ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ ਨਵੀਂ ਦਿੱਲੀ ਵਿੱਚ ਏਆਰਡੀਬੀ – 2022 ਦੇ ਨੈਸ਼ਨਲ ਕਾਨਫਰੰਸ ਵਿੱਚ ਮੁੱਖ ਮਹਿਮਾਨ ਹੋਣਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ‘ਸਹਕਾਰ ਸੇ ਸਮ੍ਰਿੱਧੀ’ ਦੇ ਮੰਤਰ ਦੇ ਨਾਲ ਸਹਿਕਾਰਤਾ ਖੇਤਰ ਨੂੰ ਮਜ਼ਬੂਤ ਬਣਾ ਰਹੀ ਹੈ
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਜ਼ਮੀਨੀ ਪੱਧਰ ‘ਤੇ ਜਨਤਕ ਸੰਪਰਕ ਪ੍ਰੋਗਰਾਮ ਸਮੇਤ ਏਆਰਡੀਬੀ ਦੇ ਖੇਤਰੀ ਪ੍ਰੋਗਰਾਮਾਂ ਦਾ ਸੰਮੇਲਨ ਦੇ ਨਾਲ ਸਮਾਪਨ ਹੋਵੇਗਾ
Posted On:
15 JUL 2022 11:37AM by PIB Chandigarh
ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ ਫੈਡਰੇਸ਼ਨ ਲਿਮਿਟੇਡ (ਐੱਨਏਐੱਫਸੀਏਆਰਡੀ) ਕੱਲ੍ਹ ਐੱਨਸੀਯੂਆਈ ਆਡੀਟੋਰੀਅਮ, ਨਵੀਂ ਦਿੱਲੀ ਵਿੱਚ ਏਆਰਡੀਬੀ – 2022 ਦੇ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਜ਼ਮੀਨੀ ਪੱਧਰ ‘ਤੇ ਜਨਤਕ ਸੰਪਰਕ ਪ੍ਰੋਗਰਾਮ ਸਹਿਤ ਏਆਰਡੀਬੀ ਦੇ ਖੇਤਰੀ ਪ੍ਰੋਗਰਾਮਾਂ ਦਾ ਇਸ ਸੰਮੇਲਨ ਦੇ ਨਾਲ ਸਮਾਪਨ ਹੋਵੇਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਹਿਕਾਰਤਾ ਖੇਤਰ ਨੂੰ ਹੁਲਾਰਾ ਦੇਣ ਦੇ ਲਈ ਕੇਂਦਰ ਸਰਕਾਰ ਨੇ ਜੁਲਾਈ, 2021 ਵਿੱਚ ਕੇਂਦਰੀ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ ਸੀ ਅਤੇ ਸ਼੍ਰੀ ਅਮਿਤ ਸ਼ਾਹ ਨੂੰ ਨਵਗਠਿਤ ਸਹਿਕਾਰਤਾ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਸੀ।
ਸਹਿਕਾਰਤਾ ਖੇਤਰ ਵਿੱਚ ਦੇਸ਼ ਦੇ ਕਿਸਾਨਾਂ, ਖੇਤੀਬਾੜੀ ਅਤੇ ਗ੍ਰਾਮੀਣ ਖੇਤਰਾਂ ਦੇ ਵਿਕਾਸ ਅਤੇ ਸਸ਼ਕਤੀਕਰਣ ਦੀਆਂ ਅਪਾਰ ਸੰਭਾਵਨਾਵਾਂ ਹਨ, ਇਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਸਹਿਕਾਰਤਾ ਖੇਤਰ ਨੂੰ ‘ਸਹਕਾਰ ਸੇ ਸਮ੍ਰਿੱਧੀ’ ਦੇ ਮੰਤਰ ਦੇ ਨਾਲ ਸਸ਼ਕਤ ਬਣਾ ਰਹੀ ਹੈ।
