ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਪੁਲਿਸ ਸਿਖਲਾਈ ਸੰਸਥਾਵਾਂ (ਸੀਪੀਟੀਆਈ) ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ


ਕੇਂਦਰੀ ਗ੍ਰਹਿ ਮੰਤਰੀ ਨੇ ਅਕਾਂਖਿਆਵਾਂ, ਕਰਤੱਵ ਦੀ ਭਾਵਨਾ ਅਤੇ ਟੀਚਿਆਂ ਦੀ ਪ੍ਰਾਪਤੀ ਲਈ ਪ੍ਰਭਾਵਸ਼ਾਲੀ ਸਿਖਲਾਈ ਪ੍ਰਣਾਲੀ ’ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਕਰਮਯੋਗੀ ਤਹਿਤ ਕਾਂਸਟੇਬਲ, ਸਬ-ਇੰਸਪੈਕਟਰ ਅਤੇ ਡੀ.ਐੱਸ.ਪੀ. ਦੇ ਪੱਧਰ ਤੱਕ ਪੁਲਿਸ ਮੁਲਾਜ਼ਮਾਂ ਦੀ ਸਿਖਲਾਈ ਸੰਪੂਰਨ ਪਹੁੰਚ ਨਾਲ ਕਰਵਾਈ ਜਾਣੀ ਚਾਹੀਦੀ ਹੈ

ਸਾਰੇ ਪੁਲਿਸ ਕਰਮਚਾਰੀਆਂ ਲਈ 60 ਪ੍ਰਤੀਸ਼ਤ ਸਿਖਲਾਈ ਸਾਰਿਆਂ ਲਈ ਸਾਂਝੀ ਹੋਣੀ ਚਾਹੀਦੀ ਹੈ, ਜਦੋਂ ਕਿ 40 ਪ੍ਰਤੀਸ਼ਤ ਸਿਖਲਾਈ ਫੋਰਸ ਅਧਾਰਿਤ ਹੋਣੀ ਚਾਹੀਦੀ ਹੈ, ਤਾਂ ਜੋ ਅਸੀਂ ਆਪਣੀ ਸਿਖਲਾਈ ਸਮਰੱਥਾ ਦਾ ਵਧੀਆ ਉਪਯੋਗ ਕਰ ਸਕੀਏ

ਆਧੁਨਿਕ ਤਕਨੀਕਾਂ ਦੇ ਨਾਲ-ਨਾਲ ਪੁਲਿਸ ਬਲਾਂ ਵਿੱਚ ਦੇਸ਼ ਭਗਤੀ, ਤੰਦਰੁਸਤੀ, ਅਨੁਸ਼ਾਸਨ, ਸੰਵੇਦਨਸ਼ੀਲਤਾ ਅਤੇ ਸਵੈ-ਸਮਰਪਣ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ
ਸਮੇਂ ਦੇ ਨਾਲ ਪੁਲਿਸ ਵਾਲਿਆਂ ਦੀ ਟਰੇਨਿੰਗ ਬਦਲਣਾ, ਟ੍ਰੇਨਿੰਗ ਵਿੱਚ ਸਖ਼ਤੀ ਅਤੇ ਸੰਵੇਦਨਸ਼ੀਲਤਾ ਦੋਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ

ਪੁਲਿਸ ਬਲਾਂ ਦੀ ਸਿਖਲਾਈ ਵਿੱਚ ਟੈਕਨੋਲੋਜੀ ਅਤੇ ਆਧੁਨਿਕ ਸਾਜ਼ੋ-ਸਾਮਾਨ ਦੀ ਵਰਤੋਂ ਸਮੇਂ ਦੀ ਲੋੜ ਹੈ, ਪਰ ਇਸ ਦੇ ਨਾਲ ਹੀ ਸਾਨੂੰ ਬੁਨਿਆਦੀ ਪੁਲਿਸਿੰਗ ’ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ

Posted On: 19 JUL 2022 7:39PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਪੁਲਿਸ ਸਿਖਲਾਈ ਸੰਸਥਾਵਾਂ (ਸੀਪੀਟੀਆਈ) ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ, ਕੇਂਦਰੀ ਗ੍ਰਹਿ ਸਕੱਤਰ, ਕੇਂਦਰੀ ਪੁਲਿਸ ਬਲਾਂ ਅਤੇ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਦੇ ਡਾਇਰੈਕਟਰ ਜਨਰਲ ਅਤੇ ਕੇਂਦਰੀ ਪੁਲਿਸ ਸਿਖਲਾਈ ਸੰਸਥਾਵਾਂ ਦੇ ਮੁਖੀਆਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। 

https://lh3.googleusercontent.com/Q3xsgRxl1ZH9QgsaAORn_jomn2FfUzOstAWa1M7tEUm46iqX1YcaITYHR8jrm8EymdWW8bLtvwYid9MrIr_9DwQoWO9Loal92Xfhb0utv5HxGYFKXUJyhqC-RVLV3IAsSVUKvm3K96lSbB94XDwunw

