ਸੱਭਿਆਚਾਰ ਮੰਤਰਾਲਾ
azadi ka amrit mahotsav

ਸੰਸਕ੍ਰਿਤੀ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ -22ਵਾਂ ਭਾਰਤ ਰੰਗ ਮਹੋਤਸਵ 2022 ਦਾ ਉਦਘਾਟਨ ਕੀਤਾ


ਐੱਨਐੱਸਡੀ ਨੂੰ ਗੁਮਨਾਮ ਨਾਇਕਾਂ ਨਾਲ ਜੁੜੀਆਂ ਘਟਨਾਵਾਂ ‘ਤੇ ਅਧਾਰਿਤ ਨਾਟਕ ਤਿਆਰ ਕਰਨਾ ਚਾਹੀਦਾ ਅਤੇ ਦੇਸ਼ ਦੇ ਨਾਗਰਿਕਾਂ ਦੇ ਸਾਹਮਣੇ ਉਨ੍ਹਾਂ ਦੇ ਸਾਹਸ ਅਤੇ ਬਹਾਦੁਰੀ ਦੀਆਂ ਗਾਥਾਵਾਂ ਨਾਲ ਜਾਣੂ ਕਰਵਾਉਣਾ ਚਾਹੀਦਾ: ਸ਼੍ਰੀ ਅਰਜੁਨ ਰਾਮ ਮੇਘਵਾਲ

Posted On: 17 JUL 2022 10:33AM by PIB Chandigarh

ਭਾਰਤ ਸਰਕਾਰ ਦਾ ਸੰਸਕ੍ਰਿਤੀ ਮੰਤਰਾਲੇ ਭਾਰਤ ਦੀ ਆਜ਼ਾਦੀ ਕੇ 75ਵੇਂ ਸਾਲ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਮਨਾ ਰਿਹਾ ਹੈ। ਇਸ ਅਵਸਰ ‘ਤੇ ਨੈਸ਼ਨਲ ਸਕੂਲ ਆਵ੍ ਡਰਾਮਾ (ਐੱਨਐੱਸਡੀ), ਨਵੀਂ ਦਿੱਲੀ ਵੱਲੋਂ 16 ਜੁਲਾਈ ਤੋਂ 14 ਅਗਸਤ 2022 ਤੱਕ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ- 22ਵਾਂ ਭਾਰਤ ਰੰਗ ਮਹੋਤਸਵ, 2022 (ਆਜ਼ਾਦੀ ਭਾਗ)” ਨਾਮਕ ਇੱਕ ਉਤਸਵ ਆਯੋਜਿਤ ਕੀਤਾ ਜਾ ਰਿਹਾ ਹੈ, 

ਜੋ ਸਾਡੇ ਆਜ਼ਾਦੀ ਸੈਨਾਨੀਆਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ 2022” ਦੇ ਤਹਿਤ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਸੰਸਦੀ ਮਾਮਲੇ ਅਤੇ ਸੰਸਕ੍ਰਿਤੀ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਇਸ ਉਤਸਵ ਦੇ ਸ਼ੁਰੂਆਤੀ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪਦਮ ਸ਼੍ਰੀ ਨਾਲ ਸਨਮਾਨਿਤ ਅਤੇ ਪ੍ਰਸਿੱਧ ਭਾਰਤੀ ਲੋਕ ਗਾਇਕਾ ਸੁਸ਼੍ਰੀ ਮਾਲਿਨੀ ਅਵਸਥੀ ਅਤੇ ਸ਼੍ਰੀ ਅਰਵਿੰਦ ਕੁਮਾਰ ਅਤੇ ਸੰਸਕ੍ਰਿਤੀ ਮੰਤਰਾਲੇ ਦੇ ਡਾਇਰੈਕਟਰ ਵੀ ਇਸ ਅਵਸਰ ਤੇ ਉਪਸਥਿਤੀ ਲੋਕਾਂ ਵਿੱਚ ਸ਼ਾਮਲ ਸਨ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਆਜ਼ਾਦੀ ਸੰਗ੍ਰਾਮ ਦੇ ਕਈ ਗੁਮਨਾਮ ਨਾਇਕ ਹਨ ਜਿਨ੍ਹਾਂ ਨੇ ਆਜ਼ਾਦੀ ਅੰਦੋਲਨ ਵਿੱਚ ਸਰਗਰਮ ਰੂਪ ਤੋਂ ਹਿੱਸਾ ਲਿਆ ਹੈ ਫਿਰ ਵੀ ਉਹ ਸਾਡੇ ਆਜ਼ਾਦੀ ਸੰਗ੍ਰਾਮ ਦੇ ਇਤਿਹਾਸ ਦਾ ਹਿੱਸਾ ਨਹੀਂ ਬਣ ਸਕੇ ਹਨ। ਇੱਕ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਲ 1913 ਵਿੱਚ ਮਾਨਗੜ੍ਹ ਵਿੱਚ ਉਸ ਖੇਤਰ ਦੀਆਂ ਜਨਜਾਤੀਆਂ ਨੂੰ ਬੇਰਹਿਮੀ ਨਾਲ ਪਰੇਸ਼ਾਨ ਕੀਤਾ ਗਿਆ ਅਤੇ ਮਾਰ ਦਿੱਤਾ ਗਿਆ

