ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਅਫਰੀਕਾ ਦੇ ਨਾਲ ਸੂਰਜੀ ਊਰਜਾ, ਰੱਖਿਆ ਵਪਾਰ ਅਤੇ ਮਿਲਟਰੀ ਐਕਸਚੇਂਜ ਦੇ ਖੇਤਰ ਵਿੱਚ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਕਿ ਦੋਹਾਂ ਦੇਸ਼ਾਂ ਦੀ ਭੌਤਿਕ ਅਤੇ ਡਿਜੀਟਲ ਇਨਫ੍ਰਾ ਅਤੇ ਸਿਹਤ ਸੇਵਾਵਾਂ ਅਤੇ ਫਾਰਮਾ ਦੀਆਂ ਅਕਾਂਖਿਆਵਾਂ ਨੂੰ ਪੂਰਾ ਕੀਤਾ ਜਾ ਸਕੇ: ਸ਼੍ਰੀ ਪੀਯੂਸ਼ ਗੋਇਲ


ਭਾਰਤ ਅਤੇ ਅਫਰੀਕਾ ਪੀਣ ਵਾਲੇ ਪਾਣੀ, ਸਿਹਤ ਸਿੱਖਿਆ, ਫਿਨਟੈਕ ਅਤੇ ਸੂਰਜੀ ਊਰਜਾ ਵਰਗੇ ਕਈ ਖੇਤਰਾਂ ਵਿੱਚ ਘੱਟ ਲਾਗਤ ਵਾਲੇ ਸਮਾਧਾਨ ਤਲਾਸ਼ਣ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰ ਸਕਦੇ ਹਨ: ਸ਼੍ਰੀ ਪੀਯੂਸ਼ ਗੋਇਲ ਅਫਰੀਕਾ ਦੇ ਨਾਲ ਭਾਰਤ ਦੇ ਸਬੰਧ ਆਪਸੀ ਵਿਸ਼ਵਾਸ, ਦੋਸਤੀ ਅਤੇ ਇੱਕ ਦੂਜੇ ਦੀਆਂ ਲੋੜਾਂ ਦੀ ਡੂੰਘੀ ਸਮਝ 'ਤੇ ਅਧਾਰਤ ਹਨ; ਸਾਡੀ ਸਰਕਾਰ ਅਫਰੀਕਾ ਦੇ ਨਾਲ ਸੰਬੰਧਾਂ ਨੂੰ ਸਰਵਉੱਚ ਤਰਜੀਹ ਦਿੰਦੀ ਹੈ: ਸ਼੍ਰੀ ਗੋਇਲ

ਭਾਰਤ ਅਤੇ ਅਫਰੀਕਾ ਮਿਲ ਕੇ ਕਈ ਗਲੋਬਲ ਮੁੱਦਿਆਂ ਦਾ ਸਮਾਧਾਨ ਲੱਭ ਸਕਦੇ ਹਨ: ਸ਼੍ਰੀ ਪੀਯੂਸ਼ ਗੋਇਲ

ਡਬਲਿਊਟੀਓ ਦੀ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਭਾਰਤ ਅਤੇ ਅਫ਼ਰੀਕਾ ਨੇ ਵਿਕਾਸਸ਼ੀਲ ਦੁਨੀਆ ਦੀ ਅਵਾਜ਼ ਉਠਾਉਣ ਲਈ ਮਿਲ ਕੇ ਕੰਮ ਕੀਤਾ
ਭਾਰਤ ਅਤੇ ਅਫਰੀਕਾ ਨੇ ਮਿਲ ਕੇ ਆਪਣੇ ਹਿੱਤਾਂ ਅਤੇ ਬਹੁਪੱਖੀ ਵਪਾਰ ਪ੍ਰਣਾਲੀ ਦੀ ਸਾਰਥਕਤਾ ਨੂੰ ਹਾਸਲ ਕੀਤਾ

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ-ਅਫਰੀਕਾ ਵਿਕਾਸ ਭਾਈਵਾਲੀ ਬਾਰੇ ਸੀਆਈਆਈ-ਐਕਜ਼ਿਮ ਬੈਂਕ ਕਨਕਲੇਵ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ

