ਰਸਾਇਣ ਤੇ ਖਾਦ ਮੰਤਰਾਲਾ

ਭਾਰਤ ਸਰਕਾਰ ਐੱਮਐੱਸਐੱਮਈ’ਸ ਅਤੇ ਕਲੱਸਟਰਾਂ 'ਤੇ ਫੋਕਸ ਦੇ ਨਾਲ ਫਾਰਮਾਸਿਊਟੀਕਲ ਉਦਯੋਗ ਨੂੰ ਮਜ਼ਬੂਤ ​​ਕਰਨ ਲਈ ਯੋਜਨਾਵਾਂ ਸ਼ੁਰੂ ਕਰੇਗੀ

Posted On: 19 JUL 2022 4:10PM by PIB Chandigarh

 ਫਾਰਮਾਸਿਊਟੀਕਲ ਉਦਯੋਗ ਵਿੱਚ ਭਾਰਤ ਦੀ ਮੌਜੂਦਾ ਨਿਰਮਾਣ ਸਮਰੱਥਾ ਨੂੰ ਹੋਰ ਵਧਾਉਣ ਦੇ ਉਦੇਸ਼ ਨਾਲ, ਫਾਰਮਾਸਿਊਟੀਕਲ ਵਿਭਾਗ, ਰਸਾਇਣ ਅਤੇ ਖਾਦ ਮੰਤਰਾਲਾ, ਭਾਰਤ ਸਰਕਾਰ 'ਫਾਰਮਾਸਿਊਟੀਕਲ ਉਦਯੋਗ ਨੂੰ ਮਜ਼ਬੂਤ ​​ਕਰਨ' (ਐੱਸਪੀਆਈ) ਲਈ ਸਕੀਮਾਂ ਦੇ ਬੈਨਰ ਹੇਠ ਕਈ ਪਹਿਲਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਸਕੀਮਾਂ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ’ਸ) ਦੀ ਰਣਨੀਤਕ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋ ਉਦਯੋਗ ਨੂੰ ਮਹੱਤਵਪੂਰਨ ਅਗਾਂਹਵਧੂ ਅਤੇ ਪਿਛਲੇ ਲਿੰਕੇਜ ਪ੍ਰਦਾਨ ਕਰਦੇ ਹਨ, ਅਤੇ ਇਹ ਵੀ ਧਿਆਨ ਵਿੱਚ ਰੱਖਦੇ ਹੋਏ ਕਿ ਐੱਮਐੱਸਐੱਮਈ’ਸ ਕਲੱਸਟਰਾਂ ਵਿੱਚ ਵਧਦੇ ਹਨ, ਯੂਨਿਟ ਪੱਧਰ ਅਤੇ ਕਲੱਸਟਰ ਪੱਧਰ ਦੋਵਾਂ ਪੱਧਰਾਂ 'ਤੇ ਟੈਕਨੋਲੋਜੀ ਅਪਗ੍ਰੇਡੇਸ਼ਨ ਦੇ ਮੁੱਦਿਆਂ ਨੂੰ ਹੱਲ ਕਰਨਗੀਆਂ।

 