ਲੇਕਿਨ ਅਧਿਕਾਂਸ਼ ਲੋਕ ਇਸ ਘਟਨਾ ਨਾਲ ਚੰਗੀ ਤਰ੍ਹਾਂ ਨਾਲ ਜਾਣੂ ਨਹੀ ਹਨ। ਉਨ੍ਹਾਂ ਨੇ ਕਿਹਾ ਕਿ ਥਿਏਟਰ ਕਾਰਜਕਰਤਾਵਾਂ ਅਤੇ ਨੈਸ਼ਨਲ ਸਕੂਲ ਆਵ੍ ਡਰਾਮਾ ਨੂੰ ਉਨ੍ਹਾਂ ਘਟਨਾਵਾਂ ਤੇ ਅਧਾਰਿਤ ਨਾਟਕ ਤਿਆਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਕਿ ਦੇਸ਼ ਭਰ ਵਿੱਚ ਅਜਿਹੇ ਨਾਇਕਾਂ ਬਾਰੇ ਨਾਗਰਿਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਬਹਾਦੁਰੀ ਅਤੇ ਸਾਹਸ ਦੀਆਂ ਗਾਥਾਵਾਂ ਨਾਲ ਜਾਣੂ ਕਰਵਾਇਆ ਜਾ ਸਕੇ।

ਸੁਸ਼੍ਰੀ ਮਾਲਿਨੀ ਅਵਸਥੀ ਨੇ ਆਪਣੇ ਸੰਬੋਧਨ ਵਿੱਚ ਸੁਤੰਤਰਤਾ ਸੈਨਾਨੀਆਂ ਦੀ ਪ੍ਰਸ਼ੰਸਾ ਵਿੱਚ ਭਾਰਤ ਦੇ ਵੱਡੇ ਹਿੱਸੇ ਵਿੱਚ ਗਾਏ ਜਾਣ ਵਾਲੇ ਵੱਖ-ਵੱਖ ਲੋਕ ਗੀਤਾਂ ਬਾਰੇ ਦੱਸਿਆ। ਅਜਿਹੇ ਕਈ ਗੀਤਾਂ ਨੂੰ ਬ੍ਰਿਟਿਸ਼ ਸਰਕਾਰ ਨੇ ਪ੍ਰਤੀਬੰਧਿਤ ਕਰ ਦਿੱਤਾ ਸੀ ਲੇਕਿਨ ਲੋਕ ਕਲਾਕਾਰ ਉਨ੍ਹਾਂ ਨੂੰ ਗਾਉਂਦੇ ਰਹੇ ਅਤੇ ਇਸ ਤਰ੍ਹਾਂ ਗੁਮਨਾਮ ਨਾਇਕਾਂ ਦੀਆਂ ਗਾਥਾਵਾਂ ਨੂੰ ਅਗਲੀ ਪੀੜੀ ਤੱਕ ਲੈ ਗਏ। ਨੈਸ਼ਨਲ ਸਕੂਲ ਡਰਾਮਾ ਦੇ ਪ੍ਰਧਾਨ ਪ੍ਰੋ. (ਡਾ.) ਰਮੇਸ਼ ਚੰਦਰ ਗੌਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।

ਉਦਘਾਟਨ ਸਮਾਰੋਹ ਦੇ ਬਾਅਦ ਸ਼੍ਰੀ ਬੰਸੀ ਕੌਲ ਦੁਆਰਾ ਨਿਰਦਸ਼ਿਤ ਨਾਟਕ “ਅਰਣਯਧਿਪਤੀ ਤਾਂਤਿਯਾ ਮਾਮਾ” ਦਾ ਮੰਚਨ ਕੀਤਾ ਗਿਆ।

****

ਐੱਨਬੀ/ਓਏ(Release ID: 1842418) Visitor Counter : 35