Posted On: 19 JUL 2022 2:30PM by PIB Chandigarh

ਭਾਰਤ ਨੇ ਆਪਣੀਆਂ ਅਤੇ ਅਫਰੀਕਾ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ਚਾਰ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪਹਿਲਾ ਖੇਤਰ, ਸੂਰਜੀ ਊਰਜਾ ਹੈ, ਇਸ ਨਾਲ ਸਵੱਛ ਊਰਜਾ ਅਤੇ ਊਰਜਾ ਸੁਰੱਖਿਆ ਲਿਆਉਣ ਵਿੱਚ ਮਦਦ ਕਰੇਗਾ ਅਤੇ ਅਫਰੀਕਾ ਰੋਜ਼ਗਾਰ ਪੈਦਾ ਹੋਣਗੇ। ਦੂਜਾ, ਹਿੰਦ ਮਹਾਸਾਗਰ ਵਿੱਚ ਰੱਖਿਆ ਵਪਾਰ ਅਤੇ ਮਿਲਟਰੀ ਐਕਸਚੇਂਜ, ਬਖਤਰਬੰਦ ਵਾਹਨਾਂ ਅਤੇ ਯੂਏਵੀ ਦਾ ਨਿਰਮਾਣ ਹੈ। ਤੀਜਾ, ਭੌਤਿਕ ਅਤੇ ਡਿਜੀਟਲ ਇਨਫ੍ਰਾ ਹੈ, ਜੋ ਆਈਟੀ /ਕਨਸਲਟੈਂਸੀ ਅਤੇ ਪ੍ਰੋਜੈਕਟ ਨਿਰਯਾਤ ਵਿੱਚ ਮਦਦ ਕਰਦਾ ਹੈ ਅਤੇ ਚੌਥਾ, ਸਿਹਤ ਸੰਭਾਲ ਅਤੇ ਫਾਰਮਾ  ਹੈ।

  

ਭਾਰਤ-ਅਫਰੀਕਾ ਵਿਕਾਸ ਭਾਈਵਾਲੀ 'ਤੇ ਸੀਆਈਆਈ-ਐਗਜ਼ਿਮ ਬੈਂਕ ਕਨਕਲੇਵ ਦੇ ਉਦਘਾਟਨੀ ਸੈਸ਼ਨ ਵਿੱਚ ਆਪਣੇ ਭਾਸ਼ਣ ਵਿੱਚ, ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਫਰੀਕੀ ਦੇਸ਼ਾਂ ਵਿਚਕਾਰ ਡੂੰਘੀ ਦੋਸਤੀ ਵਿਕਸਿਤ ਹੋ ਰਹੀ ਹੈ ਅਤੇ ਸਾਂਝੇ ਇਤਿਹਾਸ, ਵਪਾਰਕ ਸਬੰਧਾਂ ਅਤੇ ਸਿਨੇਮਾ ਲਈ ਪਿਆਰ 'ਤੇ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਸਭ ਤੋਂ ਪਹਿਲਾਂ ਅਫਰੀਕਾ ਵਿੱਚ ਹੀ ਸੱਚ ਅਤੇ ਅਹਿੰਸਾ ਦੇ ਸਿਧਾਂਤਾਂ ਦੀ ਪਾਲਣਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਡੇ ਆਜ਼ਾਦੀ ਦੀਆਂ ਲੜਾਈਆਂ ਵਿੱਚ ਇੱਕ ਸਮਾਨਤਾ ਹੈ ਜਿਸ ਨੇ ਸਾਡੀ ਦੋਸਤੀ ਦੀ ਨੀਂਹ ਨੂੰ ਮਜ਼ਬੂਤ ਕੀਤਾ ਹੈ।

 

ਸ਼੍ਰੀ ਗੋਇਲ ਨੇ ਕਿਹਾ ਕਿ ਸਾਡੀ ਸਰਕਾਰ ਅਫਰੀਕਾ ਨਾਲ ਸਾਡੇ ਸਬੰਧਾਂ ਨੂੰ ਸਰਵਉੱਚ ਤਰਜੀਹ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਅਫ਼ਰੀਕਾ ਨਾਲ ਭਾਰਤ ਦੇ ਸਬੰਧ ਆਪਸੀ ਵਿਸ਼ਵਾਸ, ਦੋਸਤੀ ਅਤੇ ਇੱਕ ਦੂਜੇ ਦੀਆਂ ਲੋੜਾਂ ਦੀ ਡੂੰਘੀ ਸਮਝ 'ਤੇ ਅਧਾਰਿਤ ਹੋਣ ।

 

ਉਨ੍ਹਾਂ ਕਿਹਾ ਕਿ ਭਾਰਤ-ਅਫਰੀਕਾ ਭਾਈਵਾਲੀ ਸਾਡੀ ਅੱਗੇ ਦੀ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ, ਕਿਉਂਕਿ ਭਾਰਤ ਅਤੇ ਅਫ਼ਰੀਕਾ ਦੀ ਅਬਾਦੀ ਸਮੂਹਿਕ ਤੌਰ 'ਤੇ ਦੁਨੀਆ ਦੀ ਕੁੱਲ ਆਬਾਦੀ ਦਾ 1/3 ਹਿੱਸਾ ਬਣਦੀ ਹੈ ਪਰ ਦੋਵੇਂ ਦੇਸ਼ ਕਈ ਮਾਮਲਿਆਂ ਵਿੱਚ ਬਹੁਤ ਵੱਖਰੇ ਹਨ।

 

ਸ਼੍ਰੀ ਗੋਇਲ ਨੇ ਕਿਹਾ ਕਿ ਸਾਰੇ ਅਫਰੀਕੀ ਦੇਸ਼ਾਂ ਦੇ ਨਾਲ-ਨਾਲ ਸੀਆਈਆਈ ਅਤੇ ਐਗਜ਼ਿਮ ਬੈਂਕ ਦਰਮਿਆਨ ਸਾਂਝੇਦਾਰੀ ਸਾਡੇ ਸਾਂਝੇ ਭਵਿੱਖ ਅਤੇ ਅਫਰੀਕਾ ਅਤੇ ਭਾਰਤ ਦੇ ਲੋਕਾਂ ਦੀ ਖੁਸ਼ਹਾਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

 

ਉਨ੍ਹਾਂ ਕਿਹਾ ਕਿ ਅਸੀਂ ਵਿਕਾਸਸ਼ੀਲ ਦੇਸ਼ਾਂ ਨੂੰ ਭੋਜਨ ਦੀ ਅਸੁਰੱਖਿਆ ਤੋਂ ਬਾਹਰ ਕੱਢਣ ਲਈ ਕੰਮ ਕਰ ਰਹੇ ਹਾਂ, ਭਾਰਤ ਅਤੇ ਅਫਰੀਕਾ ਦੇ ਲੋਕਾਂ ਲਈ ਮਿਆਰੀ ਜੀਵਨ ਅਤੇ ਖੁਸ਼ਹਾਲੀ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਕੋਵਿਡ ਕਾਲ ਦੇ ਦੌਰਾਨ, ਅਸੀਂ ਲਗਾਤਾਰ ਵੈਕਸੀਨ- ਮੈਤ੍ਰੀ ਦੇ ਜ਼ਰੀਏ ਜੁੜੇ ਰਹੇ ਅਤੇ ਇਸ ਨਾਲ ਇਹ ਪਤਾ ਲੱਗਿਆ ਕਿ ਸਾਡੀ ਦੋਸਤੀ ਕਿੰਨੀ ਡੂੰਘੀ ਹੈ।

 

ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਠੀਕ ਪਹਿਲਾਂ ਉਸ ਸਮੇਂ ਕੀਤੀ ਜਾ ਰਹੀ ਹੈ, ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਅਸੀਂ ਭਾਰਤ ਦੇ ਵਿਕਾਸ ਲਈ ਨਵੇਂ ਟੀਚੇ ਅਤੇ ਨਵਾਂ ਦ੍ਰਿਸ਼ਟੀਕੋਣ ਨਿਰਧਾਰਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸ ਨੂੰ ਆਜ਼ਾਦੀ ਦਾ ਅੰਮ੍ਰਿਤ ਕਾਲ ਜਾਂ ਸੁਨਹਿਰੀ ਯੁੱਗ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਟੀਚਾ ਭਾਰਤ ਨੂੰ ਖੁਸ਼ਹਾਲ ਰਾਸ਼ਟਰ ਬਣਾਉਣਾ ਹੈ। ਇੱਕ ਅਜਿਹਾ ਰਾਸ਼ਟਰ ਜੋ ਭਾਰਤ ਦੇ ਨਾਗਰਿਕਾਂ ਦੇ ਨਾਲ-ਨਾਲ ਦੁਨੀਆ ਦੇ ਹਰ ਨਾਗਰਿਕ ਦੀ ਪਰਵਾਹ ਕਰਦਾ ਹੈ। ਇੱਕ ਅਜਿਹੇ ਰਾਸ਼ਟਰ ਦੇ ਤੌਰ 'ਤੇ ਜੋ ਦੁਨੀਆ ਦੇ ਆਰਥਿਕ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੀ ਅਗਵਾਈ ਕਰਦਾ ਹੈ ,ਅਸੀਂ 2047 ਵਿੱਚ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰਨ ਵਾਲੇ ਹਾਂ ਅਤੇ ਅਗਲੇ 25 ਸਾਲ ਇਸ ਦ੍ਰਿਸ਼ਟੀ ਨਾਲ ਬਹੁਤ ਮਹੱਤਵਪੂਰਨ ਹਨ।

 

ਉਨ੍ਹਾਂ ਨੇ ਦੱਖਣੀ ਅਫ਼ਰੀਕਾ ਤੋਂ ਭਾਰਤ ਨੂੰ ਮਿਲਣ ਵਾਲੇ ਸਮਰਥਨ ਦੀ ਵਿਆਖਿਆ ਕੀਤੀ ਅਤੇ ਕਿਹਾ ਕਿ ਉਦਾਹਰਣ ਲਈ ਪ੍ਰਸਤਾਵਿਤ ਟ੍ਰਿਪਸ ਸਮਰਥਿਤ ਛੋਟ (ਦੱਖਣੀ ਅਫ਼ਰੀਕਾ ਅਤੇ ਭਾਰਤ ਦੁਆਰਾ ਸਪਾਂਸਰ ਅਤੇ ਸਾਰੇ ਅਫ਼ਰੀਕੀ ਦੇਸ਼ਾਂ ਦੁਆਰਾ ਸਮਰਥਨ), ਸਾਡੀ ਸਾਂਝੇਦਾਰੀ ਦੀ ਤਾਕਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਸਮੂਹ ਦੇ ਰੂਪ ਵਿੱਚ  ਸਾਡੇ ਤਾਕਤ ਕੰਮ ਕਰਨ ਦੇ ਯਤਨ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਡਬਲਿਊਟੀਓ ਦੀ ਮੰਤਰੀ ਪੱਧਰੀ ਮੀਟਿੰਗ ਵਿੱਚ ਵੀ ਸਪੱਸ਼ਟ ਹੋਈ, ਜਿੱਥੇ ਭਾਰਤ ਅਤੇ ਅਫਰੀਕਾ ਵਿਕਾਸਸ਼ੀਲ ਅਤੇ ਘੱਟ ਵਿਕਸਤ ਦੇਸ਼ਾਂ ਦੀ ਆਵਾਜ਼ ਬਣ ਗਏ। ਉਨ੍ਹਾਂ ਕਿਹਾ ਕਿ ਅਸੀਂ ਬਹੁਪੱਖੀ ਵਪਾਰ ਪ੍ਰਣਾਲੀਆਂ ਦੀ ਸਾਰਥਕਤਾ ਨੂੰ ਸਮਝਿਆ ਹੈ ਅਤੇ ਭਵਿੱਖ ਦੀਆਂ ਵਿਕਾਸ ਲੋੜਾਂ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਫਰੀਕਾ ਮਿਲ ਕੇ ਕਈ ਗਲੋਬਲ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਨ।