ਫੈਡਰੇਸ਼ਨ ਇਸ ਅਵਸਰ ‘ਤੇ ਕੇਰਲ, ਕਰਨਾਟਕ, ਗੁਜਰਾਤ ਅਤੇ ਪੱਛਮ ਬੰਗਾਲ ਵਿੱਚ ਐੱਸਸੀਏਆਰਡੀਬੀ ਨੂੰ ਸਨਮਾਨਤ ਕਰਨ ਦੇ ਲਈ ਇੱਕ ਪੁਰਸਕਾਰ ਸਮਾਰੋਹ ਵੀ ਆਯੋਜਿਤ ਕਰ ਰਹੀ ਹੈ। ਵਰ੍ਹੇ 2020-21 ਦੇ ਦੌਰਾਨ ਲੋਨ ਦੇਣ, ਲੋਨ ਦਾ ਭੁਗਤਾਨ ਪ੍ਰਾਪਤ ਕਰਨ ਅਤੇ ਪ੍ਰਦਰਸ਼ਨ ਦੇ ਹੋਰ ਮਾਪਦੰਡਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਲਈ ਪੁਰਸਕਾਰ ਦਿੱਤੇ ਜਾਣਗੇ। ਗ੍ਰਾਮੀਣ ਖੇਤਰ ਵਿੱਚ 90 ਤੋਂ ਅਧਿਕ ਵਰ੍ਹਿਆਂ ਤੋਂ ਨਿਰੰਤਰ ਸੇਵਾ ਪ੍ਰਦਾਨ ਕਰਨ ਦੇ ਲਈ ਦੇਸ਼ ਦੇ ਚਾਰ ਸਭ ਤੋਂ ਪੁਰਾਣੇ ਏਆਰਡੀਬੀ ਵੀ ਪੁਰਸਕ੍ਰਿਤ ਕੀਤੇ ਜਾਣਗੇ।
ਸੰਮੇਲਨ ਦੇ ਤਕਨੀਕੀ ਸੈਸ਼ਨ ਵਿੱਚ ਖੇਤੀਬਾੜੀ ਗ੍ਰਾਮੀਣ ਵਿਕਾਸ ਬੈਂਕਾਂ (ਏਆਰਡੀਬੀ) ਦੇ ਪੁਨਰ-ਉੱਥਾਨ ਦੇ ਰੋਡਮੈਪ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਤੇ ਸਰਕਾਰ ਦੇ ਸਾਹਮਣੇ ਪ੍ਰਸਤੁਤੀ ਦੇ ਲਈ ਸਿਫਾਰਸ਼ਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਕੇਂਦਰੀ ਸਹਿਕਾਰਤਾ ਅਤੇ ਉੱਤਰ-ਪੂਰਬ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਬੀ.ਐੱਲ. ਵਰਮਾ; ਸਹਿਕਾਰਤਾ ਮੰਤਰਾਲੇ ਦੇ ਸਕੱਤਰ: ਐੱਨਸੀਯੂਆਈ ਦੇ ਪ੍ਰਧਾਨ ਅਤੇ ਇਫਕੋ ਦੇ ਚੇਅਰਮੈਨ ਸ਼੍ਰੀ ਦਿਲੀਪ ਸੰਘਾਨੀ; ਇੰਟਰਨੈਸ਼ਨਲ ਕੌਪਰੇਟਿਵ ਅਲਾਇੰਸ- ਏਸ਼ਿਆ-ਪੈਸੀਫਿਕ ਰੀਜਨ ਦੇ ਪ੍ਰਧਾਨ ਅਤੇ ਕ੍ਰਿਭਕੋ ਦੇ ਚੇਅਰਮੈਨ ਡਾ. ਚੰਦ੍ਰ ਪਾਲ ਸਿੰਘ ਯਾਦਵ ਵੀ ਸੰਮੇਲਨ ਵਿੱਚ ਹਿੱਸਾ ਲੈਣਗੇ। ਸੰਮੇਲਨ ਵਿੱਚ ਦੇਸ਼ ਭਰ ਦੇ ਰਾਜ ਅਤੇ ਪ੍ਰਾਥਮਿਕ ਪੱਧਰ ‘ਤੇ ਸਹਿਕਾਰੀ ਖੇਤੀਬਾੜੀ ਤੇ ਗ੍ਰਾਮੀਣ ਵਿਕਾਸ ਬੈਂਕਾਂ ਦੇ ਪ੍ਰਤੀਨਿਧੀ ਤੇ ਸਰਕਾਰ, ਨਾਬਾਰਡ ਅਤੇ ਹੋਰ ਰਾਸ਼ਟਰੀ ਸੰਘਾਂ ਦੇ ਪ੍ਰਤੀਨਿਧੀ ਵੀ ਹਿੱਸਾ ਲੈਣਗੇ।
ਮੁੰਬਈ ਸਥਿਤ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਬੈਂਕ ਫੈਡਰੇਸ਼ਨ ਦੇਸ਼ ਵਿੱਚ ਰਾਜ ਸਹਿਕਾਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕਾਂ ਦਾ ਮੋਹਰੀ ਸੰਗਠਨ ਹੈ।
*****
ਐੱਨਡਬਲਿਊ/ਆਰਕੇ/ਏਵਾਈ/ਆਰ
(Release ID: 1841803)
Visitor Counter : 155