ ਆਓਗੇ ਤਾਂ ਮੇਰੇ ਇੱਥੇ ਆਉਣ ਦਾ ਸੱਦਾ (ਨਿਮੰਤਰਣ) ਹੁਣੇ ਤੋਂ ਦੇ ਦਿੰਦਾ ਹਾਂ ਤੁਹਾਨੂੰਸ਼ੁਭਕਾਮਨਾਵਾਂ! ਧੰਨਵਾਦ!

 

 

 

 **********

ਡੀਐੱਸ/ਟੀਐੱਸ/ਡੀਕੇ/ਏਵੀ


(Release ID: 1843338) Visitor Counter : 217