ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (DARPG) ਦੁਆਰਾ ਕੇਂਦਰੀ ਮੰਤਰਾਲਿਆਂ ਦੇ ਪੋਰਟਲ ਦੇ ਨੈਸ਼ਨਲ ਈ-ਗਵਰਨੈਂਸ ਸਰਵਿਸ ਡਿਲੀਵਰੀ ਅਸੈੱਸਮੈਂਟ ਵਿੱਚ ਪਹਿਲਾ ਸਥਾਨ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਡਿਜੀਟਲ ਪੁਲਿਸ ਪੋਰਟਲ ਨੂੰ ਕੇਂਦਰੀ ਮੰਤਰਾਲਾ ਸੇਵਾ ਪੋਰਟਲ ਮੁਲਾਂਕਣ ਵਿੱਚ ਦੂਸਰਾ ਸਥਾਨ ਮਿਲਿਆ
ਇਹ ਇੱਕ ਆਵਧਿਕ ਮੁਲਾਂਕਣ ਹੈ ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਔਨਲਾਈਨ ਸੇਵਾਵਾਂ ਦੀ ਵੰਡ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੀ ਪ੍ਰਭਾਵਸ਼ੀਲਤਾ ਵਿੱਚ ਸੁਧਾਰ ਕਰਨਾ ਹੈ
Posted On:
15 JUL 2022 11:56AM by PIB Chandigarh
ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (DARPG) ਨੇ ਨਾਸਕੌਮ ਅਤੇ ਕੇਪੀਐੱਮਜੀ ਜਿਵੇਂ ਆਪਣੇ ਨਾਲੇਜ ਪਾਰਟਨਰਸ ਦੇ ਸਹਿਯੋਗ ਨਾਲ 2021 ਵਿੱਚ ਇੱਕ ਨੈਸ਼ਨਲ ਈ-ਗਵਰਨੈਂਸ ਸਰਵਿਸ ਡਿਲੀਵਰੀ ਮੁਲਾਂਕਣ ਕੀਤਾ ਸੀ। ਇਹ ਇੱਕ ਆਵਧਿਕ ਮੁਲਾਂਕਣ ਹੈ ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਔਨਲਾਈਨ ਸੇਵਾਵਾਂ ਦੀ ਵੰਡ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੀ ਪ੍ਰਭਾਵਸ਼ੀਲਤਾ ਵਿੱਚ ਸੁਧਾਰ ਕਰਨਾ ਹੈ।
ਹਾਲ ਹੀ ਵਿੱਚ ਜਾਰੀ ਕੀਤੇ ਗਏ ਮੁਲਾਂਕਣ ਪਰਿਣਾਮਾਂ ਵਿੱਚ ਕੇਂਦਰੀ ਮੰਤਰਾਲਿਆਂ ਦੇ ਪੋਰਟਲ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਨੂੰ ਪਹਿਲਾ ਸਥਾਨ ਜਦਕਿ ਕੇਂਦਰੀ ਮੰਤਰਾਲਾ ਸੇਵਾਵਾਂ ਦੇ ਪੋਰਟਲ ਵਿੱਚ ਡਿਜੀਟਲ ਪੁਲਿਸ ਪੋਰਟਲ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ।
ਇਸ ਪ੍ਰਕਿਰਿਆ ਵਿੱਚ, ਸੇਵਾ ਪੋਰਟਲਾਂ ਦਾ ਮੁਲਾਂਕਣ ਉਨ੍ਹਾਂ ਦੇ ਮੂਲ ਮੰਤਰਾਲਾ/ਵਿਭਾਗ ਦੇ ਪੋਰਟਲ ਦੇ ਨਾਲ ਕੀਤਾ ਗਿਆ ਸੀ। ਗ੍ਰਹਿ ਮੰਤਰਾਲੇ ਦੇ ਸੰਬੰਧ ਵਿੱਚ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਡਿਜੀਟਲ ਪੁਲਿਸ ਪੋਰਟਲ ਯਾਨੀ https://digitalpolice.gov.in/ ਨੂੰ ਸੇਵਾ ਪੋਰਟਲ ਦੇ ਤਹਿਤ ਮੁਲਾਂਕਣ ਦੇ ਲਈ ਚੁਣਿਆ ਗਿਆ ਸੀ। ਇਸ ਦੇ ਬਾਅਦ, ਗ੍ਰਹਿ ਮੰਤਰਾਲੇ ਦੀ ਮੁੱਖ ਵੈਬਸਾਈਟ https://mha.gov.in ਨੂੰ ਮੁਲਾਂਕਣ ਦੇ ਲਈ ਮੂਲ ਮੰਤਰਾਲਾ ਪੋਰਟਲ ਦੇ ਰੂਪ ਵਿੱਚ ਚੁਣਿਆ ਗਿਆ।
ਸਾਰੇ ਸਰਕਾਰੀ ਪੋਰਟਲ ਜਿਨ੍ਹਾਂ ਦਾ ਮੁਲਾਂਕਣ ਕੀਤਾ ਗਿਆ ਉਨ੍ਹਾਂ ਨੂੰ ਦੋ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ-
-
ਰਾਜ/ਸੰਘ ਸ਼ਾਸਿਤ ਪ੍ਰਦੇਸ਼/ਕੇਂਦਰੀ ਮੰਤਰਾਲਾ ਪੋਰਟਲ
-
ਰਾਜ/ਸੰਘ ਸ਼ਾਸਿਤ ਪ੍ਰਦੇਸ਼/ਕੇਂਦਰੀ ਮੰਤਰਾਲਾ ਸੇਵਾਵਾਂ ਦੇ ਪੋਰਟਲ
ਮੁਲਾਂਕਣ ਦੇ ਚਾਰ ਮੁੱਖ ਮਾਪਦੰਡ ਸਨ:-
-
ਪਹੁੰਚ
-
ਸਾਮਗ੍ਰੀ ਉਪਲਬਧਤਾ
-
ਉਪਯੋਗ ਵਿੱਚ ਅਸਾਨੀ ਅਤੇ ਸੂਚਨਾ ਦੀ ਸੁਰੱਖਿਆ
-
ਕੇਂਦਰੀ ਮੰਤਰਾਲੇ ਦੇ ਪੋਰਟਲਾਂ ਦੇ ਲਈ ਗੋਪਨੀਯਤਾ
ਕੇਂਦਰੀ ਮੰਤਰਾਲਾ ਸੇਵਾ ਪੋਰਟਲਾਂ ਦੇ ਲਈ ਤਿੰਨ ਅਤਿਰਿਕਤ ਮਾਪਦੰਡਾਂ – ਅੰਤਿਮ ਸੇਵਾ ਵੰਡ, ਏਕੀਕ੍ਰਿਤ ਸੇਵਾ ਵੰਡ ਅਤੇ ਸਥਿਤੀ ਤੇ ਅਨੁਰੋਧ ਟ੍ਰੈਕਿੰਗ ਦਾ ਵੀ ਉਪਯੋਗ ਕੀਤਾ ਗਿਆ।
****
ਐੱਨਡਬਲਿਊ/ਆਰਕੇ/ਏਵਾਈ/ਆਰਆਰ
(Release ID: 1841868)
Visitor Counter : 198