 

ਉਨ੍ਹਾਂ ਕਿਹਾ ਕਿ ਭਾਰਤ-ਅਫਰੀਕਾ ਸਬੰਧਾਂ ਦੇ ਚਾਰ ਥੰਮ ਹਨ ਲੋਕ, ਵਪਾਰ, ਵਣਜ ਅਤੇ ਸਰਕਾਰ । ਲਗਭਗ 46 ਅਫਰੀਕੀ ਦੇਸ਼ਾਂ ਵਿੱਚ ਭਾਰਤੀ ਪ੍ਰਵਾਸੀ ਮੌਜੂਦ ਹਨ। ਪਿਛਲੇ 25 ਸਾਲਾਂ ਤੋਂ ਭਾਰਤ 71 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਅਫਰੀਕਾ ਵਿੱਚ ਚੋਟੀ ਦੇ 5 ਨਿਵੇਸ਼ਕ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ। ਉਨ੍ਹਾਂ ਕਿਹਾ “ਸਾਡੀਆਂ ਕੰਪਨੀਆਂ ਅਫ਼ਰੀਕਾ ਵਿੱਚ ਸਥਾਨਕ ਨਿਰਮਾਤਾਵਾਂ ਦੀ ਸਹਾਇਤਾ ਕਰ ਰਹੀਆਂ ਹਨ ਅਤੇ ਭਾਰਤ ਅਤੇ ਅਫ਼ਰੀਕਾ ਦਰਮਿਆਨ ਡੂੰਘੇ ਵਪਾਰਕ ਸਬੰਧਾਂ ਨੂੰ ਵਿਕਸਤ ਕਰਨ ਦੀ ਉਮੀਦ ਕਰ ਰਹੀਆਂ ਹਨ ।

 

ਉਨ੍ਹਾਂ ਕਿਹਾ ਕਿ ਵਪਾਰ ਦੇ ਮਾਮਲੇ ਵਿੱਚ ਅਫਰੀਕਾ ਭਾਰਤ ਦਾ ਚੌਥਾ ਸਭ ਤੋਂ ਵੱਡਾ ਵਪਾਰਕ ਭਾਗੀਦਾਰ ਹੈ। ਉਨ੍ਹਾਂ ਕਿਹਾ ਕਿ ਸਾਡਾ ਮਾਲ ਵਪਾਰ 2019-20 ਵਿੱਚ 67 ਬਿਲੀਅਨ ਡਾਲਰ ਤੋਂ ਵੱਧ ਕੇ 2021-22 ਵਿੱਚ 89 ਬਿਲੀਅਨ ਡਾਲਰ ਹੋ ਗਿਆ ਹੈ। ਭਾਰਤ ਵੱਖ-ਵੱਖ ਅਫਰੀਕੀ ਦੇਸ਼ਾਂ ਨੂੰ 40 ਬਿਲੀਅਨ ਡਾਲਰ ਦਾ ਨਿਰਯਾਤ ਅਤੇ ਉਥੋਂ 49 ਬਿਲੀਅਨ ਡਾਲਰ ਦੀ ਆਯਾਤ ਕਰਦਾ ਹੈ।

 

ਸ਼੍ਰੀ ਗੋਇਲ ਨੇ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਭਾਰਤ ਅਤੇ ਅਫਰੀਕਾ ਵਿਸ਼ਵ ਤਰੱਕੀ ਦੀ ਅਗਵਾਈ ਕਰ ਸਕਦੇ ਹਨ। ਅਸੀਂ ਅਫ਼ਰੀਕਾ ਨੂੰ ਪ੍ਰਗਤੀ ਦੇ ਭਾਗੀਦਾਰ ਦੇ ਰੂਪ ਵਿੱਚ ਦੇਖਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਨੇ ਅਫ਼ਰੀਕਾ ਦੇ 27 ਘੱਟ ਵਿਕਸਤ (ਐਲਡੀਸੀ) ਦੇਸ਼ਾਂ ਨੂੰ ਡਿਊਟੀ ਮੁਕਤ ਟੈਰਿਫ ਤਰਜੀਹ ਦਾ ਲਾਭ ਦਿੱਤਾ ਹੈ।