 

ਇਸ ਮੌਕੇ 'ਤੇ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਉਮੀਦਾਂ ਨੂੰ ਪੂਰਾ ਕਰਨ, ਕਰਤੱਵ ਦੀ ਭਾਵਨਾ ਅਤੇ ਟੀਚਿਆਂ ਦੀ ਪ੍ਰਾਪਤੀ ਲਈ ਇੱਕ ਪ੍ਰਭਾਵਸ਼ਾਲੀ ਸਿਖਲਾਈ ਪ੍ਰਣਾਲੀ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਕਰਮਯੋਗੀ ਤਹਿਤ ਪੁਲਿਸ ਮੁਲਾਜ਼ਮਾਂ ਨੂੰ ਕਾਂਸਟੇਬਲ, ਸਬ-ਇੰਸਪੈਕਟਰ ਅਤੇ ਡੀ.ਐੱਸ.ਪੀ. ਪੱਧਰ ਤੱਕ ਦੀ ਸਿਖਲਾਈ ਇੱਕ ਸੰਪੂਰਨ ਪਹੁੰਚ ਨਾਲ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪੁਲਿਸ ਮੁਲਾਜ਼ਮਾਂ ਲਈ 60 ਪ੍ਰਤੀਸ਼ਤ ਸਿਖਲਾਈ ਸਾਰਿਆਂ ਲਈ ਸਾਂਝੀ ਹੋਣੀ ਚਾਹੀਦੀ ਹੈ, ਜਦਕਿ 40 ਪ੍ਰਤੀਸ਼ਤ ਸਿਖਲਾਈ ਫੋਰਸ ਅਧਾਰਿਤ ਹੋਣੀ ਚਾਹੀਦੀ ਹੈ, ਤਾਂ ਜੋ ਅਸੀਂ ਆਪਣੀ ਸਿਖਲਾਈ ਸਮਰੱਥਾ ਦਾ ਵਧੀਆ ਉਪਯੋਗ ਕਰ ਸਕੀਏ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਪੁਲਿਸ ਕਰਮਚਾਰੀਆਂ ਦੀ ਸਿਖਲਾਈ ਸਮੇਂ ਦੇ ਨਾਲ ਬਦਲ ਜਾਵੇ। ਉਨ੍ਹਾਂ ਨੇ ਸਿਖਲਾਈ ਵਿੱਚ ਸਖ਼ਤੀ ਅਤੇ ਸੰਵੇਦਨਸ਼ੀਲਤਾ ਦੋਵਾਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਆਧੁਨਿਕ ਤਕਨੀਕਾਂ ਦੇ ਨਾਲ-ਨਾਲ ਪੁਲਿਸ ਬਲਾਂ ਵਿੱਚ ਦੇਸ਼ ਭਗਤੀ, ਤੰਦਰੁਸਤੀ, ਅਨੁਸ਼ਾਸਨ, ਸੰਵੇਦਨਸ਼ੀਲਤਾ ਅਤੇ ਸਵੈ-ਸਮਰਪਣ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਲਿਸ ਬਲਾਂ ਦੀ ਸਿਖਲਾਈ ਲਈ ਟੈਕਨੋਲੋਜੀ ਅਤੇ ਆਧੁਨਿਕ ਸਾਜ਼ੋ-ਸਾਮਾਨ ਦੀ ਵਰਤੋਂ ਸਮੇਂ ਦੀ ਲੋੜ ਹੈ, ਪਰ ਇਸ ਦੇ ਨਾਲ ਹੀ ਸਾਨੂੰ ਬੁਨਿਆਦੀ ਪੁਲਿਸਿੰਗ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਪੱਧਰਾਂ 'ਤੇ ਪੁਲਿਸ ਕਰਮਚਾਰੀਆਂ ਲਈ ਆਨਲਾਈਨ ਸਿਖਲਾਈ ਦੇ ਪ੍ਰਭਾਵ ਦੀ ਸਮੀਖਿਆ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

https://lh6.googleusercontent.com/4F2hZP26r05F5jrR75R7VFmz2IytnHkqkcSEkDJHPaqLPIrujfh4T1IjcbXsYQd9GlY6gp8ezWwmfcdr4dETqqDrs7Vrv3vzznZLFmJ85VcG6iziuG84uuSIETcHu2QyNXeboE78fC_6EFybiaNsKQ

 