 ਫਾਰਮਾਸਿਊਟੀਕਲ ਉਦਯੋਗ ਦੀ ਸਪਲਾਈ ਚੇਨ ਨੂੰ ਮਜ਼ਬੂਤ ​​ਕਰਨ ਲਈ ਜਿੱਥੇ ਐੱਮਐੱਸਐੱਮਈ’ਸ  ਇੱਕ ਅਭਿੰਨ ਅੰਗ ਹਨ, ਭਾਰਤ ਸਰਕਾਰ ਸਬ-ਸਕੀਮ ਫਾਰਮਾਸਿਊਟੀਕਲ ਇੰਡਸਟਰੀ ਟੈਕਨੋਲੋਜੀ ਅਪਗ੍ਰੇਡੇਸ਼ਨ ਅਸਿਸਟੈਂਸ ਸਕੀਮ (ਪੀਟੀਯੂਏਐੱਸ) ਜ਼ਰੀਏ ਅਨੁਸੂਚੀ ਐੱਮ ਸਰਟੀਫਿਕੇਸ਼ਨ ਜਾਂ ਡਬਲਿਊਐੱਚਓ ਜੀਐੱਮਪੀ (WHO GMP) ਸਰਟੀਫਿਕੇਸ਼ਨ ਪ੍ਰਾਪਤ ਕਰਨ ਲਈ ਇਛੁੱਕ ਐੱਮਐੱਸਐੱਮਈ ਯੂਨਿਟਾਂ ਨੂੰ ਪ੍ਰੋਤਸਾਹਿਤ ਕਰੇਗੀ। ਐੱਮਐੱਸਐੱਮਈ ਯੂਨਿਟ ਕੋਲ ਪੂੰਜੀ ਸਬਸਿਡੀ ਜਾਂ ਵਿਆਜ ਸਹਾਇਤਾ ਵਿੱਚੋਂ ਕਿਸੇ ਨੂੰ ਚੁਣਨ ਦਾ ਵਿਕਲਪ ਹੋਵੇਗਾ। ਕਲੱਸਟਰ ਪੱਧਰ 'ਤੇ, ਉਪ-ਸਕੀਮ 'ਆਮ ਸੁਵਿਧਾਵਾਂ ਲਈ ਫਾਰਮਾਸਿਊਟੀਕਲ ਇੰਡਸਟਰੀ ਦੀ ਸਹਾਇਤਾ' (ਏਪੀਆਈਸੀਐੱਫ), 20 ਕਰੋੜ ਰੁਪਏ ਦੀ ਅਧਿਕਤਮ ਸੀਮਾ ਦੇ ਅਧੀਨ 90% ਤੱਕ ਪੂੰਜੀ ਅਨੁਦਾਨ ਦੇ ਰੂਪ ਵਿੱਚ ਸਰਕਾਰੀ ਸਹਾਇਤਾ ਪ੍ਰਦਾਨ ਕਰਕੇ ਟੈਸਟਿੰਗ ਲੈਬਜ਼, ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਾਂ ਅਤੇ ਅਜਿਹੀਆਂ ਹੋਰ ਆਮ ਸੁਵਿਧਾਵਾਂ ਦੇ ਨਿਰਮਾਣ ਵਿੱਚ ਸਹਾਇਤਾ ਕਰਨ ਦੀ ਕਲਪਨਾ ਕਰਦੀ ਹੈ। ਗਿਆਨ ਦੇ ਪਾੜੇ ਨੂੰ ਪੂਰਾ ਕਰਨ ਲਈ, ਤੀਸਰੀ ਉਪ-ਯੋਜਨਾ ਨੀਤੀ ਦੀ ਵਕਾਲਤ ਲਈ ਸੌਫਟ ਇਨਪੁਟ ਪੈਦਾ ਕਰਨ ਲਈ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਨੂੰ ਆਯੋਜਿਤ ਕਰਨ, ਸੈਕਟਰਲ ਅਧਿਐਨ ਕਰਵਾਉਣ ਅਤੇ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨ ਦਾ ਪ੍ਰਸਤਾਵ ਕਰਦੀ ਹੈ।

 

 ਇਨ੍ਹਾਂ ਪਹਿਲਾਂ ਦਾ ਰਸਮੀ ਤੌਰ 'ਤੇ ਕੇਂਦਰੀ ਰਸਾਇਣ ਅਤੇ ਖਾਦ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਦੁਆਰਾ 21 ਜੁਲਾਈ, 2022 ਨੂੰ ਡਾ. ਭੀਮ ਰਾਓ ਅੰਬੇਡਕਰ ਅੰਤਰਰਾਸ਼ਟਰੀ ਸੰਮੇਲਨ ਕੇਂਦਰ ਵਿਖੇ ਉਦਘਾਟਨ ਕੀਤਾ ਜਾ ਰਿਹਾ ਹੈ। ਕੈਮੀਕਲਜ਼ ਅਤੇ ਫਰਟੀਲਾਈਜ਼ਰਜ਼ ਦੇ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਦੇ ਨਾਲ, ਰਸਾਇਣ ਅਤੇ ਖਾਦ ਵਿਭਾਗ, ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ, ਐੱਸਆਈਡੀਬੀਆਈ - SIDBI, ਐੱਨਐੱਸਆਈਸੀ - NSIC, ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਉਦਯੋਗ, ਉੱਦਮੀ, ਸਟਾਰਟ ਅੱਪਸ ਆਦਿ ਦੇ ਨੁਮਾਇੰਦੇ ਵੀ ਇਸ ਮੌਕੇ ਹਾਜ਼ਰ ਹੋਣਗੇ।

 

 **********


 ਐੱਮਵੀ/ਐੱਸਕੇ



(Release ID: 1842808) Visitor Counter : 128