 

ਸ਼੍ਰੀ ਗੋਇਲ ਨੇ ਇਸ਼ਾਰਾ ਕੀਤਾ ਕਿ ਸਰਕਾਰ ਤੋਂ ਸਰਕਾਰ ਸਾਂਝੇਦਾਰੀ ਦੇ ਸੰਦਰਭ ਵਿੱਚ, ਸਾਡੇ ਕੋਲ ਅਫਰੀਕਾ ਵਿੱਚ ਸਿੱਖਿਆ ਅਤੇ ਸਿਹਤ ਦੇਖਭਾਲ ਲਈ ਈ-ਵਿਦਿਆਭਾਰਤ ਅਤੇ ਈ-ਆਰੋਗਿਆ ਭਾਰਤੀ ਪ੍ਰੋਗਰਾਮ ਹਨ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਭਾਰਤੀ ਗਿਆਨ ਅਫਰੀਕਾ ਨਾਲ ਸਬੰਧਾਂ ਨੂੰ ਡੂੰਘਾ ਕਰਨ ਵਿੱਚ ਮਦਦ ਕਰੇਗਾ।

 

ਉਨ੍ਹਾਂ ਕਿਹਾ ਕਿ ਅਸੀਂ ਪੀਣ ਵਾਲੇ ਪਾਣੀ, ਸਿਹਤ, ਸਿੱਖਿਆ, ਫਿਨਟੈਕ ਅਤੇ ਸੂਰਜੀ ਊਰਜਾ ਵਰਗੇ ਕਈ ਖੇਤਰਾਂ ਵਿੱਚ ਘੱਟ ਲਾਗਤ ਵਾਲੇ ਸਮਾਧਾਨ ਤਲਾਸ਼ਣ ਲਈ ਮਿਲ ਕੇ ਕੰਮ ਕਰ ਸਕਦੇ ਹਾਂ।

 

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣਾਇਆ ਹੈ। ਭਾਰਤ ਵੱਖ-ਵੱਖ ਅਫਰੀਕੀ ਦੇਸ਼ਾਂ ਵਿੱਚ ਸਮਾਨ ਪ੍ਰਣਾਲੀਆਂ ਬਣਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਡੀਪੀਆਈਆਈਟੀ ਸਟਾਰਟਅੱਪ ਇੰਡੀਆ ਦੇ ਤਜ਼ਰਬਿਆਂ ਅਤੇ ਮੁਹਾਰਤ ਨੂੰ  ਸਟਾਰਟਅੱਪ ਅਫਰੀਕਾ ਨਾਲ ਸਾਂਝਾ ਕਰ ਸਕਦਾ ਹੈ।

 

ਆਪਣੇ ਸੰਬੋਧਨ ਨੂੰ ਇੱਕ ਪ੍ਰਸਿੱਧ ਅਫ਼ਰੀਕੀ ਕਹਾਵਤ " ਅਗਰ ਤੁਸੀਂ ਤੇਜ਼ੀ ਨਾਲ ਚੱਲਣਾ ਚਾਹੁੰਦੇ ਹੋ, ਤਾਂ ਇਕੱਲੇ ਚਲੋ, ਜੇਕਰ ਤੁਸੀਂ ਦੂਰ ਜਾਣਾ ਚਾਹੁੰਦੇ ਹੋ, ਤਾਂ ਇਕੱਠੇ ਜਾਓ" ਨਾਲ ਸਮਾਪਤੀ ਕਰਦੇ ਹੋਏ,  ਉਨ੍ਹਾਂ   ਨੇ ਕਿਹਾ, "ਆਓ ਇਕੱਠੇ ਹੋਈਏ, ਇਕੱਠੇ ਕੰਮ ਕਰੀਏ ਅਤੇ ਇਕੱਠੇ ਵਧੀਏ।"

****

ਏਐੱਮ/ਐੱਮਐੱਸ 



(Release ID: 1843131) Visitor Counter : 132