ਕੇਂਦਰੀ ਪੁਲਿਸ ਸਿਖਲਾਈ ਸੰਸਥਾਵਾਂ ਵੱਲੋਂ ਸੁਰੱਖਿਆ ਚੁਣੌਤੀਆਂ ਦੇ ਬਦਲਦੇ ਸੁਭਾਅ ਦਾ ਤੁਰੰਤ ਅਤੇ ਪ੍ਰਭਾਵੀ ਜਵਾਬ ਦੇਣ ਲਈ ਪੁਲਿਸ ਕਰਮਚਾਰੀਆਂ ਦੀ ਸਮਰੱਥਾ ਨੂੰ ਵਧਾਉਣ ਲਈ ਸਹੀ ਸਮੇਂ ’ਤੇ ਸਹੀ ਸਿਖਲਾਈ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਪੇਸ਼ਕਾਰੀਆਂ ਕੀਤੀਆਂ ਗਈਆਂ। ਹਾਈਬ੍ਰਿਡ ਲਰਨਿੰਗ ਅਤੇ ਉੱਭਰ ਰਹੇ ਸਿਖਲਾਈ ਦੇ ਪੈਰਾਡਾਈਮਜ਼, ਸਿਖਲਾਈ ਵਿਧੀਆਂ ਅਤੇ ਤਕਨੀਕਾਂ ਦੇ ਅਨੁਸਾਰੀ ਗੁਣਾਂ ’ਤੇ ਚਰਚਾ ਕੀਤੀ ਗਈ, ਜਿਸ ਵਿੱਚ ਸਿਖਲਾਈ ਦੀ ਲੋੜ ਵਿਸ਼ਲੇਸ਼ਣ (ਟੀਐੱਨਏ) ਦੇ ਮੁਲਾਂਕਣ ਦੀ ਮਹੱਤਤਾ, ਸਿਖਲਾਈ ਸਰੋਤਾਂ ਦੀ ਉਤਪਾਦਕਤਾ, ਟ੍ਰੇਨਰ ਵਿਕਾਸ, ਵਧੀਆ ਅਭਿਆਸਾਂ ਦਾ ਪ੍ਰਸਾਰ, ਖੋਜ ਅਤੇ ਪ੍ਰਕਾਸ਼ਨ, ਅਧਿਐਨ ਸਮੱਗਰੀ ਦਾ ਮਾਨਕੀਕਰਨ, ਈ-ਸਮੱਗਰੀ, ਸਿਖਲਾਈ ਮੁਲਾਂਕਣ ਵਿੱਚ ਵਧੀਆ ਅਭਿਆਸ, ਸਿਖਲਾਈ ਬੁਨਿਆਦੀ ਢਾਂਚਾ ਵਿਕਾਸ, ਸਿਖਲਾਈ ਸਮਰੱਥਾ ਦਾ ਵਿਸਤਾਰ, ਨਵੀਂ ਪਹਿਲਕਦਮੀ ਅਤੇ ਆਫ਼ਤ ਪ੍ਰਬੰਧਨ ’ਤੇ ਸਿਖਲਾਈ ਅਤੇ ਸਿਖਲਾਈ ਵਿੱਚ ਨਵੀਨਤਾਵਾਂ ਆਦਿ ਸ਼ਾਮਲ ਹਨ।

 

https://lh4.googleusercontent.com/06babjLnO88nwyAUZN1xoCGEU4FKRMjD5kEGOyAI6axqDVkiaglsEahfpxafwIdgT768kTs9hcGATgYEEvofz9ctLV0rX7pK6qZ1ojGxTOU1wKRp2MwBddp4DCEOf3xcB8koPogKfY7fQPtH2hWlyw

 

 ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ, ਕੇਂਦਰੀ ਪੁਲਿਸ ਸਿਖਲਾਈ ਅਕੈਡਮੀ, ਭੂਪਾਲ, ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਅਕੈਡਮੀ, ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਕੈਡਮੀ, ਇੰਡੋ-ਤਿੱਬਤ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਅਕੈਡਮੀ, ਰਾਸ਼ਟਰੀ ਉਦਯੋਗਿਕ ਸੁਰੱਖਿਆ ਅਕੈਡਮੀ ਦੇ ਪ੍ਰਤੀਨਿਧ, ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ), ਉੱਤਰ ਪੂਰਬੀ ਪੁਲਿਸ ਅਕੈਡਮੀ, ਸਸ਼ਤ੍ਰਾ ਸੀਮਾ ਬਲ (ਐੱਸਐੱਸਬੀ), ਭੂਪਾਲ ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐੱਨਡੀਆਰਐੱਫ) ਨੇ ਮੀਟਿੰਗ ਵਿੱਚ ਹਿੱਸਾ ਲਿਆ।

 

*****

ਐੱਨਡਬਲਿਊ/ਆਰਕੇ / ਏਵਾਈ /ਆਰਆਰ



(Release ID: 1843138) Visitor Counter : 158