ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀਆਂ ਦਾ ਤੀਸਰਾ ਸਲਾਨਾ ਸੰਮੇਲਨ ਵਿਗਿਆਨ ਭਵਨ ਵਿੱਚ ਸ਼ੁਰੂ ਹੋਇਆ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸਰਕਾਰੀ ਸੰਚਾਰ ਦੇ ਲਈ 5-ਸੀ ਮੰਤਰ ਅਪਣਾਉਣ ਦਾ ਸੱਦਾ ਦਿੱਤਾ
‘ਸਬਕਾ ਸਾਥ, ਸਬਕਾ ਵਿਕਾਸ’ ਦੇ ਤਹਿਤ ਰਾਸ਼ਟਰੀ ਲਕਸ਼ਾਂ ਦੀ ਪ੍ਰਾਪਤੀ ਦੇ ਲਈ ਸਰਕਾਰੀ ਸੰਚਾਰ ਮਹੱਤਵਪੂਰਨ: ਅਨੁਰਾਗ ਸਿੰਘ ਠਾਕੁਰ
Posted On:
16 JUL 2022 4:31PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਵਿਗਿਆਨ ਭਵਨ ਵਿੱਚ ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀਆਂ ਦੇ ਤੀਸਰੇ ਸਲਾਨਾ ਸੰਮੇਲਨ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ ਅਤੇ ਪ੍ਰਿੰਸੀਪਲ ਡਾਇਰੈਕਟਰ ਜਨਰਲ, ਸ਼੍ਰੀ ਜੈਦੀਪ ਭਟਨਾਗਰ, ਸ਼੍ਰੀ ਸਤਯੇਂਦਰ ਪ੍ਰਕਾਸ਼, ਸ਼੍ਰੀ ਵੇਣੁਧਰ ਰੇੱਡੀ ਅਤੇ ਸ਼੍ਰੀ ਮਯੰਕ ਕੁਮਾਰ ਅਗ੍ਰਵਾਲ ਮੌਜੂਦ ਸਨ। ਇਸ ਦੋ ਦਿਨਾਂ ਸੰਮੇਲਨ ਵਿੱਚ ਦੇਸ਼ ਭਰ ਤੋਂ ਭਾਰਤੀ ਸੂਚਨਾ ਸੇਵਾ ਦੇ ਸੀਨੀਅਰ ਅਧਿਕਾਰੀ ਹਿੱਸਾ ਲੈ ਰਹੇ ਹਨ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਆਪਣੇ ਮੁੱਖ ਭਾਸ਼ਣ ਵਿੱਚ ਉਨ੍ਹਾਂ ਪੰਜ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਰੇਖਾਂਕਿਤ ਕੀਤਾ, ਜਿਨ੍ਹਾਂ ਨੂੰ ਨਿਸ਼ਚਿਤ ਤੌਰ ‘ਤੇ ਸਰਕਾਰੀ ਸੰਚਾਰ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ। ਇਨ੍ਹਾਂ ਵਿੱਚ ਇਹ ਸ਼ਾਮਲ ਹਨ- ਨਾਗਰਿਕ-ਕੇਂਦ੍ਰਿਤ ਤੇ ਸੰਵੇਦਨਾ, ਲਕਸ਼ਿਤ ਦਰਸ਼ਕਾਂ/ਸਰੋਤਿਆਂ ਦੇ ਨਾਲ ਸਹਿ-ਸਿਰਜਣ, ਸਹਿਯੋਗ, ਚਿੰਤਨ ਅਤੇ ਨਿਰੰਤਰ ਸਮਰੱਥਾ ਵਾਧਾ। ਇਸ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਸੰਵਾਦ ਜ਼ਰੂਰੀ ਹੀ ਪ੍ਰਾਸੰਗਿਕ ਅਤੇ ਸਮਝਣ ਵਿੱਚ ਅਸਾਨ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਰਕਾਰੀ ਨਿਕਾਵਾਂ, ਸੰਸਥਾਵਾਂ ਅਤੇ ਪ੍ਰਾਈਵੇਟ ਖੇਤਰ ਸਹਿਤ ਸਮੁੱਚੇ ਹਿਤਧਾਰਕਾਂ ਜਾਂ ਸਬੰਧਿਤ ਪੱਖਾਂ ਦੇ ਨਾਲ ਸਹਿਯੋਗ ਕਰਨ ਦੇ ਵਿਸ਼ੇਸ਼ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਚਾਰ ਖੇਤਰ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਜਿਸ ਵਿੱਚ ਫਰਜੀ ਖਬਰ ਜਿਹੀਆਂ ਆਉਣ ਵਾਲੀਆਂ ਚੁਣੌਤੀਆਂ ਵੀ ਸ਼ਾਮਲ ਹਨ, ਇਸ ਲਈ ਸੰਚਾਰਕਾਂ ਦੇ ਲਈ ਤੇਜ਼-ਤਰਾਰ ਅਤੇ ਅਨੁਕੂਲ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ ਕਿ ਹਾਲ ਹੀ ਵਿੱਚ ਕੋਵਿਡ ਮਹਾਮਾਰੀ ਦੇ ਦੌਰਾਨ ਦੇਖਿਆ ਗਿਆ ਸੀ।
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਫਰਜੀ ਖਬਰਾਂ ਨਾਲ ਨਿਪਟਣ ਦੇ ਲਈ ਫੈਕਟ ਚੈੱਕ ਯੂਨਿਟ ਦਾ ਵਿਸਤਾਰ ਕਰਨ ਅਤੇ ਦਿੱਵਯਾਂਗਜਨਾਂ ਦੀ ਆਵਾਜਾਈ ਨੂੰ ਬਿਹਤਰ ਕਰਨ ਜਿਹੀ ਪਰਿਵਰਤਨਕਾਰੀ ਪਹਿਲ ਕਰਨ ਵਿੱਚ ਆਈਆਈਐੱਸ ਅਧਿਕਾਰੀਆਂ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਵੀਂ ਮੀਡੀਆ ਟੈਕਨੋਲੋਜੀਆਂ, ਸੰਸਥਾ ਨਿਰਮਾਣ ਅਤੇ ਰਾਜ ਸਰਕਾਰਾਂ ਦੇ ਨਾਲ ਸਮੁਚਿਤ ਤਾਲਮੇਲ ਦੇ ਵਿਸ਼ੇਸ਼ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਹਰ ਆਖਰੀ ਵਿਅਕਤੀ ਨੂੰ ਲਾਭਵੰਦ ਕਰਨ ਦੇ ਲਈ ਸਰਕਾਰੀ ਸੰਚਾਰ ਦੀ ਪ੍ਰਭਾਵਕਾਰਿਤਾ ਨੂੰ ਹੋਰ ਬਿਹਤਰ ਕਰਨ ਦੇ ਲਈ ਬਹੁਮੁੱਲ ਵਿਚਾਰਾਂ ਤੇ ਪਹਿਲਾਂ ਨੂੰ ਵੀ ਸਾਹਮਣੇ ਰੱਖਿਆ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ 130 ਕਰੋੜ ਲੋਕਾਂ ਦੇ ਲਈ ਉਤਕ੍ਰਿਸ਼ਟ ਸੰਚਾਰਕਾਂ ਦੇ ਰੂਪ ਵਿੱਚ ਆਪਣੀ ਭੂਮਿਕਾ ਦੇ ਵਿਸ਼ੇਸ਼ ਮਹੱਤਵ ਨੂੰ ਬਖੂਬੀ ਸਮਝਣ ਦੀ ਤਾਕੀਤ ਕੀਤੀ। ਕੇਂਦਰੀ ਮੰਤਰੀ ਨੇ ਆਮ ਜਨਤਾ ਤੱਕ ਪਹੁੰਚ ਵਧਾਉਣ ਦੇ ਲਈ ਸਮਕਾਲਿਕ ਸੰਪ੍ਰੇਸ਼ਣ ਅਤੇ ਗੱਲ ਕਹਿਣ ਦੀ ਕਲਾ ਦੇ ਵਿਸ਼ੇਸ਼ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਸਥਾ ਨਿਰਮਾਣ, ਅਤੇ ਕਰਮਚਾਰੀਆਂ ਦਾ ਮਾਰਗਦਰਸ਼ਨ ਕਰਨਾ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਵੀ ਓਨਾ ਹੀ ਜ਼ਰੂਰੀ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵਾ ਚੰਦ੍ਰਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਜੋ ਸੰਚਾਰ ਕੀਤਾ ਗਿਆ ਉਸ ਨੇ ਜਨਤਾ ਨੂੰ ਭਰੋਸਾ ਦਿੱਤਾ, ਅਤੇ ਉਨ੍ਹਾਂ ਦੇ ਮਨ ਤੋਂ ਡਰ ਨੂੰ ਦੂਰ ਕਰਨ ਵਿੱਚ ਕਾਮਯਾਬ ਰਿਹਾ। ਇਸ ਨੇ ਟੀਕਾਕਰਣ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਜਿਹੀ ਕਲਿਆਣਕਾਰੀ ਪਹਿਲਾਂ ਬਾਰੇ ਲੋਕਾਂ ਦਰਮਿਆਨ ਵਿਆਪਕ ਜਾਗਰੂਕਤਾ ਸੁਨਿਸ਼ਚਿਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕਈ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਵਿੱਚ ਵੈਕਸੀਨ ਨੂੰ ਲੈ ਕੇ ਝਿਝਕ ਲਗਭਗ ਨਾ ਦੇ ਬਰਾਬਰ ਸੀ, ਜਿਸ ਦੇ ਕਾਰਨ ਭਾਰਤ 200 ਕਰੋੜ ਵੈਕਸੀਨ ਡੋਜ਼ ਦੀ ਉਪਲਬਧੀ ਨੂੰ ਹਾਸਲ ਕਰਨ ਦੇ ਕਰੀਬ ਹੈ।
ਪ੍ਰਿੰਸੀਪਲ ਡਾਇਰੈਕਟਰ ਜਨਰਲ, ਸ਼੍ਰੀ ਜੈਦੀਪ ਭਟਨਾਗਰ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਸਸ਼ਕਤੀਕਰਣ ਅਤੇ ਪਹੁੰਚ, ਨਾਗਰਿਕ ਕੇਂਦ੍ਰਿਤ 24x7 ਜੁੜਾਵ, ਵਿਵਹਾਰ ਵਿੱਚ ਪਰਿਵਰਤਨ ਸਬੰਧੀ ਸੰਚਾਰ ਅਤੇ ਫਰਜੀ ਤੇ ਭ੍ਰਾਮਕ ਖਬਰਾਂ ਦਾ ਮੁਕਾਬਲਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ‘ਤੇ ਇਸ ਸੇਵਾ ਦਾ ਧਿਆਨ ਪ੍ਰਮੁੱਖ ਤੌਰ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਦੇ ਵਰ੍ਹਿਆਂ ਵਿੱਚ ਸੂਚਨਾ ਦੇ ਵਿਸਫੋਟ ਦੇ ਕਾਰਨ ਉਨ੍ਹਾਂ ਦੀ ਭੂਮਿਕਾ ਵਿਕਸਿਤ ਅਤੇ ਵਿਸਤ੍ਰਿਤ ਹੋਈ ਹੈ, ਜਿਸ ਨਾਲ ਨਵੀਆਂ ਪ੍ਰਕਿਰਿਆਵਾਂ ਤੇ ਉਪਕਰਣਾਂ ਦੀ ਪੁਨਰਕਲਪਨਾ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਸਮਾਵੇਸ਼ ਕੀਤਾ ਗਿਆ ਹੈ।
ਸੰਚਾਰ ਦਾ ਖੇਤਰ ਮੂਲ ਰੂਪ ਨਾਲ ਗਤੀਸ਼ੀਲ ਹੈ, ਇਸ ਨੂੰ ਦੇਖਦੇ ਹੋਏ ਇਹ ਦੋ ਦਿਨਾਂ ਸੰਮੇਲਨ ਉਭਰਦੀ ਹੋਈ ਚੁਣੌਤੀਆਂ ਅਤੇ ਭਵਿੱਖ ਵਿੱਚ ਅਤਿਆਧੁਨਿਕ ਸੰਚਾਰ ਦੀ ਰੂਪਰੇਖਾ ‘ਤੇ ਵਿਚਾਰ-ਵਟਾਂਦਰਾ ਕਰੇਗਾ। ਇਨ੍ਹਾਂ ਦੋ ਦਿਨਾਂ ਵਿੱਚ ‘2047 ਵਿੱਚ ਭਾਰਤ ਦੇ ਲਈ ਸੰਚਾਰ’, ‘ਕੌਸਲ ਅਤੇ ਸਮਰੱਥਾ ਨਿਰਮਾਣ’, ‘ਜੀ20 ‘ਤੇ ਫੋਕਸ ਦੇ ਨਾਲ ਵਿਦੇਸ਼ਾਂ ਵਿੱਚ ਭਾਰਤ ਨੂੰ ਪ੍ਰੋਜੈਕਟ ਕਰਨਾ’, ‘ਸਰਕਾਰੀ ਸੰਚਾਰ ਦੀ ਵਿਕਸਿਤ ਹੁੰਦੀ ਹੋਈ ਭੂਮਿਕਾ’ ਜਿਹੇ ਸੈਸ਼ਨ ਹੋਣਗੇ। ਇਨ੍ਹਾਂ ਵਿੱਚ ਮਾਈਗਾਵ ਦੇ ਸੀਈਓ ਸ਼੍ਰੀ ਅਭਿਸ਼ੇਕ ਸਿੰਘ, ਸਮਰੱਥਾ ਨਿਰਮਾਣ ਆਯੋਗ ਦੇ ਡਾ. ਆਰ. ਬਾਲਾਸੁਬ੍ਰਮਣਯਮ ਅਤੇ ਸ਼੍ਰੀ ਹੇਮਾਂਗ ਜਾਨੀ, ਸੰਯੁਕਤ ਸਕੱਤਰ (ਐੱਕਸਪੀ) ਵਿਦੇਸ਼ ਮੰਤਰਾਲਾ ਸ਼੍ਰੀ ਅਰਿੰਦਮ ਬਾਗਚੀ ਅਤੇ ਜੀ-20 ਵਿੱਚ ਭਾਰਤ ਦੇ ਸ਼ੇਰਪਾ ਸ਼੍ਰੀ ਅਮਿਤਾਭ ਕਾਂਤ ਜਿਹੇ ਉੱਘੇ ਬੁਲਾਰੇ ਸ਼ਿਰਕਤ ਕਰਨਗੇ।
ਸੰਮੇਲਨ ਦੇ ਦੂਸਰੇ ਦਿਨ ਰੇਲ, ਸੰਚਾਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੁਆਰਾ ਮੁੱਖ ਭਾਸ਼ਣ ਦਿੱਤਾ ਜਾਵੇਗਾ। ਉੱਥੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ. ਮੁਰੂਗਨ ਸਮਾਪਨ ਸੈਸ਼ਨ ਨੂੰ ਸੰਬੋਧਿਤ ਕਰਨਗੇ।
******
ਸੌਰਭ ਸਿੰਘ/ਐੱਸਏ
(Release ID: 1842208)
Visitor Counter : 131